Young girl smiling in class Close up head shot of boy in school Girl holding hand up, with teacher at white board
.

ਸਕੂਲੀ ਉਮਰ ਦੀਆਂ ਮਾਂਵਾਂ (School Aged Mothers)

ਕਿਸ਼ੋਰ ਉਮਰ ਵਿੱਚ ਗਰਭ ਠਹਿਰਨ ਅਤੇ ਮਾਂ ਬਣਨ ਦੁਆਲੇ ਬਹੁਤ ਸਾਰੇ ਮੁੱਦੇ ਹਨ, ਜਿਹਨਾਂ ਦਾ ਟਾਕਰਾ ਕਿਸੇ ਨੌਜਵਾਨ ਔਰਤ ਨੂੰ ਕਰਨਾ ਪੈਂਦਾ ਹੈ; ਇਹ ਯਕੀਨੀ ਬਣਾਉਣ ਲਈ ਬਥੇਰੀ ਸਹਾਇਤਾ ਪ੍ਰਾਪਤ ਕਰਨਾ ਕਿ ਉਹ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕੇ, ਉਹਨਾਂ ਹੀ ਮੁੱਦਿਆਂ ਵਿੱਚੋਂ ਇੱਕ ਹੈ। ਇੱਕ ਨੌਜਵਾਨ ਔਰਤ ਨੂੰ ਆਪਣੇ ਪਰਿਵਾਰ, ਨਾਲ ਬਦਲਦੀਆਂ ਭੂਮਿਕਾਵਾਂ ਅਤੇ ਰਿਸ਼ਤਿਆਂ, ਸਕੂਲ ਅਤੇ ਪੜ੍ਹਾਈ ਦਾ ਪ੍ਰਬੰਧ ਕਰਨ ਦੇ ਫ਼ੈਸਲਿਆਂ ਅਤੇ ਨਾਲ ਹੀ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਦੀ ਦੇਖਭਾਲ ਅਤੇ ਸਹਾਇਤਾ ਲੈਣ ਵਰਗੇ ਮੁੱਦਿਆਂ ਨਾਲ ਨਜਿੱਠਣਾ ਪਏਗਾ।

 

EWS ਕਿਸੇ ਨੌਜਵਾਨ ਔਰਤ ਦੀ ਉਸ ਦੇ ਬੱਚੇ ਦੇ ਜਨਮ ਦੇ ਦੌਰਾਨ ਅਤੇ ਬਾਅਦ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ?

 

ਕੀ ਕੋਈ ਬਾਲ ਦੇਖਭਾਲ ਸਹਾਇਤਾ ਉਪਲਬਧ ਹੈ?

 

‘ਸਕੂਲੀ ਉਮਰ ਦੀਆਂ ਮਾਂ’ ਸ਼ਬਦ ਤੋਂ ਕੀ ਭਾਵ ਹੈ?

 

S.A.M (ਸਕੂਲੀ ਉਮਰ ਦੀਆਂ ਮਾਂ) ਪ੍ਰੋਜੈਕਟ ਰਾਹੀਂ ਪੜ੍ਹਾਈ ਵਿੱਚ ਕਿਹੋ ਜਿਹੀ ਮਦਦ ਉਪਲਬਧ ਹੈ?

 

ਇੱਕ ਨੌਜਵਾਨ ਔਰਤ S.A.M ਸਹਾਇਤਾ ਸੇਵਾ ਤੱਕ ਪਹੁੰਚ ਕਿਵੇਂ ਕਰ ਸਕਦੀ ਹੈ?

ਐਜੂਕੇਸ਼ਨ ਵੈਲਫ਼ੇਅਰ ਸਰਵਿਸ ਕਿਸੇ ਨੌਜਵਾਨ ਔਰਤ ਦੀ ਉਸ ਦੇ ਬੱਚੇ ਦੇ ਜਨਮ ਦੇ ਦੌਰਾਨ ਅਤੇ ਬਾਅਦ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ?

