Young girl smiling in class Close up head shot of boy in school Girl holding hand up, with teacher at white board
.

ਔਟਿਜ਼ਮ (Autism)

ਹੇਠਲਾ ਟੈਕਸਟ 'ਰਿਪੋਰਟ ਆਫ਼ ਦਿ ਟਾਸਕ ਗਰੁੱਪ ਆਨ ਔਟਿਜ਼ਮ' (ਔਟਿਜ਼ਮ ਉੱਪਰ ਕਾਰਜ ਸਮੂਹ ਦੀ ਰਿਪੋਰਟ) ਵਿੱਚੋਂ ਲਿਆ ਗਿਆ ਹੈ ਜੋ ਕਿ ਹੇਠਾਂ ਪੂਰੀ ਤਰ੍ਹਾਂ ਉਪਲਬਧ ਹੈ।

 

ਔਟਿਜ਼ਮ ਕੀ ਹੈ?

 

ਇੱਕ ਔਟਿਸਟਿਕ ਸਪੈਕਟ੍ਰਮ ਡਿਸਆਰਡਰ ਇਕ ਗੁੰਝਲਦਾਰ ਵਿਕਾਸਾਤਮਕ ਅਯੋਗਤਾ ਹੈ ਜੋ ਲਾਜ਼ਮੀ ਰੂਪ ਵਿੱਚ ਵਿਅਕਤੀ ਦੇ ਉਸ ਢੰਗ ਨੂੰ ਪ੍ਰਭਾਵਤ ਕਰਦੀ ਹੈ ਜਿਵੇਂ ਉਹ ਲੋਕਾਂ ਨਾਲ ਗੱਲਬਾਤ ਕਰਦਾ ਹੈ ਅਤੇ ਉਹਨਾਂ ਨਾਲ ਸਬੰਧ ਰਖਦਾ ਹੈ। ਸ਼ਬਦ ‘ਔਟਿਸਟਿਕ ਸਪੈਕਟ੍ਰਮ’ ਨੂੰ ਅਕਸਰ ਵਰਤਿਆ ਜਾਂਦਾ ਹੈ ਕਿਉਂਕਿ ਇਹ ਹਰ ਵਿਅਕਤੀ ਵਿੱਚ ਅਲੱਗ ਹੀ ਹੁੰਦੀ ਹੈ। ਐਸਪਰਜਰ (Asperger) ਸਿੰਡਰੋਮ ਸਪੈਕਟ੍ਰਮ ਦੇ ਵਧੇਰੇ ਸਮਰੱਥ ਸਿਰੇ ਦੀ ਇਕ ਸਥਿਤੀ ਹੁੰਦੀ ਹੈ। ਸਪੈਕਟ੍ਰਮ ਦੇ ‘ਘੱਟ ਸਮਰੱਥ’ ਸਿਰੇ 'ਤੇ ਕੇਨਰਜ਼ (Kanner’s) ਸਿੰਡਰੋਮ ਹੁੰਦਾ ਹੈ, ਜਿਸ ਨੂੰ ਕਦੇ ਕਦੇ ‘ਰਵਾਇਤੀ (Classic) ਔਟਿਜ਼ਮ’ ਕਹਿ ਦਿੱਤਾ ਜਾਂਦਾ ਹੈ।

 

ਸ਼ੁਰੂਆਤੀ ਬਾਲਪਣ ਦੇ ਔਟਿਜ਼ਮ” ਨਾਲ ਸਬੰਧਤ ਸਥਿਤੀ ਅਤੇ ਵਤੀਰੇ ਦੀ ਰੂਪ-ਰੇਖਾ ਦਾ ਬਿਆਨ ਸਭ ਤੋਂ ਪਹਿਲਾਂ ਬਾਲ ਮਨੋਵਿਗਿਆਨੀ, ਲੀਓ ਕੇਨਰ (1943) ਦੁਆਰਾ ਕੀਤਾ ਗਿਆ ਸੀ। ਕੇਨਰ ਦੇ ਮੁਤਾਬਕ, ਇਸ ਸਮੱਸਿਆ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ ਸਖਤ ਸਮਾਜਕ ਵਿਕਾਰ, ਸੰਚਾਰ, ਸੋਚ ਪ੍ਰਕ੍ਰਿਆਵਾਂ ਦਾ ਸਖਤ ਹੋਣਾ ਅਤੇ ਵਤੀਰੇ ਦੀਆਂ ਕਰਮਕਾਂਡ ਸਬੰਧੀ ਵੰਨਗੀਆਂ। ਤਕਰੀਬਨ ਇਸੇ ਹੀ ਸਮੇਂ ਯੂਰਪ ਵਿੱਚ, ਬੱਚਿਆਂ ਦੇ ਇੱਕ ਅਜਿਹੇ ਹੀ ਸਮੂਹ ਦੀ ਵਿਆਖਿਆ ਹੈਂਸ ਐਸਪਰਜਰ (1944) ਦੁਆਰਾ ਕੀਤੀ ਗਈ, ਜਿਸ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਸਨ ਬੱਚਿਆਂ ਦਾ ਵਚਿੱਤਰ, ਸਿੱਧੜ ਅਤੇ ਅਢੁੱਕਵਾਂ ਵਤੀਰਾ, ਲੰਬੀ ਚੱਕਰਦਾਰ ਸਿਧਾਂਤਵਾਦੀ ਗੱਲਬਾਤ, ਮਾੜੀ ਗੈਰ-ਮੌਖਿਕ ਗੱਲਬਾਤ, ਤੰਗ ਦਿਲਚਸਪੀਆਂ ਅਤੇ ਮਾੜੇ ਸੰਚਾਲਕ ਤਾਲਮੇਲ ਦੇ ਹੁਨਰ। ਇਹਨਾਂ ਨੂੰ ਇੱਕ ਲਚਕਾਰ, ਕਾਰਜਤਮਕ ਢੰਗ ਨਾਲ ਵੀ ਹੁਨਰਾਂ ਨੂੰ ਲਾਗੂ ਕਰਨ ਵਿੱਚ ਔਕੜ ਹੋਣ ਵਜੋਂ ਵੀ ਸਮਝਾਇਆ ਗਿਆ। ਲੀਓ ਕੇਨਰ (1943) ਅਤੇ ਹੈਂਸ ਐਸਪਰਜਰ (1944) ਦੋਹਾਂ ਦਾ ਕੰਮ ਔਟਿਸਟਿਕ ਸਪੈਕਟ੍ਰਮ ਡਿਸਆਰਡਰਸ ਦੀ ਸਾਡੀ ਅੱਜ ਦੀ ਸਮਝ ਦਾ ਅਧਾਰ ਬਣਿਆ। ਜਦਕਿ ਔਟਿਜ਼ਮ ਅਤੇ ਖਾਸ ਕਰਕੇ ਐਸਪਰਜਰ ਸਿੰਡਰੋਮ ਦੀ ਪਰਿਭਾਸ਼ਾ ਬਾਰੇ ਬਹਿਸ ਛਿੜੀ ਰਹੀ ਹੈ, ਹੁਣ ਅਮ ਤੌਰ 'ਤੇ ਇਹ ਸਵੀਕਾਰਿਆ ਜਾਣ ਲੱਗ ਪਿਆ ਹੈ ਕਿ ਔਟਿਜ਼ਮ ਅਤੇ ਐਸਪਰਜਰ ਦੋਵੇਂ ਹੀ ਸਮਾਜਕ ਤੇ ਸੰਚਾਰ ਵਿਗਾੜਾਂ ਦੇ ਵਿਸ਼ਾਲ ਸਮੂਹਾਂ ਵਿੱਚ ਆਉਂਦੇ ਹਨ, ਜਿਹਨਾਂ ਨੂੰ ਆਮ ਕਰਕੇ ਔਟਿਸਟਿਕ ਸਪੈਕਟ੍ਰਮ ਡਿਸਆਰਡਰਸ (ASD) ਕਿਹਾ ਜਾਂਦਾ ਹੈ।

