Young girl smiling in class Close up head shot of boy in school Girl holding hand up, with teacher at white board
.

ਕਨੂੰਨ (Legislation)

ਵਿਸ਼ੇਸ਼ ਵਿਦਿਅਕ ਲੋੜਾਂ ਨੂੰ ਐਜੂਕੇਸ਼ਨ (ਨੌਰਦਰਨ ਆਇਰਲੈਂਡ) ਆਰਡਰ 1996 ਵਿੱਚ ਇਸ ਮਤਲਬ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ ਕਿ ਇੱਕ ਬੱਚੇ ਨੂੰ ਕੋਈ ਸਿੱਖਣ ਦੀ ਮੁਸ਼ਕਲ ਜਾਂ ਕੋਈ ਅਯੋਗਤਾ ਹੁੰਦੀ ਹੈ ਜਿਸ ਦੇ ਲਈ ਵਿਸ਼ੇਸ਼ ਵਿਦਿਅਕ ਪ੍ਰਬੰਧ ਮੁਹੱਈਆ ਕਰਾਏ ਜਾਣ ਦੀ ਲੋੜ ਹੁੰਦੀ ਹੈ।

 

ਕਾਨੂੰਨ ਕਹਿੰਦਾ ਹੈ ਕਿ ਜੇ ਬੱਚੇ ਨੂੰ ਆਪਣੀ ਹੀ ਉਮਰ ਦੇ ਬਹੁਤੇ ਬੱਚਿਆਂ ਨਾਲੋਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ ਤਾਂ ਉਸ ਬੱਚੇ ਨੂੰ ਵਿਸ਼ੇਸ਼ ਵਿਦਿਅਕ ਲੋੜਾਂ ਹੁੰਦੀਆਂ ਹਨ, ਜਾਂ ਕੋਈ ਅਯੋਗਤਾ ਹੁੰਦੀ ਹੈ ਜੋ ਉਸ ਬੱਚੇ ਦੇ ਲਈ ਹੋਰਨਾਂ ਬੱਚਿਆਂ ਵਰਗੀਆਂ ਸਹੁਲਤਾਂ ਨੂੰ ਵਰਤਣਾ ਔਖਾ ਬਣਾਉਂਦੀ ਹੈ। 1996 ਆਰਡਰ ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਬੱਚਿਆਂ ਦਾ ਮੁਲਾਂਕਣ ਕਰਨ ਲਈ ਬੋਰਡ ਮੁਹੱਈਆ ਕਰਦਾ ਹੈ। ਇਸ ਮੁਲਾਂਕਣ ਤੋਂ ਬਾਅਦ ਬੋਰਡ ਇੱਕ ਰਿਪੋਰਟ ਤਿਆਰ ਕਰਨ ਦਾ ਫ਼ੈਸਲਾ ਕਰ ਸਕਦਾ ਹੈ। ਇਸ ਨੂੰ ਸਟੇਟਮੈਂਟ ਆਫ਼ ਸਪੈਸ਼ਲ ਐਜੂਕੇਸ਼ਨਲ ਨੀਡਸ ਭਾਵ ਵਿਸ਼ੇਸ਼ ਵਿਦਿਅਕ ਲੋੜਾਂ ਦਾ ਬਿਆਨ ਕਿਹਾ ਜਾਂਦਾ ਹੲ। ਬੋਰਡ ਨੂੰ ਬਿਆਨ ਵਿੱਚ ਉਲੀਕੀਆਂ ਗਈਆਂ ਬੱਚੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਪ੍ਰਬੰਧ ਕਰਨਾ ਪੈਂਦਾ ਹੈ।

 

