ਜੇ ਮੈਨੂੰ ਆਪਣੇ ਬੱਚੇ ਦੀ ਤਰੱਕੀ ਬਾਰੇ ਚਿੰਤਾਵਾਂ ਹੋਣ ਤਾਂ ਮੈਨੂੰ ਕਿਸ ਨਾਲ ਗੱਲ ਕਰਨੀ ਚਾਹੀਦੀ ਹੈ?
ਕਿਹੋ ਜਿਹੀ ਮਦਦ ਉਪਲਬਧ ਹੈ?
ਕੀ ਮੇਰੀ ਸ਼ਮੂਲੀਅਤ ਹੋਵੇਗੀ?
ਮੈਨੂੰ ਲਗਦਾ ਹੈ ਕਿ ਮੇਰੇ ਬੱਚੇ ਨੂੰ ਕੋਈ ਸਮੱਸਿਆ ਹੈ ਪਰ ਸਕੂਲ ਸਹਿਮਤ ਨਹੀਂ ਹੈ। ਮੈਂ ਕੀ ਕਰਾਂ?
ਸਕੂਲ ਨੂੰ ਲਗਦਾ ਹੈ ਕਿ ਮੇਰੇ ਬੱਚੇ ਨੂੰ ਕੋਈ ਸਮੱਸਿਆ ਹੈ ਪਰ ਮੈਂ ਸਹਿਮਤ ਨਹੀਂ। ਮੈਂ ਕੀ ਕਰਾਂ?
ਸਕੂਲ ਅਤੇ ਮੈਂ ਦੋਵੇਂ ਇਸ ਗੱਲ 'ਤੇ ਸਹਿਮਤ ਹੋ ਗਏ ਹਾਂ ਕਿ ਕੋਈ ਚਿੰਤਾਜਨਕ ਸਮੱਸਿਆ ਹੈ। ਅੱਗੇ ਕੀ ਹੋਵੇਗਾ?
ਜੇ ਮੈਨੂੰ ਆਪਣੇ ਬੱਚੇ ਦੀ ਤਰੱਕੀ ਬਾਰੇ ਚਿੰਤਾਵਾਂ ਹੋਣ ਤਾਂ ਮੈਨੂੰ ਕਿਸ ਨਾਲ ਗੱਲ ਕਰਨੀ ਚਾਹੀਦੀ ਹੈ?
ਤੁਹਾਡੇ ਬੱਚੇ ਦਾ ਅਧਿਆਪਕ ਇਹ ਜਾਣਨਾ ਚਾਹੇਗਾ ਕਿ ਕੀ ਤੁਸੀਂ ਆਪਣੇ ਬੱਚੇ ਦੀ ਤਰੱਕੀ ਬਾਰੇ ਚਿੰਤਤ ਹੋ। ਤੁਹਾਨੂੰ ਸਕੂਲ ਨੂੰ ਸੰਪਰਕ ਕਰਨਾ ਚਾਹੀਦਾ ਹੈ ਅਤੇ ਤੁਹਾਡੇ ਬੱਚੇ ਦੇ ਅਧਿਆਪਕ ਜਾਂ ਪ੍ਰਿੰਸੀਪਲ ਨਾਲ ਗੱਲ ਕਰਨ ਲਈ ਸਮਾਂ ਲੈਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਸਕੂਲ ਤੁਹਾਡੀਆਂ ਚਿੰਤਾਵਾਂ ਨੂੰ ਸੁਣੇਗਾ, ਤੁਹਾਨੂੰ ਤੁਹਾਡੇ ਬੱਚੇ ਦੀ ਤਰੱਕੀ ਬਾਰੇ ਅਤੇ ਇਸ ਵਿੱਚ ਮਦਦ ਕਰਨ ਲਈ ਉਹਨਾਂ ਨੈ ਜੋ ਵੀ ਯਤਨ ਕੀਤੇ ਹਨ ਉਹਨਾਂ ਬਾਰੇ ਦੱਸੇਗਾ।
ਕਿਹੋ ਜਿਹੀ ਮਦਦ ਉਪਲਬਧ ਹੈ?
