Young girl smiling in class Close up head shot of boy in school Girl holding hand up, with teacher at white board
.

ਸਪੈਸ਼ਲ ਐਜੂਕੇਸ਼ਨਲ ਨੀਡਸ ਐਂਡ ਡਿਸਏਬਿਲਿਟੀ ਟ੍ਰਿਬਿਊਨਲ (Special Educational Needs and Disability Tribunal)

ਕਨੂੰਨ ਤੁਹਾਨੂੰ ਉਹਨਾਂ ਹਾਲਤਾਂ ਵਿੱਚ ਸਪੈਸ਼ਲ ਐਜੂਕੇਸ਼ਨਲ ਨੀਡਸ ਐਂਡ ਡਿਸਏਬਿਲਿਟੀ ਟ੍ਰਿਬਿਊਨਲ (“ਟ੍ਰਿਬਿਊਨਲ” ਜਾਂ “SENDIST”) ਨੂੰ ਅਪੀਲ ਕਰਨ ਦਾ ਅਧਿਕਾਰ ਦਿੰਦਾ ਹੈ, ਜਿਥੇ ਤੁਸੀਂ ਆਪਣੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਬਾਰੇ ਬੋਰਡ ਨਾਲ ਕਿਸੇ ਸਹਿਮਤੀ 'ਤੇ ਨਹੀਂ ਪਹੁੰਚ ਸਕਦੇ।

 

ਤੁਸੀਂ ਟ੍ਰਿਬਿਊਨਲ ਨੂੰ ਅਪੀਲ ਕਰ ਸਕਦੇ ਹੋ ਜੇਕਰ ਬੋਰਡ:

 

  • ਤੁਹਾਡੇ ਬੱਚੇ ਦੀ SEN ਦਾ ਇੱਕ ਰਸਮੀ ਮੁਲਾਂਕਣ ਨਾ ਕਰਵਾਉਣ ਦਾ ਫ਼ੈਸਲਾ ਕਰਦਾ ਹੈ, ਪਰ ਸਿਰਫ਼ ਤਾਂ ਜੇਕਰ ਪਿਛਲੇ 6 ਮਹੀਨਿਆਂ ਦੇ ਅੰਦਰ ਕੋਈ ਮੁਲਾਂਕਣ ਨਹੀਂ ਕੀਤਾ ਗਿਆ ਹੈ; ਜਾਂ

 

  • ਇੱਕ ਰਸਮੀ ਮੁਲਾਂਕਣ ਕਰਨ ਤੋਂ ਬਾਅਦ ਤੁਹਾਡੇ ਬੱਚੇ ਦੀ SEN ਦਾ ਇੱਕ ਬਿਆਨ ਜਾਰੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

 

ਜੇ ਬੋਰਡ ਨੇ ਤੁਹਾਡੇ ਬੱਚੇ ਦੀ SEN ਦਾ ਮੁਲਾਂਕਣ ਕਰ ਲਿਆ ਹੈ ਜਾਂ ਪਿਛਲੇ ਬਿਆਨ ਨੂੰ ਬਦਲ ਦਿੱਤਾ ਹੈ, ਤਾਂ ਤੁਸੀਂ ਹੇਠ ਲਿਖਿਆਂ ਵਿਰੁੱਧ ਅਪੀਲ ਕਰ ਸਕਦੇ ਹੋ:

 

  • ਤੁਹਾਡੇ ਬੱਚੇ ਦੀ SEN ਦੇ ਬਿਆਨ ਦੇ ਭਾਗ 2 ਵਿੱਚ ਬਿਓਰੇ;

 

  • ਵਿਸ਼ੇਸ਼ ਵਿਦਿਅਕ ਮਦਦ ਜੋ ਬੋਰਡ ਸੋਚਦਾ ਹੈ ਕਿ ਤੁਹਾਡੇ ਬੱਚੇ ਨੂੰ ਮਿਲਣੀ ਚਾਹੀਦੀ ਹੈ, ਦੇ ਬਿਆਨ ਦੇ ਭਾਗ 3 ਦੇ ਬਿਓਰੇ;

 

