Young girl smiling in class Close up head shot of boy in school Girl holding hand up, with teacher at white board
.

ਜਿਹਨਾਂ ਲੋਕਾਂ ਨਾਲ ਤੁਸੀਂ ਸਾਇਦ ਜੁੜੇ ਹੋ ਸਕਦੇ ਹੋ(People You May Be Involved With)

ਕਮਿਊਨਿਟੀ ਪੀਡੀਆਟ੍ਰੀਸ਼ੀਅਨ (ਬਾਲ ਚਕਿਸਤਕ)

 

ਨਾਮਜ਼ਦ ਮੈਡੀਕਲ ਅਫਸਰ

 

ਵਿਦਿਅਕ ਮਨੋਵਿਗਿਆਨੀ

 

ਹੈਲਥ ਵਿਜ਼ਿਟਰ

 

ਲਰਨਿੰਗ ਸਪੋਰਟ ਟੀਚਰ (Learning Support Teacher)

 

ਓਕੂਪੇਸ਼ਨਲ ਥੈਰੇਪਿਸਟ

 

ਨਾਮਜ਼ਦ ਅਫ਼ਸਰ

 

ਫ਼ਿਜ਼ੀਓਥੈਰੇਪਿਸਟ

 

ਸਪੈਸ਼ਲ ਐਜੂਕੇਸ਼ਨਲ ਨੀਡਸ ਕੋਆਰਡੀਨੇਟਰ (ਜਿਸਨੂੰ “SENCO” ਵੀ ਕਿਹਾ ਜਾਂਦਾ ਹੈ)

 

ਸੋਸ਼ਲ ਵਰਕਰ

 

ਸਕੂਲ ਅਧਾਰਤ ਸਹਾਇਕ

 

ਸਪੀਚ ਐਂਡ ਲੈਂਗੂਏਜ ਥੈਰੇਪਿਸਟ

ਕਮਿਊਨਿਟੀ ਪੀਡੀਆਟ੍ਰੀਸ਼ੀਅਨ (ਬਾਲ ਚਕਿਸਤਕ)

ਤੁਹਾਡਾ ਕਮਿਊਨਿਟੀ ਪੀਡੀਆਟ੍ਰੀਸ਼ੀਅਨ (ਬਾਲ ਚਕਿਤਸਕ) ਇਕ ਮਾਹਰ ਡਾਕਟਰ ਹੁੰਦਾ ਹੈ ਜਿਹੜਾ ਉਨ੍ਹਾਂ ਬੱਚਿਆਂ ਨੂੰ ਪਛਾਣਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ, ਜਿਹਨਾਂ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਹੁੰਦੀਆਂ ਹਨ। ਇਹ ਪੇਸ਼ੇਵਰ ਤੁਹਾਡੇ ਬੱਚੇ ਦੀਆਂ ਜ਼ਰੂਰਤਾਂ ਤੱਕ ਪਹੁੰਚ ਦੇ ਯੋਗ ਹੁੰਦਾ ਹੈ। ਸਿਹਤ ਸੰਬੰਧੀ ਮਾਮਲਿਆਂ ਬਾਰੇ ਸਲਾਹ ਦੇਣ ਵਾਂਗ ਇਹ ਡਾਕਟਰ ਤੁਹਾਡੇ ਨਾਲ ਸੰਭਾਵਤ ਵਿਦਿਅਕ ਮੁਸ਼ਕਲਾਂ ਬਾਰੇ ਚਿੰਤਾਵਾਂ ਬਾਰੇ ਵਿਚਾਰ ਕਰ ਸਕਦਾ ਹੈ। ਤੁਹਾਡੀ ਰਜ਼ਾਮੰਦੀ ਨਾਲ ਇਹ ਡਾਕਟਰ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਨੂੰ ਪ੍ਰਬਲ ਚਿੰਤਾਵਾਂ ਬਾਰੇ ਦੱਸੇਗਾ। ਕਮਿਊਨਿਟੀ ਪੀਡੀਆਟ੍ਰੀਸ਼ੀਅਨ (ਬਾਲ ਚਕਿਤਸਕ) ਹੈਲਥ ਐਂਡ ਸੋਸ਼ਲ ਸਰਵਿਸਿਜ਼ ਟਰਸਟ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ।