ਤੁਹਾਡੇ ਬੱਚੇ ਦੀਆਂ ਮੁਸ਼ਕਲਾਂ 'ਤੇ ਨਿਰਭਰ ਕਰਦੇ ਹੋਏ, ਬਹੁਤ ਤਰ੍ਹਾਂ ਦੀ ਸਹਿੲਤਾਂ ਉਲਪਬਧ ਕਰਾਈ ਜਾ ਸਕਦੀ ਹੈ। ਬਹੁਤੀਆਂ ਸਥਿਤੀਆਂ ਵਿੱਚ, ਤੁਹਾਡੇ ਬੱਚੇ ਦੀਆਂ ਲੋੜਾਂ ਉਸ ਰੋਜ਼ਮਰ੍ਹਾ ਦੇ ਵਖਰੇਵੇਂ ਦੇ ਅੰਦਰ ਅੰਦਰ ਪੂਰੀਆਂ ਹੋ ਸਕਦੀਆਂ ਹਨ ਅਤੇ ਹੋਣੀਆਂ ਚਾਹੀਦੀਆਂ ਹਨ, ਜਿਹੜੇ ਸਾਰੇ ਸਕੂਲਾਂ ਵਿੱਚ ਵਾਪਰਦੇ ਹਨ। ਵਖਰੇਵੇਂ ਤੋਂ ਭਾਵ ਹੈ ਅਧਿਆਪਣ ਦੇ ਵੱਖ-ਵੱਖ ਢੰਗ ਵਰਤਣਾ, ਜਿਹੜੇ ਕਈ ਤਰੀਕਿਆਂ ਅਤੇ ਉਸ ਪੱਧਰ ਦੀ ਵਰਤੋਂ ਕਰਦੇ ਹਨ, ਜਿਹਨਾਂ ਨਾਲ ਬੱਚੇ ਸਿੱਖਦੇ ਹਨ ਅਤੇ ਕੋਈ ਬੱਚਾ ਕਿਸ ਪੱਧਰ "ਤੇ ਹੈ। ਜਦੋਂ ਅਧਿਆਪਕ ਪਾਠਕ੍ਰਮ ਨੂੰ ਵੱਖਰਾ ਕਰਦੇ ਹਨ ਤਾਂ ਉਹ ਹਰੇਕ ਬੱਚੇ ਲਈ ਸਭ ਤੋਂ ਢੁੱਕਵੇਂ ਤਰੀਕੇ ਨਾਲ ਜਾਣਕਾਰੀ ਨੂੰ ਪੇਸ਼ ਕਰਦੇ ਹਨ। ਜੇ ਕੋਈ ਬੱਚਾ ਹੌਲੀ ਤਰੱਕੀ ਕਰ ਰਿਹਾ ਹੋਵੇ, ਤਾਂ ਇੱਕ ਅਧਿਆਪਕ ਹੇਠ ਲਿਖਿਆਂ ਵਿੱਚੋਂ ਇੱਕ ਜਾਂ ਸਾਰਿਆਂ ਨੂੰ ਵਰਤ ਕੇ ਦੇਖ ਸਕਦਾ ਹੈ:-
- ਵਧੇਰੇ ਮੁੱਢਲੇ ਅਤੇ ਸਧਾਰਨ ਪੱਧਰ 'ਤੇ ਕੰਮ ਦੇਣਾ।
- ਅਧਿਆਪਨ ਦੇ ਉਹ ਤਰੀਕੇ ਵਰਤਣਾ ਜਿਹੜੇ ਬੱਚੇ ਦੇ ਸਿੱਖਣ ਦੇ ਢੰਗ ਨੂੰ ਬਿਹਤਰ ਮੇਲ ਖਾਂਦੇ ਹੋਣ, ਜਿਵੇਂ ਕਿ ਵਧੇਰੇ ਸਰਗਰਮ ਸ਼ਮੂਲੀਅਤ।
- ਅਜਿਹੀਆਂ ਕਿਤਾਬਾਂ ਅਤੇ ਵਰਕਸ਼ੀਟਾਂ ਦੀ ਵਰਤੋਂ ਕਰਨਾ ਜੋ ਬੱਚੇ ਦੇ ਆਪਣੇ ਤਜਰਬਿਆਂ ਨਾਲ ਬਿਹਤਰ ਮੇਲ ਖਾਂਦੀਆਂ ਹੋਣ।
- ਬੱਚੇ ਨੁੰ ਕਿਸੇ ਵੱਖਰੇ ਸਮੂਹਾਂ ਜਾਂ ਕਿਸੇ ਛੋਟੇ ਸਮੂਹ ਵਿੱਚ ਭੇਜਣਾ।
- ਇੱਕ ਕਲਾਸਰੂਮ ਅਸਿਸਟੈਂਟ ਰਾਹੀਂ ਵੱਖਰੀ ਸਹਾਇਤਾ ਦੇਣਾ।
- ਗੁੰਝਲਦਾਰ ਜਾਣਾਕਰੀ ਨੁੰ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡ ਦੇਣਾ।
ਕੀ ਮੇਰੀ ਸ਼ਮੂਲੀਅਤ ਹੋਵੇਗੀ?
