Young girl smiling in class Close up head shot of boy in school Girl holding hand up, with teacher at white board
.

ਸ਼ਬਦਾਵਲੀ (Glossary)

ਇਸ ਭਾਗ ਵਿੱਚ ਸਾਈਟ ਦੇ ਹੋਰਨਾਂ ਭਾਗਾਂ ਵਿੱਚ ਆਉਣ ਵਾਲੇ ਕਈ ਸ਼ਬਦਾਂ ਅਤੇ ਕਥਨਾਂ ਨੂੰ ਮਤਲਬ ਦਿੱਤੇ ਜਾਂਦੇ ਹਨ ਅਤੇ ਜਿਹਨਾਂ ਬਾਰੇ ਮਾਤਾ-ਪਿਤਾ ਅਣਜਾਣ ਹੋ ਸਕਦੇ ਹਨ।

 

ਸਲਾਹ

ਸਲਾਹ ਪੇਸਾਵਰਾਂ ਦੁਆਰਾ ਸਟੈਚੁਟਰੀ ਅਸੈਸਮੈਂਟ (ਕਨੂੰਨੀ ਮੁਲਾਂਕਣ) ਪ੍ਰਕਿਰਿਆ ਨੂੰ ਦਿੱਤੇ ਲਿਖਤੀ ਯੋਗਦਾਨ ਨੂੰ ਕਹਿੰਦੇ ਹਨ।

 

ਸੋਧਿਆ ਹੋਇਆ ਬਿਆਨ

ਇਕ ਸੋਧਿਆ ਹੋਇਆ ਬਿਆਨ ਵਿਸੇਸ਼ ਵਿਦਿਅਕ ਲੋੜਾਂ ਦਾ ਇਕ ਬਿਆਨ ਹੁੰਦਾ ਹੈ ਜਿਥੇ ਵਿਸਾ-ਵਸਤੂ ਬਿਨਾਂ ਕਿਸੇ ਸਟੈਚੁਟਰੀ ਰੀਅਸੈਸਮੈਂਟ ਦੇ ਬਦਲੇ ਗਏ ਹੋਣ।

 

ਸਲਾਨਾ ਸਮੀਖਿਆ

ਸਲਾਨਾ ਸਮੀਖਿਆ ਵਿਸੇਸ਼ ਵਿਦਿਅਕ ਲੋੜਾਂ ਦੇ ਬਿਆਨ ਦੀ ਸਮੀਖਿਆ ਹੁੰਦੀ ਹੈ ਜੋ ਕਿ ਬਿਆਨ ਤਿਆਰ ਹੋਣ ਦੇ 12 ਮਹੀਨਿਆਂ ਦੇ ਅੰਦਰ-ਅੰਦਰ ਹੋਣੀ ਲਾਜ਼ਮੀ ਹੁੰਦੀ ਹੈ ਜਾਂ, ਜਿਵੇਂ ਪਿਛਲੀ ਸਮੀਖਿਆ ਦੀ ਸਥਿਤੀ ਹੋਵੇ। ਸਲਾਨਾ ਸਮੀਖਿਆ ~ ਬੋਰਡ ਦੁਆਰਾ ਕਮਿਸ਼ਨ ਕੀਤਾ ਹੁੰਦਾ ਹੈਅਤੇ ਇਹ ਬੱਚੇ ਦੇ ਅਧਿਆਪਕਾਂ ਦੁਆਰਾ ਆਯੋਜਤ ਕੀਤਾ ਜਾਂਦਾ ਹੈ।

 

ਅਪੀਲ

ਅਪੀਲ ਇਹ ਪੁੱਛਣ ਦਾ ਇੱਕ ਤਰੀਕਾ ਹੈ ਕਿ ਜੇ ਕੋਈ ਫੈਸਲਾ ਜਿਸਨੂੰ ਨਾਮੁਨਾਸਬ ਸਮਝਿਆ ਜਾਂਦਾ ਹੈ, ਉਸ 'ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਜਾਂ ਨਹੀਂ। ਮਾਤਾ-ਪਿਤਾ ਜਾਂ ਤਾਂ ਸਥਾਨਕ ਬੋਰਡ ਨੂੰ, ਜਾਂ DARS ਨੂੰ, ਜਾਂ SENDIST ਨੂੰ ਅਪੀਲ ਕਰ ਸਕਦੇ ਹਨ।

 

ਆਚਾਰ ਜਾਬਤਾ

ਡਿਪਾਰਟਮੈਂਟ ਆਫ਼ ਐਜੂਕੇਸ਼ਨ (ਨੌਰਦਰਨ ਆਇਰਲੈਂਡ) ਦੁਆਰਾ ਪਰਕਾਸ਼ਤ ਕੀਤਾ ਗਿਆ ਵਿਸੇਸ਼ ਵਿਦਿਅਕ ਲੋੜਾਂ ਦੀ ਪਛਾਣ ਅਤੇ ਮੁਲਾਂਕਣ ਉੱਪਰ ਆਚਾਰ ਜਾਬਤਾ।

 

ਮਾਪਦੰਡ

ਮਾਪਦੰਡ ਉਹ ਮਿਆਰ ਹੁੰਦੇ ਹਨ ਜਿਹਨਾਂ ਨੂੰ ਇਸ ਕਰਕੇ ਪੂਰਾ ਕੀਤਾ ਜਾਣਾ ਲਾਜ਼ਮੀ ਹੁੰਦਾ ਹੈ ਤਾਂ ਕਿ ਬੱਚਾ ਵਿਸੇਸ਼ ਪ੍ਰਬੰਧ ਪ੍ਰਾਪਤ ਕਰਨ ਲਈ ਯੋਗ ਹੋ ਸਕੇ।

