Young girl smiling in class Close up head shot of boy in school Girl holding hand up, with teacher at white board
.

ਸਕੂਲ ਹਾਜ਼ਰੀ (School Attendance)

ਸਕੂਲ ਵਿਚ ਆਪਣੇ ਬੱਚੇ ਨਿਰੰਤਰ ਅਤੇ ਸਮੇਂ ਦੀ ਪਾਬੰਦ ਹਾਜ਼ਰੀ ਨੂੰ ਯਕੀਨੀ ਬਣਾਉਣਾ ਮਾਤਾ-ਪਿਤਾ/ਸਰਪਰਸਤ ਹੋਣ ਦੇ ਨਾਤੇ ਤੁਹਾਡਾ ਕਾਨੂੰਨੀ ਫਰਜ਼ ਹੈ।

 

ਉਹ ਸਮਾਂ ਬਹੁਤ ਮਹੱਤਵਪੂਰਣ ਹੁੰਦਾ ਹੈ ਜਿਸ ਵਿੱਚ ਤੁਸੀਂ ਆਪਣੇ ਬੱਚੇ ਦੇ ਭਵਿੱਖ ਲਈ ਤਿਆਰ ਕਰਨਾ ਹੁੰਦਾ ਹੈ। ਹਰ ਸਾਲ, ਸਿਰਫ਼ 190 ਕਨੂੰਨੀ ਸਕੂਲੀ ਦਿਨ ਹੁੰਦੇ ਹਨ। ਜੇ ਤੁਹਾਡੇ ਬੱਚੇ ਨੇ ਸਕੂਲ ਵਿਖੇ ਆਪਣੇ ਪੂਰੇ ਸਮੇਂ ਲਈ ਹਰ ਹਫ਼ਤੇ ਇਕ ਦਿਨ ਛੱਡਣਾ ਹੁੰਦਾ, ਤਾਂ ਉਸ ਨੇ 2 ਸਾਲਾਂ ਦੇ ਸਕੂਲ ਬਰਾਬਰ ਛੱਡਿਆ ਹੁੰਦਾ! ਇਹ ਇਸ ਤਰ੍ਹਾਂ ਹੋਏਗਾ ਜਿਵੇਂ 7 ਸਾਲ ਦੀ ਉਮਰ ਤੱਕ ਤੁਸੀਂ ਸਕੂਲ ਸ਼ੁਰੂ ਹੀ ਨਹੀਂ ਕੀਤਾ ਜਾਂ 14 ਸਾਲ ਦੀ ਉਮਰ 'ਤੇ ਛੱਡ ਦਿੱਤਾ।

 

ਲਗਾਤਾਰ ਦੇਰੀ ਹੋਣਾ ਵੀ ਜੁੜ ਸਕਦਾ ਹੈ ਅਤੇ ਇਸਦਾ ਅਰਥ ਇਹ ਹੋ ਸਕਦਾ ਹੈ ਕਿ ਤੁਹਾਡਾ ਬੱਚਾ ਜ਼ਰੂਰੀ ਕਾਰਜਾਂ ਨੂੰ ਛੱਡ ਰਿਹਾ ਹੈ, ਜਿਸ ਨੂੰ ਫੇਰ ਰੋਕਿਆ ਜਾਣਾ ਚਾਹੀਦਾ ਹੈ। ਇਹ ਪਾਠਾਂ ਵਿੱਚ ਵੀ ਰੁਕਾਵਟ ਪਾਉਂਦਾ ਹੈ ਅਤੇ ਤੁਹਾਡੇ ਬੱਚੇ ਦੀ ਅਜਿਹੀ ਸਾਖ ਬਣਾ ਸਕਦਾ ਹੈ ਕਿ ਚੰਗਾ ਹੁੰਦਾ ਜੇ ਉਹ ਨਾ ਆਇਆ ਹੁੰਦਾ। ਕਾਨੂੰਨ ਦੇਰੀ ਅਤੇ ਗੈਰ-ਹਾਜ਼ਰੀ ਨਾਲ ਉਸੇ ਤਰੀਕੇ ਨਾਲ ਪੇਸ਼ ਆਉਂਦਾ ਹੈ।