ਹਾਂ। ਤੁਹਾਨੂੰ ਇਸ ਬਾਰੇ ਦੱਸਿਆ ਜਾਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਬਿਲਕੁਲ ਸ਼ੁਰੂਆਤ ਤੋਂ ਸਕੂਲ ਵਿੱਚ ਅੱਗੇ ਵੱਧ ਰਿਹਾ ਹੈ। ਮਾਤਾ-ਪਿਤਾ ਆਪਣੇ ਬੱਚੇ ਦੀ ਸਿੱਖਿਆ ਦਾ ਇੱਕ ਅਟੁੱਟ ਅੰਗ ਹਨ ਅਤੇ ਆਪਣੇ ਬੱਚੇ ਦੀ ਸਿੱਖਿਆ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਤੁਹਾਡੇ ਬੱਚੇ ਦੇ ਵਿਕਾਸ ਬਾਰੇ ਤੁਹਾਡੇ ਵਿਚਾਰਾਂ, ਅਹਿਸਾਸਾਂ, ਅਤੇ ਦ੍ਰਿਸ਼ਟੀਕੋਣਾਂ ਦਾ ਆਦਮਰ ਕੀਤਾ ਜਾਵੇਗਾ ਅਤੇ ਇਹ ਤੁਹਾਡੇ ਬੱਚੇ ਦੀ ਵਿਦਿਅਕ ਯੋਜਨਾਬੰਦੀ ਵਿੱਚ ਯੋਗਦਾਨ ਪਾਉਂਦੇ ਹਨ।
ਮੈਨੂੰ ਲਗਦਾ ਹੈ ਕਿ ਮੇਰੇ ਬੱਚੇ ਨੂੰ ਕੋਈ ਸਮੱਸਿਆ ਹੈ ਪਰ ਸਕੂਲ ਸਹਿਮਤ ਨਹੀਂ ਹੈ। ਮੈਂ ਕੀ ਕਰਾਂ?
