Young girl smiling in class Close up head shot of boy in school Girl holding hand up, with teacher at white board
.

ਪ੍ਰੀ-ਸਕੂਲ ਬੱਚੇ (Pre-School Children)

ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਬੱਚੇ ਨੂੰ ਸਿੱਖਣ ਵਿੱਚ ਮੁਸ਼ਕਲਾਂ ਹਨ। ਇਸਦਾ ਕੀ ਅਰਥ ਹੈ?

 

ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਨੌਜਵਾਨ ਬੱਚੇ ਨੂੰ ਵਿਸ਼ੇਸ਼ ਵਿਦਿਅਕ ਲੋੜਾਂ ਹਨ। ਇਸਦਾ ਕੀ ਅਰਥ ਹੈ?

 

ਵਿਸ਼ੇਸ਼ ਵਿਦਿਅਕ ਲੋੜਾਂ ਦੀਆਂ ਵੱਖੋ ਵੱਖਰੀਆਂ ਸ਼੍ਰੇਣੀਆਂ ਕਿਹੜੀਆਂ ਹਨ?

 

ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਛੋਟੇ ਬੱਚੇ ਦਾ ਮੁਲਾਂਕਣ ਕੀਤੇ ਜਾਣ ਦੀ ਲੋੜ ਹੈ। ਇਸ ਵਿੱਚ ਕੀ ਸ਼ਾਮਲ ਹੋਵੇਗਾ?

 

ਮੁਲਾਂਕਣ ਕੀ ਹੁੰਦਾ ਹੈ?

 

ਮੇਰੇ ਬੱਚੇ ਦੀਆਂ ਸਮੱਸਿਆਵਾਂ ਕਿੰਨੀਆਂ ਗੰਭੀਰ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਉਸ ਦਾ ਮੁਲਾਂਕਣ ਕੀਤਾ ਜਾ ਸਕੇ?

 

ਕੀ ਮੇਰਾ ਬੱਚਾ ਉਨਤੀ ਕਰੇਗਾ?

 

ਮੇਰੇ ਬੱਚੇ ਨੂੰ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਵਿਖੇ ਭੇਜਿਆ ਗਿਆ ਹੈ। ਮੇਰੇ ਬੱਚੇ ਦੇ ਇਕ ਵਿਦਿਅਕ ਮਾਹਰ ਦੁਆਰਾ ਮੁਲਾਂਕਣ ਕੀਤੇ ਜਾਣ ਤੋਂ ਪਹਿਲਾਂ ਮੈਨੂੰ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਏਗਾ?

 

ਮੇਰੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਪ੍ਰਤੱਖ ਅਤੇ ਗੰਭੀਰ ਹਨ ਅਤੇ ਮੈਨੂੰ ਲਗਦਾ ਹੈ ਕਿ ਛੇਤੀ ਹੀ ਕੁਝ ਕੀਤੇ ਜਾਣ ਦੀ ਲੋੜ ਹੈ। ਕੀ ਮੇਰੇ ਬੱਚੇ ਨੂੰ ਅਜੇ ਵੀ ਕਿਸੇ ਵਿਦਿਅਕ ਮਾਹਰ ਨੂੰ ਮਿਲਣ ਦੀ ਲੋੜ ਪਏਗੀ?

 

ਜੇ ਮੈਂ ਆਪਣੇ ਬੱਚੇ ਦਾ ਮੁਲਾਂਕਣ ਨਹੀਂ ਚਾਹੁੰਦਾ/ਚਾਹੁੰਦੀ ਤਾਂ ਕੀ ਹੁੰਦਾ ਹੈ?

 

ਜੇ ਮੈਂ ਆਪਣੇ ਬੱਚੇ ਦੇ ਮੁਲਾਂਕਣ ਨਤੀਜੇ ਨਾਲ ਸਹਿਮਤ ਨਹੀਂ ਤਾਂ ਕੀ ਹੁੰਦਾ ਹੈ?

 

ਕੀ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਮੇਰੇ ਬੱਚੇ ਦੇ ਸਕੂਲ ਜਾਣਾ ਸ਼ੁਰੂ ਕਰਨ ਤੋਂ ਪਹਿਲਾਂ ਮਦਦ ਵਾਸਤੇ ਕੋਈ ਕਾਰਵਾਈ ਕਰੇਗਾ?