 

ਪਿਛਲੀਆਂ ਪੀੜ੍ਹੀਆਂ ਦੇ ਮੁਕਾਬਲੇ ਅੱਜ ਤੁਹਾਡੇ ਬੱਚੇ ਦੀ ਸਿੱਖਿਆ ਵਧੇਰੇ ਮਹੱਤਵਪੂਰਣ ਹੈ। ਕਿਰਪਾ ਕਰਕੇ ਆਪਣੇ ਬੱਚੇ ਦੀ ਇਸ ਮੌਕੇ ਨੂੰ ਪੂਰੀ ਤਰ੍ਹਾਂ ਵਰਤਣ ਲਈ ਸਹਾਇਤਾ ਕਰੋ!

 

ਮੇਰੇ ਬੱਚੇ ਨੂੰ ਸਕੂਲ ਕਦੋਂ ਸ਼ੁਰੂ ਕਰਨਾ ਚਾਹੀਦਾ ਹੈ?

 

ਮੇਰਾ ਬੱਚਾ ਸਕੁਲ ਕਦੋਂ ਛੱਡ ਸਕਦਾ ਹੈ?

 

ਸਕੂਲੀ ਹਾਜ਼ਰੀ ਲਈ ਕਾਨੂੰਨ ਕੀ ਹੈ?

 

ਸਕੂਲੀ ਹਾਜ਼ਰੀ ਕਿਉਂ ਮਹੱਤਵਪੂਰਣ ਹੈ?

 

ਤੁਸੀਂ ਆਪਣੇ ਬੱਚੇ ਦੀ ਸਹਾਇਤਾ ਲਈ ਕੀ ਕਰ ਸਕਦੇ ਹੋ?

 

ਤੁਹਾਡਾ ਬੱਚਾ ਸਕੂਲ ਤੋਂ ਕਦੋਂ ਗੈਰਹਾਜ਼ਰ ਹੋ ਸਕਦਾ ਹੈ?

 

ਕੀ ਮੈਂ ਆਪਣੇ ਬੱਚੇ ਨੂੰ ਟਰਮ (term) ਦੌਰਾਨ ਛੁੱਟੀ 'ਤੇ ਲਿਜਾ ਸਕਦਾ/ਸਕਦੀ ਹਾਂ?

 

ਜੇ ਤੁਹਾਡਾ ਬੱਚਾ ਨਿਯਮਿਤ ਰੂਪ ਵਿੱਚ ਹਾਜ਼ਰ ਨਹੀਂ ਹੁੰਦਾ ਤਾਂ ਕੀ ਵਾਪਰ ਸਕਦਾ ਹੈ?

 

 

ਮੇਰੇ ਬੱਚੇ ਨੂੰ ਸਕੂਲ ਕਦੋਂ ਸ਼ੁਰੂ ਕਰਨਾ ਚਾਹੀਦਾ ਹੈ?

ਨੌਰਦਰਨ ਆਇਰਲੈਂਡ ਵਿਚ ਆਮ ਤੌਰ 'ਤੇ ਬੱਚੇ ਆਪਣੇ ਚੌਥੇ ਜਨਮਦਿਨ ਤੋਂ ਬਾਅਦ ਸਕੂਲੀ ਵਰ੍ਹੇ ਦੇ ਸਤੰਬਰ ਵਿਚ ਸਕੂਲ ਆਰੰਭ ਕਰਦੇ ਹਨ। ਇਸ ਦਾ ਮਤਲਬ ਇਹ ਕਿ ਜਿਨ੍ਹਾਂ ਬੱਚਿਆਂ ਦਾ ਚੌਥਾ ਜਨਮਦਿਨ 1 ਸਤੰਬਰ 2003 ਅਤੇ 1 ਜੁਲਾਈ 2004 ਨੂੰ ਜਾਂ ਇਸ ਦੇ ਵਿਚਕਾਰ ਹੈ ਉਹ ਸਿਤੰਬਰ ਦੇ ਆਰੰਭ ਵਿਚ P1 ਕਲਾਸ ਵਿਚ ਸ਼ਾਮਲ ਹੋ ਸਕਦੇ ਹਨ।