ਤੁਹਾਨੂੰ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਗਲਤਫ਼ਹਿਮੀ ਹੋ ਸਕਦੀ ਹੈ। ਇਹ ਜ਼ਰੂਰੀ ਹੈ ਕਿ ਜਿੰਨਾ ਹੋ ਸਕੇ ਤੁਸੀਂ ਆਪਣੇ ਬੱਚੇ ਦੇ ਸਕੂਲ ਨੂੰ ਤੁਹਾਡੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਬਾਰੇ ਕਿਸੇ ਤਰ੍ਹਾਂ ਦੇ ਵਿਚਾਰ-ਵਟਾਂਦਰੇ ਵਿੱਚ ਸਹਿਯੋਗ ਦਿਓ। ਤੁਹਾਨੂੰ ਸ਼ਾਇਦ ਇੱਕ ਮੀਟਿੰਗ ਤੋਂ ਪਹਿਲਾਂ ਆਪਣੀਆਂ ਚਿੰਤਾਵਾਂ ਨੂੰ ਲਿਖ ਲੈਣਾ ਸਹਾਇਕ ਲੱਗ ਸਕਦਾ ਹੈ ਅਤੇ, ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਨਾਲ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਲਿਆ ਸਕਦੇ ਹੋ।
ਜੇ ਤੁਸੀਂ ਪ੍ਰਿੰਸੀਪਲ ਨਾਲ ਗੱਲ ਕਰਨ ਤੋਂ ਬਾਅਦ ਹਾਲੇ ਵੀ ਅਸਹਿਮਤ ਹੋ, ਤਾਂ ਤੁਸੀਂ ਸ਼ਾਇਦ ਸਭ ਤੋਂ ਪਹਿਲਾਂ ਬੋਰਡ ਆਫ਼ ਗਵਰਨਰਸ ਦੇ ਪ੍ਰਧਾਨਨਾਲ ਸੰਪਰਕ ਕਰਨਾ ਚਾਹੋਗੇ। ਜੇ ਇਹ ਕਦਮ ਚੁੱਕਣ ਮਗਰੋਂ, ਤੁਸੀਂ ਹਾਲੇ ਵੀ ਸੰਤੁਸ਼ਟ ਨਹੀਂ ਹੋ ਤਾਂ ਤੁਹਾਨੁੰ ਆਪਣੇ ਸਥਾਨਕ ELB ਨੂੰ ਸੰਪਰਕ ਕਰਨਾ ਚਾਹੀਦਾ ਹੈ।. ਅਜਿਹੀ ਸੰਭਾਵਨਾ ਬਹੁਤ ਹੀ ਘੱਟ ਹੁੰਦੀ ਹੈ ਕਿ ਮਾਮਲੇ ਹਾਲੇ ਵੀ ਅਣਸੁਲਝੇ ਹੀ ਰਹਿਣ, ਪਰ ਤੁਸੀਂ ਸ਼ਾਇਦ DARS ਨੂੰ ਸੰਪਰਕ ਕਰਨਾ ਚਾਹ ਸਕਦੇ ਹੋ।
ਸਕੂਲ ਨੂੰ ਲਗਦਾ ਹੈ ਕਿ ਮੇਰੇ ਬੱਚੇ ਨੂੰ ਕੋਈ ਸਮੱਸਿਆ ਹੈ ਪਰ ਮੈਂ ਸਹਿਮਤ ਨਹੀਂ। ਮੈਂ ਕੀ ਕਰਾਂ?
