Young girl smiling in class Close up head shot of boy in school Girl holding hand up, with teacher at white board
.

SENDO

SENDO ਤੋਂ ਭਾਵ ਹੈ ਸਪੈਸ਼ਲ ਐਜੂਕੇਸ਼ਨਲ ਨੀਡਸ ਐਂਡ ਡਿਸਏਬਿਲਿਟੀ (ਨੌਰਦਰਨ ਆਇਰਲੈਂਡ) ਡਿਸਆਰਡਰ 2005। ਇਹ ਆਰਡਰ 1ਸਿਤੰਬਰ 2005 ਨੂੰ ਲਾਗੂ ਹੋਇਆ।

 

SENDO ਵਿੱਚ ਸੋਧ ਹੋਈ ਅਤੇ ਇਹ ਮੌਜੂਦਾ ਐਜੂਕੇਸ਼ਨ (ਨੌਰਦਰਨ ਆਇਰਲੈਂਡ) ਆਰਡਰ 1996 ਵਿੱਚ ਜੁੜਿਆ ਅਤੇ ਨਾਲ ਹੀ ਨੌਰਦਰਨ ਆਇਰਲੈਂਡ ਵਿੱਚ ਕੋਈ ਨਵਾਂ ਕਨੂੰਨ ਲਾਗੂ ਕੀਤਾ।

 

  • ਇਹ ਮੁੱਖ ਧਾਰਾ ਦੀ ਸਕੂਲ ਪ੍ਰਣਾਲੀ ਵਿੱਚ ਬੱਚਿਆਂ ਨੂੰ ਸ਼ਾਮਲ ਕੀਤੇ ਜਾਣ ਦੇ ਅਧਿਕਾਰ ਨੂੰ ਵਧਾਉਂਦਾ ਹੈ ਜੇ ਅਜਿਹੀ ਉਹਨਾਂ ਦੇ ਮਾਤਾ-ਪਿਤਾ ਦੀ ਇੱਛਾ ਹੋਵੇ ਅਤੇ ਹੋਰਨਾਂ ਬੱਚਿਆਂ ਲਈ ਸੁਯੋਗ ਸਿੱਖਿਆ ਦੇ ਪ੍ਰਬੰਧ ਦੇ ਅਨੁਰੂਪ ਹੋਵੇ।

 

  • ਇਹ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡਾਂ ਉੱਪਰ ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਬੱਚਿਆਂ ਦੇ ਮਾਤਾ-ਪਿਤਾ ਨੂੰ ਉਹਨਾਂ ਦੀਆਂ ਲੋੜਾਂ ਨਾਲ ਸਬੰਧਤ ਸਲਾਹ ਅਤੇ ਜਾਣਕਾਰੀ ਮੁਹੱਈਆ ਕਰਨ ਦਾ ਜ਼ਿੰਮਾ ਲਾਉਂਦਾ ਹੈ।

 

  • ਇਹ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡਾਂ ਉੱਪਰ ਸਕੂਲਾਂ ਜਾਂ ਬੋਰਡਾਂ ਅਤੇ ਮਾਪਿਆਂ ਵਿਚਾਲੇ ਝਗੜਿਆਂ ਤੋਂ ਗੁਰੇਜ਼ ਕਰਨ ਜਾਂ ਉਹਨਾਂ ਦਾ ਨਿਪਟਾਰਾ ਕਰਨ ਦੇ ਸਾਧਨ ਮੁਹੱਈਆ ਕਰਾਉਣ ਦਾ ਜ਼ਿੰਮਾ ਲਾਉਂਦਾ ਹੈ।

 

  • ਇਹ ਬੋਰਡਾਂ ਉੱਪਰ ਸਪੈਸ਼ਲ ਐਜੂਕੇਸ਼ਨਲ ਨੀਡਸ ਐਂਡ ਡਿਸਏਬਿਲਿਟੀ ਟ੍ਰਿਬਿਊਨਲ ਦੇ ਹੁਕਮਾਂ ਦੀ ਕੁਝ ਨਿਸ਼ਚਿਤ ਸਮਾਂ ਹੱਦਾਂ ਦੇ ਅੰਦਰ-ਅੰਦਰ ਪਾਲਣਾ ਕਰਨ ਦਾ ਜ਼ਿੰਮਾ ਲਾਉਂਦਾ ਹੈ।

 

  • ਇਹ ਸਕੂਲਾਂ ਉੱਪਰ ਕਿਸੇ ਮਾਤਾ ਜਾਂ ਪਿਤਾ ਨੂੰ ਇਹ ਸੂਚਿਤ ਕਰਨ ਦਾ ਜ਼ਿੰਮਾ ਲਾਉਂਦਾ ਹੈ ਕਿ ਕੀ ਉਸ ਦੇ ਬੱਚੇ ਲਈ ਵਿਸ਼ੇਸ਼ ਵਿਦਿਅਕ ਪ੍ਰਬਧ ਕੀਤਾ ਜਾ ਰਿਹਾ ਹੈ ਜਾਂ ਨਹੀਂ।

 

  • ਕਿਸੇ “ਜ਼ਿੰਮੇਵਾਰ ਅਦਾਰੇ” ਨੂੰ ਵਿਦਿਅਕ ਲੋੜਾਂ ਦੀ ਪੜਚੋਲ ਜਾਂ ਮੁਲਾਂਕਣ ਦੀ ਬੇਨਤੀ ਕਰਨ ਦੀ ਆਗਿਆ ਦਿੰਦਾ ਹੈ।

 

  • ਨੌਰਦਰਨ ਆਇਰਲੈਂਡ ਦੇ ਸਕੂਲਾਂ ਨੂੰ ਡਿਸਏਬਿਲਿਟੀ ਡਿਸਕ੍ਰਿਮਿਨੇਸ਼ਨ ਐਕਟ 1995 ਦੇ ਘੇਰੇ ਤਹਿਤ ਲਿਆਉਂਦਾ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

SENDO