Young girl smiling in class Close up head shot of boy in school Girl holding hand up, with teacher at white board
.

ਆਮ ਤੌਰ 'ਤੇ ਪੁੱਛੇ ਜਾਂਦੇ ਸਵਾਲ (Frequently Asked Questions)

DARS ਦਾ ਉਦੇਸ਼ ਕੀ ਹੈ?

ਇਹ ਸੇਵਾ ਕਦੋਂ ਚਾਲੂ ਹੋਈ?

ਕਿਸੇ ਮਾਤਾ ਜਾਂ ਪਿਤਾ/ਸਰਪ੍ਰਸਤ ਨੂੰ ਸੰਭਾਵਤ ਰੂਪ ਵਿੱਚ ਕਦੋਂ ਇਹ ਸੇਵਾ ਵਰਤਣ ਦੀ ਲੋੜ ਪਏਗੀ ਜਾਂ ਵਰਤਣ ਬਾਰੇ ਸੋਚਣਾ ਚਾਹੀਦਾ ਹੈ?

ਕੀ ਕੋਈ ਮਾਤਾ ਜਾਂ ਪਿਤਾ/ਸਰਪ੍ਰਸਤ DARS ਨੂੰ ਹਵਾਲਾ ਦੇ ਸਕਦਾ ਹੈ?

ਜਦੋਂ DARS ਨੂੰ ਕੋਈ ਹਵਾਲਾ ਦਿੱਤਾ ਜਾਂਦਾ ਹੈ ਤਾਂ ਕੀ ਹੋਰ ਸ਼ਾਮਲ ਧਿਰਾਂ ਨੂੰ ਸੂਚਿਤ ਕੀਤਾ ਜਾਵੇਗਾ?

ਜੇ ਧਿਰਾਂ ਵਿੱਚੋਂ ਕੋਈ ਇੱਕ DARS ਪ੍ਰਕ੍ਰਿਆ ਵਿੱਚ ਹਿੱਸਾ ਲੈਣ ਲਈ ਸਹਿਮਤ ਨਹੀਂ ਹੁੰਦਾ ਤਾਂ ਕੀ ਹੋਵੇਗਾ?

ਜਦੋਂ ਪ੍ਰਕ੍ਰਿਆ ਵਿੱਚ ਸ਼ਾਮਲ ਹੋਣ ਲਈ ਸਾਰੀਆਂ ਧਿਰਾਂ ਸਹਿਮਤ ਹੋਣ, ਤਾਂ ਕਿਸੇ ਸਮਝੌਤੇ ਬਾਰੇ ਅੰਤਮ ਫੈਸਲਾ ਕੌਣ ਕਰੇਗਾ?

ਜੇ ਮਾਤਾ-ਪਿਤਾ/ਸਰਪ੍ਰਸਤ DARS ਪ੍ਰਕ੍ਰਿਆ ਵਿੱਚ ਸ਼ਾਮਲ ਹੋ ਜਾਂਦੇ ਹਨ, ਤਾਂ ਕੀ ਇਹ ਸਪੈਸ਼ਲ ਐਜੂਕੇਸ਼ਨਲ ਨੀਡਸ ਐਂਡ ਡਿਸਏਬਿਲਿਟੀ ਟ੍ਰਿਬਿਊਨਲ (ਟ੍ਰਿਬਿਊਨਲ) ਨੂੰ ਅਪੀਲ ਕਰਨ ਦੇ ਉਹਨਾਂ ਦੇ ਅਧਿਕਾਰ ਨੂੰ ਪ੍ਰਭਾਵਤ ਕਰੇਗਾ?

ਕੀ DARS ਉਹਨਾਂ ਹੋਰਨਾਂ ਸਮੱਸਿਆਵਾਂ ਨਾਲ ਸਬੰਧਤ ਮਾਮਲਿਆਂ ਵਿੱਚ ਮਦਦ ਕਰੇਗਾ, ਜਿਹਨਾਂ ਦਾ ਸਾਹਮਣਾ ਮਾਤਾ-ਪਿਤਾ/ਸਰਪ੍ਰਸਤ ਸਕੂਲ ਵਿੱਚ ਆਪਣੇ ਬੱਚੇ ਨਾਲ ਕਰ ਸਕਦੇ ਹਨ?

ਕੀ DARS ਸੇਵਾ ਹਰੇਕ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਵਿੱਚ ਕੰਮ ਕਰਦੀ ਹੈ?

DARS ਟੀਮ ਨਾਲ ਮੀਟਿੰਗਾਂ ਕਿਥੇ ਹੋਣਗੀਆਂ?

DARS ਦਾ ਉਦੇਸ਼ ਕੀ ਹੈ?