ਇੱਕ ਸਟੈਚੁਟਰੀ ਅਸੈਸਮੈਂਟ ਇਹ ਫ਼ੈਸਲਾ ਕਰਨ ਲਈ ਬੱਚੇ ਦੀਆਂ ਲੋੜਾਂ ਦਾ ਇਕ ਬਹੁ-ਵਿਸ਼ਾ ਮੁਲਾਂਕਣ ਹੁੰਦੀ ਹੈ ਕਿ ਕੀ ਇੱਕ ਵਿਸ਼ੇਸ਼ ਵਿਦਿਅਕ ਲੋੜਾਂ ਦੇ ਬਿਆਨ ਦੀ ਲੋੜ ਹੈ ਜਾਂ ਨਹੀਂ। ਪ੍ਰਕ੍ਰਿਆ ਵਿੱਚ ਬੋਰਡ ਨੂੰ ਮਾਪਿਆਂ ਦੀ, ਵਿਦਿਅਕ, ਚਿਕਿਤਸਕੀ, ਮਨੋਵਿਗਿਆਨਕ ਅਤੇ ਸੋਸ਼ਲ ਸਰਵਿਸਿਜ਼ ਦੀ ਸਲਾਹ ਲੈਣ ਦੀ ਲੋੜ ਹੁੰਦੀ ਹੈ, ਜਿਸ ਨੂੰ ਸ਼ਾਇਦ ਇੱਛੁਕ ਮੰਨਿਆ ਜਾ ਸਕਦਾ ਹੈ। ਮਾਪਿਆਂ ਨੂੰ ਕਿਸੇ ਬੋਰਡ ਅਧਿਕਾਰੀ ਦੇ ਨਾਮ ਬਾਰੇ ਸੂਚਤ ਕਰ ਦਿੱਤਾ ਜਾਵੇਗਾ ਜੋ ਕਿ ਪ੍ਰਕਿਰਿਆ ਦੇ ਦੌਰਾਨ ਮਦਦ ਅਤੇ ਹਮਾਇਤ ਦੇਣ ਲਈ ਉਪਲਬਧ ਹੋਵੇਗਾ। ਬਹੁਤ ਸਾਰੀਆਂ ਸਵੈ-ਇੱਛੁਕ ਸੰਸਥਾਵਾਂ ਤੋਂ ਵੀ ਸਲਾਹ ਉਪਲਬਧ ਹੁੰਦੀ ਹੈ।

 

 

ਵਿਸ਼ੇਸ਼ ਵਿਦਿਅਕ ਲੋੜਾਂ ਦਾ ਬਿਆਨ ਇਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜੋ ਕਿ ਬੱਚੇ ਦੀਆਂ ਲੋੜਾਂ ਅਤੇ ਵਿਸ਼ੇਸ਼ ਮਦਦ ਮਿੱਥਦਾ ਹੈ ਜੋ ਕਿ ਉਹਨਾਂ ਲੋੜਾਂ ਨੁੰ ਪੂਰਾ ਕਰਨ ਲਈ ਮੁਹੱਈਆ ਕਰਾਈ ਜਾਵੇਗੀ। ਬਿਆਨ ਦੀ ਸੁਰੱਖਿਆ ਉਹਨਾਂ ਬੱਚਿਆਂ ਨੂੰ ਅਫੋਰਡ ਕੀਤੀ ਜਾਵੇਗੀ ਜਿਹਨਾਂ ਦੀਆਂ ਲੋੜਾਂ ਅਜਿਹੀਆਂ ਹਨ ਕਿ ਮੁੱਖ ਧਾਰਾ ਸਕੂਲਾਂ ਵਿੱਚ ਆਮ ਤੌਰ 'ਤੇ ਉਪਲਬਧ ਸਰੋਤਾਂ ਨਾਲੋਂ ਵੱਖ ਜਾਂ ਵਾਧੂ ਸਰੋਤ ਸੌਂਪੇ ਜਾਣੇ ਲਾਜ਼ਮੀ ਹਨ। ਵਿਸ਼ੇਸ਼ ਵਿਦਿਅਕ ਲੋੜਾਂ ਦੀ ਨਿਸ਼ਾਨਦੇਹੀ ਅਤੇ ਮੁਲਾਂਕਣ 'ਤੇ ਆਚਾਰ ਜਾਬਤਾ ਸੰਕੇਤ ਦਿੰਦਾ ਹੈ ਕਿ ਲਗਭਗ 2% ਬੱਚਿਆਂ ਨੂੰ ਅਜਿਹੀਆਂ ਲੋੜਾਂ ਹੋਣਗੀਆਂ। ਇਹ ਫ਼ੈਸਲਾ ਕਰਨ ਲਈ ਕਿ ਬਿਆਨ ਜ਼ਰੂਰੀ ਹੈ ਜਾਂ ਨਹੀਂ ਬੋਰਡ ਇਕ ਸਟੈਚੁਟਰੀ ਅਸੈਸਮੈਂਟ ਕਰ ਸਕਦਾ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਕਨੂੰਨ