Young girl smiling in class Close up head shot of boy in school Girl holding hand up, with teacher at white board
.

ਆਚਾਰ ਜ਼ਾਬਤੇ ਦੇ ਪੜਾਅ (Stage of Code of Practice)

ਕਿਸੇ ਬੱਚੇ ਦੀਆਂ ਵਿਸ਼ੇਸ਼ ਲੋੜਾਂ ਦੀ ਪਛਾਣ ਕਰਨ ਅਤੇ ਉਹਨਾਂ ਨਾਲ ਨਜਿੱਠਣ ਵਿੱਚ ਇੱਕ ਪੰਜ-ਪੜਾਵੀ ਨਜ਼ਰੀਏ ਦੀ ਵਰਤੋਂ ਕੀਤੀ ਜਾਂਦੀ ਹੈ। ਪੜਾਅ 1 ਅਤੇ 2 ਬੱਚੇ ਦੇ ਸਕੂਲ ਦੁਆਰਾ ਕੀਤੇ ਜਾਂਦੇ ਹਨ ਅਤੇ ਮਾਪਿਆਂ ਨੂੰ ਇਸ ਬਾਰੇ ਸੂਚਿਤ ਰੱਖਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਹੈ। ਪੜਾਅ 3 'ਤੇ ਸਕੂਲ ਬਾਹਰੀ ਮਦਦ ਲਈ ਬੇਨਤੀ ਕਰ ਸਕਦਾ ਹੈ, ਜਿਵੇਂ ਕਿ ਕਿਸੇ ਵਿਦਿਅਕ ਮਨੋਵਿਗਿਆਨੀ ਤੋਂ। ਪੜਾਅ 4 ਦਾ ਕੇਂਦਰ ਬਿੰਦੂ ਸਟੈਚੁਟਰੀ ਅਸੈਸਮੈਂਟ ਹੁੰਦੀ ਹੈ। ਇਸੇ ਪੜਾਅ 'ਤੇ ਹੀ ਵਿਸ਼ੇਸ਼ ਸਿੱਖਿਆ ਭਾਗ ਦੀ ਸ਼ਮੂਲੀਅਤ ਸ਼ੁਰੂ ਹੁੰਦੀ ਹੈ। ਵੱਖ-ਵੱਖ ਪੜਾਵਾਂ ਦੀ ਰੂਪ-ਰੇਖਾ ਹੇਠਾਂ ਦਿੱਤੀ ਗਈ ਹੈ।

 

ਸਕੂਲ ਅਧਾਰਤ ਪੜਾਅ

ਪੜਾਅ 1

 

ਸਕੂਲ ਵਿੱਚ, ਕਲਾਸ ਅਧਿਆਪਕ ਬੱਚੇ ਦੇ ਸਿੱਖਣ ਬਾਰੇ ਕਿਸੇ ਤਰ੍ਹਾਂ ਦੀਆਂ ਚਿੰਤਾਵਾਂ ਨੋਟ ਕਰਦਾ/ਕਰਦੇ ਹੈ/ਹਨ ਅਤੇ ਬੱਚੇ ਦੇ ਮਾਤਾ-ਪਿਤਾ ਨਾਲ ਸਲਾਹ-ਮਸ਼ਵਰਾ ਕਰਕੇ ਢੁੱਕਵੀਂ ਕਾਰਵਾਈ ਕਰਦੇ ਹਨ। ਪੂਰੀ ਮੁਲਾਂਕਣ ਪ੍ਰਕ੍ਰਿਆ ਦੌਰਾਨ ਮਾਪਿਆਂ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ। ਵਿਸ਼ੇਸ਼ ਲੋੜਾਂ ਦਾ ਕੋਆਰਡੀਨੇਟਰ ਅਤੇ ਪ੍ਰਿੰਸੀਪਲ ਨੂੰ ਅਧਿਆਪਕਾਂ ਦੇ ਕਿਸੇ ਸਰੋਕਾਰਾਂ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ।

 

ਪੜਾਅ 2

 

ਜੇ ਪੜਾਅ I 'ਤੇ ਕੀਤੀ ਗਈ ਕਾਰਵਾਈ ਹਾਲਤ ਨੂੰ ਸੁਧਾਰਦੀ ਨਹੀਂ, ਤਾਂ ਉਥੇ ਵਿਸ਼ੇਸ਼ ਲੋੜਾਂ (SENCO) ਲਈ ਸਕੂਲ ਵਿੱਚ ਜ਼ਿੰਮੇਵਾਰ ਅਧਿਆਪਕ ਦੀ ਸ਼ਮੂਲੀਅਤ ਹੁੰਦੀ ਹੈ। ਬੱਚੇ ਦੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ ਹੈ ਅਤੇ ਬੱਚੇ ਦੀ ਤਰੱਕੀ ਦਾ ਲਗਾਤਾਰ ਨਿਰੀਖਣ ਹੋਣਾ ਚਾਹੀਦਾ ਹੈ। ਜੇ ਸਮੱਸਿਆ ਕਾਇਮ ਰਹਿੰਦੀ ਹੈ ਤਾਂ ਸਕੂਲ ਪੜਾਅ 3 'ਤੇ ਪਹੁੰਚਦਾ ਹੈ।

