ਹੇਠਲਾ ਟੈਕਸਟ ਅਟੈਂਸ਼ਨ ਡੈਫ਼ਿਸਿਟ, 'ਹਾਈਪਰ-ਐਕਟਿਵਿਟੀ ਡਿਸਆਰਡਰ (ADHD) - ਪ੍ਰੈਕਟੀਕਲ ਗਾਈਡ ਫ਼ਾਰ ਪੇਰੈਂਟਸ ਐਂਡ ਕੇਅਰਰਜ਼ (ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਇੱਕ ਵਿਹਾਰਕ ਗਾਈਡ)' ਵਿੱਚੋਂ ਲਿਆ ਗਿਆ ਹੈ ਅਤੇ ਹੇਠਾਂ ਪੂਰੀ ਤਰ੍ਹਾਂ ਉਪਲਬਧ ਹੈ।
ਕਿਸੇ ਨਾ ਕਿਸੇ ਸਮੇਂ ਬਹੁਤੇ ਬੱਚੇ ਘੱਟ ਇਕਾਗਰਤਾ ਦਿਖਾਉਂਦੇ ਹਨ, ਵਧੇਰੇ ਕ੍ਰਿਆਸ਼ੀਲ ਹੋ ਜਾਂਦੇ ਹਨ ਜਾਂ ਬਿਨਾਂ ਸੋਚੇ ਕੰਮ ਕਰਦੇ ਹਨ। ਹਾਲਾਂਕਿ ਕਈ ਬੱਚੇ ਅਜਿਹੇ ਹੁੰਦੇ ਹਨ, ਜੋ ਬੇਧਿਆਨੀ, ਹਾਈਪਰਐਕਟਿਵਿਟੀ ਅਤੇ ਆਵੇਗ ਨਾਲ ਖਾਸ ਅਤੇ ਅਸਧਾਰਨ ਮੁਸ਼ਕਲਾਂ ਦਿਖਾਉਂਦੇ ਹਨ, ਜਿਹਨਾਂ ਦਾ ਉਹਨਾਂ ਦੇ ਸਿੱਖਣ ਅਤੇ ਵਤੀਰੇ ਉੱਪਰ ਅਸਰ ਪੈਂਦਾ ਹੈ ਅਤੇ ਜਿਹਨਾਂ ਨੂੰ ਆਪ ਨਿਯੰਤਰਣ ਕਰਨ ਤੋਂ ਅਸਮਰੱਥ ਹੁੰਦੇ ਹਨ। ਇਹ ਮੁਸ਼ਕਲਾਂ ਕੰਪਿਊਟਰ ਗੇਮਸ, ਬਹੁਤੇ ਜ਼ਿਆਦਾ ਟੀ.ਵੀ., ਮਾੜੇ ਪ੍ਰਬੰਧਨ, ਖੁਰਾਕ ਵਗੈਰਾ-ਵਗੈਰਾ ਵਰਗੇ ਆਮ ਪ੍ਰਭਾਵਾਂ ਦੁਆਰਾ ਸਮਝਾਈਆਂ ਹੋਈਆਂ ਨਹੀਂ ਜਾਪਦੀਆਂ।
ਅਜਿਹੇ ਬੱਚਿਆਂ ਨੂੰ ਮੌਜੂਦਾ ਸਮੇਂ ਅਟੈਂਸ਼ਨ ਡੈਫ਼ਿਸਿਟ ਹਾਈਪਰ-ਐਕਟਿਵਿਟੀ ਡਿਸਆਰਡਰ (ADHD - ਕਈ ਵਾਰੀ ਇਸ ਨੂੰ ADD ਵੀ ਕਿਹਾ ਜਾਂਦਾ ਹੈ) ਹੋਣਾ ਕਿਹਾ ਜਾਂਦਾ ਹੈ।
ADHD ਕੀ ਹੈ?
ADHD ਵਾਲੇ ਬੱਚੇ ਹੇਠ ਲਿਖਿਆਂ ਵਿੱਚੋਂ ਕੁਝ ਜਾਂ ਸਾਰਿਆਂ ਵਿੱਚ ਖਾਸ ਮੁਸ਼ਕਲਾਂ ਦਿਖਾਉਂਦੇ ਹਨ:
- ਬੇਧਿਆਨੀ (ਮਿਸਾਲ ਵਜੋਂ, “ਧਿਆਨ ਕੇਂਦਰਤ ਨਹੀਂ ਕਰ ਸਕਦਾ; ਸੁਣਦਾ ਨਹੀਂ ਜਾਪਦਾ; ਖਿਆਲੀ ਪੁਲਾਓ ਬਣਾਉਂਦਾ ਲਗਦਾ ਹੈ, ਬਹੁਤ ਸੌਖਿਆਂ ਧਿਆਨ ਭਟਕ ਜਾਂਦਾ , ਧਿਆਨ ਇਕਾਗਰ ਨਹੀਂ ਕਰ ਸਕਦਾ”।)
- ਹਾਈਪਰ-ਐਕਟਿਵਿਟੀ (ਮਿਸਾਲ ਵਜੋਂ, “ਹਮੇਸ਼ਾ ਰੁਝਿਆ ਰਹਿੰਦਾ ਹੈ, ਟਿਕ ਕੇ ਨਹੀਂ ਬੈਠ ਸਕਦਾ।”)
- ਮਨੋਵੇਗਸ਼ੀਲਤਾ (ਮਿਸਾਲ ਵਜੋਂ “ਸੋਚਣ ਤੋਂ ਪਹਿਲਾਂ ਹੀ ਕੰਮ ਕਰ ਲੈਂਦਾ ਹੈ; ਚੀਕਣ-ਚਿਲਾਉਣ ਜਾਂ ਮਾਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦਾ”।)
ਕਈ, ਜਾਂ ਅਸਲ ਵਿੱਚ ਜ਼ਿਆਦਾਤਰ ਬੱਚੇ ਆਪਣੀਆਂ ਜ਼ਿੰਦਗੀਆਂ ਵਿੱਚ ਕਿਸੇ ਨਾ ਕਿਸੇ ਸਮੇਂ ਇਹਨਾਂ ਖੇਤਰਾਂ ਵਿੱਚ ਬੇਸ਼ੱਕ ਮੁਸ਼ਕਲਾਂ ਦਿਖਾਉਣਗੇ। ADHD ਵਾਲੇ ਬੱਚਿਆਂ ਲਈ ਇਸ ਪੱਖੋਂ ਅੰਤਰ ਇਹ ਹੈ ਕਿ ਲਾਜ਼ਮੀ ਰੂਪ ਵਿੱਚ ਇਹ ਵਤੀਰੇ:
- ਛੇ ਮਹੀਨੇ ਤੋਂ ਵੱਧ ਸਮੇਂ ਲਈ ਰਹਿਣ;
- ਇਕੋ ਉਮਰ ਦੇ ਬੱਚਿਆਂ ਲਈ ਆਮ ਤਰੱਕੀ ਵਿੱਚ ਦਖਲ ਦੇਣ ਵਜੋਂ ਬਹੁਤ ਤਿੱਖੇ ਹੋਣ;
- ਵਿਕਾਸਾਤਮਕ ਪੱਧਰ ਜਾਂ ਹੋਰ ਮੁਸ਼ਕਲ/ਸਥਿਤੀ ਦੁਆਰਾ ਸਮਝਾਏ ਨਾ ਗਏ ਹੋਣ; ਅਤੇ
- “ਆਲਸ”; ਨੀਂਦ ਦੀ ਕਮੀ; ਬਹੁਤਾ ਜ਼ਿਆਦਾ ਟੀਵੀ; ਵੀਡੀਓਜ਼; ਭੋਜਨ ਵਿੱਚ ਮਿਲਾਈਆਂ ਜਾਣ ਵਾਲੀਆਂ ਚੀਜ਼ਾਂ ਆਦਿ ਵਰਗੇ ਹੋਰਨਾਂ ਕਾਰਕਾਂ ਦੁਆਰਾ ਸਮਝਾਏ ਨਾ ਗਏ ਹੋਣ।
ਸਬੰਧਤ ਦਸਤਾਵੇਜ਼ (Related Documents)