ਤੁਹਾਨੂੰ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਕਈ ਵਾਰ ਗਲਤਫ਼ਹਿਮੀਆਂ ਹੋ ਸਕਦੀਆਂ ਹਨ। ਇਹ ਮਹੱਤਵਪੂਰਨ ਹੈ ਕਿ ਤੁਸੀਂ ਜਿੰਨਾ ਹੋ ਸਕੇ ਆਪਣੇ ਬੱਚੇ ਦੇ ਸਕੂਲ ਨਾਲ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਬਾਰੇ ਕਿਸੇ ਵੀ ਚਰਚਾ ਵਿੱਚ ਸਹਿਯੋਗ ਦਿਓ। ਤੁਹਾਨੂੰ ਕਿਸੇ ਮੀਟਿੰਗ ਤੋਂ ਪਹਿਲਾਂ ਆਪਣੀਆਂ ਚਿੰਤਾਵਾਂ ਨੂੰ ਲਿਖ ਲੈਣਾ ਸ਼ਾਇਦ ਮਦਦਗਾਰ ਲੱਗ ਸਕਦਾ ਹੈ, ਅਤੇ ਜੇ ਤੁਸੀਂ ਚਾਹੋ, ਤਾਂ ਤੁਸੀਂ ਆਪਣੇ ਨਾਲ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਲਿਜਾ ਸਕਦੇ ਹੋ।
ਜੇ ਤੁਸੀਂ ਪ੍ਰਿੰਸੀਪਲ ਨਾਲ ਗੱਲ ਕਰਨ ਤੋਂ ਬਾਅਦ ਵੀ ਅਸਹਿਮਤ ਹੋ, ਤਾਂ ਤੁਸੀਂ ਸਭ ਤੋਂ ਪਹਿਲਾਂ ਬੋਰਡ ਆਫ਼ ਗਵਰਨਰਸ ਦੇ ਪ੍ਰਧਾਨ ਨਾਲ ਸੰਪਰਕ ਕਰਨ ਬਾਰੇ ਸੋਚ ਸਕਦੇ ਹੋ। ਜੇ ਇਹ ਕਦਮ ਚੁੱਕਣ ਤੋਂ ਬਾਅਦ ਤੁਸੀਂ ਅਜੇ ਵੀ ਸੰਤੁਸ਼ਟ ਨਹੀਂ ਹੋ ਤਾਂ ਆਪਣੇ ਸਥਾਨਕ ELB ਨਾਲ ਸੰਪਰਕ ਕਰੋ। ਅਜਿਹਾ ਘੱਟ ਹੀ ਹੁੰਦਾ ਹੈ ਕਿ ਮਾਮਲੇ ਅਜੇ ਵੀ ਨਿਪਟਾਏ ਨਾ ਗਏ ਹੋਣ, ਪਰ ਤੁਸੀਂ DARS ਨੂੰ ਸੰਪਰਕ ਕਰਨ ਬਾਰੇ ਵਿਚਾਰ ਕਰ ਸਕਦੇ ਹੋ।
ਸਕੂਲ ਅਤੇ ਮੈਂ ਦੋਵੇਂ ਇਸ ਗੱਲ 'ਤੇ ਸਹਿਮਤ ਹੋ ਗਏ ਹਾਂ ਕਿ ਕੋਈ ਚਿੰਤਾਜਨਕ ਸਮੱਸਿਆ ਹੈ। ਅੱਗੇ ਕੀ ਹੋਵੇਗਾ?
ਇਸ ਸਥਿਤੀ ਵਿੱਚ, ਵਿਸ਼ੇਸ਼ ਵਿਦਿਅਕ ਲੋੜਾਂ ਲਈ ਜ਼ਿੰਮੇਵਾਰ ਅਧਿਆਪਕ ਨੂੰ ਤੁਹਾਡੇ ਨਾਲ, ਅਤੇ ਹੋਰਨਾਂ ਅਧਿਆਪਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਇੱਕ ਐਜੂਕੇਸ਼ਨ ਪਲਾਨ (ਸਿੱਖਿਆ ਯੋਜਨਾ) ਬਣਾਉਣਾ ਚਾਹੀਦਾ ਹੈ। ਉਹ ਯੋਜਨਾ ਪ੍ਰਾਪਤ ਕੀਤੇ ਜਾਣ ਵਾਂਲੇ ਟੀਚੇ ਅਤੇ ਤਰੱਕੀ ਦੀ ਪੜਚੋਲ ਲਈ ਇੱਕ ਮਿਤੀ ਮਿੱਥੇਗੀ। ਸਕੂਲ ਤੁਹਾਨੂੰ ਆਪਣੇ ਬੱਚੇ ਨਾਲ ਕੰਮ ਕਰਨ ਅਤੇ ਘਰ ਵਿੱਚ ਮਦਦ ਕਰਨ ਲਈ ਕਹਿ ਸਕਦਾ ਹੈ। ਤੁਹਾਡੀ ਸਹਾਇਤਾ ਅਤੇ ਉਤਸ਼ਾਹ ਅਹਿਮ ਹਨ।