 

DARS

DARS ਤੋਂ ਭਾਵ ਹੈ ਝਗੜੇ ਤੋਂ ਗੁਰੇਜ਼ ਅਤੇ ਨਿਪਟਾਰਾ ਸੇਵਾ (Dispute Avoidance and Resolution Service)। DARS ਇੱਕ ਸੁਤੰਤਰ ਸੇਵਾ ਹੈ ਜੋ ਕਿ ਮਾਤਾ-ਪਿਤਾ ਅਤੇ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡਾਂ ਵਿਚਾਲੇ ਝਗੜਿਆਂ ਦੇ ਨਿਪਟਾਰੇ ਕਰਨ ਲਈ ਤਿਆਰ ਕੀਤੀ ਗਈ ਹੈ।

 

ਵਖਰੇਵਾਂ (ਡਿਫ਼ਰੈਂਸੀਏਸ਼ਨ)

ਵਖਰੇਵੇਂ ਤੋਂ ਭਾਵ ਹੈ ਵਿਸੇਸ਼ ਅਧਿਆਪਨ ਪ੍ਰੁਬੰਧ ਤਾਂ ਕਿ ਸਿਖਿਆਰਥੀਆਂ ਦੀਆਂ ਵਿਸੇਸ਼ ਵਿਦਿਅਕ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।

 

ਉਚਿੱਤਤਾ ਖਤਮ ਕਰਨਾ (ਡਿਸਐਪਲੀਕੇਸ਼ਨ)

ਕਿਸੇ ਅਧਿਐਨ ਪ੍ਰੋਗਰਾਮ, ਪ੍ਰਾਪਤੀ ਟੀਚੇ, ਮੁਲਾਂਕਣ ਜਾਂ ਪਾਠਕ੍ਰਮ ਦੇ ਕਿਸੇ ਹੋਰ ਹਿੱਸੇ ਨੂੰ ਕੱਢਣ ਜਾਂ ਹਟਾਉਣ ਨੂੰ ਡਿਸਐਪਲੀਕੇਸ਼ਨ ਕਿਹਾ ਜਾਂਦਾ ਹੈ।

 

ਵਿਦਿਅਕ ਮੁਲਾਂਕਣ

ਵਿਦਿਅਕ ਮੁਲਾਂਕਣ ਇਹ ਜਾਣਨ ਦੀ ਪ੍ਰਕਿਰਿਆ ਹੈ ਕਿ ਕਿਸੇ ਵਿਅਕਤੀ ਨੇ ਕੀ ਸਿੱਖਿਆ ਹੈ ਤਾਂ ਕਿ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਭਵਿੱਖ ਵਿੱਚ ਕੀ ਸਿੱਖਿਆ ਜਾ ਸਕਦਾ ਹੈ।

 

ਵਿਦਿਅਕ ਤਸ਼ਖੀਸ

ਵਿਦਿਅਕ ਤਸ਼ਖੀਸ ਉਹ ਹੁੰਦੀ ਹੈ ਜਿਥੇ ਇਕ ਮੁਲਾਂਕਣ ਉਹਨਾਂ ਕਾਰਨਾਂ ਨੂੰ ਲਭਦਾ ਹੈ ਕਿ ਇੱਕ ਬੱਚਾ ਸਿਖ ਕਿਉਂ ਨਹੀਂ ਪਾ ਰਿਹਾ।

 

ਵਿਦਿਅਕ ਯੋਜਨਾ

ਵਿਦਿਅਕ ਯੋਜਨਾ ਇੱਕ ਬੱਚੇ ਦੇ ਅਧਿਆਪਕਾਂ ਦੁਆਰਾ ਤਿਆਰ ਕੀਤਾ ਗਿਆ ਦਸਤਾਵੇਜ਼ ਹੁੰਦਾ ਹੈ ਜੋ ਕਿ ਬੱਚੇ ਦੀਆਂ ਵਿਸੇਸ਼ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਲਈ ਕਾਰਜ-ਵਿਧੀਆਂ ਮਿਥਦਾ ਹੈ।

 

ਗ੍ਰਾਂਟ ਪ੍ਰਾਪਤ ਸਕੂਲ

ਗ੍ਰਾਂਟ ਪ੍ਰਾਪਤ ਸਕੂਲ ਇਕ ਅਜਿਹਾ ਸਕੂਲ ਹੁੰਦਾ ਹੈ ਜੋ ਕਿ ਡਿਪਾਰਟਮੈਂਟ ਆਫ਼ ਐਜੂਕੇਸ਼ਨ ਦੁਆਰਾ ਪ੍ਰਵਾਨਤ ਅਤੇ ਫ਼ੰਡਿਡ ਹੁੰਦਾ ਹੈ। ਨੌਰਦਰਨ ਆਇਰਲੈਂਡ ਵਿੱਚ ਬਹੁਤੇ ਸਕੂਲ ਗ੍ਰਾਂਟ ਪ੍ਰਾਪਤ ਹੀ ਹੁੰਦੇ ਹਨ।

 