 

ਨਾਮਜ਼ਦ ਮੈਡੀਕਲ ਅਫਸਰ

ਇਹ ਸੰਭਾਵਤ ਰੂਪ ਵਿੱਚ ਕਮਿਊਨਿਟੀ ਪੀਡੀਆਟ੍ਰੀਸ਼ੀਅਨ (ਬਾਲ ਚਕਿਸਤਕ) ਹੀ ਬਣਦਾ ਹੈ। ਨਾਮਜ਼ਦ ਮੈਡੀਕਲ ਅਫਸਰ ਸਾਰੀਆਂ ਕਾਨੂੰਨੀ ਮੈਡੀਕਲ ਅਤੇ ਸਮਾਜਕ ਸੇਵਾਵਾਂ ਸਲਾਹਾਂ ਨੂੰ ਇਕੱਠਾ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ।

 

ਹਰੇਕ ਬੱਚੇ ਨੂੰ ਸਟੈਚੁਟਰੀ ਅਸੈਸਮੈਂਟ ਦੇ ਹਿੱਸੇ ਵਜੋਂ ਇਕ ਮੈਡੀਕਲ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਦੀ ਸਪਸ਼ਟ ਪ੍ਰਕਿਤੀ ਇਸ 'ਤੇ ਅਧਾਰਤ ਹੋਏਗੀ ਕਿ ਤੁਹਾਡੇ ਬੱਚੇ ਨੂੰ ਡਾਕਟਰੀ ਮੁਸ਼ਕਲਾਂ ਹਨ ਜਾਂ ਨਹੀਂ। ਬਹੁਤ ਸਾਰੇ ਬੱਚਿਆਂ ਦੀ ਇਹ ਯਕੀਨੀ ਬਣਾਉਣ ਲਈ ਸਿਰਫ ਮੁਢਲੀ ਡਾਕਟਰੀ ਜਾਂਚ ਹੀ ਹੁੰਦੀ ਹੈ, ਕਿ ਉਹਨਾਂ ਦੀਆਂ ਮਹੱਤਵਪੂਰਣ ਮੈਡੀਕਲ ਜ਼ਰੂਰਤਾਂ ਨਹੀਂ ਹਨ।

 

ਐਜੂਕੇਸ਼ਨ ਸਾਈਕਾਲੋਜਿਸਟ। ਇਕ

ਐਜੂਕੇਸ਼ਨਲ ਸਾਈਕਾਲੋਜਿਸਟ ਲਈ ਤੁਹਾਡੇ ਬੱਚੇ ਦੀ ਸਟੈਚੁਟਰੀ ਅਸੈਸਮੈਂਟ ਦੇ ਹਿੱਸੇ ਵਜੋਂ ਬੋਰਡ ਸਲਾਹ ਦੇਣਾ ਲਾਜ਼ਮੀ ਹੁੰਦਾ ਹੈ। ਇਕ ਐਜੂਕੇਸ਼ਨਲ ਸਾਈਕਾਲੋਜਿਸਟ ਮਨੋਵਿਗਿਆਨ ਦਾ ਗ੍ਰੈਜੂਏਟ ਹੁੰਦਾ ਹੈ ਜਿਸ ਨੇ ਵਿਕਾਸਾਤਮਕ ਅਤੇ ਵਿਦਿਅਕ ਮਨੋਵਿਗਿਆਨ ਵਿਚ ਪੋਸਟ-ਗ੍ਰੈਜੂਏਟ ਯੋਗਤਾ ਪ੍ਰਾਪਤ ਕੀਤੀ ਹੁੰਦੀ ਹੈ। ਐਜੂਕੇਸ਼ਨਲ ਸਾਈਕਾਲੋਜਿਸਟ ਯੋਗ ਅਤੇ ਤਜਰਬੇਕਾਰ ਅਧਿਆਪਕ ਵੀ ਹੁੰਦੇ ਹਨ। ਉਹ ਬੱਚਿਆਂ ਅਤੇ ਨੌਜਵਾਨਾਂ ਦੀਆਂ ਵਿਦਿਅਕ ਜ਼ਰੂਰਤਾਂ 'ਤੇ ਸਲਾਹ ਦੇਣ ਦੇ ਯੋਗ ਅਤੇ ਤੁਹਾਡੇ ਬੱਚੇ ਦੀ ਸਹਾਇਤਾ ਦੇ ਤਰੀਕਿਆਂ ਬਾਰੇ ਸਲਾਹ ਦੇਣ ਦੇ ਯੋਗ ਹੁੰਦੇ ਹਨ।