ਇੱਕ ਐਜੂਕੇਸ਼ਨ ਵੈਲਫ਼ੇਅਰ ਅਫ਼ਸਰ ਤੁਹਾਡੇ ਵਾਸਤੇ ਇਹ ਯਕੀਨੀ ਬਣਾਉਣ ਲਈ ਕੰਮ ਕਰੇਗਾ ਕਿ ਤੁਹਾਡੇ ਕੋਲ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਜਨਮ ਲੈਣ ਤੋਂ ਬਾਅਦ ਜਿੰਨਾ ਸੰਭਵ ਹੋ ਸਕੇ, ਵਾਧੂ ਸਹਾਇਤਾ ਮਿਲੇ। ਉਹ ਤੁਹਾਡੇ ਨਾਲ, ਤੁਹਾਡੇ ਸਕੂਲ ਨਾਲ ਅਤੇ ਤੁਹਾਡੇ ਮਾਪਿਆਂ/ਨਿਗਰਾਨਾਂ ਨਾਲ ਇੱਕ ਅਜਿਹੀ ਯੋਜਨਾ ਬਣਾਏਗਾ, ਜੋ ਤੁਹਾਡੇ ਲਈ ਉਪਲਬਧ ਪੜ੍ਹਾਈ ਦੇ ਵਿਕਲਪ ਹੋਣ, ਇਹ ਦੱਸਿਆ ਗਿਆ ਹੋਵੇ ਕਿ ਤੁਸੀਂ ਯੋਗਤਾ ਹਾਸਲ ਕਰਨ ਲਈ ਪੜ੍ਹਾਈ ਕਿਵੇਂ ਜਾਰੀ ਰੱਖ ਸਕਦੇ ਹੋ, ਜਦੋਂ ਸਕੂਲ ਤੋਂ ਬਾਹਰ ਚਲੇ ਜਾਓ ਤਾਂ ਪੜ੍ਹਾਈ ਦੀ ਸਹਾਇਤਾ ਮਿਲੇ ਅਤੇ ਤੁਹਾਡੀ ਵਾਪਸੀ ਉਪਰੰਤ ਸਕੂਲ ਵਿੱਚ ਤੁਹਾਨੂੰ ਕਿਵੇਂ ਮਦਦ ਦਿੱਤੀ ਜਾਵੇਗੀ।

 

ਕੀ ਨੌਜਵਾਨ ਮਾਂਵਾਂ ਲਈ ਕੋਈ ਬਾਲ ਦੇਖਭਾਲ ਸਹਾਇਤਾ ਮੌਜੂਦ ਹੈ?

ਜੇ ਕੋਈ ਨੌਜਵਾਨ ਵਿਅਕਤੀ ਪੂਰੇ ਸਮੇਂ ਲਈ ਸਕੂਲ ਵਾਪਸ ਆ ਰਿਹਾ ਹੈ ਤਾਂ ਐਜੂਕੇਸ਼ਨ ਵੈਲਫ਼ੇਅਰ ਅਸਰਵਿਸ ਸੋਸ਼ਲ ਸਰਵਿਸਿਜ਼ ਨੂੰ ਲੋੜ ਦਾ ਮੁਲਾਂਕਣ ਕਰਨ ਲਈ ਕਹੇਗੀ। ਇਸ ਦੇ ਅਧਾਰ 'ਤੇ ਇੱਕ ਰਜਿਸਟਰਡ ਚਾਈਲਡਮਾਈਂਡਰ ਭਾਵ ਬੇਬੀਸਿਟਰ ਲਈ ਵਿਤੀ ਸਹਾਇਤਾ ਉਪਲਬਧ ਕਰਾਈ ਜਾ ਸਕਦੀ ਹੈ।

 

ਸਕੂਲੀ ਉਮਰ ਦੀਆਂ ਮਾਂ’ ਸ਼ਬਦ ਤੋਂ ਕੀ ਭਾਵ ਹੈ?