ਏਕੀਕਰਣ

ਏਕੀਕਰਣ ਕਿਸੇ ਵਿਦਿਅਕ ਮਾਹੌਲ ਵਿੱਚ ਵਿਸੇਸ਼ ਵਿਦਿਅਕ ਲੋੜਾਂ ਵਾਲੇ ਸਿਖਿਆਰਥੀਆਂ ਅਤੇ ਅਜਿਹੀਆਂ ਲੋੜਾਂ ਤੋਂ ਬਿਨਾਂ ਵਾਲੇ ਵਿਦਿਆਰਥੀਆਂ ਦੀ ਐਸੋਸੀਏਸ਼ਨ ਹੁੰਦੀ ਹੈ। ਇਹ ਐਸੋਸੀਏਸ਼ਨ ਵਿਦਿਅਕ ਅਤੇ ਸਮਾਜਕ ਦੋਹਾਂ ਤਰ੍ਹਾਂ ਦੀ ਹੋ ਸਕਦੀ ਹੈ। ਏਕੀਕਰਣ ਤੋਂ ਭਾਵ ਵਿਸੇਸ਼ ਵਿਦਿਅਕ ਲੋੜਾਂ ਵਾਲੇ ਉਹਨਾਂ ਬੱਚਿਆਂ ਨੂੰ, ਜਿਥੇ ਸੰਭਵ ਹੋਵੇ, ਸਿਖਿਅਤ ਕਰਨ ਦੇ ਸਿਧਾਂਤ ਤੋਂ ਵੀ ਹੈ, ਜਿਹਨਾਂ ਦੀਆਂ ਕੋਈ ਵਿਸੇਸ਼ ਵਿਦਿਅਕ ਲੋੜਾਂ ਨਹੀਂ ਹੁੰਦੀਆਂ।

 

ਸਿੱਖਣ ਵਿੱਚ ਮੁਸ਼ਕਲਾਂ

ਸਿੱਖਣ ਵਿੱਚ ਮੁਸ਼ਕਲਾਂ ਸਿੱਖਣ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਉਹ ਮੁਸ਼ਕਲਾਂ ਹੁੰਦੀਆਂ ਹਨ ਜਿਹੜੀਆਂ ਮਹੱਤਵਪੂਰਨ ਰੂਪ ਵਿੱਚ ਇੱਕੋ ਹੀ ਉਮਰ ਦੇ ਬਹੁਤੇ ਬੱਚਿਆਂ ਨਾਲੋਂ ਵੱਡੀਆਂ ਹੁੰਦੀਆਂ ਹਨ। ਸ਼ਬਦ 'ਸਿੱਖਣ ਵਿੱਚ ਮੁਸ਼ਕਲ' ਵਿੱਚ ਉਹ ਅਯੋਗਤਾ ਵੀ ਸਾਮਲ ਹੁੰਦੀ ਹੈ ਜਿਹੜੀ ਕਿਸੇ ਬੱਚੇ ਨੂੰ ਹਰ ਰੋਜ਼ ਦੀਆਂ ਵਿਦਿਅਕ ਸਹੁਲਤਾਂ ਦੀ ਵਰਤੋਂ ਕਰਨ ਵਿੱਚ ਰੁਕਾਵਟ ਪਾਉਂਦੀ ਹੈ।

 

ਮੁੱਖ ਧਾਰਾ ਸਕੁਲ

ਮੁੱਖ ਧਾਰਾ ਸਕੂਲ ਕੋਈ ਵੀ ਅਜਿਹਾ ਸਕੂਲ ਹੁੰਦਾ ਹੈ ਜਿਹੜਾ ਉਹਨਾਂ ਸਿਖਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਜਿਹਨਾਂ ਦੀਆਂ ਕੋਈ ਖਾਸ ਵਿਦਿਅਕ ਲੋੜਾਂ ਨਹੀਂ ਹੁੰਦੀਆਂ।

 

ਡਾਕਟਰੀ ਸਲਾਹ

ਡਾਕਟਰੀ ਸਲਾਹ ਕਿਸੇ ਯੋਗਤਾ ਪ੍ਰਾਪਤ ਡਾਕਟਰ ਦੀ ਕਿਸੇ ਸਟੈਚੁਟਰੀ ਅਸੈਸਮੈਂਟ ਨੂੰ ਦਿੱਤਾ ਲਿਖਤੀ ਯੋਗਦਾਨ ਹੁੰਦਾ ਹੈ। ਡਾਕਟਰੀ ਸਲਾਹ ਤੋਂ ਭਾਵ ਹੈਲਥ ਐਂਡ ਸੋਸ਼ਲ ਸਰਵਿਸ ਟ੍ਰੱਸਟ ਸਟਾਫ਼ ਦੁਆਰਾ ਸਟੈਚੁਟਰੀ ਅਸੈਸਮੈਂਟ ਨੂੰ ਮੁਹੱਈਆ ਕਰਾਏ ਗਏ ਸਾਰੇ ਯੋਗਦਾਨਾਂ ਤੋਂ ਵੀ ਹੁੰਦਾ ਹੈ।

 

ਤਬਦੀਲੀਆਂ

ਤਬਦੀਲੀਆਂ ਕਿਸੇ ਅਧਿਐਨ ਪ੍ਰੋਗਰਾਮ, ਪ੍ਰਾਪਤੀ ਟੀਚੇ, ਮੁਲਾਂਕਣ ਜਾਂ ਪਾਠਕ੍ਰਮ ਦੇ ਕਿਸੇ ਹੋਰ ਹਿੱਸੇ ਵਿੱਚ ਤਬਦੀਲੀਆਂ ਨੂੰ ਕਿਹਾ ਜਾਂਦਾ ਹੈ, ਤਾਂ ਕਿ ਬੱਚੇ ਨੂੰ ਉਸ ਪਾਠਕ੍ਰਮ ਖੇਤਰ ਤੱਕ ਬਿਹਤਰ ਪਹੁੰਚ ਦਿੱਤੀ ਜਾ ਸਕੇ।

 

ਨਾਮਜ਼ਦ ਅਧਿਕਾਰੀ

ਨਾਮਜ਼ਦ ਅਧਿਕਾਰੀ ਐਜੂਕੇਸ਼ਨ ਐਂਡ ਲਾਇਬ੍ਰੇਰੀ ਤੋਂ ਵਿਅਕਤੀ ਹੁੰਦਾ ਹੈ ਜੋਕਿ ਮਾਤਾ-ਪਿਤਾ ਨਾਲ ਸਟੈਚੁਟਰੀ ਅਸੈਸਮੈਂਟ ਨਾਲ ਸਬੰਧਤ ਪ੍ਰਬੰਧਾਂ ਬਾਰੇ ਅਤੇ ਇੱਕ ਬਿਆਨ ਬਣਾਉਣ ਬਾਰੇ ਤਾਲਮੇਲ ਕਰਦਾ ਹੈ। ਬੋਰਡ ਮਾਪਿਆਂ ਨੂੰ ਦਸਦੇ ਹਨ ਕਿ ਨਾਮਜ਼ਦ ਅਧਿਕਾਰੀ ਕੌਣ ਹੈ, ਜਦੋਂ ਉਹ ਮਾਪਿਆਂ ਨੁੰ ਸੂਚਿਤ ਕਰਦੇ ਹਨ ਕਿ ਉਹਨਾਂ ਦੀ ਯੋਜਨਾ ਉਹਨਾਂ ਦੇ ਬੱਚੇ ਦੇ ਸਟੈਚੁਟਰੀ ਅਸੈਸਮੈਂਟ ਤਿਆਰ ਕਰਨ ਦੀ ਹੈ।

 

ਨੋਟ ਇਨ ਲਿਊ (ਵਿਕਲਪਕ ਨੋਟ)

ਨੋਟ ਇਨ ਲਿਊ ਐਜੂਕੇਸ਼ਨ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਵੱਲੋਂ ਜਾਰੀ ਕੀਤਾ ਗਿਆ ਇੱਕ ਦਸਤਾਵੇਜ਼ ਹੁੰਦਾ ਹੈ, ਜੋ ਕਿ ਵਿਸ਼ੇਸ਼ ਵਿਦਿਅਕ ਲੋੜਾਂ ਦੇ ਇੱਕ ਪੂਵੇ ਬਿਆਨ ਨੂੰ ਬਣਾਉਣ ਤੇ ਸੰਭਾਲ ਕੇ ਰੱਖਣ ਦਾ ਵਿਕਲਪ ਹੁੰਦਾ ਹੈ। ਇਨ ਲਿਊ “ਦੀ ਬਜਾਏ” ਦਾ ਫ੍ਰੈਂਚ ਸ਼ਬਦ ਹੈ। ਪਰਨੋਟ ਵਿੱਚ ਇਹ ਬਿਆਨ ਕੀਤਾ ਗਿਆ ਹੋਣਾ ਚਾਹੀਦਾ ਹੈ ਕਿ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂਕੀ ਹਨ, ਇਹ ਖੁਲਾਸਾ ਹੋਣਾ ਚਾਹੀਦਾ ਹੈ ਕਿ ਬੋਰਡ ਬਿਆਨ ਕਿਉਂ ਤਿਆਰ ਨਹੀਂ ਕਰੇਗਾ ਅਤੇ ਬੱਚੇ ਲਈ ਢੁਕਵੇਂ ਪ੍ਰਬੰਧ ਬਾਰੇ ਸਿਫਾਰਸ਼ਾਂ ਵੀ ਹੋਣੀਆਂ ਚਾਹੀਦੀਆਂ ਹਨ। ਸਟੈਚੁਟਰੀ ਅਸੈਸਮੈਂਟ ਪ੍ਰਕ੍ਰਿਆ ਦੌਰਾਨ ਮਿਲੀ ਸਾਰੀ ਸਲਾਹ ਇਸ ਨੋਟ ਦੇ ਨਾਲ ਨਥੀ ਹੋਣੀ ਚਾਹੀਦੀ ਹੈ।

 

ਪੇਰੈਂਟਲ ਸਬਮਿਸ਼ਨ

ਪੇਰੈਂਟਲ ਸਬਮਿਸ਼ਨ ਮਾਤਾ-ਪਿਤਾ ਦੁਆਰਾ ਆਪਣੇ ਬੱਚੇ ਦੀ ਸਟੈਚੁਟਰੀ ਅਸੈਸਮੈਂਟ ਵਿੱਚ ਜਮ੍ਹਾਂ ਕਰਾਇਆ ਗਿਆ ਲਿਖਤੀ ਯੋਗਦਾਨ ਹੁੰਦਾ ਹੈ