 

ਉਹ ਬੱਚੇ ਜਿਨ੍ਹਾਂ ਦਾ ਜਨਮਦਿਨ ਗਰਮੀ ਦੇ ਮਹੀਨਿਆਂ ਵਿਚ ਆਉਂਦਾ ਹੈ ਜਿਵੇਂ 2 ਜੁਲਾਈ ਤੋਂ 31 ਅਗਸਤ ਤੱਕ, ਉਹ ਅਗਲੇ ਸਿਤੰਬਰ ਤੱਕ ਸਕੂਲ ਸ਼ੁਰੂ ਨਹੀਂ ਕਰ ਸਕਦੇ। ਇਸ ਦਾ ਅਰਥ ਇਹ ਕਿ ਇਕ ਬੱਚਾ ਜੋ 2 ਜੁਲਾਈ 2004 ਤੋਂ 31 ਅਗਸਤ 2004 ਵਿਚ 4 ਦਾ ਹੁੰਦਾ ਹੈ ਉਹ ਸਿਤੰਬਰ 2005 ਤੱਕ ਸਕੂਲ ਸ਼ੁਰੂ ਨਹੀਂ ਕਰਦਾ।

 

ਮੇਰਾ ਬੱਚਾ ਸਕੂਲ ਕਦੋਂ ਛੱਡਾ ਸਕਦਾ ਹੈ?

ਜੇ ਤੁਹਾਡਾ ਬੱਚਾ 1 ਜੁਲਾਈ ਨੂੰ ਜਾਂ ਇਸ ਤੋਂ ਪਹਿਲਾਂ 16 ਦਾ ਹੋ ਰਿਹਾ ਹੈ ਤਾਂ ਉਹ ਇਸ ਸਾਲ ਦੀ 30 ਜੂਨ ਨੂੰ ਛੱਡ ਸਕਦਾ/ਸਕਦੀ ਹੈ। ਜੇ ਤੁਹਾਡਾ ਬੱਚਾ 1 ਜੁਲਾਈ ਤੋਂ ਬਾਅਦ 16 ਦਾ ਹੁੰਦਾ ਹੈ ਉਹ ਅਗਲੇ ਸਕੂਲੀ ਵਰ੍ਹੇ ਦੀ 30 ਜੂਨ ਤੱਕ ਸਕੂਲ ਵਿੱਚ ਹੀ ਰਹੇਗਾ।

 

ਸਕੂਲ ਹਾਜ਼ਰੀ ਬਾਰੇ ਕਿਹੜੇ ਕਾਨੂੰਨ ਹਨ?

ਮਾਤਾ-ਪਿਤਾ ਅਤੇ ਐਜੂਕੇਸ਼ਨ ਤੇ ਲਾਇਬ੍ਰੇਰੀ ਬੋਰਡ ਦੇ ਸਪਸ਼ਟ ਫ਼ਰਜ਼ ਅਤੇ ਜ਼ਿੰਮੇਵਾਰੀਆਂ ਹਨ।

 