 

ਹੈਲਥ ਵਿਜ਼ਿਟਰ

ਇਕ ਹੈਲਥ ਵਿਜ਼ਿਟਰ ਇਕ ਯੋਗਤਾ ਪ੍ਰਾਪਤ ਨਰਸ ਹੁੰਦੀ ਹੈ ਜਿਸ ਨੇ ਵਧੇਰੇ ਮਾਹਰ ਸਿਖਲਾਈ ਪ੍ਰਾਪਤ ਕੀਤੀ ਹੁੰਦੀ ਹੈ। ਇਹ ਪੇਸ਼ੇਵਰ ਪ੍ਰੀ-ਸਕੂਲ ਬੱਚਿਆਂ ਨੂੰ ਖਾਸ ਵਿਦਿਅਕ ਜ਼ਰੂਰਤਾਂ ਲਈ ਕਮਿਊਨਿਟੀ ਪੀਡੀਆਟ੍ਰੀਸ਼ੀਅਨ ਕੋਲ ਭੇਜ ਸਕਦੇ ਹਨ। ਤੁਹਾਡੇ ਹੈਲਥ ਵਿਜ਼ਿਟਰ ਨੂੰ ਨਾਮਜ਼ਦ ਮੈਡੀਕਲ ਅਫਸਰ ਦੁਆਰਾ ਕਾਨੂੰਨੀ ਮੁਲਾਂਕਣ ਪ੍ਰਕਿਰਿਆ ਦੇ ਹਿੱਸੇ ਵਜੋਂ ਸਲਾਹ ਮੁਹੱਈਆ ਕਰਨ ਬਾਰੇ ਪੁੱਛਿਆ ਜਾ ਸਕਦਾ ਹੈ।

 

ਲਰਨਿੰਗ ਸਪੋਰਟ ਟੀਚਰ (Learning Support Teacher)

ਇਕ ਲਰਨਿੰਗ ਸਪੋਰਟ ਟੀਚਰ ਨੂੰ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਦੁਆਰਾ ਨਿਯੁਕਤ ਕੀਤਾ ਹੁੰਦਾ ਹੈ। ਇਹ ਪੇਸ਼ੇਵਰ ਵਿਦਿਅਕ ਮੁਸ਼ਕਲਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਦਾ ਤਜ਼ਰਬਾ ਰੱਖਦਾ ਹੈ। ਇਹ ਅਧਿਆਪਕ ਤੁਹਾਡੇ ਬੱਚੇ ਨੂੰ ਪ੍ਰਤੱਖ ਤੌਰ 'ਤੇ ਜਾਂ ਸਕੂਲ ਵਿਚ ਅਧਿਆਪਕਾਂ ਦੀ ਸਹਾਇਤਾ ਕਰ ਸਕਦਾ ਹੈ।

 

ਨਾਮਜ਼ਦ ਅਫਸਰ

ਸਟੈਚੁਟਰੀ ਅਸੈਸਮੈਂਟ ਪ੍ਰਕਿਰਿਆ ਕਈ ਵਾਰ ਮਾਪਿਆਂ ਦੇ ਲਈ ਜਟਿਲ ਅਤੇ ਕਈ ਵਾਰੀ ਸਮਝਣੀ ਔਖੀ ਹੋ ਜਾਂਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਮਾਪੇ ਫੌਰਨ ਅਤੇ ਉਚਿਤ ਸਹਾਇਤਾ ਪ੍ਰਾਪਤ ਕਰ ਸਕਦੇ ਹਨ, ਬੋਰਡ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਉਸ ਵਿਅਕਤੀ ਦਾ ਨਾਮ ਅਤੇ ਸੰਪਰਕ ਵੇਰਵਿਆਂ ਬਾਰੇ ਜਾਣੋ ਜੋ ਤੁਹਾਨੂੰ ਸਲਾਹ, ਸਹਾਇਤਾ ਅਤੇ ਮਦਦ ਦੇ ਸਕਦਾ ਹੈ। ਇਹ ਪੇਸ਼ੇਵਰ ਅਕਸਰ ਤੁਹਾਡੇ ਸਿੱਖਿਆ ਬੋਰਡ ਦੇ ਸਪੈਸ਼ਲ ਐਜੂਕੇਸ਼ਨ ਸੈਕਸ਼ਨ ਵਿਚ ਨਿਯੁਕਤ ਇੱਕ ਅਫ਼ਸਰ ਹੁੰਦਾ ਹੈ।