ਸਕੂਲ ਇਹ ਵੀ ਪੁੱਛ ਸਕਦਾ ਹੈ ਕਿ ਕੀ ਉਹ ਤੁਹਾਡੇ ਡਾਕਟਰ ਜਾਂ ਸਕੂਲ ਦੇ ਡਾਕਟਰ ਨਾਲ ਬੱਚੇ ਬਾਰੇ ਗੱਲ ਕਰ ਸਕਦੇ ਹਨ ਜਾਂ ਨਹੀਂ। ਇਸ ਪੜਾਅ 'ਤੇ ਕੀਤਾ ਸਾਰਾ ਕੰਮ ਅਕਸਰ ਬੱਚੇ ਨੂੰ ਤਰੱਕੀ ਕਰਨ ਵਿੱਚ ਮਦਦ ਕਰੇਗਾ। ਕੁਝ ਬੱਚਿਆਂ ਨੂੰ ਸ਼ਾਇਦ ਅੱਗੇ ਮਦਦ ਦੀ ਲੋੜ ਪੈ ਸਕਦੀ ਹੈ।
ਸਕੂਲ ਬਾਹਰੋਂ ਕੋਈ ਮਾਹਰ ਮਦਦ ਵੀ ਲੱਭ ਸਕਾ ਹੈ। ਉਹ ਕਿਸੇ ਵਿਦਿਅਕ ਮਨੋਵਿਗਿਆਨੀ ਜਾਂ ਕਿਸੇ ਮਾਹਰ ਅਧਿਆਪਕ ਨੂੰ ਬੁਲਾ ਸਕਦੇ ਹਨ। ਤੁਹਾਡਾ ਸਕੁਲ ਇਹ ਸਮਝਾਉਣ ਯੋਗ ਹੋਵੇਗਾ ਕਿ ਕਿੰਨੇ ਵੱਖੋ-ਵੱਖਰੇ ਪੇਸ਼ੇਵਰ ਤੁਹਾਡੇ ਬੱਚੇ ਦੀ ਮਦਦ ਕਰ ਸਕਦੇ ਹਨ। ਇਸ ਕੋਲ ਸਥਾਨਕ ਸਹਾਇਤਾ ਸੇਵਾਵਾਂ ਬਾਰੇ ੳ ਜਾਣਕਾਰੀ ਹੋ ਸਕਦੀ ਹੈ।
ਵਿਸ਼ੇਸ਼ ਵਿਦਿਅਕ ਲੋੜਾਂ ਲਈ ਜ਼ਿੰਮੇਵਾਰ ਅਧਿਆਪਕ ਤੁਹਾਡੇ ਬੱਚੇ ਦੀਆਂ ਵਿਸ਼ੇਸ਼ ਲੋੜਾਂ ਬਾਰੇ ਜਾਣਕਾਰੀ ਇਕੱਠੀ ਕਰੇਗਾ ਅਤੇ ਫ਼ੈਸਲਾ ਕਰੇਗਾ ਕਿ ਹੋਰ ਕਿਹੜੀ ਵਾਧੂ ਮਦਦ ਚਾਹੀਦੀ ਹੈ। ਤੁਹਾਡੇ ਬੱਚੇ ਦੇ ਅਧਿਆਪਕ ਅਤੇ ਬਾਹਰਲਾ ਮਾਹਰ ਫੇਰ ਇੱਕ ਨਵੀਂ ਸਿੱਖਿਆ ਯੋਜਨਾ ਉਲੀਕਣਗੇ। ਸਕੂਲ ਇਹ ਜਾਂਚ ਕਰੇਗਾ ਕਿ ਤੁਹਾਡਾ ਬੱਚਾ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਉਸ ਦੀ ਤਰੱਕੀ ਨੂੰ ਰਿਕਾਰਡ ਕਰੇਗਾ। ਤੁਹਾਨੂੰ ਸੂਚਿਤ ਰੱਖਿਆ ਜਾਵੇਗਾ ਅਤੇ ਪੜਚੋਲ ਮੀਟਿੰਗਾਂ ਵਿੱਚ ਆਉਣ ਦਾ ਸੱਦਾ ਦਿੱਤਾ ਜਾਵੇਗਾ। ਜੇ ਤੁਹਾਡਾ ਬੱਚਾ ਉਮੀਦ ਮੁਤਾਬਕ ਤਰੱਕੀ ਕਰਦਾ ਹੋਇਆ ਨਹੀਂ ਜਾਪਦਾ, ਤਾਂ ਪ੍ਰਿੰਸੀਪਲ ਫ਼ੈਸਲਾ ਕਰੇਗਾ ਕਿ ਕੀ ਬੋਰਡ ਨੂੰ ਸਟੈਚੁਟਰੀ ਅਸੈਸਮੈਂਟ ਕਰਨ ਲਈ ਕਿਹਾ ਜਾਵੇ ਜਾਂ ਨਹੀਂ।