  • ਬਿਆਨ ਦੇ ਭਾਗ 4 ਵਿੱਚ ਜ਼ਿਕਰ ਕੀਤਾ ਸਕੂਲ; ਜਾਂ

 

  • ਇਹ ਤੱਥ ਕਿ ਬਿਆਨ ਦੇ ਭਾਗ 4 ਵਿੱਚ ਕਿਸੇ ਸਕੂਲ ਦਾ ਨਾਮ ਨਹੀਂ ਹੈ।

 

ਤੁਸੀਂ ਟ੍ਰਿਬਿਊਨਲ ਨੂੰ ਤਾਂ ਵੀ ਅਪੀਲ ਕਰ ਸਕਦੇ ਹੋ ਜੇ:

 

  • ਬੋਰਡ ਤੁਹਾਡੇ ਬੱਚੇ ਦੇ ਬਿਆਨ ਵਿੱਚ ਜ਼ਿਕਰ ਕੀਤੇ ਸਕੂਲ ਨੂੰ ਬਦਲਣ ਦੀ ਤੁਹਾਡੀ ਬੇਨਤੀ ਰੱਦ ਕਰ ਦਿੰਦਾ ਹੈ, ਜਦੋਂ ਤੱਕ ਤੁਸੀਂ ਗ੍ਰਾਂਟ ਮਿਲਣ ਵਾਲੇ ਸਕੂਲ ਦੀ ਮੰਗ ਕੀਤੀ ਹੋਵੇ ਅਤੇ ਤੁਹਾਡੇ ਬੱਚੇ ਦਾ ਬਿਆਨ ਘੱਟੋ-ਘੱਟ ਇੱਕ ਸਾਲ ਲਈ ਬੋਰਡ ਦੁਆਰਾ ਸਾਂਭਿਆ ਗਿਆ ਹੋਵੇ।

 

  • ਬੋਰਡ ਤੁਹਾਡੇ ਬੱਚੇ ਦੀ SEN ਦਾ ਮੁੜ-ਮੁਲਾਂਕਣ ਕਰਨ ਦੀ ਤੁਹਾਡੀ ਬੇਨਤੀ ਨੂੰ ਠੁਕਰਾ ਦਿੰਦਾ ਹੈ, ਜਿੰਨਾ ਚਿਰ ਇਸ ਨੇ ਪਿਛਲੇ 6 ਮਹੀਨਿਆਂ ਦੇ ਅੰਦਰ-ਅੰਦਰ ਮੁਲਾਂਕਣ ਨਾ ਕੀਤਾ ਹੋਵੇ;

 

  • ਬੋਰਡ ਤੁਹਾਡੇ ਬੱਚੇ ਦਾ ਬਿਆਨ ਨਾ ਸੰਭਾਲਣ ਦਾ ਫ਼ੈਸਲਾ ਕਰਦਾ ਹੈ,

 

  • ਤੁਹਾਡੇ ਬੱਚੇ ਦਾ ਮੁੜ ਤੋਂ ਮੁਲਾਂਕਣ ਕਰਨ ਮਗਰੋਂ, ਬੋਰਡ ਬਿਆਨ ਵਿੱਚ ਸੋਧ ਨਾ ਕਰਨ ਦਾ ਫ਼ੈਸਲਾ ਕਰਦਾ ਹੈ।

 

ਟ੍ਰਿਬਿਊਨਲ ਦੀਆਂ ਕਾਰਜ-ਵਿਧੀਆਂ ਨਾਲ ਸਬੰਧਤ ਇਹ ਵੇਰਵੇ ਅਤੇ ਹੋਰ ਜਾਣਕਾਰੀ  "ਸਪੈਸ਼ਲ ਨੀਡਸ ਐਂਡ ਡਿਸਏਬਿਲਿਟੀ ਟ੍ਰਿਬਿਊਨਲ - ਹਾਓ ਟੂ ਅਪੀਲ" ਕਿਤਾਬਚੇ ਵਿੱਚ ਮਿਲਦੇ ਹਨ, ਜੋ ਕਿ ਟ੍ਰਿਬਿਊਨਲ ਦੇ ਦਫ਼ਤਰਾਂ ਤੋਂ ਲਿਆ ਜਾ ਸਕਦਾ ਹੈ।