DARS ਸੇਵਾ ਦਾ ਉਦੇਸ਼ ਇੱਕ ਸੁਤੰਤਰ, ਗੁਪਤ ਅਤੇ ਗੈਰ ਰਸਮੀ ਰਾਹ ਪ੍ਰਦਾਨ ਕਰਨਾ ਹੈ, ਜਿਸ ਰਾਹੀਂ ਵਿਸ਼ੇਸ਼ ਵਿਦਿਅਕ ਲੋੜਾਂ ਅਤੇ ਪ੍ਰਬੰਧ ਨਾਲ ਸਬੰਧਤ ਅਸਹਿਮਤੀਆਂ ਤੋਂ ਬਚਿਆ ਜਾ ਸਕੇ ਜਾਂ ਉਹਨਾਂ ਦਾ ਨਿਪਟਾਰਾ ਕੀਤਾ ਜਾ ਸਕੇ।

ਇਹ ਸੇਵਾ ਕਦੋਂ ਚਾਲੂ ਹੋਈ?

ਇਹ ਸੇਵਾ 1 ਸਿਤੰਬਰ 2005 ਨੂੰ ਸਪੈਸ਼ਲ ਐਜੂਕੇਸ਼ਨਲ ਨੀਡਸ ਐਂਡ ਡਿਸਏਬਿਲਿਟੀ ਆਰਡਰ (ਨੌਰਦਰਨ ਆਇਰਲੈਂਡ) 2005 (SENDO) ਦੇ ਲਾਗੂ ਹੋਣ ਦੇ ਸਿੱਟੇ ਵਜੋਂ ਪ੍ਰਭਾਵ ਵਿੱਚ ਆਈ। ਇਸ ਆਰਡਰ ਤਹਿਤ ਬੋਰਡਾਂ ਨੂੰ ਮਾਪਿਆਂ ਅਤੇ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡਾਂ ਤੇ ਸਕੂਲਾਂ ਵਿਚਾਲੇ ਝਗੜਿਆਂ ਤੋਂ ਬਚਣ ਜਾਂ ਉਹਨਾਂ ਦਾ ਨਿਪਟਾਰਾ ਕਰਨ ਦੇ ਪ੍ਰਬੰਧ ਲਾਗੂ ਕਰਨੇ ਪੈਂਦੇ ਹਨ।

ਕਿਸੇ ਮਾਤਾ ਜਾਂ ਪਿਤਾ/ਸਰਪ੍ਰਸਤ ਨੂੰ ਸੰਭਾਵਤ ਰੂਪ ਵਿੱਚ ਕਦੋਂ ਇਹ ਸੇਵਾ ਵਰਤਣ ਦੀ ਲੋੜ ਪਏਗੀ ਜਾਂ ਵਰਤਣ ਬਾਰੇ ਸੋਚਣਾ ਚਾਹੀਦਾ ਹੈ?

ਮਾਪਿਆਂ/ਸਰਪ੍ਰਸਤਾਂ ਨੂੰ ਇਸ ਸੇਵਾ ਦੀ ਸਭ ਤੋਂ ਵੱਧ ਲੋੜ ਉਦੋਂ ਹੋਵੇਗੀ ਜਦੋਂ ਵਿਸ਼ੇਸ਼ ਵਿਦਿਅਕ ਲੋੜਾਂ ਅਤੇ/ਜਾਂ ਬੱਚੇ ਜਾਂ ਨੌਜਵਾਨ ਵਿਅਕਤੀ ਲਈ ਕੀਤੇ ਜਾ ਰਹੇ ਪ੍ਰਬੰਧ ਦੇ ਸਬੰਧ ਵਿੱਚ ਅਸਹਿਮਤੀ ਹੋਵੇਗੀ। ਅਮਲੀ ਰੂਪ ਵਿੱਚ, ਭਾਵੇਂ ਉਹ ਅਸਹਿਮਤੀ ਬੱਚੇ ਦੇ ਸਕੂਲ ਜਾਂ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਨਾਲ ਹੋਵੇ, ਸਭ ਤੋਂ ਪਹਿਲਾਂ, ਸਕੂਲ ਜਾਂ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਨਾਲ ਕਿਸੇ ਮੁਸ਼ਕਲ ਜਾਂ ਅਸਹਿਮਤੀ ਦੇ ਖੇਤਰਾਂ ਨੂੰ ਹੱਲ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਜੇ, ਸਾਂਝਾ ਅਧਾਰ ਲੱਭਣ ਦੇ ਸਾਰੇ ਜਾਇਜ਼ ਯਤਨਾਂ ਦੇ ਬਾਅਦ ਵੀ ਮਾਤਾ-ਪਿਤਾ/ਸਰਪ੍ਰਸਤ ਅਸੰਤੁਸ਼ਟ ਹਨ ਤਾਂ ਉਹ DARS ਸੇਵਾ ਨੁੰ ਸੰਪਰਕ ਕਰਨਾ ਚਾਹ ਸਕਦੇ ਹਨ।

ਕੀ ਕੋਈ ਮਾਤਾ ਜਾਂ ਪਿਤਾ/ਸਰਪ੍ਰਸਤ DARS ਨੂੰ ਹਵਾਲਾ ਦੇ ਸਕਦਾ ਹੈ?