 

ਕੀ ਮੇਰੇ ਬੱਚੇ ਨੂੰ ਵਿਸ਼ੇਸ਼ ਸਕੂਲ ਜਾਣਾ ਹੀ ਪਏਗਾ?

 

ਮੈਂ ਵਧੇਰੇ ਜਾਣਕਾਰੀ ਕਿਥੇ ਲੱਭ ਸਕਦਾ/ਸਕਦੀ ਹਾਂ?

ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਬੱਚੇ ਨੂੰ ਸਿੱਖਣ ਵਿੱਚ ਮੁਸ਼ਕਲਾਂ ਹਨ। ਇਸਦਾ ਕੀ ਅਰਥ ਹੈ?

ਜੇ ਤੁਹਾਡੇ ਬੱਚੇ ਬੱਚੇ ਨੂੰ ਸਿੱਖਣ ਵਿੱਚ ਮੁਸ਼ਕਲਾਂ ਹਨ, ਇਸਦਾ ਅਰਥ ਹੈ ਕਿ ਉਸਦੀ ਉਮਰ ਦੇ ਬਹੁਤੇ ਬੱਚਿਆਂ ਦੇ ਮੁਕਾਬਲੇ ਉਸ ਵਿੱਚ ਸਿੱਖਣ ਦੀਆਂ ਮਹੱਤਵਪੂਰਣ ਮੁਸ਼ਕਲਾਂ ਹਨ। ਇਸਦਾ ਅਰਥ ਇਹ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਕੋਈ ਸਮੱਸਿਆ ਹੈ ਜਿਹੜੀ ਸਕੂਲ ਸ਼ੁਰੂ ਹੋਣ 'ਤੇ, ਪੜ੍ਹਾਉਣ ਵੇਲੇ ਜਵਾਬ ਦੇਣ ਵਿਚ ਉਸ ਲਈ ਵਧੇਰੇ ਮੁਸ਼ਕਲ ਬਣਾਉਂਦੀ ਹੈ।

 

ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਨੌਜਵਾਨ ਬੱਚੇ ਨੂੰ ਵਿਸ਼ੇਸ਼ ਵਿਦਿਅਕ ਲੋੜਾਂ ਹਨ। ਇਸਦਾ ਕੀ ਅਰਥ ਹੈ?

ਤੁਹਾਡੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਹਨ, ਜੇ ਉਸਨੂੰ ਸਿੱਖਣ ਵਿੱਚ ਕੋਈ ਮੁਸ਼ਕਲ ਹੈ, ਜਿਹੜੀ ਖਾਸ ਵਿਦਿਅਕ ਸਹਾਇਤਾ ਉਪਲੱਬਧ ਕਰਾਏ ਜਾਣ ਦੀ ਮੰਗ ਕਰਦੀ ਹਨ। ਖਾਸ ਵਿਦਿਅਕ ਸਹਾਇਤਾ ਤੁਹਾਡੇ ਬੱਚੇ ਲਈ ਕੋਈ ਵੀ ਅਜਿਹੀ ਸਹਾਇਤਾ ਹੁੰਦੀ ਹੈ ਜਿਹੜੀ ਕਿ ਬੱਚਿਆਂ ਦੀਆਂ ਆਮ ਜ਼ਰੂਰਤਾਂ ਤੋਂ ਵੱਖਰੀ ਜਾਂ ਵਧੇਰੇ ਹੁੰਦੀ ਹੈ।

 

 

ਵਿਸ਼ੇਸ਼ ਵਿਦਿਅਕ ਲੋੜਾਂ ਦੀਆਂ ਵੱਖੋ ਵੱਖਰੀਆਂ ਸ਼੍ਰੇਣੀਆਂ ਕਿਹੜੀਆਂ ਹਨ?