 

ਓਕੁਪੇਸ਼ਨਲ ਥੈਰੇਪਿਸਟ

ਓਕੁਪੇਸ਼ਨਲ ਥੈਰੇਪਿਸਟ ਉਹ ਹੁੰਦਾ ਹੈ ਜੋ ਉਹਨਾਂ ਬੱਚਿਆਂ ਅਤੇ ਨੌਜਵਾਨ ਲੋਕਾਂ ਲਈ ਮੁਲਾਂਕਣ, ਇਲਾਜ ਅਤੇ ਮੁੜ-ਵਸੇਬਾ ਮੁਹੱਈਆ ਕਰਾਉਣ ਲਈ ਸਿਖਿਅਤ ਹੁੰਦਾ ਹੈ, ਜਿਹਨਾਂ ਨੂੰ ਸਰੀਰਕ, ਤਾਲ-ਮੇਲ ਅਤੇ ਪ੍ਰਗਤੀ ਦੀਆਂ ਮੁਸ਼ਕਲਾਂ ਹੁੰਦੀਆਂ ਹਨ। ਡੈਜ਼ਿਗਨੇਟਿਡ ਮੈਡੀਕਲ ਅਫ਼ਸਰ ਸਟੈਚੁਟਰੀ ਅਸੈਸਮੈਂਟ ਪ੍ਰਕ੍ਰਿਆ ਵਿੱਚ ਯੋਗਦਾਨ ਦੇਣ ਵਜੋਂ ਸਲਾਹ ਦੇਣ ਲਈ ਕਿਸੇ ਓਕੁਪੇਸ਼ਨਲ ਥੈਰੇਪਿਸਟ ਨੂੰ ਕਹਿ ਸਕਦਾ ਹੈ। ਓਕੁਪੇਸ਼ਨਲ ਥੈਰੇਪਿਸਟ ਹੈਲਥ ਐਂਡ ਸੋਸ਼ਲ ਸਰਵਿਸਿਜ਼ ਟ੍ਰੱਸਟਸ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ।

 

ਫਿਜ਼ੀਓਥੈਰੇਪਿਸਟ।

ਫਿਜ਼ੀਓਥੈਰੇਪਿਸਟ ਮਨੋਵੇਗਾਂ ਅਤੇ ਸਰੀਰਕ ਮੁਸ਼ਕਲਾਂ ਜਿਵੇਂ ਸੰਤੁਲਨ, ਤਾਲਮੇਲ, ਬੈਠਣ, ਖੜ੍ਹੇ ਹੋਣ ਅਤੇ ਤੁਰਨ ਵਰਗੀਆਂ ਮੁਸ਼ਕਲਾਂ ਤੇ ਕਾਬੂ ਪਾਉਣ ਦੇ ਇਲਾਜ ਵਿਚ ਅਤੇ ਮੁਲਾਂਕਣ ਮੁਹੱਈਆ ਕਰਾਉਣ ਲਈ ਸਿਖਿਅਤ ਹੁੰਦਾ ਹੈ। ਨਾਮਜ਼ਦ ਮੈਡੀਕਲ ਅਫਸਰ ਓਕੁਪੇਸ਼ਨਲ ਥੈਰੇਪਿਸਟ ਨੂੰ ਸਟੈਚੁਟਰੀ ਅਸੈਸਮੈਂਟ ਪ੍ਰਕਿਰਿਆ ਵਿਚ ਯੋਗਦਾਨ ਵਜੋਂ ਸਲਾਹ ਦੇਣ ਬਾਰੇ ਆਖ ਸਕਦਾ ਹੈ। ਫਿਜ਼ੀਓਥੈਰੇਪਿਸਟ ਹੈਲਥ ਐਂਡ ਸੋਸ਼ਲ ਸਰਵਿਸਿਜ਼ ਟ੍ਰੱਸਟਸ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ।