ਤਰੱਕੀ ਇੱਕ ਬੱਚੇ ਨੂੰ ਉਦੋਂ ਤਰੱਕੀ ਕਰਦਾ ਕਿਹਾ ਜਾਂਦਾ ਹੈ ਜਦੋਂ ਉਹ ਨਵੇਂ ਅਤੇ ਲਾਭਦਾਇਕ ਹੁਨਰ ਸਿਖਦਾ/ਸਿਖਦੀ ਹੈ। ਖਾਸ ਵਿਦਿਅਕ ਲੋੜਾਂ ਵਾਲੇ ਬੱਚਿਆਂ ਲਈ ਤਰੱਕੀ ਸਾਇਦ ਹੌਲ਼ੀ ਅਤੇ ਨਾਪਣ ਵਿੱਚ ਔਖੀ ਹੋ ਸਕਦੀ ਹੈ। ਹੋਰਨਾਂ ਸਥਿਤੀਆਂ ਵਿੱਚ, ਖਾਸ ਵਿਦਿਅਕ ਪ੍ਰਬੰਧ ਅਜਿਹੇ ਹੋ ਸਕਦੇ ਹਨ ਕਿ ਖਾਸ ਵਿਦਿਅਕ ਲੋੜਾਂ ਵਾਲਾ ਬੱਚਾ ਸੰਤੁਸ਼ਟੀਜਨਕ ਜਾਂ ਬਿਹਤਰ ਤਰੰਕੀ ਕਰੇ।

 

ਤਜਵੀਜ਼ਸੁਦਾ ਬਿਆਨ

ਤਜਵੀਜ਼ਸੁਦਾ ਬਿਆਨ ਖਾਸ ਵਿਦਿਅਕ ਲੋੜਾਂ ਦਾ ਇੱਕ ਬਿਆਨ ਹੁੰਦਾ ਹੈ ਜੋ ਕਿ ਬੋਰਡ ਕਿਸੇ ਬੱਚੇ ਲਈ ਤਿਆਰ ਕਰਨ ਅਤੇ ਇਸ ਨੂੰ ਕਾਇਮ ਰੱਖਣ ਦਾ ਇਰਾਦਾ ਰਖਦਾ ਹੈ।

 

ਮਨੋਵਿਗਿਆਨਕ ਸਲਾਹ

ਮਨੋਵਿਗਿਆਨਕ ਸਲਾਹ ਕਿਸੇ ਸਟੈਚੁਟਰੀ ਅਸੈਸਮੈਂਟ ਨੂੰ ਇੱਕ ਵਿਦਿਅਕ ਮਨੋਵਿਗਿਆਨਕ ਦਾ ਲਿਖਤੀ ਯੋਗਦਾਨ ਹੁੰਦਾ ਹੈ।

 

SENCO

ਸਪੈਸ਼ਲ ਐਜੂਕੇਸ਼ਨਲ ਨੀਡਸ ਕੋਆਰਡੀਨੇਟਰ। ਕਿਸੇ ਸਕੂਲ ਦੇ ਅੰਦਰ ਹੀ ਖਾਸ ਲੋੜਾਂ ਦੀ ਸਹਾਇਤਾ ਵਾਸਤੇ ਤਾਲਮੇਲ ਲਈ ਜਿੰਮੇਵਾਰ ਇਕ ਅਧਿਆਪਕ।

 

SENDIST

SENDIST ਤੋਂ ਭਾਵ ਹੈ ਸਪੈਸ਼ਲ ਐਜੂਕੇਸ਼ਨਲ ਨੀਡਸ ਐਂਡ ਡਿਸਏਬਿਲਿਟੀ ਟ੍ਰਿਬਿਊਨਲ (Special Educational Needs and Disability Tribunal)। SENDIST ਇੱਕ ਸੁਤੰਤਰ ਅਦਾਰਾ ਹੈ ਜੋ ਕਿ ਮੁਲਾਂਕਣਾਂ ਅਤੇ ਬਿਆਨਾਂ ਉਪਰ ਫੈਸਲਿਆਂ ਵਿਰੁੱਧ ਮਾਪਿਆਂ ਦੀਆਂ ਅਪੀਲਾਂ ਬਾਰੇ ਫੈਸਲਾ ਕਰਨ ਲਈ ਸਥਾਪਤ ਕੀਤਾ ਗਿਆ ਹੈ। SENDIST ਦੇ ਫੈਸਲੇ ਦੋਹਾਂ ਧਿਰਾਂ ਲਈ ਕਨੂੰਨੀ ਤੌਰ ’ਤੇ ਮੰਨਣੇ ਲਾਜ਼ਮੀ ਹੁੰਦੇ ਹਨ।

 

ਵਿਸ਼ੇਸ਼ ਵਿਦਿਅਕ ਲੋੜਾਂ

ਵਿਸ਼ੇਸ਼ ਵਿਦਿਅਕ ਲੋੜਾਂ ਸਿੱਖਣ ਵਿੱਚ ਕੋਈ ਵੀ ਅਜਿਹੀਆਂ ਮੁਸ਼ਕਲਾਂ ਜੋ ਕਿਸੇ ਬੱਚੇ ਨੂੰ ਹੋਣ, ਉਸ ਦੇ ਲਈ ਵਿਸ਼ੇਸ਼ ਵਿਦਿਅਕ ਪ੍ਰਬੰਧ ਕੀਤੇ ਜਾਣ ਲਈ ਕਿਹਾ ਜਾਂਦਾ ਹੈ।

 

