ਕਨੂੰਨ ਕਹਿੰਦਾ ਹੈ ਕਿ ਸਕੂਲਾਂ ਲਈ ਸਾਰੇ ਅਸਲ ਮਾਪਿਆਂ, ਜੇ ਉਹ ਵਿਆਹੁਤਾ ਹੋਣ, ਦਾ ਨਾਮ ਦਰਜ ਕਰਨਾ ਲਾਜ਼ਮੀ ਹੈ, ਕਿਉਂਕਿ ਉਹਨਾਂ ਦੋਵਾਂ ਕੋਲ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਸਬੰਧੀ ਜ਼ਿੰਮੇਵਾਰੀ ਹੁੰਦੀ ਹੈ। ਮਾਤਾ-ਪਿਤਾ ਦੀ ਜ਼ਿੰਮੇਵਾਰੀ ਕਦੇ ਖਤਮ ਨਹੀਂ ਹੁੰਦੀ, ਭਾਵੇਂ ਮਾਤਾ ਜਾਂ ਪਿਤਾ ਬੱਚੇ ਦੇ ਰਹੇ ਜਾਂ ਨਾ, ਬਸ਼ਰਤੇ ਬੱਚਾ ਗੋਦ ਲਿਆ ਹੋਵੇ। ਜੇ ਮਾਤਾ-ਪਿਤਾ ਅਲੱਗ ਜਾਂ ਤਲਾਕਸ਼ੁਦਾ ਹੋਣ ਤਾਂ ਵੀ ਇਹ ਦੋਵਾਂ ਮਾਤਾ-ਪਿਤਾ ਦੀ ਜ਼ਿੰਮੇਵਾਰੀ ਹੀ ਰਹਿੰਦੀ ਹੈ। ਕਨੂੰਨ ਇਹ ਵੀ ਕਹਿੰਦਾ ਹੈ ਕਿ ਸਕੂਲਾਂ ਲਈ ਕਿਸੇ ਵੀ ਉਸ ਵਿਅਕਤੀ ਦਾ ਨਾਮ ਦਰਜ ਕਰਨਾ ਵੀ ਲਾਜ਼ਮੀ ਹੈ, ਜਿਸ ਦੇ ਸਿਰ ਕਿਸੇ ਬੱਚੇ ਦੀ ਜ਼ਿੰਮੇਵਾਰੀ ਹੋਵੇ।.
ਕਨੂੰਨ ਇਹ ਵੀ ਕਹਿੰਦਾ ਹੈ ਕਿ ਜੋ ਲੋਕ ਬੱਚਿਆਂ ਦੀ ਦੇਖਭਾਲ ਕਰਦੇ ਹਨ, ਪਰ ਪਾਲਣ ਸਬੰਧੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਮਿਸਾਲ ਵਜੋਂ ਮਤਰੇਏ ਮਾਪੇ, ਹੋਰ ਰਿਸ਼ਤੇਦਾਰ ਜਾਂ ਲੇਪਾਲਕ ਮਾਪਿਆਂ ਨੂੰ ਬੱਚਿਆਂ ਦੀ ਭਲਾਈ ਲਈ ਹਰ ਰੋਜ਼ ਦੇ ਸਮਝਦਾਰ ਫ਼ੈਸਲੇ ਲੈਣੇ ਚਾਹੀਦੇ ਹਨ। ਸਕੂਲ ਤੁਹਾਡੇ ਬੱਚੇ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰ ਸਕਦੇ ਬਸ਼ਰਤੇ ਉਹਨਾਂ ਨੂੰ ਪਤਾ ਹੋਵੇ ਕਿ ਕਨੂੰਨ ਤਹਿਤ, ਉਸ ਬੱਚੇ ਦੀ ਜ਼ਿੰਮੇਵਾਰੀ ਅਤੇ ਅਧਿਕਾਰ ਕਿਸ ਦਾ ਹੈ, ਤੇ ਉਹ ਕਿਥੇ ਰਹਿੰਦਾ ਹੈ।
ਮਾਤਾ-ਪਿਤਾ ਦੀ ਜ਼ਿੰਮੇਵਾਰੀ ਕੀ ਹੈ?
ਮੈਨੂੰ ਮਾਤਾ-ਪਿਤਾ ਦੀ ਜ਼ਿੰਮੇਵਾਰੀ ਕਿਵੇਂ ਮਿਲ ਸਕਦੀ ਹੈ?