ਜ਼ਿਆਦਾ ਸਧਾਰਨ ਵਿਸ਼ੇਸ਼ ਵਿਦਿਅਕ ਲੋੜਾਂ ਉਹ ਹੁੰਦੀਆਂ ਹਨ ਜਿਹੜੀਆਂ ਤੁਹਾਡੇ ਬੱਚੇ  ਦੀਆਂ ਨਵੀਆਂ ਜਾਂ ਮਹੱਤਵਪੂਰਣ ਕੁਸ਼ਲਤਾ ਸਿੱਖਣ ਦੀਆਂ ਮੁਸ਼ਕਲਾਂ ਦਾ ਨਤੀਜਾ ਹੁੰਦੀਆਂ ਹਨ। ਪਰ, ਇਥੇ ਕੁਝ ਵਿਸ਼ੇਸ਼ ਵਿਦਿਅਕ ਲੋੜਾਂ ਵੀ ਹਨ ਜਿਹੜੀਆਂ ਵੱਖਰੇ ਰਵੱਈਏ, ਸੰਚਾਰ ਵਿਚ ਮੁਸ਼ਕਲਾਂ, ਸਰੀਰ ਦੇ ਅੰਗਾਂ ਦੀ ਹਿਲਜੁਲ ਦੀ ਮੁਸ਼ਕਲ, ਸੁਣਨ ਦੀ ਮੁਸ਼ਕਲ, ਨਜ਼ਰ ਜਾਂ ਸਿਹਤ ਸਬੰਧੀ ਮੁਸ਼ਕਲਾਂ ਦਾ ਨਤੀਜਾ ਹੁੰਦੀਆਂ ਹਨ।

 

ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਛੋਟੇ ਬੱਚੇ ਦਾ ਮੁਲਾਂਕਣ ਕੀਤੇ ਜਾਣ ਦੀ ਲੋੜ ਹੈ। ਇਸ ਵਿੱਚ ਕੀ ਸ਼ਾਮਲ ਹੋਵੇਗਾ?

ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਹਨ ਅਤੇ ਇਹ ਸਮਝਣ ਲਈ ਕਿ ਇਹ ਲੋੜਾਂ ਕੀ ਹਨ, ਤੁਹਾਡੇ ਬੱਚੇ ਦੇ ਕਈ ਕਿਸਮਾਂ ਦੇ ਮੁਲਾਂਕਣ ਉਸ ਦੇ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਵੱਖ-ਵੱਖ ਸਮੇਂ 'ਤੇ ਕੀਤੇ ਜਾਣਗੇ। ਮੁਢਲੇ ਮੁਲਾਂਕਣ ਕਮਿਊਨਿਟੀ ਦੇ ਮੈਡੀਕਲ ਸਟਾਫ਼ ਜਿਵੇਂ ਕਿ ਤੁਹਾਡੇ GPs, ਵਿਸ਼ੇਸ਼ ਡਾਕਟਰ ਅਤੇ/ਜਾਂ ਤੁਹਾਡੇ ਹੈਲਥ ਵਿਜ਼ਿਟਰ ਦੁਆਰਾ ਕੀਤੇ ਜਾਣਗੇ। ਜੇ ਇਸ ਪੜਾਅ 'ਤੇ, ਇਹ ਵਿਚਾਰਿਆ ਜਾਂਦਾ ਹੈ ਕਿ ਤੁਹਾਡੇ ਬੱਚੇ ਨੂੰ ਵਿਸ਼ੇਸ਼ ਵਿਦਿਅਕ ਲੋੜਾਂ ਸ਼ਾਇਦ ਹੋ ਸਕਦੀਆਂ ਹਨ ਜਾਂ ਉਸਨੂੰ ਸਕੂਲ ਜਾਣਾ ਸ਼ੁਰੂ ਕਰਨ ਦੇ ਸਮੇਂ ਤੱਕ ਵਿਸ਼ੇਸ਼ ਵਿਦਿਅਕ ਲੋੜਾਂ ਹੋ ਸਕਦੀਆਂ ਹਨ, ਤਾਂ ਇਹ ਲੋਕ ਜਾਂ ਆਪਣੇ ਆਪ ਹੀ ਤੁਹਾਡੀ ਮਦਦ ਕਰਨ ਲਈ ਕਦਮ ਚੁੱਕ ਸਕਦੇ ਹਨ ਜਾਂ ਉਹ ਤੁਹਾਡੇ ਬੱਚੇ ਨੂੰ ਵਿਦਿਅਕ ਮਾਹਰਾਂ, ਜੋ ਤੁਹਾਡੇ ਸਥਾਨਕ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਲਈ ਕੰਮ ਕਰਦੇ ਹਨ, ਦੇ ਧਿਆਨ ਹਿਤ ਭੇਜਣ ਲਈ ਤੁਹਾਡੀ ਆਗਿਆ ਮੰਗ ਸਕਦੇ ਹਨ। ਇਸ ਦੇ ਸਿੱਟੇ ਵਜੋਂ ਤੁਹਾਡੇ ਬੱਚੇ ਦਾ ਮੁਲਾਂਕਣ ਇੱਕ ਜਾਂ ਵੱਧ ਵਿਦਿਅਕ ਮਾਹਰਾਂ ਦੁਆਰਾ ਹੋ ਜਾਵੇਗਾ।

