Young girl smiling in class Close up head shot of boy in school Girl holding hand up, with teacher at white board
.

ਨੈਤਿਕ ਮੁੱਲਾਂ ਦਾ ਬਿਆਨ (Value Statement)

  • ਸਿੱਖਿਆ ਜੀਵਨ ਦੇ ਮੌਕਿਆਂ ਲਈ ਅਹਿਮ ਹੈ

  • ਮਾਤਾ-ਪਿਤਾ ਆਪਣੇ ਬੱਚਿਆਂ ਦੇ ਮੁੱਖ ਅਧਿਆਪਕ ਹੁੰਦੇ ਹਨ ਅਤੇ ਉਹਨਾਂ ਨੂੰ ਆਪਣੀਆਂ ਵਿਦਿਅਕ ਜਿੰਮੇਵਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

  • ਸਾਰੇ ਬੱਚਿਆਂ ਅਤੇ ਨੌਜਵਾਨਾਂ ਨੂੰ ਕਿਸੇ ਢੁੱਕਵੀਂ ਸਿੱਖਿਆ ਤੋਂ ਲਾਭ ਉਠਾਉਣ ਦੇ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ, ਭਾਵੇਂ ਉਹਨਾਂ ਦੀ ਨਸਲ, ਲਿੰਗ, ਧਰਮ, ਲਿੰਗੀ ਝੁਕਾਅ, ਅਯੋਗਤਾ, ਸਭਿਆਚਾਰ, ਉਮਰ, ਸਮਾਜਕ ਪਿਛੋਕੜ ਜਾਂ ਖਾਸ ਵਿਦਿਅਕ ਲੋੜਾਂ ਕੁਝ ਵੀ ਹੋਣ।

  • ਬੱਚਿਆਂ ਅਤੇ ਨੌਜਵਾਨਾਂ ਨੂੰ ਅਜਿਹੇ ਕਿਸੇ ਵੀ ਫੈਸਲੇ ਵਿੱਚ ਸਾਮਲ ਹੋਣਾ ਚਾਹੀਦਾ ਹੈ, ਜਿਹੜਾ ਉਹਨਾਂ ਨੂੰ ਪ੍ਰਭਾਵਤ ਕਰਦਾ ਹੈ।

  • ਬੱਚੇ ਜਾਂ ਨੌਜਵਾਨ ਵਿਅਕਤੀ ਦੇ ਸਰਵੋਤਮ ਹਿੱਤ ਬੱਚਿਆਂ ਅਤੇ ਨੌਜਵਾਨਾਂ, ਮਾਪਿਆਂ, ਪਰਿਵਾਰਾਂ, ਸਕੂਲ ਸਟਾਫ਼ ਅਤੇ ਹੋਰਨਾਂ ਏਜੰਸੀਆਂ ਨੂੰ ਸਾਮਲ ਕਰਕੇ ਅਸਰਦਾਰ ਭਾਈਵਾਲੀਆਂ ਰਾਹੀਂ ਸਭ ਤੋਂ ਵਧੀਆ ਪੂਰੇ ਕੀਤੇ ਜਾਂਦੇ ਹਨ।