ਸਪੈਸ਼ਲ ਐਜੂਕੇਸ਼ਨ ਨੀਡਸ ਰਜਿਸਟਰ

ਸਪੈਸ਼ਲ ਐਜੂਕੇਸ਼ਨ ਨੀਡਸ ਰਜਿਸਟਰ ਕਿਸੇ ਸਕੂਲ ਵੱਲੋਂ ਸਾਂਭ ਕੇ ਰੱਖੀ ਗਈ ਵਿਦਿਆਰਥੀਆਂ ਦੀ ਇੱਕ ਸੂਚੀ ਹੁੰਦੀ ਹੈ। ਹੋਰ ਜਾਣਕਾਰੀ ਦੇ ਨਾਲ, ਇਸ ਰਜਿਸਟਰ ਵਿੱਚ ਇਹ ਵੇਰਵੇ ਹੁੰਦੇ ਹਨ ਕਿ ਕੋਈ ਵਿਸ਼ੇਸ਼ ਵਿਦਿਅਕ ਲੋੜਾਂ ਵਾਲਾ ਬੱਚਾ ਕਿਸ ਪੜਾਅ ਤੇ ਰਜਿਸਟਰ ਹੋਇਆ ਹੈ।

 

ਵਿਸ਼ੇਸ਼ ਵਿਦਿਅਕ ਪ੍ਰਬੰਧ

ਵਿਸ਼ੇਸ਼ ਵਿਦਿਅਕ ਪ੍ਰਬੰਧ ਕਿਸੇ ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਬੱਚੇ ਦੀਆਂ ਲੋਡਾਂ ਪੂਰੀਆਂ ਕਰਨ ਲਈ ਕੋਈ ਵੀ ਸਰੋਤ ਹਨ। ਆਮ ਤੌਰ 'ਤੇ ਇਹ ਇਸੇ ਹੀ ਉਮਰ ਦੇ ਹੋਰਨਾਂ ਬੱਚਿਆਂ ਲਈ ਕੀਤੇ ਪ੍ਰਬੰਧ ਨਾਲੋਂ ਵੱਖਰੀਆਂ ਜਾਂ ਵਾਧੂ ਹੁੰਦੀਆਂ ਹਨ।

 

ਵਿਸ਼ੇਸ਼ ਸਕੂਲ

ਇੱਕ ਵਿਸ਼ੇਸ਼ ਸਕੂਲ ਉਹ ਸਕੂਲ ਹੁੰਦਾ ਹੈ ਜੋ ਖਾਸ ਤੌਰ 'ਤੇ ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਸਿੱਖਿਆਰਥੀਆਂ ਲਈ ਖਾਸ ਪ੍ਰਬੰਧ ਲਈ ਚਲਾਇਆ ਜਾਂਦਾ ਹੈ।

 

ਸਪੈਸ਼ਲ ਯੂਨਿਟ

ਸਪੈਸ਼ਲ ਯੂਨਿਟ ਇੱਕ ਮੁੱਖ ਧਾਰਾ ਸਕੂਲ ਜੋ ਖਾਸ ਤੌਰ 'ਤੇ ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਸਿੱਖਿਆਰਥੀਆਂ ਲਈ ਖਾਸ ਪ੍ਰਬੰਧ ਲਈ ਚਲਾਇਆ ਜਾਂਦਾ ਹੈ, ਵਿੱਚ ਕੋਈ ਸ਼੍ਰੇਣੀ ਜਾਂ ਸ਼੍ਰੇਣੀਆਂ ਹੁੰਦੀਆਂ ਹਨ।

 

ਪੜਾਅ

ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਸਿੱਖਿਆਰਥੀਆਂ ਦੇ ਪੜਾਅਵਾਰ ਮੁਲਾਂਥਣ ਅੰਦਰ ਇੱਕ ਖਾਸ ਪੱਧਰ। ਹਰੇਕ ਪੜਾਅ ਵਿੱਚ ਸਰੋਤਾਂ ਦੀ ਗਿਣਤੀ ਅਤੇ ਕਿਸਮ ਅੱਡ ਹੁੰਦੀ ਹੈ, ਜੋ ਕਿ ਉਸ ਪੱਧਰ ਤੇ ਰਜਿਸਟਰ ਹੋਏ ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਸਿੱਖਿਆਰਥੀਆਂ ਲਈ ਲਿਆਂਦੇ ਜਾਂਦੇ ਹਨ।

 

ਪੜਾਅ 1

ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਸਿੱਖਿਆਰਥੀ ਜਿਹਨਾਂ ਦੀਆਂ ਲੋੜਾਂ ਕਲਾਸ/ਫੋਰਮ ਅਧਿਆਪਕ ਦੁਆਰਾ ਇਕੱਲੇ ਹੀ ਵੱਖਰੇ ਢੰਗ ਦੀ ਹਦਾਇਤ ਰਾਹੀਂ ਪੂਰੀਆਂ ਕੀਤੀਆਂ ਜਾਂਦੀਆਂ ਹਨ।

 

ਪੜਾਅ 2

ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਸਿੱਖਿਆਰਥੀ ਜਿਹਨਾਂ ਦੀਆਂ ਲੋੜਾਂ SENCO ਦੁਆਰਾ ਸਮਰਥਤ ਕਲਾਸ/ਫੋਰਮ ਅਧਿਆਪਕ ਦੁਆਰਾ ਵੱਖਰੇ ਢੰਗ ਦੀ ਹਦਾਇਤ ਰਾਹੀਂ ਪੂਰੀਆਂ ਕੀਤੀਆਂ ਜਾਂਦੀਆਂ ਹਨ।

 