 

ਮੁਲਾਂਕਣ ਕੀ ਹੁੰਦਾ ਹੈ?

ਤੁਹਾਡੇ ਬੱਚੇ ਦਾ ਮੁਲਾਂਕਣ ਕਰਨ ਲਈ ਇੱਕ ਵਿਦਿਅਕ ਮਾਹਰ ਤੁਹਾਡੇ ਘਰ ਇੱਕ ਜਾਂ ਵੱਧ ਵਾਰੀ ਆਏਗਾ। ਉਹ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਜਾਣਨ ਲਈ ਤੁਹਾਡੇ ਨਾਲ ਕੁਝ ਸਮਾਂ ਬਿਤਾਉਣਾ ਚਾਹੇਗਾ। ਮਾਹਰ ਇਹ ਤਫ਼ਤੀਸ਼ ਕਰਨਗੇ ਕਿ ਤੁਹਾਡੇ ਬੱਚੇ ਨੂੰ ਸਿੱਖਣਾ ਮੁਸ਼ਕਲ ਕਿਉਂ ਲਗਦਾ ਹੈ ਅਤੇ ਤੁਹਾਡੇ ਬੱਚੇ ਨੂੰ ਕਿਹੜੀ ਮਦਦ ਦੀ ਲੋੜ ਹੈ। ਆਪਣੇ ਵਿਚਾਰ ਤੁਹਾਨੂੰ ਦੱਸਣ ਦੇ ਨਾਲ-ਨਾਲ, ਉਹ ਤੁਹਾਡੇ ਬੱਚੇ ਦੀ ਮੁਸ਼ਕਲਾਂ ਬਾਰੇ ਤੁਹਾਡੇ ਵਿਚਾਰ ਵੀ ਜਾਣਨ ਦਾ ਇੱਛੁਕ ਹੋਵੇਗਾ ਅਤੇ ਤੁਹਾਨੂੰ ਕੀ ਲਗਦਾ ਹੈ ਕਿ ਤੁਹਾਡੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੀ ਲੋੜੀਂਦਾ ਹੋ ਸਕਦਾ ਹੈ।

 

ਮੇਰੇ ਬੱਚੇ ਦੀਆਂ ਸਮੱਸਿਆਵਾਂ ਕਿੰਨੀਆਂ ਗੰਭੀਰ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਉਸ ਦਾ ਮੁਲਾਂਕਣ ਕੀਤਾ ਜਾ ਸਕੇ?