ਮਾਤਾ-ਪਿਤਾ ਦੀ ਜ਼ਿੰਮੇਵਾਰੀ

ਮਾਤਾ ਜਾਂ ਪਿਤਾ ਦੇ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਨਾਲ ਸਬੰਧਤ ਫ਼ਰਜ਼, ਐਜੂਕੇਸ਼ਨ ਅਤੇ ਲਾਇਬ੍ਰੇਰੀਜ਼ (ਨੌਰਦਰਨ ਆਇਰਲੈਂਡ) ਆਰਡਰ 1986 ਵਿਚ ਲੱਭੇ ਜਾ ਸਕਦੇ ਹਨ ਅਤੇ ਇਹ ਕਹਿੰਦਾ ਹੈ: “ਲਾਜ਼ਮੀ ਸਕੂਲੀ ਉਮਰ ਦੇ ਹਰ ਬੱਚੇ ਦੇ ਮਾਤਾ-ਪਿਤਾ ਉਸਦੀ ਉਮਰ ਦੇ ਅਨੁਕੂਲ ਯੋਗਤਾ ਅਤੇ ਕੁਸ਼ਲਤਾ ਲਈ ਅਤੇ ਜੇ ਕਿਸੇ ਦੀਆਂ ਕੋਈ ਵਿਸ਼ੇਸ਼ ਵਿਦਿਅਕ ਲੋੜਾਂ ਹੋਣ, ਤਾਂ ਉਸਨੂੰ ਪੂਰੇ ਸਮੇਂ ਦੀ ਢੁਕਵੀਂ ਸਿੱਖਿਆ ਪ੍ਰਾਪਤ ਕਰਾਉਣਗੇ, ਭਾਵੇਂ ਸਕੂਲ ਵਿੱਚ ਨਿਰੰਤਰ ਹਾਜ਼ਰੀ ਦੁਆਰਾ ਜਾਂ ਦੂਸਰੇ ਤਰੀਕੇ ਨਾਲ।”

ELB ਦੇ ਕਰਤੱਵ

ਆਪਣੀ ਐਜੂਕੇਸ਼ਨ ਵੈਲਫੇਅਰ ਸਰਵਿਸ ਦੁਆਰਾ ਐਜੂਕੇਸ਼ਨ ਅਤੇ ਲਾਇਬ੍ਰੇਰੀ ਬੋਰਡਾਂ ਦੀ ਇਹ ਯਕੀਨੀ ਬਣਾਉਣਾ ਇਕ ਕਨੂੰਨੀ ਜ਼ਿੰਮੇਵਾਰੀ ਹੈ ਕਿ ਮਾਪੇ ਅਤੇ ਨਿਗਰਾਨ ਆਪਣੇ ਬੱਚਿਆਂ ਦੀ ਸਿੱਖਿਆ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ। ਜੇ ਉਹ ਨਹੀਂ ਕਰਦੇ, ਤਾਂ ਐਜੂਕੇਸ਼ਨ ਅਤੇ ਲਾਇਬ੍ਰੇਰੀ ਬੋਰਡ ਮਾਪਿਆਂ ਦੇ ਇਸ ਨੂੰ ਯਕੀਨਨ ਬਣਾਉਣ ਦੇ ਫ਼ਰਜ਼ ਨੂੰ ਬਹਾਲ ਕਰਨ ਲਈ ਅਦਾਲਤੀ ਕਾਰਵਾਈ ਵਾਸਤੇ ਕਾਨੂੰਨੀ ਕਾਰਵਾਈਆਂ ਦੀ ਵਰਤੋਂ ਕਰਨ ਲਈ ਬੰਨ੍ਹਿਆ ਹੋਇਆ ਹੈ ਕਿ ਉਨ੍ਹਾਂ ਦੀ ਦੇਖਭਾਲ ਤਹਿਤ ਨੌਜਵਾਨ ਲੋਕਾਂ ਨੂੰ ਸਿੱਖਿਆ ਮਿਲੇ।

 

ਸਕੂਲੀ ਹਾਜ਼ਰੀ ਕਿਉਂ ਮਹੱਤਵਪੂਰਣ ਹੈ?

 

  • ਇਹ ਕਾਨੂੰਨ ਦੁਆਰਾ ਲੋੜੀਂਦੀ ਹੈ।

 

  • ਬੱਚਿਆਂ ਨੂੰ ਉਨ੍ਹਾਂ ਦੇ ਕਾਰਜਾਂ ਨੂੰ ਸਥਾਪਤ ਕਰਨ ਅਤੇ ਸਮਾਜਕ ਵਿਕਾਸ ਨੂੰ ਉੱਨਤ ਕਰਨ ਲਈ ਨਿਰੰਤਰ ਤੌਰ ਤੇ ਸਕੂਲ ਜਾਣ ਦੀ ਜ਼ਰੂਰਤ ਹੈ।

 