ਪੜਾਅ 3

ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਸਿੱਖਿਆਰਥੀ ਜਿਹਨਾਂ ਦੀਆਂ ਲੋੜਾਂ SENCO ਦੁਆਰਾ ਸਮਰਥਤ ਕਲਾਸ/ਫੋਰਮ ਅਧਿਆਪਕ ਦੁਆਰਾ ਵੱਖਰੇ ਢੰਗ ਦੀ ਹਦਾਇਤ ਰਾਹੀਂ ਅਤੇ ਕਿਸੇ ਵਿਦਿਅਕ ਮਨੋਵਿਗਿਆਨੀ ਵਰਗੇ ਬਾਹਰਲੇ ਪੇਸ਼ੇਵਰ ਦੁਆਰਾ ਸੂਚਿਤ ਕਿਸੇ ਸਿੱਖਿਆ ਯੋਜਨਾ ਦੁਆਰਾ ਪੂਰੀਆਂ ਕੀਤੀਆਂ ਜਾਂਦੀਆਂ ਹਨ।

 

ਪੜਾਅ 3 ਸਮਰਥਨ ਸੇਵਾਵਾਂ

ਪੜਾਅ 3 ਸਮਰਥਨ ਸੇਵਾਵਾਂ ਕਿਸੇ ਬੋਰਡ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਉਹ ਸੇਵਾਵਾਂ ਹੁੰਦੀਆਂ ਹਨ, ਜਿਹਨਾਂ ਨੂੰ ਪੜਾਅ 3 ਤੇ ਪਹੁੰਚ ਕੀਤੀ ਜਾ ਸਕਦੀ ਹੈ ਬਸ਼ਰਤੇ ਸਿੱਖਿਆਰਥੀ ਲੋੜੀਂਦੇ ਮਾਪਦੰਡ ਪੂਰੇ ਕਰਦਾ ਹੋਵੇ। ਪੜਾਅ 3 ਸਮਰਥਨ ਸੇਵਾਵਾਂ ਆਮ ਤੌਰ ਤੇ ਮਾਹਰ ਮੁਹਾਰਤ ਵਾਲੇ ਅਧਿਆਪਕ ਹੁੰਦੇ ਹਨ। ਉਹ ਬੱਚੇ ਅਤੇ ਸਕੂਲ ਨੂੰ ਢੁਕਵੀਂ, ਮਾਹਰ ਸਲਾਹ ਅਤੇ ਸਹਾਇਤਾ ਦਿੰਦੇ ਹਨ। ਆਮ ਤੌਰ 'ਤੇ ਇਹ ਸਹਾਇਤਾ ਸਕੂਲ ਦੀ ਮਿਆਦ ਜਾਂ ਵਿਚਕਾਰਲੀ-ਮਿਆਦ (termly or medium-term) ਦੇ ਅਧਾਰ 'ਤੇ ਮੁਹੱਈਆ ਕਰਾਈ ਜਾਂਦੀ ਅਤੇ ਸਮੀਖਿਆ ਕੀਤੀ ਜਾਂਦੀ ਹੈ।

 

ਪੜਾਅ 4

ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਸਿੱਖਿਆਰਥੀ ਜਿਹਨਾਂ ਦੀ ਸਟੈਚੁਟਰੀ ਅਸੈਸਮੈਂਟ ਚੱਲ ਰਹੀ ਹੋਵੇ

 

 

ਪੜਾਅ 5

ਵਿਸ਼ੇਸ਼ ਵਿਦਿਅਕ ਲੋੜ ਵਾਲੇ ਸਿੱਖਿਆਰਥੀ ਜਿਹਨਾਂ ਦਾ ਇੱਕ ਬਿਆਨ ਤਿਆਰ ਹੋਇਆ ਹੋਵੇ ਅਤੇ ਉਹ ਕਿਸੇ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਦੁਆਰਾ ਸਾਂਭਿਆ ਗਿਆ ਹੋਵੇ।

 

ਪੜਾਅ 5 ਸਮਰਥਨ ਸੇਵਾਵਾਂ

ਪੜਾਅ 5 ਸਮਰਥਨ ਸੇਵਾਵਾਂ ਕਿਸੇ ਬੋਰਡ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਉਹ ਸੇਵਾਵਾਂ ਹੁੰਦੀਆਂ ਹਨ, ਜਿਹਨਾਂ ਨੂੰ ਪੜਾਅ 5 ਤੇ ਪਹੁੰਚ ਕੀਤੀ ਜਾ ਸਕਦੀ ਹੈ ਬਸ਼ਰਤੇ ਸਿੱਖਿਆਰਥੀ ਲੋੜੀਂਦੇ ਮਾਪਦੰਡ ਪੂਰੇ ਕਰਦਾ ਹੋਵੇ। ਪੜਾਅ 5 ਸਮਰਥਨ ਸੇਵਾਵਾਂ ਆਮ ਤੌਰ ਤੇ ਮਾਹਰ ਮੁਹਾਰਤ ਵਾਲੇ ਅਧਿਆਪਕ ਹੁੰਦੇ ਹਨ। ਉਹ ਬੱਚੇ ਅਤੇ ਸਕੂਲ ਨੂੰ ਢੁਕਵੀਂ, ਮਾਹਰ ਸਲਾਹ ਅਤੇ ਸਹਾਇਤਾ ਦਿੰਦੇ ਹਨ। ਅਕਸਰ ਇਹ ਮਦਦ ਲੰਬੀ ਮਿਆਦ ਦੇ ਅਧਾਰ ਤੇ ਦਿੱਤੀ ਜਾਂਦੀ ਹੈ।