ਮਾਤਾ-ਪਿਤਾ ਦੀ ਜ਼ਿੰਮੇਵਾਰੀ ਪ੍ਰਾਪਤ ਕਰਨਾ ਅਹਿਮ ਕਿਉਂ ਹੈ?
ਸਕੂਲਾਂ ਨੂੰ ਇਹ ਜਾਣਨ ਦੀ ਲੋੜ ਕਿਉਂ ਹੁੰਦੀ ਹੈ ਕਿ ਮਾਤਾ-ਪਿਤਾ ਦੀ ਜ਼ਿੰਮੇਵਾਰੀ ਕਿਸ ਦੀ ਹੈ?
ਮੈਨੂੰ ਹੋਰ ਸਲਾਹ ਕਿਥੋਂ ਮਿਲ ਸਕਦੀ ਹੈ?
ਮਾਤਾ-ਪਿਤਾ ਦੀ ਜ਼ਿੰਮੇਵਾਰੀ ਕੀ ਹੈ?
ਮਾਤਾ-ਪਿਤਾ ਦੀ ਜ਼ਿੰਮੇਵਾਰੀ ਉਹ ਸਾਰੇ ਅਧਿਕਾਰ, ਜ਼ਿੰਮੇਵਾਰੀਆਂ, ਸ਼ਕਤੀਆਂ, ਤੇ ਤਾਕਤ ਹਨ, ਜੋ ਕਿ ਕਨੂੰਨ ਮੁਤਾਬਕ ਕਿਸੇ ਬੱਚੇ ਦੀ ਮਾਂ ਜਾਂ ਪਿਓ ਨੂੰ ਉਸ ਬੱਚੇ ਅਤੇ ਉਸ ਦੀ ਮਲਕੀਅਤ ਦੇ ਸਬੰਧ ਵਿੱਚ ਹੁੰਦੇ ਹਲ। ਚਿਲਡ੍ਰਨ (ਨੌਰਦਰਨ ਆਇਰਲੈਂਡ) ਆਰਡਰ 1995 ਧਾਰਾ 6(1)।
ਮੈਨੂੰ ਮਾਤਾ-ਪਿਤਾ ਦੀ ਜ਼ਿੰਮੇਵਾਰੀ ਕਿਵੇਂ ਮਿਲ ਸਕਦੀ ਹੈ?
ਕਨੂੰਨ ਕਹਿੰਦਾ ਹੈ ਕਿ ਜਦੋਂ ਅਸਲ ਮਾਪੇ ਅਣਵਿਆਹੁਤਾ ਹੋਣ, ਤਾਂ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ, ਪਰ ਇੱਕ ਅਣਵਿਆਹੁਤਾ ਪਿਤਾ ਨੂੰ ਵੀ ਇਹਨਾਂ ਤਰੀਕਿਆਂ ਨਾਲ ਮਾਤਾ-ਪਿਤਾ ਸਬੰਧੀ ਜ਼ਿੰਮੇਵਾਰੀ ਮਿਲ ਸਕਦੀ ਹੈ:-
- ਮਾਂ ਦੇ ਨਾਲ ਮਿਲ ਕੇ ਬੱਚੇ ਦੇ ਜਨਮ ਨੂੰ ਰਜਿਸਟਰ ਕਰਵਾਉਣਾ (15 ਅਪ੍ਰੈਲ 2002 ਨੁੰ ਜਾਂ ਇਸ ਮਗਰੋਂ ਲਾਗੂ ਹੁੰਦਾ ਹੈ)
- ਮਾਂ ਨਾਲ ਕਨੂੰਨੀ ਸਮਝੌਤਾ ਕਰਕੇ
- ਅਦਾਲਤ ਤੋਂ ਪੇਰੈਂਟਲ ਰਿਸਪੌਂਸਿਬਿਲਿਟੀ ਆਰਡਰ ਪ੍ਰਾਪਤ ਕਰਕੇ