  • ਇਕ ਚੰਗੀ ਸਿੱਖਿਆ ਤੁਹਾਡੇ ਬੱਚੇ ਨੂੰ ਜ਼ਿੰਦਗੀ ਲਈ ਉੱਤਮ ਸੰਭਾਵਤ ਸ਼ੁਰੂਆਤ ਦੇਵੇਗੀ ਅਤੇ ਉਸ ਨੂੰ ਉਪਲਬਧ ਉਤਮ ਮੌਕਿਆਂ ਦੇ ਯੋਗ ਬਣਾਏਗੀ।

 

  • ਬੱਚਿਆਂ ਨੂੰ ਬਾਅਦ ਦੀ ਜ਼ਿੰਦਗੀ ਦੀ ਤਿਆਰੀ ਲਈ ਚੰਗੀਆਂ ਆਦਤਾਂ ਦੇ ਵਿਕਾਸ ਦੀ ਜ਼ਰੂਰਤ ਹੈ।

 

  • ਸਕੂਲ ਛੱਡਣ ਵਾਲਿਆਂ ਦੇ ਮਾਲਕ ਨੌਕਰੀ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਨੌਜਵਾਨ ਵਿਅਕਤੀਆਂ ਦੀ ਸਕੂਲੀ ਹਾਜ਼ਰ ਅਤੇ ਸਮੇਂ ਦੀ ਪਾਬੰਦੀ ਦਾ ਹਿਸਾਬ ਲੈਣਗੇ। 

 

  • ਨੌਜਵਾਨ ਵਿਅਕਤੀ ਜਿਹੜੇ ਬਿਨਾ ਕਿਸੇ ਜਾਇਜ਼ ਕਾਰਨ ਦੇ ਸਕੂਲ ਤੋਂ ਦੂਰ ਹਨ ਅਪਰਾਧ ਜਾਂ ਸੋਸ਼ਣ ਦੇ ਸ਼ਿਕਾਰ ਬਣਨ ਦੇ ਖਤਰੇ 'ਤੇ ਹੁੰਦੇ ਹਨ।

 

ਤੁਸੀਂ ਆਪਣੇ ਬੱਚੇ ਦੀ ਸਹਾਇਤਾ ਲਈ ਕੀ ਕਰ ਸਕਦੇ ਹੋ?

 

  • ਇਹ ਯਕੀਨੀ ਬਣਾਓ ਕਿ ਤੁਹਾਡਾ ਬੱਚਾ ਨਿਰੰਤਰ ਸਕੂਲ ਜਾਂਦਾ ਹੈ, ਉਥੇ ਸਮੇਂ 'ਤੇ ਪੁੱਜਦਾ ਹੈ, ਅਤੇ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ। ਜਦੋਂ ਤੁਹਾਡਾ ਬੱਚਾ ਪ੍ਰਾਇਮਰੀ ਸਕੂਲ ਵਿਖੇ ਹੋਏ ਤਾਂ ਮੁਢਲੇ ਪੜਾਅ 'ਤੇ ਹੀ ਉਹ ਚੰਗੀਆਂ ਆਦਤਾਂ ਦਾ ਅਰੰਭ ਕਰੋ।

 

  • ਜੇ ਤੁਹਾਡਾ ਬੱਚਾ ਸਕੂਲ ਤੋਂ ਬਚਦਾ ਹੈ, ਤਾਂ ਸਿੱਧਾ ਸਕੂਲ ਨਾਲ ਸੰਪਰਕ ਕਰੋ ਅਤੇ ਇਸ ਗੱਲ ਦੇ ਹੱਲ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰੋ।

 

  • ਜੇ ਤੁਹਾਡਾ ਬੱਚਾ ਬੀਮਾਰ ਹੈ, ਉਸਦੀ ਗੈਰਹਾਜ਼ਰੀ ਦੇ ਪਹਿਲੇ ਦਿਨ ਹੀ ਸਕੂਲ ਨਾਲ ਸੰਪਰਕ ਕਰੋ। ਤੁਹਾਡੇ ਦੁਆਰਾ ਨਾਲ ਦੱਸੇ ਜਾਣ 'ਤੇ ਸਟਾਫ ਚਿੰਤਤ ਹੋਏਗਾ।

 