 

ਪੜਾਅਵਾਰ ਮੁਲਾਂਕਣ

ਪੜਾਅਵਾਰ ਮੁਲਾਂਕਣ ਤੋਂ ਭਾਵ ਹੈ ਮੁਲਾਂਕਣ ਦੀ ਪ੍ਰਕ੍ਰਿਆ ਜਿਥੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਦੀ ਪਛਾਣ ਲੋੜ ਦੀ ਨਿਰੰਤਰਤਾ ਉੱਤੇ ਖਾਸ ਪੜਾਵਾਂ 'ਤੇ ਕੀਤੀ ਜਾਂਦੀ ਹੈ।

 

ਬਿਆਨ

ਬਿਆਨ ਇੱਕ ਉਹ ਦਸਤਾਵੇਜ਼ ਹੁੰਦਾ ਹੈ ਜੋ ਕਿਸੇ ਬੋਰਡ ਦੁਆਰਾ ਬਣਾਇਆ ਅਤੇ ਸਾਂਭਿਆ ਜਾਂਦਾ ਹੈ ਜਿਸ ਦਾ ਇਰਾਦਾ ਸਰੋਤਾਂ ਦੀ ਰੱਖਿਆ ਕਰਨ ਦਾ ਹੋਵੇ। ਕਿਸੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਲਈ ਜ਼ਰੂਰੀ

 

ਸਟੈਚੁਟਰੀ ਅਸੈਸਮੈਂਟ

ਸਟੈਚੁਟਰੀ ਅਸੈਸਮੈਂਟ ਬਹੁ-ਵਿਸ਼ਾ ਮੁਲਾਂਕਣ ਹੁੰਦਾ ਹੈ (at ਪੜਾਅ 4) ਜਿਥੇ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਕਿਸੇ ਬੱਚੇ ਦੀਆਂ ਵਿਸ਼ੇਸ਼ ਵਿਦਿਅਕਲੋੜਾਂ ਦੀ ਜਾਂਚ ਬਹੁ-ਵਿਸ਼ਾ ਮੁਲਾਂਕਣ ਨਾਂਲ ਕਰਦਾ ਹੈ ਅਤੇ ਇਹ ਫ਼ੈਸਲਾ ਕਰਦਾ ਹੈ ਕਿ ਵਿਸ਼ੇਸ਼ ਵਿਦਿਅਕ ਲੋੜਾਂ ਦਾ ਇੱਕ ਬਿਆਨ ਤਿਆਰ ਕਰਨਾ ਅਤੇ ਸਾਂਭਣਾ ਹੈ ਜਾਂ ਨਹੀਂ।

 

ਸਟੈਚੁਟਰੀ ਰੀ-ਅਸੈਸਮੈਂਟ (ਕਨੂੰਨੀ ਮੁੜ-ਮੁਲਾਂਕਣ)

ਸਟੈਚੁਟਰੀ ਰੀ-ਅਸੈਸਮੈਂਟ ਕਿਸੇ ਅਜਿਹੇ ਬੱਚੇ ਉਪਰ ਕੀਤੀ ਜਾਂਦੀ ਇੱਕ ਸਟੈਚੁਟਰੀ ਅਸੈਸਮੈਂਟ ਹੈ, ਜਿਸ ਕੋਲ ਪਹਿਲਾਂ ਤੋਂ ਹੀ ਖਾਸ ਵਿਦਿਅਕ ਲੋੜਾਂ ਦਾ ਇਕ ਬਿਆਨ ਤਿਆਰ ਹੈ ਅਤੇ ਇਸ ਨੂੰ ਇੱਕ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਦੁਆਰਾ ਕਾਇਮ ਰੱਖਿਆ ਹੋਇਆ ਹੈ।

 

ਪਰਿਵਰਤਨ ਯੋਜਨਾ

ਪਰਿਵਰਤਨ ਯੋਜਨਾ ਕਿਸੇ ਸਕੂਲ ਦੁਆਰਾ ਉਲੀਕੀ ਗਈ ਯੋਜਨਾ ਹੁੰਦੀ ਹੈ, ਜੋ ਕਿ ਖਾਸ ਵਿਦਿਅਕ ਲੋੜਾਂ ਵਾਲੇ ਕਿਸੇ ਵਿਦਿਆਰਥੀ ਨੂੰ ਜਿੰਮੇਵਾਰ ਜੀਵਨ ਲਈ ਤਿਆਰ ਕਰਨ ਲਈ ਇਕ ਕਦਮ ਹੁੰਦਾ ਹੈ। ਪਰਿਵਰਤਨ ਯੋਜਨਾ ਬੱਚੇ ਦੇ 14ਵੇਂ ਜਨਮ ਦਿਨ ਮਗਰੋਂ ਪਹਿਲੀ ਸਲਾਨਾ ਸਮੀਖਿਆ ਦਾ ਹਿੱਸਾ ਬਣਨੀ ਚਾਹੀਦੀ ਹੈ।

 

ਭਲਾਈ ਸਲਾਹ

ਭਲਾਈ ਸਲਾਹ ਇੱਕ ਸਟੈਚੁਟਰੀ ਅਸੈਸਮੈਂਟ ਵਿੱਚ ਕਿਸੇ ਸੋਸ਼ਲ ਵਰਕਰ ਦਾ ਲਿਖਤੀ ਯੋਗਦਾਨ ਹੁੰਦਾ ਹੈ।