 

ਸਪੈਸ਼ਲ ਐਜੂਕੇਸ਼ਨਲ ਨੀਡਸ ਕੋਆਰਡੀਨੇਟਰ (ਜਿਸਨੂੰ “SENCO” ਵੀ ਕਿਹਾ ਜਾਂਦਾ ਹੈ)

ਹਰੇਕ ਗ੍ਰਾਂਟ-ਪ੍ਰਾਪਤ ਸਕੂਲ ਵਿੱਚ SENCO ਹੋਣਾ ਲਾਜ਼ਮੀ ਹੁੰਦਾ ਹੈ। SENCO ਇਕ ਸਟਾਫ ਦਾ ਮੈਂਬਰ ਹੁੰਦਾ ਹੈ ਜਿਹੜਾ ਵਿਸ਼ੇਸ਼ ਵਿਦਿਅਕ ਲੋੜਾਂ ਦੇ ਪ੍ਰਬੰਧਾਂ ਦੇ ਤਾਲਮੇਲ ਲਈ ਜ਼ਿੰਮੇਵਾਰ ਹੁੰਦਾ ਹੈ। ਇਕ ਛੋਟੇ ਸਕੂਲ ਵਿਚ SENCO ਪ੍ਰਿੰਸੀਪਲ ਵੀ ਹੋ ਸਕਦਾ ਹੈ। SENCO ਤੁਹਾਡੇ ਵਧੇਰੇ ਵਿਸਤਾਰਤ ਪ੍ਰਸ਼ਨਾਂ ਕਿ ਸਕੂਲ ਸਾਡੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਦੀ ਪ੍ਰਾਪਤੀ ਕਿਵੇਂ ਕਰ ਰਿਹਾ ਹੈ, ਲਈ ਜਵਾਬ ਦੇਣ ਦੇ ਯੋਗ ਹੋਵੇਗਾ।

 

ਸੋਸ਼ਲ ਵਰਕਰ

ਇਕ ਸੋਸ਼ਲ ਵਰਕਰ ਇਕ ਪੇਸ਼ੇਵਰ ਹੁੰਦਾ ਹੈ ਜਿਹੜਾ ਮਾਪਿਆਂ ਅਤੇ ਪਰਿਵਾਰਾਂ ਨੂੰ ਸਲਾਹ ਅਤੇ ਸਹਾਇਤਾ ਮੁਹੱਈਆ ਕਰਾਉਣ ਲਈ ਸਿਖਿਅਤ ਹੁੰਦਾ ਹੈ। ਸੋਸ਼ਲ ਵਰਕਰ ਸਟੈਚੁਟਰੀ ਅਸੈਸਮੈਂਟ ਵਿਚ ਭਲਾਈ ਸਲਾਹ ਵੀ ਦੇ ਕਰ ਸਕਦੇ ਹਨ। ਸੋਸ਼ਲ ਵਰਕਰ ਹੈਲਥ ਅਤੇ ਸੋਸ਼ਲ ਸਰਵਿਸਿਜ਼ ਟ੍ਰੱਸਟਸ ਦੁਆਰਾ ਨਿਯੁਕਤ ਹੁੰਦੇ ਹਨ।

 