ਇਸ ਸ਼ਬਦ ਤੋਂ ਭਾਵ ਹੈ ਲਾਜ਼ਮੀ ਰੂਪ ਵਿੱਚ ਸਕੂਲ ਦੀ ਉਮਰ ਵਾਲੀ ਨੌਜਵਾਨ ਔਰਤ, ਜਿਸ ਨੇ ਬੱਚਾ ਪੈਦਾ ਕੀਤਾ ਹੋਵੇ। ਸਕੂਲੀ ਉਮਰ ਦੀਆਂ ਮਾਂਵਾਂ (S.A.M) ਪ੍ਰੋਜੈਕਟ ਦੀ ਸਥਾਪਨਾ ਉਹਨਾਂ ਨੌਜਵਾਨ ਕੁੜੀਆਂ ਦੀ ਸਹਾਇਤਾ ਲਈ ਕੀਤੀ ਗਈ ਸੀ ਜੋ ਗਰਭਵਤੀ ਹੋਣ ਜਾਂ ਜਿਹਨਾਂ ਦੇ ਲਾਜ਼ਮੀ ਸਕੂਲੀ ਉਮਰ ਵਿੱਚ, ਜੋ ਕਿ 12 ਸਾਲ ਦੇ ਪੂਰੇ ਹੋਣ ਤੱਕ ਹੁੰਦੀ ਹੈ, ਬੱਚਾ ਪੈਦਾ ਹੋ ਗਿਆ ਹੋਵੇ। ਪ੍ਰੋਜੈਕਟ ਉਹਨਾਂ ਨੌਜਵਾਨ ਔਰਤਾਂ ਵਾਸਤੇ ਵੀ ਉਪਲਬਧ ਹੈ, ਜੋ 13 ਅਤੇ 14 ਸਾਲ ਦੀ ਉਮਰ ਵਿੱਚ ਵੀ ਸਕੂਲ ਪੜ੍ਹਦੀਆਂ ਰਹਿਣ। ੲਲ਼ਸ ਦੀ ਸਥਾਪਨਾ ਨੌਜਵਾਨ ਔਰਤਾਂ ਨੂੰ ਮੌਕਾ ਅਤੇ ਸਹਾਇਤਾ ਦੇਣ ਲਈ ਅਤੇ ਵਿਸ਼ੇਸ਼ ਕਰਕੇ ਹਰ ਸਾਲ ਨੌਜਵਾਨ ਔਰਤਾਂ ਵੱਲੋਂ ਉਸ ਸਮੇਂ ਵੇਲੇ ਸਕੂਲ ਛੱਡ ਜਾਣ ਦੇ ਮੁੱਦੇ ਨੂੰ ਤਵੱਜੋ ਦੇਣਾ ਸੀ, ਜਦੋਂ ਉਹ ਗਰਭਵਤੀ ਹੋ ਜਾਂਦੀਆਂ ਹਨ।

 

S.A.M (ਸਕੂਲੀ ਉਮਰ ਦੀਆਂ ਮਾਂ) ਪ੍ਰੋਜੈਕਟ ਰਾਹੀਂ ਪੜ੍ਹਾਈ ਵਿੱਚ ਕਿਹੋ ਜਿਹੀ ਮਦਦ ਉਪਲਬਧ ਹੈ? S.A.M. ਰਾਹੀਂ ਉਹਨਾਂ ਨੌਜਵਾਨ ਔਰਤਾਂ ਲਈ ਕਿਹੜੀ ਸਹਾਇਤਾ ਉਪਲਬਧ ਹੈ, ਜਿਹਨਾਂ ਦਾ ਬੱਚਾ ਪੈਦਾ ਹੋ ਗਿਆ ਹੈ ਜਾਂ ਹੋਣ ਵਾਲਾ ਹੈ?

SAM (ਸਕੂਲੀ ਉਮਰ ਦੀਆਂ ਮਾਂਵਾਂ) ਪ੍ਰੋਜੈਕਟ ਪੂਰੇ ਨੌਰਦਰਨ ਆਇਰਲੈਂਡ ਵਿੱਚ ਉਪਲਬਧ ਹੈ। ਪ੍ਰੋਜੈਕਟ ਪੜ੍ਹਾਈ ਨੂੰ ਜਾਰੀ ਰੱਖਣ ਅਤੇ ਨਾਲ ਹੀ ਇੱਕ ਨੌਜਵਾਨ ਔਰਤ ਨੂੰ ਆਪਣਾ ਨਿਜੀ ਵਿਕਾਸ ਕਰਨ, ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਦੀ ਦੇਖਭਾਲ ਦੀਆਂ ਲੋੜਾਂ ਵੱਲ ਤਵੱਜੋ ਦਿੰਦਾ ਹੈ।

 