ਵਿਸ਼ੇਸ਼ ਵਿਦਿਅਕ ਲੋੜਾਂ ਇਸ ਪੱਖੋਂ ਵੱਖ-ਵੱਖ ਹੁੰਦੀਆਂ ਹਨ ਕਿ ਵੱਖ-ਵੱਖ ਬੱਚਿਆਂ ਵਿੱਚ ਉਹ ਕਿੰਨੀਆਂ ਗੰਭੀਰ ਹੋ ਸਕਦੀਆਂ ਹਨ। ਜਿੰਨੀਆਂ ਗੰਭੀਰ ਲੋੜਾਂ ਹੋਣਗੀਆਂ, ਬੱਚੇ ਨੂੰ ਉਨੀਆਂ ਹੀ ਵੱਧ ਮੁਸ਼ਕਲਾਂ ਉਦੋਂ ਹੋਣਗੀਆਂ ਜਦੋਂ ਉਹ ਸਕੂਲ ਜਾਣਾ ਸ਼ੁਰੂ ਕਰੇਗਾ। ਜੇ ਤੁਹਾਡੇ ਬੱਚੇ ਦਾ ਵਿਕਾਸ ਇੱਕ ਬਹੁਤ ਹੀ ਛੋਟੇ ਬੱਚੇ ਵਾਂਗ ਹੋਵੇ ਤਾਂ ਤੁਹਾਨੂੰ ਚਿੰਤਤ ਹੋਣਾ ਚਾਹੀਦਾ ਹੈ। ਜੇ ਅਜਿਹਾ ਹੈ ਤਾਂ ਸੰਭਾਵਨਾ ਹੈ ਕਿ ਤੁਹਾਡਾ ਬੱਚਾ ਜਦੋਂ ਸਕੂਲ ਜਾਣਾ ਸ਼ੁਰੂ ਕਰੇ, ਤਾਂ ਉਸ ਨੂੰ ਅਜੇ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏ। ਇਹ ਤੱਥ ਕਿ ਡਾਕਟਰੀ ਅਤੇ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਦੇ ਸਟਾਫ਼ ਤੁਹਾਡੇ ਬੱਚੇ ਨੂੰ ਜਾਣਦੇ ਹਨ ਅਤੇ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤੁਹਾਡੇ ਲਈ ਚੈਨ ਦੇਣ ਵਾਲਾ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਬੱਚੇ ਦੀਆਂ ਲੋੜਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਹਨਾਂ ਮੁਸ਼ਕਲਾਂ ਵੱਲ ਤਵੱਜੋ ਦੇਣ ਲਈ ਕਦਮ ਚੁੱਕੇ ਜਾ ਰਹੇ ਹਨ।

 

ਕੀ ਮੇਰੇ ਬੱਚੇ ਵਿੱਚ ਸੁਧਾਰ ਹੋਵੇਗਾ?

ਜੇ ਤੁਸੀਂ ਇਹਨ੍ਹਾਂ ਅਕਸਰ ਪੁੱਛੇ ਜਾਂਦੇ ਪ੍ਰਸ਼ਨਾਂ ਦੇ ਜਵਾਬਾਂ ਵੱਲ ਦੇਖ ਰਹੇ ਹੋ ਤਾਂ ਸੰਭਾਵਨਾ ਹੈ ਕਿ ਤੁਹਾਡੇ ਬੱਚੇ ਦੀਆਂ ਮੁਸ਼ਕਲਾਂ ਗੰਭੀਰ ਹੋਣ ਅਤੇ ਸ਼ਾਇਦ ਇਹ ਸਕੂਲ ਦੇ ਆਰੰਭ ਹੋਣ ਅਤੇ ਉਸ ਤੋਂ ਬਾਅਦ ਦੇ ਸਮੇਂ ਤੱਕ ਰਹਿ ਸਕਦੀਆਂ ਹਨ। ਪਰ, ਸਾਰੇ ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਬੱਚਿਆਂ ਦਾ ਵਿਦਿਅਕ ਅਮਲੇ ਦੁਆਰਾ ਲਗਾਤਾਰ ਪੁਨਰਨਿਰੀਖਣ ਕੀਤਾ ਜਾਂਦਾ ਹੈ। ਸੰਭਵ ਹੈ ਕਿ, ਢੁੱਕਵੀਂ ਮਦਦ ਨਾਲ, ਤੁਹਾਡੇ ਬੱਚੇ ਦੀਆਂ ਮੁਸ਼ਕਲਾਂ ਵਿੱਚ ਸੁਧਾਰ ਆ ਜਾਵੇ।

 

ਮੇਰੇ ਬੱਚੇ ਨੂੰ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਵਿਖੇ ਭੇਜਿਆ ਗਿਆ ਹੈ। ਮੇਰੇ ਬੱਚੇ ਦੇ ਇਕ ਵਿਦਿਅਕ ਮਾਹਰ ਦੁਆਰਾ ਮੁਲਾਂਕਣ ਕੀਤੇ ਜਾਣ ਤੋਂ ਪਹਿਲਾਂ ਮੈਨੂੰ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਏਗਾ?

ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਪ੍ਰੀ-ਸਕੂਲ ਬੱਚਿਆਂ ਲਈ ਸ਼ੁਰੂਆਤੀ ਮਦਦ ਦੇ ਮਹੱਤਵ ਨੂੰ ਪਛਾਣਦ ਹਨ। ਇੱਕ ਵਾਰ ਜਦੋਂ ਬੱਚੇ ਦਾ ਹਵਾਲਾ ਦੇ ਦਿੱਤਾ ਗਿਆ ਹੋਵੇ, ਤਾਂ ਉਹ ਜਿੰਨੀ ਛੇਤੀ ਹੋ ਸਕੇ, ਪ੍ਰਤੀਕ੍ਰਿਆ ਦੇਣ ਦਾ ਜਤਨ ਕਰਦ ਹਨ। ਹਾਲਾਂਕਿ, ਮਾਹਰ ਲੋਕਾਂ ਦੇ ਸਬੰਧਾਂ ਵਿੱਚ ਸਰੋਤ ਸੀਮਤ ਹੋ ਸਕਦੇ ਹਨ ਅਤੇ ਇਸ ਲਈ ਸੰਭਾਵਤ ਰੂਪ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਲੋੜ ਨਾਲੋਂ ਵੱਧ ਇੰਤਜ਼ਾਰ ਕਰਨਾ ਪਏ।

 

ਮੇਰੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਪ੍ਰਤੱਖ ਅਤੇ ਗੰਭੀਰ ਹਨ ਅਤੇ ਮੈਨੂੰ ਲਗਦਾ ਹੈ ਕਿ ਛੇਤੀ ਹੀ ਕੁਝ ਕੀਤੇ ਜਾਣ ਦੀ ਲੋੜ ਹੈ। ਕੀ ਮੇਰੇ ਬੱਚੇ ਨੂੰ ਅਜੇ ਵੀ ਕਿਸੇ ਵਿਦਿਅਕ ਮਾਹਰ ਨੂੰ ਮਿਲਣ ਦੀ ਲੋੜ ਪਏਗੀ?

ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਬਹੁਤੇ ਪ੍ਰੀ-ਸਕੂਲ ਬੱਚਿਆਂ ਲਈ ਪਹਿਲਾਂ ਇਹ ਯਕੀਨੀ ਬਣਾਉਣ ਲਈ ਪ੍ਰਮਾਣ ਇਕੱਠਾ ਕੀਤਾ ਜਾਂਦਾ ਹੈ ਕਿ ਸਿੱਖਣ ਦੀਆਂ ਮੁਸ਼ਕਲਾਂ ਦੀ ਪਛਾਣ ਕਰ ਲਈ ਗਈ ਅਤੇ ਮਦਦ ਕਰਨ ਲਈ ਜਤਨ ਕੀਤੇ ਜਾ ਰਹੇ ਹਨ। ਮੇਰੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਪ੍ਰਤੱਖ ਅਤੇ ਗੰਭੀਰ ਹਨ ਅਤੇ ਸਕੂਲ ਛੇਤੀ ਹੀ ਸ਼ੁਰੂ ਹੋਣ ਵਾਲਾ ਹੈ, ਤਾਂ ਮੈਡੀਕਲ ਸਟਾਫ਼ ਇਹ ਯਕੀਨੀ ਬਣਾਉਣ ਲਈ ਕਿ ਸਕੂਲ ਸ਼ੁਰੂ ਹੋ ਜਾਣ 'ਤੇ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ, ਤੁਰੰਤ ਇੱਕ ਸਟੈਚੁਟਰੀ ਅਸੈਸਮੈਂਟ ਦੀ ਮੰਗ ਕਰ ਸਕਦਾ ਹੈ। ਇਸ ਸਥਿਤੀ ਵਿੱਚ, ਵਿਦਿਅਕ ਮਾਹਰਾਂ ਦੁਆਰਾ ਮੁਲਾਂਕਣ ਕਨੂੰਨੀ ਪ੍ਰਕ੍ਰਿਆ ਦਾ ਹਿੱਸਾ ਹੋਵੇਗਾ।

 

ਜੇ ਮੈਂ ਆਪਣੇ ਬੱਚੇ ਦਾ ਮੁਲਾਂਕਣ ਨਹੀਂ ਚਾਹੁੰਦਾ/ਚਾਹੁੰਦੀ ਤਾਂ ਕੀ ਹੁੰਦਾ ਹੈ?