 

ਸਪੈਕਟ੍ਰਮ ਡਿਸਆਰਡਰ ਵਜੋਂ ਔਟਿਜ਼ਮ ਦੀ ਚਕਿਤਸਕੀ ਸਮਝ ਪ੍ਰਤੀ ਸਭ ਤੋਂ ਮਹੱਤਵਪੂਰਨ ਯੋਗਦਾਨਾਂ ਵਿੱਚੋਂ ਇਕ ਲੋਰਨਾ ਵਿੰਗ (Lorna Wing) (1979) ਦਾ ਰਿਹਾ ਹੈ। ਮਹਾਂਮਾਰੀ ਵਜੋਂ ਇਸ ਦਾ ਡੂੰਘਾ ਕਰਨ ਮਗਰੋਂ, ਵਿੰਗ ਨੇ ਇਹ ਸਿੱਟਾ ਕੱਢਿਆ ਕਿ ਸਮਾਜਕ ਵਿਗਾੜ ਵਿਕਾਸ ਦਾ ਇਕ ਵਿਕਾਰ ਹੈ ਅਤੇ ਵੱਖੋ-ਵੱਖ ਪ੍ਰਗਟਾਵੇ ਭਾਵੇਂ ਉਹਨਾਂ ਨੂੰ ਸਿੰਡਰੋਮ ਦਾ ਨਾਮ ਦਿੱਤਾ ਗਿਆ ਹੋਵੇ ਜਾਂ ਨਾ, ਇਹ ਸਾਰੇ ਹੀ ਸਬੰਧਤ ਵਿਗਾੜਾਂ ਦੇ ਇੱਕ ‘ਸਪੈਕਟ੍ਰਮ’ ਦਾ ਹਿੱਸਾ ਹਨ। ਵਿੰਗ ਨੇ ਲੱਭਿਆ ਕਿ ਇਸ ਸਮਾਜਕ ਵਿਗਾੜ ਨਾਲ ਸਬੰਧਤ ਵਿਕਾਸ ਦੇ 3 ਖੇਤਰ ਸਨ, ਜੋ ਅਜਿਹੀਆਂ ਵਿਸ਼ੇਸ਼ਤਾਵਾਂ ਦਾ ਝੁੰਡ ਬਣਾਉਂਦੇ ਹਨ ਜੋ ਕਿ ਔਟਿਜ਼ਮ ਦੀ ਨਿਸ਼ਾਨਦੇਹੀ ਲਈ ਤਸ਼ਖੀਸ ਦੇ ਮਾਪਦੰਡ ਮੁਹੱਈਆ ਕਰਦੀਆਂ ਹਨ। ਇਸ ਝੁੰਡ ਨੂੰ ਵਿਗਾੜਾਂ ਦੀ ਤਿਕੜੀ ਵਜੋਂ ਜਾਣਿਆ ਜਾਂਦਾ ਹੈ:

 

  • ਪਰਸਪਰ ਸਮਾਜਕ ਪਰਭਾਵ ਦਾ ਵਿਗਾੜ;

 

  • ਸਮਾਜਕ ਸੰਚਾਰ ਦਾ ਵਿਗਾੜ;

 

  • ਸਮਾਜਕ ਸੂਝ ਅਤੇ ਕਲਪਨਾ ਦਾ ਵਿਗਾੜ।

 

 

 

 

 

 

 

 

 

 

ਔਟਿਜ਼ਮ