ਹੋਰ ਬਾਲਗ ਜਿੜੇ ਬੱਚੇ ਦੇ ਨਾਲ ਰਹਿੰਦੇ ਹਨ, ਜਿਵੇਂ ਕਿ ਮਤਰੇਏ ਮਾਤਾ-ਪਿਤਾ ਜਾਂ ਦਾਦਕਿਆਂ/ਨਾਨਕਿਆਂ ਨੂੰ ਵੀ ਅਦਾਲਤ ਤੋਂ ਰੈਜ਼ੀਡੈਂਸ ਆਰਡਰ ਮੰਗ ਕੇ ਮਾਤਾ-ਪਿਤਾ ਸਬੰਧੀ ਜ਼ਿੰਮੇਵਾਰੀ ਵਿੱਚ ਹਿੱਸਾ ਮਿਲ ਸਕਦਾ ਹੈ। ਇਸ ਨਾਲ ਉਹਨਾਂ ਨੂੰ ਉਦੋਂ ਤੱਕ ਬੱਚੇ ਲਈ ਜ਼ਿੰਮੇਵਾਰੀ ਅਤੇ ਅਧਿਕਾਰ ਮਿਲਦਾ ਹੈ, ਜਦੋਂ ਤੱਕ ਉਹ ਇਕੱਠੇ ਰਹਿੰਦੇ ਹਨ।
ਅਸਲ ਮਾਪਿਆਂ ਤੋਂ ਸਿਰਫ਼ ਤਾਂ ਹੀ ਮਾਤਾ-ਪਿਤਾ ਸਬੰਧੀ ਜ਼ਿੰਮੇਵਾਰੀ ਦਾ ਹਿੱਸਾ ਖੁਸਦਾ ਹੈ, ਜਦੋਂ ਉਹਨਾਂ ਦਾ ਬੱਚਾ ਗੋਦ ਲਿਆ ਗਿਆ ਹੋਵੇ। ਉਹਨਾਂ ਕੋਲ ਹਮੇਸ਼ਾਂ ਮਾਤਾ-ਪਿਤਾ ਸਬੰਧੀ ਜ਼ਿੰਮੇਵਾਰੀ ਹੁੰਦੀ ਹੈ ਹਾਲਾਂਕਿ ਇਸ ਨੂੰ ਉਹ ਹੋਰ ਕਈ ਲੋਕਾਂ ਨਾਲ ਸਾਂਝਾ ਕਰਦੇ ਹਨ।
ਮਾਤਾ-ਪਿਤਾ ਦੀ ਜ਼ਿੰਮੇਵਾਰੀ ਪ੍ਰਾਪਤ ਕਰਨਾ ਅਹਿਮ ਕਿਉਂ ਹੈ?
ਤੁਸੀਂ ਆਪਣੇ ਪਰਿਵਾਰ ਵਿੱਚ ਬੱਚਿਆਂ ਬਾਰੇ ਫ਼ੈਸਲਿਆਂ ਵਿੱਚ ਆਪਣੇ ਰਾਏ ਦੇਣ ਦੇ ਯੋਗ ਹੋ। ਸਕੂਲਾਂ ਨੂੰ ਦਾਖਲਿਦਆਂ, ਤਬਾਦਲੇ, GCSE ਵਿਕਲਪਾਂ ਆਦਿ ਵਰਗੀਆਂ ਚੀਜ਼ਾਂ ਬਾਰੇ ਫ਼ੈਸਲੇ ਲੈਣ ਸਮੇਂ ਪਹਿਲਾਂ ਤੁਹਾਡੇ ਨਾਲ ਸਲਾਹ-ਮਸ਼ਵਰਾ ਕਰਨਾ ਪੈਂਦਾ ਹੈ।
ਇਸ ਨਾਲ ਅਧਿਆਪਕਾਂ, ਡਾਕਟਰਾਂ ਅਤੇ ਹੋਰਨਾਂ ਨੂੰ ਇਹ ਜਾਣਨ ਵਿੱਚ ਮਦਦ ਮਿਲੇਗੀ ਕਿ ਜਦੋਂ ਫੈਸਲੇ ਕੀਤੇ ਜਾਣੇ ਹੋਣ ਤਾਂ ਕਿਸਨੂੰ ਸੰਪਰਕ ਕੀਤਾ ਜਾਵੇ। ਇਹ ਤੁਹਾਡੇ ਅਤੇ ਜਿਹਨਾਂ ਬੱਚਿਆਂ ਦੀ ਤੁਸੀਂ ਦੇਖਭਾਲ ਕਰਦੇ ਹੋ, ਉਹਨਾਂ ਵਿਚਾਲੇ ਸਬੰਧ ਨੂੰ ਹੋਰ ਮਜ਼ਬੂਤ ਬਣਾ ਸਕਦਾ ਹੈ।
ਸਕੂਲਾਂ ਨੂੰ ਇਹ ਜਾਣਨ ਦੀ ਲੋੜ ਕਿਉਂ ਹੁੰਦੀ ਹੈ ਕਿ ਮਾਤਾ-ਪਿਤਾ ਦੀ ਜ਼ਿੰਮੇਵਾਰੀ ਕਿਸ ਦੀ ਹੈ?