 

ਪੜਾਅ 3

 

ਸਕੂਲੋਂ ਬਾਹਰ ਮਾਹਰ ਮਦਦ ਜਾਂ ਸਲਾਹ ਮੰਗੀ ਜਾਂਦੀ ਹੈ ਜਿਵੇਂ ਕਿ ਵਿਦਿਅਕ ਮਨੋਵਿਗਿਆਨੀ ਅਤੇ ਪ੍ਰੋਗਰਾਮ ਵਿੱਚ ਸੋਧ ਕੀਤੀ ਜਾਂਦੀ ਹੈ। ਅਗਲੇ ਸਲਾਹ-ਮਸ਼ਵਰਿਆਂ ਮਗਰੋਂ, ਇਸ ਵਿੱਚ ਸ਼ਾਮਲ ਮਾਤਾ-ਪਿਤਾ ਅਤੇ ਪੇਸ਼ਾਵਰ ਬੋਰਡ ਨੂੰ ਇੱਕ ਸਟੈਚੁਟਰੀ ਅਸੈਸਮੈਂਟ ਕਰਨ ਲਈ ਕਹਿ ਸਕਦੇ ਹਨ।

 

ਪੜਾਅ 1 ਤੋਂ 3 ਫ਼ਲੋ ਡਾਇਆਗ੍ਰਾਮ

ਬੋਰਡ ਅਧਾਰਤ ਪੜਾਅ

ਪੜਾਅ 4

 

ਸਟੈਚੁਟਰੀ ਅਸੈਸਮੈਂਟ ਪੜਾਅ 4 ਦਾ ਕੇਂਦਰ ਬਿੰਦੂ ਹੁੰਦੀ ਹੈ। ਬੋਰਡ ਬੱਚੇ ਦੇ ਸਕੂਲ, ਮਾਤਾ-ਪਿਤਾ, ਅਤੇ ਕੋਈ ਹੋਰ ਢੁੱਕਵੀਆਂ ਏਜੰਸੀਆਂ ਦੇ ਸਹਿਯੋਗ ਨਾਲ ਫ਼ੈਸਲਾ ਕਰੇਗਾ, ਜੇ ਇਸ ਦੀ ਲੋੜ ਪਏ ਤਾਂ, ਅਤੇ ਜੇ ਅਜਿਹਾ ਹੁੰਦਾ ਹੈ ਤਾਂ ਮੁਲਾਂਕਣ ਕਰੇਗਾ। ਸਟੈਚੁਟਰੀ ਅਸੈਸਮੈਂਟ ਦਾ ਹਮੇਸ਼ਾ ਕੋਈ ਬਿਆਨ ਹੋਣਾ ਜ਼ਰੂਰੀ ਨਹੀਂ ਹੁੰਦਾ। ਬੋਰਡ ਹੇਠ ਲਿਖਿਆਂ ਤੋਂ ਬੱਚੇ ਬਾਰੇ ਲਿਖਤੀ ਸਲਾਹ ਮੰਗੇਗਾ:

 

  • ਸਕੂਲ

 

  • ਮੈਡੀਕਲ ਅਫ਼ਸਰ

 

  • ਵਿਦਿਅਕ ਮਨੋਵਿਗਿਆਨੀ

 

  • ਅਤੇ ਕੋਈ ਹੋਰ ਸਬੰਧਤ ਏਜੰਸੀ

ਮਾਪਿਆਂ ਨੂੰ ਵੀ ਇੱਕ ਸਬਮਿਸ਼ਨ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ। ਸਾਰੀ ਜਾਣਕਾਰੀ ਮਿਲ ਜਾਣ ਤੋਂ ਬਾਅਦ, ਬੋਰਡ ਲਈ ਇਹ ਫ਼ੈਸਲਾ ਕਰਨਾ ਲਾਜ਼ਮੀ ਹੁੰਦਾ ਹੈ ਕਿ ਕੀ ਬਿਆਨ ਤਿਆਰ ਕਰਨਾ ਹੈ ਜਾਂ ਨਹੀਂ।

ਪੜਾਅ 5

 

ਇੱਕ ਬਿਆਨ ਜਾਰੀ ਕਰਨ ਵਿੱਚ, ਬੋਰਡ ਜਾਂ ਤਾਂ ਮੁੱਖ ਧਾਰਾ ਦੇ ਸਕੂਲ ਨੂੰ ਵਾਧੂ ਸਰੋਤ ਉਪਲਬਧ ਕਰਾਉਂਦਾ ਹੈ ਜਾਂ ਇਹ ਸੰਕੇਤ ਦਿੰਦਾ ਹੈ ਕਿ ਬੱਚੇ ਲਈ ਜਗ੍ਹਾ ਪਲੇਸਮੈਂਟ ਬਦਲਣਾ ਸ਼ਾਇਦ ਜ਼ਰੂਰੀ ਹੋ ਸਕਦਾ ਹੈ।