ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਬੱਚੇ ਦੀ ਸਟੈਚੁਟਰੀ ਅਸੈਸਮੈਂਟ ਵਿੱਚ ਕਈ ਵੱਖ-ਵੱਖ ਲੋਕ ਜੁੜੇ ਹੋ ਸਕਦੇ ਹਨ। ਸੰਭਾਵਤ ਰੂਪ ਵਿੱਚ ਇਹ ਕਿਹੋ ਜਿਹੇ ਲੋਕ ਹੋ ਸਕਦੇ ਹਨ?
ਮੈਂ ਆਪਣੇ ਬੱਚੇ ਲਈ ਇੱਕ ਕਲਾਸਰੂਮ ਅਸਿਸਟੈਂਟ ਕਿਵੇਂ ਪ੍ਰਾਪਤ ਕਰਾਂ?
ਜੇ ਮੈਂ ਆਪਣੇ ਬੱਚੇ ਦੀਆਂ ਖਾਸ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਦੇ ਪ੍ਰਬੰਧਾਂ ਤੋਂ ਖੁਸ਼ ਨਹੀਂ ਹਾਂ ਤਾਂ ਕੀ ਹੋਵੇਗਾ?
ਕੀ ਮੈਂ ਕਿਸੇ ਮੀਟਿੰਗ ਵਿੱਚ ਆਪਣੇ ਨਾਲ ਕੋਈ ਦੋਸਤ ਲਿਆ ਸਕਦਾ/ਸਕਦੀ ਹਾਂ?
ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਬੱਚੇ ਦੀ ਸਟੈਚੁਟਰੀ ਅਸੈਸਮੈਂਟ ਵਿੱਚ ਕਈ ਵੱਖ-ਵੱਖ ਲੋਕ ਜੁੜੇ ਹੋ ਸਕਦੇ ਹਨ। ਸੰਭਾਵਤ ਰੂਪ ਵਿੱਚ ਇਹ ਕਿਹੋ ਜਿਹੇ ਲੋਕ ਹੋ ਸਕਦੇ ਹਨ?
ਇਹਨਾਂ ਦੀ ਸੂਚੀ 'ਜਿਹਨਾਂ ਲੋਕਾਂ ਨਾਲ ਸ਼ਾਇਦ ਤੁਸੀਂ ਜੁੜੇ ਹੋ ਸਕਦੇ ਹੋ' ਤਹਿਤ ਦਿੱਤੀ ਗਈ ਹੈ।
ਮੈਂ ਆਪਣੇ ਬੱਚੇ ਲਈ ਇੱਕ ਕਲਾਸਰੂਮ ਅਸਿਸਟੈਂਟ ਕਿਵੇਂ ਪ੍ਰਾਪਤ ਕਰਾਂ?
ਕਲਾਸਰੂਮ ਅਸਿਸਟੈਂਟ ਆਮ ਤੌਰ 'ਤੇ ਉਦੋਂ ਹੀ ਉਪਲਬਧ ਹੁੰਦਾ ਹੈ ਜਦੋਂ ਸਟੈਚੁਟਰੀ ਅਸੈਸਮੈਂਟ ਹੋ ਗਈ ਹੋਵੇ ਅਤੇ ਜੇ ਇਸ ਪ੍ਰਬੰਧ ਦਾ ਜਿਕਰ ਬਿਆਨ ਵਿੱਚ ਸਾਮਲ ਕੀਤਾ ਗਿਆ ਹੋਵੇ।
ਜੇ ਮੈਂ ਆਪਣੇ ਬੱਚੇ ਦੀਆਂ ਖਾਸ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਦੇ ਪ੍ਰਬੰਧਾਂ ਤੋਂ ਖੁਸ਼ ਨਹੀਂ ਹਾਂ ਤਾਂ ਕੀ ਹੋਵੇਗਾ?
ਜੇ ਤੁਸੀਂ ਇਸ ਵੈੱਬਸਾਈਟ ਨੂੰ ਦੇਖੋ ਤਾਂ ਤੁਹਾਨੂੰ ਆਚਾਰ ਜਾਬਤੇ ਦੇ ਵੱਖ-ਵੱਖ ਪੜਾਵਾਂ 'ਤੇ ਇਸ ਬਾਰੇ ਬਹੁਤ ਸਾਰੀ ਸਲਾਹ ਮਿਲੇਗੀ। ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਦੀ ਸਹਾਇਤਾ ਕਰਨ ਲਈ ਵਾਧੂ ਮਦਦ ਦਿੱਤੀ ਗਈ ਹੋਵੇ, ਤਾਂ ਬਹੁਤੇ ਬੱਚੇ ਸੰਤੋਸ਼ਜਨਕ ਤਰੱਕੀ ਦਿਖਾਉਂਦੇ ਹਨ। ਪਰ ਜੇ ਤੁਹਾਨੂੰ ਚਿੰਤਾ ਹੈ ਕਿ ਅਜਿਹੀ ਸਥਿਤੀ ਨਹੀਂ ਹੈ ਤਾਂ ਤੁਹਾਨੂੰ ਪਹਿਲਾਂ ਆਪਣੀਆਂ ਚਿੰਤਾਵਾਂ ਬਾਰੇ ਸਕੂਲ ਦੇ ਪ੍ਰਿੰਸੀਪਲ/ਕਲਾਸ ਅਧਿਆਪਕ ਜਾਂ SENCO ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ।
ਕੀ ਮੈਂ ਕਿਸੇ ਮੀਟਿੰਗ ਵਿੱਚ ਆਪਣੇ ਨਾਲ ਕੋਈ ਦੋਸਤ ਲਿਆ ਸਕਦਾ/ਸਕਦੀ ਹਾਂ?
ਆਮ ਤੌਰ 'ਤੇ ਹਮਾਇਤ ਲਈ ਆਪਣੇ ਨਾਲ ਕੋਈ ਦੋਸਤ ਲਿਆਉਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ, ਪਰ ਤੁਹਾਨੂੰ ਪਹਿਲਾਂ ਤੋਂ ਹੀ ਮੀਟਿੰਗ ਦੇ ਪ੍ਰਬੰਧਕ ਨੂੰ ਇਸ ਬਾਰੇ ਦੱਸ ਦੇਣਾ ਚਾਹੀਦਾ ਹੈ।