DARS ਪ੍ਰਕਿਰਿਆ (The DARS Process)
ਇਹ ਕਿਵੇਂ ਕੰਮ ਕਰਦੀ ਹੈ?
DARS:
- ਸਿਰਫ਼ ਵਿਸੇਸ਼ ਵਿਦਿਅਕ ਪ੍ਰਬੰਧ ਨਾਲ ਸਬੰਧਤ ਝਗੜਿਆਂ ਵਿੱਚ ਉਨਤੀ ਵਿੱਚ ਮਦਦ ਕਰ ਸਕਦਾ ਹੈ।
- ਕਿਸੇ ਮਾਤਾ ਜਾਂ ਪਿਤਾ/ਸਰਪ੍ਰਸਤ ਦੁਆਰਾ ਸੰਪਰਕ ਕੀਤਾ ਜਾ ਸਕਦਾ ਹੈ
- ਮੰਗੇ ਜਾਣ 'ਤੇ ਇੱਕ ਰੈਫ਼ਰਲ ਮੁਹੱਈਆ ਕਰਾਏਗਾ
- ਮਾਤਾ ਜਾਂ ਪਿਤਾ/ਸਰਪ੍ਰਸਤ ਦੁਆਰਾ ਭਰੇ ਗਏ ਰੈਫ਼ਰਲ ਫਾਰਮ ਉੱਪਰ ਮੁਹੱਈਆ ਕਰਾਈ ਗਈ ਜਾਣਕਾਰੀ 'ਤੇ ਗੌਰ ਕਰੇਗਾ
- ਹਿੱਸਾ ਲੈਣ ਲਈ ਹੋਰਨਾਂ ਧਿਰਾਂ ਨੂੰ ਸੱਦਾ ਦੇਵੇਗਾ
- ਪਿਛੋਕੜ ਦੀ ਜਾਣਕਾਰੀ ਇਕੱਠੀ ਕਰਨ ਵਾਸਤੇ ਮਾਪਿਆਂ/ਸਰਪਰਸਤਾਂ ਨੂੰ ਮਿਲਣਾ ਚਾਹ ਸਕਦਾ ਹੈ।
- ਜਿਥੇ ਇਹ ਉਮੀਦ ਕੀਤੀ ਜਾਂਦੀ ਹੋਵੇ ਕਿ ਸਹਿਮਤੀ ਹੋ ਸਕਦੀ ਹੈ ਉਥੇ ਸਾਰੀਆਂ ਇੱਛੁਕ ਧਿਰਾਂ ਦੀ ਮੀਟਿੰਗ ਸੱਦੇਗਾ।
- DARS ਨਾਲ ਜੁੜਿਆ ਹੋਣਾ ਸਪੈਸ਼ਲ ਐਜੂਕ਼ਸਨਲ ਨੀਡਸ ਟ੍ਰਿਬਿਊਨਲ ਨੂੰ ਅਪੀਲ ਕਰਨ ਦੇ ਅਧਿਕਾਰ ਨੂੰ ਪ੍ਰਭਾਵਤ ਨਹੀਂ ਕਰੇਗਾ।