ਸਕੂਲ ਅਧਾਰਤ ਸਹਾਇਕ

ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਕੁਝ ਵਿਦਿਆਰਥੀਆਂ ਨੂੰ ਇਕ ਅਧਿਆਪਕ ਦੁਆਰਾ ਉਮੀਦ ਮੁਤਾਬਕ ਮੁਹੱਈਆ ਕਰਾਈ ਜਾਣ ਵਾਲੀ ਜਾਇਜ਼ ਸਹਾਇਤਾ ਤੋਂ ਵੱਧ ਸਹਾਇਤਾ ਦੀ ਲੋੜ ਹੁੰਦੀ ਹੈ। ਵਿਦਿਆਰਥੀਆਂ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਦੇ ਅਧਾਰ 'ਤੇ ਸਕੂਲ ਵੱਖੋ ਵੱਖ ਸਹਾਇਕਾਂ ਦੀ ਨਿਯੁਕਤੀ ਕਰਦਾ ਹੈ। ਉਦਾਹਰਣ ਵਜੋਂ, ਕਲਾਸ ਰੂਮ ਸਹਾਇਕ, ਜਨਰਲ ਅਸਿਸਟੈਂਟਸ, ਸੁਪਰਾਵਾਈਜ਼ਰੀ ਅਸਿਸਟੈਂਟਸ ਅਤੇ ਲਰਨਿੰਗ ਸਪੋਰਟ ਅਸਿਸਟੈਂਟਸ ਹੁੰਦੇ ਹਨ। ਅਸਿਸਟੈਂਟਸ ਸਕੂਲ ਦੇ ਪ੍ਰਿੰਸੀਪਲਾਂ ਦੇ ਆਦੇਸ਼ਾਂ ਅਧੀਨ ਕਾਰਜ ਕਰਦੇ ਹਨ। ਜੇ ਤੁਹਾਡੇ ਬੱਚੇ ਕੋਲ ਇੱਕ ਸਹਾਇਕ ਹੈ, ਤਾਂ ਉਹ ਤੁਹਾਡੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਪੂਰੀਆਂ ਕਰਨ ਲਈ ਜ਼ਿੰਮੇਵਾਰ ਟੀਮ ਦਾ ਹਿੱਸਾ ਹੋਵੇਗਾ/ਹੋਵੇਗੀ।

 

ਸਪੀਚ ਐਂਡ ਲੈਂਗੂਏਜ ਥੈਰੇਪਿਸਟ

ਸਪੀਚ ਐਂਡ ਲੈਂਗੂਏਜ ਥੈਰੇਪਿਸਟ ਇਕ ਪੇਸ਼ੇਵਰ ਹੁੰਦਾ ਹੈ ਜਿਹੜਾ ਬੋਲੀ ਅਤੇ ਭਾਸ਼ਾ ਮੁਸ਼ਕਲਾਂ ਦੇ ਮੁਲਾਂਕਣ, ਪ੍ਰਬੰਧਨ ਅਤੇ ਉਹਨਾਂ ਦਾ ਇਲਾਜ ਅਤੇ ਨਿਰੀਖਣ ਕਰਨ ਲਈ ਸਿਖਿਅਤ ਹੁੰਦਾ ਹੈ। ਉਹ ਸਕੂਲ ਅਤੇ ਮਾਪਿਆਂ ਲਈ ਸਲਾਹ ਅਤੇ ਸਹਾਇਤਾ ਵੀ ਮੁਹੱਈਆ ਕਰਦਾ/ਕਰਦੀ ਹੈ। ਸਪੀਚ ਐਂਡ ਲੈਂਗੂਏਜ ਥੈਰੇਪਿਸਟ ਐਜੂਕੇਸ਼ਨ ਪਲਾਨ ਬਾਰੇ ਸੂਚਤ ਕਰ ਸਕਦੇ ਹਨ ਅਤੇ ਸਟੈਚੁਟਰੀ ਅਸੈਸਮੈਂਟ ਪ੍ਰਕ੍ਰਿਆ ਦੇ ਹਿੱਸੇ ਵੱਜੋਂ ਮੈਡੀਕਲ ਸਲਾਹ ਲਈ ਯੋਗਦਾਨ ਦੇ ਸਕਦੇ ਹਨ। ਸਪੀਚ ਐਂਡ ਲੈਂਗੁਏਜ ਥੈਰੇਪਿਸਟਸ ਨੂੰ ਹੈਲਥ ਐਂਡ ਸੋਸ਼ਲ ਸਰਵਿਸਿਜ਼ ਟ੍ਰੱਸਟਸ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਜਿਹਨਾਂ ਲੋਕਾਂ ਨਾਲ ਤੁਸੀਂ ਸਾਇਦ ਜੁੜੇ ਹੋ ਸਕਦੇ ਹੋ