ਡਿਸਪਿਊਟ ਅਵੌਇਡੈਂਸ ਐਂਡ ਰੈਜ਼ੋਲਿਊਸ਼ਨ ਸਰਵਿਸ (ਝਗੜੇ ਤੋਂ ਗੁਰੇਜ਼ ਅਤੇ ਨਿਪਟਾਰਾ ਸੇਵਾ) (DARS) 1 ਸਿਤੰਬਰ 2005 ਤੋਂ ਸਪੈਸ਼ਲ ਐਜੂਕੇਸ਼ਨਲ ਨੀਡਸ ਐਂਡ ਡਿਸਏਬਿਲਿਟੀ ਆਰਡਰ (SENDO) ਦੇ ਸਿੱਟੇ ਵਜੋਂ ਪ੍ਰਭਾਵ ਵਿੱਚ ਆਈ।
DARS ਦੇ ਟੀਚੇ ਇਹ ਹਨ;
- ਐਜੂਕੇਸ਼ਨ ਅਤੇ ਲਾਇਬ੍ਰੇਰੀ ਬੋਰਡਾਂ ਜਾਂ ਸਕੂਲਾਂ ਦੇ ਬੋਰਡ ਆਫ਼ ਗਵਰਨਰਾਂ ਅਤੇ ਮਾਪਿਆਂ ਵਿਚਾਲੇ ਉਹਨਾਂ ਅਸਹਿਮਤੀਆਂ ਨੂੰ ਹੱਲ ਕਰਨਾ ਜਿਸ ਢੰਗ ਨਾਲ ਉਹ ਵਿਸ਼ੇਸ਼ ਵਿਦਿਅਕ ਲੋੜਾਂ (SEN) ਵਾਲੇ ਬੱਚਿਆਂ ਪ੍ਰਤੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹਨ;
- ਵਿਸ਼ੇਸ਼ ਵਿਦਿਅਕ ਲੋੜਾਂ ਵਾਲੇ ਬੱਚਿਆਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਮਾਪਿਆਂ ਅਤੇ ਸਕੂਲਾਂ ਵਿਚਾਲੇ ਅਸਹਿਮਤੀਆਂ ਨੂੰ ਹੱਲ ਕਰਨਾ।
DARS ਇੱਕ ਸੁਤੰਤਰ, ਗੁਪਤ, ਸਵੈ-ਇੱਛੁਕ ਅਤੇ ਗੈਰ-ਰਸਮੀ ਸੇਵਾ ਹੈ ਜੋਕਿ ਅਸਹਿਮਤੀਆਂ ਦੇ ਮੁੱਦਿਆਂ ਦੀ ਨਿਸ਼ਾਨਦੇਹੀ ਕਰਨ ਲਈ ਮੌਕਾ ਮੁਹੱਈਆ ਕਰਨ ਅਤੇ ਉਹਨਾਂ ਤਰੀਕਿਆਂ ਨੂੰ ਲੱਭਣ ਲਈ ਤਿਆਰ ਕੀਤੀ ਗਈ ਹੈ ਜੋ ਕਿ ਸਾਰੀਆਂ ਧਿਰਾਂ ਪ੍ਰਵਾਨ ਕਰਨ ਲਈ ਸਹਿਮਤ ਹੋਣ।
ਹਰੇਕ ਸਿੱਖਿਆ ਅਤੇ ਲਾਇਬ੍ਰੇਰੀ ਬੋਰਡ ਇਲਾਕੇ ਵਿੱਚ ਇੱਕ DARS ਸੰਪਰਕ ਹੁੰਦਾ ਹੈ, ਜੋ ਕਿ ਇਸ ਦੇ ਵਿਸ਼ੇਸ਼ ਸਿੱਖਿਆ ਵਿਭਾਗ ਤੋਂ ਸੁਤੰਤਰ ਹੁੰਦਾ ਹੈ। DARS ਮੈਨੇਜਰ ਪਹਿਲੀ ਸਥਿਤੀ ਵਿੱਚ ਪ੍ਰਮੁੱਖ ਸੰਪਰਕ ਬਿੰਦੂ ਹੁੰਦਾ ਹੈ।
DARS ਟੀਮ ਦੇ ਮੈਂਬਰ ਅਸਹਿਮਤੀਆਂ ਦੇ ਕਿਸੇ ਸੰਭਵ ਨਿਪਟਾਰੇ ਵਿੱਚ ਮਦਦ ਕਰਨਗੇ। ਆਖਰਕਾਰ, ਸਮਝੌਤਾ ਸਿਰਫ਼ ਸਾਰੀਆਂ ਸ਼ਾਮਲ ਧਿਰਾਂ ਦੀ ਪ੍ਰਵਾਨਗੀ ਨਾਲ ਹੀ ਸਿਰੇ ਚੜ੍ਹ ਸਕਦਾ ਹੈ।
DARS ਨਾਲ ਜੁੜੇ ਹੋਣਾ ਸਪੈਸ਼ਲ ਐਜੂਕੇਸ਼ਨਲ ਨੀਡਸ ਐਂਡ ਡਿਸਏਬਿਲਿਟੀ ਟ੍ਰਿਬਿਊਨਲ (SENDIST) ਨੂੰ ਅਪੀਲ ਕਰਨ ਦੇ ਅਧਿਕਾਰ ਨੂੰ ਪ੍ਰਭਾਵਤ ਨਹੀਂ ਕਰੇਗਾ। DARS ਨੂੰ ਕਿਸੇ ਮਾਤਾ ਜਾਂ ਪਿਤਾ ਜਾਂ ਸਕੂਲ ਜਾਂ ਸਿੱਖਿਆ ਅਤੇ ਲਾਇਬ੍ਰੇਰੀ ਬੋਰਡ ਨਾਲ ਹੋਰਨਾਂ ਝਗੜਿਆਂ ਦੇ ਨਿਪਟਾਰੇ ਲਈ ਨਹੀਂ ਵਰਤਿਆ ਜਾ ਸਕਦਾ। ਜੇ ਤੁਹਾਡਾ ਮੰਨਣਾ ਹੈ ਕਿ ਤੁਹਾਡੇ ਬੱਚੇ ਨਾਲ ਕਿਸੇ ਅਯੋਗਤਾ ਕਾਰਨ ਵਿਤਕਰਾ ਕੀਤਾ ਗਿਆ ਹੈ ਤਾਂ ਈਕੁਐਲਿਟੀ ਕਮਿਸ਼ਨ (ਬਰਾਬਰੀ ਆਯੋਗ) ਇਸ ਝਗੜੇ ਦੇ ਨਿਪਟਾਰੇ ਲਈ ਇੱਕ ਸੁਲ੍ਹਾ-ਸਫ਼ਾਈ ਸੇਵਾ ਮੁਹੱਈਆ ਕਰੇਗਾ।