ਕਨੂੰਨ ਕਹਿੰਦਾ ਹੈ ਕਿ ਸਕੂਲਾਂ ਨੂੰ ਮਾਤਾ-ਪਿਤਾ ਸਬੰਧੀ ਜ਼ਿੰਮੇਵਾਰੀ ਵਾਲੇ ਲੋਕਾਂ ਨੂੰ ਉਹਨਾਂ ਦੇ ਬੱਚਿਆਂ ਦੀ ਸਿੱਖਿਆ ਬਾਰੇ ਹੇਠ ਲਿਖੇ ਤਰੀਕਿਆਂ ਨਾਲ ਸੂਚਿਤ ਕਰਨਾ ਚਾਹੀਦਾ ਹੈ:-
- ਉਹਨਾਂ ਦੇ ਬੱਚੇ ਦੀ ਸਲਾਨਾ ਰਿਪੋਰਟ ਦੀਆਂ ਸਾਰੀਆਂ ਕਾਪੀਆਂ ਉਹਨਾਂ ਨੂੰ ਭੇਜਣਾ
- ਉਹਨਾਂ ਦੇ ਬੱਚੇ ਦੀ ਤਰੱਕੀ ਬਾਰੇ ਚਰਚਾ ਕਰਨ ਲਈ ਉਹਨਾਂ ਸਾਰਿਆਂ ਨੂੰ ਸਕੂਲ ਵਿੱਚ ਸੱਦਾ ਦੇਣਾ
- ਉਹਨਾਂ ਦੇ ਬੱਚੇ ਦੀ ਸਿੱਖਿਆ ਬਾਰੇ ਫ਼ੈਸਲਿਆਂ ਵਿੱਚ ਉਹਨਾਂ ਸਾਰਿਆਂ ਨੂੰ ਸ਼ਾਮਲ ਕਰਨਾ
ਕਨੂੰਨ ਕਹਿੰਦਾ ਹੈ ਕਿ ਕਿਸੇ ਖਾਸ ਬੱਚੇ ਲਈ ਮਾਤਾ-ਪਿਤਾ ਸਬੰਧੀ ਜ਼ਿੰਮੇਵਾਰੀ ਵਾਲੇ ਸਾਰੇ ਵਿਅਕਤੀਆਂ ਨਾਲ ਬਰਾਬਰ ਦਾ ਸਲੂਕ ਹੋਣਾ ਚਾਹੀਦਾ ਹੈ।
ਮੈਨੂੰ ਹੋਰ ਸਲਾਹ ਕਿਥੋਂ ਮਿਲ ਸਕਦੀ ਹੈ?
ਜੇ ਤੁਹਾਡੇ ਪਰਿਵਾਰ ਵਿੱਚ ਮਤਰੇਏ ਮਾਤਾ-ਪਿਤਾ ਜਾਂ ਅਣਵਿਆਹੁਤਾ ਪਿਤਾ ਸਾਮਲ ਹਨ, ਜੋ ਇਹ ਜਾਣਨਾ ਚਾਹੁਣਗੇ ਕਿ ਪੇਰੈਂਟਲ ਰਿਸਪੌਂਸਿਬਿਲਿਟੀ ਕਿਵੇਂ ਲੈਣੀ ਹੈ, ਤਾਂ ਹੇਠਾਂ ਦਿੱਤਿਆਂ ਨੂੰ ਪੁੱਛੋ:
- ਕਾਊਂਟੀ ਜਾਂ ਮੈਜਿਸਟ੍ਰੇਟਸ ਕੋਰਟ
ਤੁਹਾਡੇ ਸਕੂਲ ਦਾ ਐਜੂਕੇਸ਼ਨ ਵੈਲਫ਼ੇਅਰ ਅਫ਼ਸਰ ਤੁਹਾਨੂੰ ਸਹੀ ਸਲਾਹ ਲੱਭਣ ਵਿੱਚ ਵੀ ਮਦਦ ਕਰ ਸਕਦਾ ਹੈ।