ਬਹੁਤ ਸਾਰੇ ਮਾਤਾ-ਪਿਤਾ ਆਪਣੇ ਬੱਚੇ ਦੇ ਮੁਲਾਂਕਣ ਨਾਲ ਸਹਿਮਤ ਹੁੰਦੇ ਹਨ ਕਿਉਂਕਿ ਉਹ ਉਨ੍ਹਾਂ ਦੇ ਭਵਿੱਖ ਲਈ ਚਿੰਤਤ ਹੁੰਦੇ ਹਨ। ਪਰ, ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਨਹੀਂ ਹਨ ਜਾਂ ਤੁਸੀਂ ਇਹ ਸੋਚਦੇ ਹੋ ਕਿ ਇਹ ਲੋੜਾਂ ਮੁਲਾਂਕਣ ਕੀਤੇ ਜਾਣ ਲਈ ਬਹੁਤੀਆਂ ਗੰਭੀਰ ਨਹੀਂ ਹਨ ਤਾਂ ਤੁਹਾਨੂੰ ਵਿਦਿਅਕ ਮਾਹਰ ਨੂੰ ਦੱਸਣਾ ਚਾਹੀਦਾ ਹੈ।

 

ਜੇ ਮੈਂ ਆਪਣੇ ਬੱਚੇ ਦੇ ਮੁਲਾਂਕਣ ਨਤੀਜੇ ਨਾਲ ਸਹਿਮਤ ਨਹੀਂ ਤਾਂ ਕੀ ਹੁੰਦਾ ਹੈ?

ਵਿਦਿਅਕ ਮਾਹਰ ਸਿਖਿਅਤ ਅਤੇ ਤਜਰਬੇਕਾਰ ਪੇਸ਼ੇਵਰ ਹੁੰਦੇ ਹਨ। ਬਹੁਤ ਸਾਰੇ ਮਾਤਾ-ਪਿਤਾ ਮੁਲਾਂਕਣ ਨਤੀਜਿਆਂ ਨਾਲ ਸਹਿਮਤ ਹੁੰਦੇ ਹਨ। ਪਰ, ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਬਾਰੇ ਉਸਦੀ ਰਾਏ ਗਲਤ ਹੈ ਤਾਂ ਤੁਹਾਨੂੰ ਵਿਦਿਅਕ ਮਾਹਰ ਨੂੰ ਦੱਸਣਾ ਚਾਹੀਦਾ ਹੈ। ਮਾਹਰ ਨੂੰ ਤੁਹਾਡੀਆਂ ਚਿੰਤਾਵਾਂ ਸੁਣਨੀਆਂ ਚਾਹੀਦੀਆਂ ਹਨ।

 

ਕੀ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਮੇਰੇ ਬੱਚੇ ਦੇ ਸਕੂਲ ਜਾਣਾ ਸ਼ੁਰੂ ਕਰਨ ਤੋਂ ਪਹਿਲਾਂ ਮਦਦ ਵਾਸਤੇ ਕੋਈ ਕਾਰਵਾਈ ਕਰੇਗਾ?

ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਬੱਚਿਆਂ ਲਈ ਸ਼ੁਰੂਆਤੀ ਮਦਦ ਦੇ ਮਹੱਤਵ ਨੂੰ ਪਛਾਣਦੇ ਹਨ। ਉਹ ਉਹੀ ਕਰਨਗੇ ਜੋ ਤੁਹਾਡੇ ਬੱਚੇ ਦੀ ਮਦਦ ਲਈ ਉਹ ਜਾਇਜ਼ ਰੂਪ ਵਿੱਚ ਕਰ ਸਕਦੇ ਹਨ ਪਰ ਉਪਲਬਧ ਸਹਾਇਤਾ ਦੇ ਸਬੰਧ ਵਿੱਚ ਉਹ ਸ਼ਾਇਦ ਸੀਮਤ ਹੋ ਸਕਦੇ ਹਨ।

 

ਕੀ ਮੇਰੇ ਬੱਚੇ ਨੂੰ ਵਿਸ਼ੇਸ਼ ਸਕੂਲ ਜਾਣਾ ਹੀ ਪਏਗਾ?