ਤੁਹਾਡੇ ਸਥਾਨਕ ਇਲਾਕੇ ਵਿਚਲੇ ਕਿਸੇ ਪ੍ਰੋਜੈਕਟ ਵਿੱਚ ਹੇਠਾਂ ਦਿੱਤੇ ਪੇਸ਼ੇਵਰ ਸ਼ਾਮਲ ਹੋ ਸਕਦੇ ਹਨ: ਇੱਕ ਐਜੂਕੇਸ਼ਨ ਵੈਲਫ਼ੇਅਰ ਸਰਵਿਸ ਪ੍ਰੋਜੈਕਟ ਅਫ਼ਸਰ, ਇੱਕ ਐਜੂਕੇਸ਼ਨ ਅਧਿਆਪਕ, ਇੱਕ ਸ਼ਿਓਰਸਟਾਰਟ ਵਰਕਰ, ਇੱਕ ਹੈਲਥ ਵਿਜ਼ਿਟਰ, ਇੱਕ ਦਾਈ ਅਤੇ ਕ੍ਰੈਚ ਸੁਪਰਵਾਈਜ਼ਰ। ਇੱਕ ਨੌਜਵਾਨ ਔਰਤ ਹੋਰਨਾਂ ਅਜਿਹੀਆਂ ਲੜਕੀਆਂ ਨਾਲ ਮਿਲ ਸਕਦੀ ਹੈ, ਜਿਹੜੀਆਂ ਨੌਜਵਾਨ ਉਮਰ ਦੀਆਂ ਮਾਂਵਾਂ ਹਨ, ਉਹ ਕਿਸੇ ਸਹਾਇਤਾ ਗਰੁੱਪ ਵਿਚ ਹਿੱਸਾ ਲੈ ਸਕਦੀ ਹੈ ਜਾਂ ਵਿਅਕਤੀਗਤ ਅਧਾਰ 'ਤੇ ਸਹਾਇਤਾ ਲੈ ਸਕਦੀ ਹੈ। ਸਿਹਤ, ਬੈਨੇਫ਼ਿਟ, ਭਲਾਈ ਅਤੇ ਪੜ੍ਹਾਈ ਦੇ ਮੁੱਦਿਆਂ ਉੱਪਰ ਬਹੁਤ ਸਾਰੀ ਮਾਹਰ ਵਿਹਾਰਕ ਸਲਾਹ ਉਪਲਬਧ ਹੈ ਅਤੇ ਕਈ ਪ੍ਰੋਗਰਾਮਾਂ ਵਿੱਚ ਉਸੇ ਜਗ੍ਹਾ ਟਿਊਸ਼ਨ ਵੀ ਉਪਲਬਧ ਹੈ।

 

ਇੱਕ ਨੌਜਵਾਨ ਔਰਤ S.A.M ਸਹਾਇਤਾ ਸੇਵਾ ਤੱਕ ਪਹੁੰਚ ਕਿਵੇਂ ਕਰ ਸਕਦੀ ਹੈ?

ਪ੍ਰੋਜੈਕਟ ਲਈ ਕੋਈ ਰੈਫ਼ਰਲ ਆਮ ਤੌਰ 'ਤੇ ਕਿਸੇ ਐਜੂਕੇਸ਼ਨ ਵੈਲਫ਼ੇਅਰ ਅਫ਼ਸਰ, ਕਿਸੇ ਸਕੂਲ, ਜਾਂ ਕਿਸੇ ਸਿਹਤ ਪੇਸ਼ੇਵਰ ਜਾਂ ਸੋਸ਼ਲ ਵਰਕਰ ਤੋਂ ਆ ਸਕਦਾ ਹੈ। ਕੋਈ ਨੌਜਵਾਨ ਔਰਤ ਸਿੱਧਿਆਂ ਵੀ ਆਪਣੇ ਸਕੂਲ ਵਿਖੇ ਜਾਂ ਆਪਣੇ ਇਲਾਕੇ ਵਿਚਲੇ EWS ਦਫ਼ਤਰਾਂ ਤੋਂ ਇਸ ਸਹਾਇਤਾ ਬਾਰੇ ਪੁੱਛ ਸਕਦੀ ਹੈ।

 

ਯੰਗ ਪੇਰੈਂਟਸ ਨੈਟਵਰਕ (028 9047 3856) ਇੱਕ ਸਵੈ-ਇੱਛੁਕ ਸੰਸਥਾ ਹੈ, ਜਿਹਨਾਂ ਕੋਲ ਪੜ੍ਹਾਈ ਅਤੇ ਨਾਲ ਹੀ ਸਕੂਲੀ ਉਮਰ ਦੀਆਂ ਮਾਂਵਾਂ ਅਤੇ ਮਾਤਾ ਜਾਂ ਪਿਤਾ ਸਹਾਇਤਾ ਬਾਰੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ।

 

 

 

 

 

 

 

 

 

 

 

 

 

 

 

ਸਕੂਲੀ ਉਮਰ ਦੀਆਂ ਮਾਂਵਾਂ