ਜੀ ਹਾਂ। ਕੋਈ ਮਾਤਾ ਜਾਂ ਪਿਤਾ/ਸਰਪ੍ਰਸਤ DARS ਨੂੰ ਹਵਾਲਾ ਦੇ ਸਕਦਾ ਹੈ। ਸਭ ਤੋਂ ਪਹਿਲਾਂ, ਹੇਠ ਲਿਖਿਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ:

ਓਲਿਵਰ ਸ਼ੈਰੀ, DARS ਮੈਨੇਜਰ

Southern Education and Library Board

3 Charlemont Place

The Mall,

Armagh,

BT61 9AX

Telephone: 028 3751 2383

E-mail: oliver.sherry@selb.org

ਜਦੋਂ DARS ਨੂੰ ਕੋਈ ਹਵਾਲਾ ਦਿੱਤਾ ਜਾਂਦਾ ਹੈ ਤਾਂ ਕੀ ਹੋਰ ਸ਼ਾਮਲ ਧਿਰਾਂ ਨੂੰ ਸੂਚਿਤ ਕੀਤਾ ਜਾਵੇਗਾ?

ਜੀ ਹਾਂ। ਸਕੂਲ ਜਾਂ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਨੂੰ DARS ਪ੍ਰਕ੍ਰਿਆ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਵੇਗਾ।

ਜੇ ਧਿਰਾਂ ਵਿੱਚੋਂ ਕੋਈ ਇੱਕ DARS ਪ੍ਰਕ੍ਰਿਆ ਵਿੱਚ ਹਿੱਸਾ ਲੈਣ ਲਈ ਸਹਿਮਤ ਨਹੀਂ ਹੁੰਦਾ ਤਾਂ ਕੀ ਹੋਵੇਗਾ?

DARS ਦੀ ਵਰਤੋਂ ਕਰਨਾ ਸਵੈ-ਇੱਛੁਕ ਹੈ, ਇਸ ਲਈ, ਜੇ ਧਿਰਾਂ ਵਿੱਚੋਂ ਕੋਈ ਇੱਕ ਪ੍ਰਕ੍ਰਿਆ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੀ, ਤਾਂ ਅੱਗੇ ਵੱਧਣਾ ਸੰਭਵ ਨਹੀਂ ਹੋਵੇਗਾ।

ਜਦੋਂ ਪ੍ਰਕ੍ਰਿਆ ਵਿੱਚ ਸ਼ਾਮਲ ਹੋਣ ਲਈ ਸਾਰੀਆਂ ਧਿਰਾਂ ਸਹਿਮਤ ਹੋਣ, ਤਾਂ ਕਿਸੇ ਸਮਝੌਤੇ ਬਾਰੇ ਅੰਤਮ ਫੈਸਲਾ ਕੌਣ ਕਰੇਗਾ?

ਕਿਸੇ ਹੱਲ 'ਤੇ ਪਹੁੰਚਣ ਦੀ ਜ਼ਿੰਮੇਵਾਰੀ ਅਸਹਿਮਤੀ ਵਾਲੀ ਧਿਰਾਂ ਦੀ ਹੋਵੇਗੀ। ਸਿਰਫ਼ ਝਗੜੇ ਵਿੱਚ ਸ਼ਾਮਲ ਧਿਰਾਂ ਨੁੰ ਹੀ ਅੰਤਮ ਸਿੱਟੇ ਦੇ ਫ਼ੈਸਲੇ ਲੈਣ ਦਾ ਅਧਿਕਾਰ ਹੈ। DARS ਟੀਮ ਸਾਰੀਆਂ ਧਿਰਾਂ ਵਿਚਾਲੇ ਸੰਪਰਕ ਅਤੇ ਮੀਟਿੰਗਾਂ ਵਿੱਚ ਮਦਦ ਕਰੇਗੀ ਅਤੇ ਸਿੱਟੇ ਦਾ ਇੱਕ ਸੰਖੇਪ ਬਿਆਨ ਮੁਹੱਈਆ ਕਰੇਗੀ।

ਜੇ ਮਾਤਾ-ਪਿਤਾ/ਸਰਪ੍ਰਸਤ DARS ਪ੍ਰਕ੍ਰਿਆ ਵਿੱਚ ਸ਼ਾਮਲ ਹੋ ਜਾਂਦੇ ਹਨ, ਤਾਂ ਕੀ ਇਹ ਸਪੈਸ਼ਲ ਐਜੂਕੇਸ਼ਨਲ ਨੀਡਸ ਐਂਡ ਡਿਸਏਬਿਲਿਟੀ ਟ੍ਰਿਬਿਊਨਲ (ਟ੍ਰਿਬਿਊਨਲ) ਨੂੰ ਅਪੀਲ ਕਰਨ ਦੇ ਉਹਨਾਂ ਦੇ ਅਧਿਕਾਰ ਨੂੰ ਪ੍ਰਭਾਵਤ ਕਰੇਗਾ?

ਜੀ ਨਹੀਂ। DARS ਨਾਲ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਟ੍ਰਿਬਿਊਨਲ ਨੂੰ ਅਪੀਲ ਕਰਨ ਦੇ ਉਹਨਾਂ ਦੇ ਅਧਿਕਾਰ ਨੂੰ ਪ੍ਰਭਾਵਤ ਨਹੀਂ ਕਰੇਗੀ।

ਕੀ DARS ਉਹਨਾਂ ਹੋਰਨਾਂ ਸਮੱਸਿਆਵਾਂ ਨਾਲ ਸਬੰਧਤ ਮਾਮਲਿਆਂ ਵਿੱਚ ਮਦਦ ਕਰੇਗਾ, ਜਿਹਨਾਂ ਦਾ ਸਾਹਮਣਾ ਮਾਤਾ-ਪਿਤਾ/ਸਰਪ੍ਰਸਤ ਸਕੂਲ ਵਿੱਚ ਆਪਣੇ ਬੱਚੇ ਨਾਲ ਕਰ ਸਕਦੇ ਹਨ?

ਜੀ ਨਹੀਂ। DARS ਸੇਵਾ ਸਿਰਫ਼ ਬੱਚੇ ਦੀਆਂ ਵਿਸ਼ੇਸ਼ ਵਿਦਿਅਕਲੋੜਾਂ ਨਾਲ ਸਬੰਧਤ ਮੁੱਦਿਆਂ ਵਿੱਚ ਹੀ ਸ਼ਾਮਲ ਹੋਵੇਗੀ।

ਕੀ DARS ਸੇਵਾ ਹਰੇਕ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ ਵਿੱਚ ਕੰਮ ਕਰਦੀ ਹੈ?

ਜੀ ਹਾਂ। DARS ਇੱਕ ਬੋਰਡਾਂ ਦੀ ਸੇਵਾ ਹੈ ਜੋ ਪੂਰੇ ਨੌਰਦਰਨ ਆਇਰਲੈਂਡ ਵਿੱਚ ਕੰਮ ਕਰਦੀ ਹੈ। ਖੇਤਰੀ ਮੈਨੇਜਰ ਤੋਂ ਇਲਾਵਾ, ਹਰੇਕ ਐਜੂਕੇਸ਼ਨ ਅਤੇ ਲਾਇਬ੍ਰੇਰੀ ਬੋਰਡ ਇਲਾਕੇ ਅੰਦਰ ਇੱਕ DARS ਅਫ਼ਸਰ ਵੀ ਨਿਯੁਕਤ ਹੁੰਦਾ ਹੈ। ਜਦਕਿ DARS ਅਫ਼ਸਰ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡਾਂ ਵਿੱਚ ਲੱਗੇ ਹੁੰਦੇ ਹਨ, ਪਰ DARS ਸੇਵਾ ਬੋਰਡਾਂ ਦੇ ਅੰਦਰ ਸਪੈਸ਼ਲ ਐਜੂਕੇਸ਼ਨ ਨੀਡਸ ਸ਼ਾਖਾਵਾਂ ਤੋਂ ਸੁਤੰਤਰ ਹੁੰਦੀ ਹੈ।

DARS ਟੀਮ ਨਾਲ ਮੀਟਿੰਗਾਂ ਕਿਥੇ ਹੋਣਗੀਆਂ?

ਮੀਟਿੰਗਾਂ, ਪਹਿਲਾਂ ਤੋਂ ਹੀ ਸਭ ਦੀ ਸਹਿਮਤੀ ਪ੍ਰਾਪਤ ਜਗ੍ਹਾ 'ਤੇ ਹੋਣਗੀਆਂ।

DARS ਸੇਵਾ ਬਾਰੇ ਹੋਰ ਜਾਣਕਾਰੀ ਵਿਸ਼ੇਸ਼ ਵਿਦਿਅਕ ਲੋੜਾਂ ਦੀ ਪਛਾਣ ਅਤੇ ਮੁਲਾਂਕਣ 'ਤੇ ਅਮਲ ਦੇ ਜ਼ਾਬਤੇ ਦੇ ਸਪਲੀਮੈਂਟ ਵਿੱਚੋਂ ਲਈ ਜਾ ਸਕਦੀ ਹੈ। (ਪੈਰ੍ਹੇ 4.33 – 4.46).