  • ਜੇ ਤੁਹਾਡਾ ਬੱਚਾ ਕਦੇ ਸਕੂਲ ਤੋਂ ਛੁੱਟੀ ਕਰਦਾ ਹੈ, ਤਾਂ ਉਨ੍ਹਾਂ ਨੂੰ ਕਾਰਨ ਦੱਸੋ। ਇਹ ਯਕੀਨੀ ਬਣਾਓ ਕਿ ਤੁਸੀਂ ਸਕੂਲ ਦੁਆਰਾ ਬਣਾਏ ਪ੍ਰਬੰਧਾਂ ਦੀ ਪਾਲਣਾ ਕਰਦੇ ਹੋ।

 

  • ਜੇ ਤੁਹਾਡਾ ਬੱਚਾ ਸਕੂਲ ਛੱਡਣਾ ਚਾਹੁੰਦਾ ਹੈ, ਉਦਾਹਰਣ ਵਜੋਂ ਕਿਸੇ ਧਾਰਮਕ ਮੇਲੇ ਜਾਂ ਕਿਸੇ ਖਾਸ ਮੌਕੇ ਲਈ, ਸਕੂਲ ਦੇ ਇਕਰਾਰਨਾਮੇ ਨੂੰ ਪਹਿਲਾਂ ਤੋਂ ਚੰਗੀ ਤਰ੍ਹਾਂ ਪੜ੍ਹ ਲਓ ਅਤੇ ਪੂਰੇ ਵੇਰਵੇ ਦਿਓ।

 

  • ਸਕੂਲੀ ਘੰਟਿਆਂ ਦੌਰਾਨ ਖਰੀਦਦਾਰੀ ਲਈ ਸੈਰ ਵਾਸਤੇ ਸਕੂਲ ਦੀ ਸਹਿਮਤੀ ਦੀ ਉਮੀਦ ਨਾ ਰੱਖੋ - ਚਾਹੇ ਇਹ ਸਕੂਲੀ ਵਰਦੀ ਹੀ ਲਈ ਹੋਏ!

 

  • ਆਪਣੇ ਬੱਚੇ ਦੇ ਸਕੂਲ ਦੇ ਕੰਮ ਵਿੱਚ ਪੂਰੀ ਰੁਚੀ ਲਓ।

 

  • ਮੁਸ਼ਕਲ ਅਤੇ ਚੁਣੌਤੀ ਭਰੇ ਰਵੱਈਏ ਨੂੰ ਨਿਯੰਤਰਣ ਕਰਨ ਲਈ ਸਕੂਲ ਦੇ ਸਟਾਫ ਦੀਆਂ ਨਿਰੰਤਰ ਲਈ ਕੋਸ਼ਿਸ਼ਾਂ ਵਿੱਚ ਉਹਨਾਂ ਦੀ ਸਹਾਇਤਾ ਕਰੋ।

 

ਬੱਚੇ ਸਕੂਲ ਵਿਚੋਂ ਕਦੋਂ ਗੈਰ ਹਾਜ਼ਰ ਰਹਿ ਸਕਦੇ ਹਨ?

ਜਦੋਂ ਉਹ

 

  • ਬੀਮਾਰ ਹੋਵੇ।

  • ਨਾ ਟਾਲਣ ਯੋਗ ਮੈਡੀਕਲ ਜਾਂ ਡੈਂਟਲ ਮੀਟਿੰਗ ਨਿਰਧਾਰਤ ਹੋਵੇ।

  • ਧਾਰਮਿਕ ਪ੍ਰੋਗਰਾਮਾਂ ਵਿਚ ਹਿੱਸਾ ਲੈ ਰਿਹਾ ਹੋਵੇ।

  • ਆਸਾਧਾਰਣ ਪਰਿਵਾਰਕ ਸਥਿਤੀਆਂ ਹੋਣ, ਉਦਾਹਰਣ ਵਜੋਂ ਵਿਆਹ ਜਾਂ ਇਕ ਸਸਕਾਰ

 

ਗੈਰਹਾਜ਼ਰੀ ਲਈ ਕੁਝ ਨਾਮੰਜ਼ੂਰ ਕਾਰਨ।

 

  • ਜਨਮਦਿਨ।

 

  • ਰਿਸ਼ਤੇਦਾਰਾਂ ਨੂੰ ਮਿਲਣ ਜਾਣਾ।

 

  • ਖਰੀਦਦਾਰੀ।

 

  • ਵਾਲਾਂ ਲਈ ਮੁਲਾਕਾਤ।

 

  • ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ।

 

ਸਕੂਲ ਨੂੰ ਸੰਪਰਕ ਕਰਨਾ

ਜੇ ਤੁਹਾਡੇ ਬੱਚੇ ਨੇ ਸਕੂਲ ਤੋਂ ਦੂਰ ਰਹਿਣਾ ਹੈ ਜਿੰਨੀ ਛੇਤੀ ਸੰਭਵ ਹੋਏ ਤੁਹਾਨੂੰ ਸਕੂਲ ਨੂੰ ਸੂਚਿਤ ਕਰਨਾ ਚਾਹੀਦਾ ਹੈ, ਤਰਜੀਹੀ ਰੂਪ ਵਿੱਚ ਉਸਦੀ ਗੈਰ ਹਾਜ਼ਰੀ ਦੇ ਪਹਿਲੇ ਦਿਨ।

 

ਜੇ ਤੁਸੀਂ ਗੈਰਹਾਜ਼ਰੀ ਬਾਰੇ ਜਾਣਦੇ ਹੋ ਤੁਹਾਨੂੰ ਜਿੰਨੀ ਜਲਦੀ ਹੋਏ ਸਕੂਲ ਨੂੰ ਸੂਚਿਤ ਕਰਕੇ ਅਤੇ ਪੂਰਾ ਵੇਰਵਾ ਦਿੰਦਿਆਂ ਆਗਿਆ ਲੈਣੀ ਚਾਹੀਦੀ ਹੈ।

 

ਕੀ ਮੈਂ ਆਪਣੇ ਬੱਚੇ ਨੂੰ ਟਰਮ (term) ਦੌਰਾਨ ਛੁੱਟੀ 'ਤੇ ਲਿਜਾ ਸਕਦਾ ਹਾਂ?

ਸਕੂਲ ਤੋਂ ਗੈਰਹਾਜ਼ਰੀ, ਜਿਥੇ ਵੀ ਸੰਭਵ ਹੋਏ ਰੋਕੀ ਜਾਣੀ ਚਾਹੀਦੀ ਹੈ।

 

ਇਹ ਤੁਹਾਡੇ ਬੱਚੇ ਦੀ ਸਿੱਖਿਆ ਵਿੱਚ ਰੁਕਾਵਟ ਪੈਣ ਦਾ ਕਾਰਨ ਬਣਦੀ ਹੈ ਅਤੇ ਸਕੂਲ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਪ੍ਰਭਾਵਤ ਕਰ ਸਕਦੀ ਹੈ।

 

ਜੇ ਤੁਸੀਂ ਟਰਮ-ਸਮੇਂ (term-time) ਦੌਰਾਨ ਛੁੱਟੀ ਦੀ ਯੋਜਨਾ ਬਣਾਉਂਦੇ ਹੋ ਤਾਂ ਤੁਹਾਡਾ ਬੱਚਾ ਉਸਦੀ ਸਿੱਖਿਆ ਦਾ ਵੱਡਾ ਹਿੱਸਾ ਅਤੇ ਮਹੱਤਵਪੂਰਣ ਟੈਸਟ ਜਾਂ ਪ੍ਰੀਖਿਆਵਾਂ ਗੁਆ ਬੈਠੇਗਾ।

 

ਤੁਹਾਨੂੰ ਇਸ ਨੂੰ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਵਿਚਾਰਨਾ ਚਾਹੀਦਾ ਹੈ ਕਿਉਂਕਿ ਸਕੂਲ ਹੀ ਅਜਿਹੀ ਗੈਰਹਾਜ਼ਰੀ ਦਾ ਅਧਿਕਾਰ ਦੇ ਸਕਦਾ ਹੈ।

 

ਬੱਚੇ ਦੇ ਸਕੂਲ ਤੋਂ ਗੈਰਹਾਜ਼ਰੀ ਦਾ ਅਧਿਕਾਰ ਮਿਲਣ ਦੀ ਉਮੀਦ ਨਾ ਰੱਖੋ ਕਿਉਂਕਿ ਉਨ੍ਹਾਂ ਦੀ ਕੋਈ ਅਜਿਹੀ ਨੀਤੀ ਹੋ ਸਕਦੀ ਹੈ ਜਿਹੜੀ ਇਹ ਕਹਿੰਦੀ ਹੋਵੇ ਕਿ ਸਾਰੀਆਂ ਟਰਮ ਸਮੇਂ ਦੀਆਂ ਛੁੱਟੀਆਂ ਗੈਰਹਾਜ਼ਰੀ ਵਜੋਂ ਗਿਣੀਆਂ ਜਾਣਗੀਆਂ।

 

ਜੇ ਤੁਹਾਡਾ ਬੱਚਾ ਨਿਰੰਤਰ ਹਾਜ਼ਰ ਨਹੀਂ ਹੁੰਦਾ ਤਾਂ ਕੀ ਵਾਪਰ ਸਕਦਾ ਹੈ?

ਕਾਨੂੰਨ ਦੱਸਦਾ ਹੈ ਕਿ ਸਕੂਲ ਵਿਖੇ ਬੱਚੇ ਦੀ ਨਿਰੰਤਰ ਅਤੇ ਸਮੇਂ ਦੀ ਪਾਬੰਦ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਮਾਤਾ-ਪਿਤਾ ਜ਼ਿੰਮੇਵਾਰ ਹਨ।

 

ਹਰ ਬੱਚਾ ਜਿਹੜਾ ਨਿਰੰਤਰ ਹਾਜ਼ਰੀ ਵਿਚ ਅਸਫਲ ਹੁੰਦਾ ਹੈ ਤਾਂ ਉਸ ਲਈ ਮਾਤਾ-ਪਿਤਾ ਨੂੰ ਹਰ ਬੱਚੇ ਲਈ £1000 ਪੌਂਡ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਤੁਹਾਡੇ ਬੱਚੇ ਦੇ ਸਬੰਧ ਵਿਚ ਸਥਾਨਕ ਐਜੂਕੇਸ਼ਨ ਐਂਡ ਲਾਇਬ੍ਰੇਰੀ ਕੋਲ ਇਕ ਐਜੂਕੇਸ਼ਨ ਸੁਪਰਵਿਜ਼ਨ ਆਰਡਰ ਲਾਗੂ ਕਰਨ ਦਾ ਵਿਕਲਪ ਵੀ ਹੁੰਦਾ ਹੈ।

 

ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਸੂਰਤ ਵਿਚ ਕਿਸੇ ਕਾਨੂੰਨੀ ਕਾਰਵਾਈ ਦੇ ਜ਼ਰੂਰੀ ਹੋਣ ਤੋਂ ਪਹਿਲਾਂ ਇਹ ਮਹੱਤਵਪੂਰਣ ਹੈ ਕਿ ਤੁਸੀਂ ਸਕੂਲ ਅਤੇ ਐਜੂਕੇਸ਼ਨ ਵੈਲਫੇਅਰ ਅਫਸਰ ਨਾਲ ਸਹਿਯੋਗ ਕਰੋ। (ਕਾਨੂੰਨਨ ਤੌਰ 'ਤੇ ਕੋਈ ਵੀ ਬੱਚਾ ਆਪਣੇ ਚੌਥੇ ਜਨਮਦਿਨ ਮਗਰੋਂ ਸਿਤੰਬਰ ਦੇ ਆਰੰਭ 'ਤੇ ਸਕੂਲ ਵਿਚ ਦਾਖ਼ਲ ਨਹੀਂ ਹੋਣਾ ਚਾਹੀਦਾ, ਪਰ ਬਹੁਤ ਸਾਰੇ ਪਰਿਵਾਰ ਆਪਣੇ ਬੱਚੇ ਦੇ ਨਰਸਰੀ ਸ਼ੁਰੂ ਕਰਨ ਦਾ ਸਵਾਗਤ ਕਰਦੇ ਹਨ।)