ਬਸ਼ਰਤੇ ਤੁਹਾਡੇ ਬੱਚੇ ਨੂੰ ਖਾਸ ਤੌਰ 'ਤੇ ਵਿਸ਼ੇਸ਼ ਵਿਦਿਅਕ ਲੋੜਾਂ ਹੋਣ, ਉਹ ਤੁਹਾਡੀ ਪਸੰਦ ਦੇ ਮੁਖ ਧਾਰਾ ਸਕੂਲ ਵਿੱਚ ਹੀ ਜਾਏਗਾ ਅਤੇ ਸਕੂਲ ਦੇ ਅਧਿਆਪ ਉਸ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਪੂਰੀਆਂ ਕਰਨ ਲਈ ਜ਼ਿੰਮੇਵਾਰ ਹੋਣਗੇ। ਸਟੈਚੁਟਰੀ ਅਸੈਸਮੈਂਟ ਤੁਹਾਡੇ ਬੱਚੇ ਲਈ ਵਿਸ਼ੇਸ਼ ਸਹਾਇਤਾ, ਜਿਸ ਦੀ ਤੁਹਾਡੇ ਬੱਚੇ ਨੂੰ ਤਾਂ ਲੋੜ ਪੈ ਸਕਦੀ ਹੈ ਜੇ ਉਸਦੀਆਂ ਸਿੱਖਣ ਦੀਆਂ ਮੁਸ਼ਕਲਾਂ ਵਿਸ਼ੇਸ਼ ਰੂਪ ਵਿੱਚ ਵੱਡੀਆਂ ਹੋਣ, ਲੈਣ ਅਤੇ ਉਸ ਦੀ ਰੱਖਿਆ ਕਰਨ ਦੇ ਪੱਖੋਂ ਤਿਆਰ ਕੀਤੀ ਜਾਂਦੀ ਹੈ। ਜੇ ਤੁਸੀਂ ਸਟੈਚੁਟਰੀ ਅਸੈਸਮੈਂਟ ਨਾਲ ਸਹਿਮਤ ਹੁੰਦੇ ਹੋ, ਤਾਂ ਤੁਸੀਂ ਮਸ਼ਵਰਾ ਦੇ ਸਕਦੇ ਹੋ ਅਤੇ/ਜਾਂ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਮਸ਼ਵਰਾ ਦੇ ਸਕਦਾ ਹੈ ਕਿ ਤੁਹਾਡੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਪੂਰੀਆਂ ਕਰਨ ਲਈ ਉਸਨੂੰ ਵਿਸ਼ੇਸ਼ ਸਕੂਲ ਭੇਜਣਾ ਹੀ ਬਿਹਤਰ ਹੋਵੇਗਾ। ਹਾਲਾਂਕਿ, ਅਜਿਹਾ ਕੋਈ ਵੀ ਪ੍ਰਬੰਧ ਉਦੋਂ ਤੱਕ ਲਾਗੂ ਨਹੀਂ ਜਾਵੇਗਾ ਬਸ਼ਰਤੇ ਸਟੈਚੁਟਰੀ ਅਸੈਸਮੈਂਟ ਇਹ ਸੁਝਾਉਂਦੀ ਹੋਵੈ ਕਿ ਇਹ ਤੁਹਾਡੇ ਬੱਚੇ ਦੇ ਚੰਗੇ ਹਿੱਤਾਂ ਵਿੱਚ ਹੈ ਅਤੇ ਤੁਸੀਂ ਇਸ ਨਾਲ ਸਹਿਮਤ ਹੋਵੋ।

 

ਮੈਂ ਵਧੇਰੇ ਜਾਣਕਾਰੀ ਕਿਥੇ ਲੱਭ ਸਕਦਾ/ਸਕਦੀ ਹਾਂ?

ਤੁਸੀਂ ਸਥਾਨਕ ਐਜੂਕੇਸ਼ਨ ਅਤੇ ਲਾਇਬ੍ਰੇਰੀ ਬੋਰਡ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ।