Young girl smiling in class Close up head shot of boy in school Girl holding hand up, with teacher at white board
.

ਦੇਖਭਾਲ ਕੀਤੇ ਜਾਂਦੇ ਬੱਚੇ (Looked After Children)

ਜਦੋਂ ਵੀ ਕਦੇ ਘਰ ਵਿੱਚ ਕਿਸੇ ਬੱਚੇ ਦੀ ਦੇਖਭਾਲ ਕਰਨ ਵਿੱਚ ਮੁਸ਼ਕਲਾਂ ਹੁੰਦੀਆਂ ਹਨ ਅਤੇ ਇਹ ਸੰਭਵ ਨਹੀਂ ਹੁੰਦਾ, ਜਾਂ ਘਰ ਵਿੱਚ ਰਹਿਣਾ ਉਹਨਾਂ ਦੇ ਭਲੇ ਹਿੱਤਾਂ ਵਿੱਚ ਨਹੀਂ ਹੁੰਦਾ, ਤਾਂ ਇਹ ਫ਼ੈਸਲਾ ਲਿਆ ਜਾ ਸਕਦਾ ਹੈ ਕਿ ਕੋਈ ਸਟੈਚੁਟਰੀ ਏਜੰਸੀ ਬੱਚੇ ਦੀ ਦੇਖਭਾਲ ਵਿੱਚ ਕਨੂੰਨੀ ਤੌਰ 'ਤੇ ਸ਼ਾਮਲ ਹੋ ਸਕੇ।

 

ਦੇਖਭਾਲ ਕੀਤੇ ਜਾਣ ਵਾਲਾ’ ਬੱਚਾ ਕੌਣ ਹੁੰਦਾ ਹੈ?

 

ਦੇਖਭਾਲ ਕੀਤੇ ਜਾਣ ਵਾਲੇ’ ਬੱਚੇ ਲਈ ਕਨੂੰਨ ਕੀ ਹੈ?

 

ਕਿਸੇ ਮਾਤਾ ਜਾਂ ਪਿਤਾ ਲਈ ਕਨੂੰਨ ਦੀਆਂ ਕੀ ਉਲਝਣਾਂ ਹਨ?

 

ਕੋਈ ਬੱਚਾ ‘ਦੇਖਭਾਲ ਕੀਤੇ ਜਾਣ ਵਾਲਾ ਬੱਚਾ’ ਕਿਵੇਂ ਬਣਦਾ ਹੈ?

 

ਦੇਖਭਾਲ ਕੀਤੇ ਜਾਣ ਵਾਲੇ’ ਬੱਚਿਆਂ ਨੂੰ ਵਿਸ਼ੇਸ਼ ਧਿਆਨ ਦੀ ਲੋੜ ਕਿਉਂ ਹੈ?

 

EWS ‘ਦੇਖਭਾਲ ਕੀਤੇ ਜਾਂਦੇ’ ਬੱਚਿਆਂ ਨੂੰ ਉਹਨਾਂ ਦੀ ਸਿੱਖਿਆ ਵਿੱਚ ਕਿਵੇਂ ਮਦਦ ਕਰ ਸਕਦੀ ਹੈ?

 

ਮੈਨੂੰ ਦੇਖਭਾਲ ਕੀਤੇ ਜਾਂਦੇ ਬੱਚਿਆਂ ਬਾਰੇ ਜਾਣਕਾਰੀ ਕਿਥੋਂ ਮਿਲ ਸਕਦੀ ਹੈ?

 

‘ਦੇਖਭਾਲ ਕੀਤੇ ਜਾਣ ਵਾਲਾ’ ਬੱਚਾ ਕੌਣ ਹੁੰਦਾ ਹੈ (LAC)?

ਚਿਲਡ੍ਰਨ (NI) ਆਰਡਰ 1995 ਕਹਿੰਦਾ ਹੈ ਕਿ ਇੱਕ 'ਦੇਖਭਾਲ ਕੀਤਾ ਜਾਂਦਾ' ਬੱਚਾ ਉਹ ਹੁੰਦਾ ਹੈ ‘ਜੋ ਕਿਸੇ ਟ੍ਰੱਸਟ ਦੀ ਦੇਖਰੇਖ ਵਿੱਚ ਹੋਵੇ ਜਾਂ ਜਿਸਨੂੰ ਕਿਸੇ ਟ੍ਰੱਸਟ ਦੁਆਰਾ ਰਿਹਾਇਸ਼ ਦਿੱਤੀ ਗਈ ਹੋਵੇ’। ਦੇਖਭਾਲ ਕੀਤੇ ਜਾਣ ਵਾਲੇ ਬੱਚੇ ਇਹਨਾਂ ਥਾਵਾਂ 'ਤੇ ਰਹਿ ਸਕਦੇ ਹਨ:

 

  • ਕਿਸੇ ਰਿਹਾਇਸ਼ੀ ਘਰ ਵਿੱਚ

 

  • ਕਿਸੇ ਰਿਹਾਇਸ਼ੀ ਸਕੂਲ ਵਿੱਚ

 

  • ਕਿਸੇ ਪਾਲਣ ਵਾਲੀ ਜਗ੍ਹਾ 'ਤੇ

 

  • ਕਿਸੇ ਰਿਸ਼ਤੇਦਾਰ ਨਾਲ ਘਰੇਲੂ ਜਗ੍ਹਾ 'ਤੇ ਜਾਂ ਕਦੇ ਕਦੇ ਘਰ ਵਿੱਚ

 

‘ਦੇਖਭਾਲ ਕੀਤੇ ਜਾਣ ਵਾਲੇ’ ਬੱਚੇ ਲਈ ਕਨੂੰਨ ਕੀ ਹੈ?

ਇੱਕ 'ਦੇਖਭਾਲ ਕੀਤੇ ਜਾਣ ਵਾਲੇ ਬੱਚੇ 'ਤੇ ਹੇਠ ਲਿਖੇ ਲਾਗੂ ਹੋ ਸਕਦੇ ਹਨ:

 

  • ਇੱਕ ਅੰਤਰਿਮ ਕੇਅਰ ਆਰਡਰ

 

  • ਇੱਕ ਪੂਰਾ ਕੇਅਰ ਆਰਡਰ

 

  • ਇੱਕ ਰੈਜ਼ੀਡੈਂਸ ਆਰਡਰ

 

  • ਸਵੈ-ਇੱਛੁਕ ਰਿਹਾਇਸ਼ ਵਿੱਚ

 

ਕਿਸੇ ਮਾਤਾ ਜਾਂ ਪਿਤਾ ਲਈ ਕਨੂੰਨ ਦੀਆਂ ਕੀ ਉਲਝਣਾਂ ਹਨ?

ਚਿਲਡ੍ਰਨ (NI) ਆਰਡਰ 1995 ਵਿੱਚ ਸਿਧਾਂਤ ਅਤੇ ਕਨੂੰਨੀ ਲੋੜਾਂ ਦੋਵੇਂ ਹੀ ਹਨ, ਜੋ ਕਿ ਬੱਚਿਆਂ ਦੀ ਰੱਖਿਆ ਲਈ ਹਨ ਅਤੇ ਉਹਨਾਂ ਦੀ ਭਲਾਈ ਨੂੰ ਉਤਸ਼ਾਹਤ ਕਰਦੀਆਂ ਹਨ। ਉਹ ਮਾਪਿਆਂ ਨੂੰ ਆਪਣੇ ਬੱਚੇ ਨੂੰ ਸੁਰੱਖਿਅਤ ਰੱਖਦੇ ਹੋਏ ਉਹਨਾਂ ਦਾ ਪਾਲਣ-ਪੋਸ਼ਣ ਕਰਨ ਅਤੇ ਬੱਚਿਆਂ ਲਈ ਸੇਵਾਵਾਂ ਉੱਪਰ ਕੰਮ ਕਰਨ ਵਿੱਚ ਸੇਧ ਅਤੇ ਹਦਾਇਤਾਂ ਦਿੰਦੀਆਂ ਹਨ, ਮਿਸਾਲ ਵਜੋਂ ਹੈਲਥ ਐਂਡ ਸੋਸ਼ਲ ਸਰਵਿਸਿਜ਼ ਟ੍ਰੱਸਟਸ ਅਤੇ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ।

 

ਬੱਚੇ ਦੀ ਭਲਾਈ ਬੱਚਿਆਂ ਨਾਲ ਸਬੰਧਤ ਕਨੂੰਨ ਵਿੱਚ ਪ੍ਰਮੁੱਖ ਹੈ ਅਤੇ ਮਾਪਿਆਂ ਨੂੰ ਹੋਰਨਾਂ ਦੇ ਨਾਲ ਲਾਜ਼ਮੀ ਰੂਪ ਵਿੱਚ ਇਸਨੂੰ ਯਕੀਨੀ ਬਣਾਉਣ ਲਈ, ਅਤੇ ਨਾਲ ਹੀ ਉਹਨਾਂ ਦੀਆਂ ਇੱਛਾਵਾਂ ਬਾਰੇ ਸੋਚੇ ਜਾਣ ਅਤੇ ਸਲਾਹ-ਮਸ਼ਵਰਾ ਕੀਤੇ ਜਾਣ ਦਾ ਅਧਿਕਾਰ ਹੋਣ ਲਈ ਲੋੜੀਂਦਾ ਕੰਮ ਕਰਨਾ ਚਾਹੀਦਾ ਹੈ।

 

ਇੱਕ ਬੱਚੇ ਦੀ ਦੇਖਭਾਲ ਕਿਸੇ ਅਦਾਲਤੀ ਆਦੇਸ਼ ਤਹਿਤ ਵੀ ਕੀਤੀ ਜਾ ਸਕਦੀ ਹੈ ਜਾਂ ਕੋਈ ਟ੍ਰੱਸਟ ਇੱਕ ਬੱਚੇ ਨੂੰ ਮਾਪਿਆਂ ਨਾਲ ਸਹਿਮਤੀ ਉਪਰੰਤ ਰੱਖ ਸਕਦੀ ਹੈ। ਜੇ ਇੱਕ ਬੱਚੇ ਦੀ 'ਮਾਤਾ-ਪਿਤਾ ਦੀ ਜ਼ਿੰਮੇਵਾਰੀ' ਉੱਪਰ ਕੇਅਰ ਆਰਡਰ ਮਿਲ ਜਾਂਦਾ ਹੈ ਤਾਂ ਬੱਚੇ ਦੀ ਦੇਖਭਾਲ ਮਾਤਾ ਜਾਂ ਪਿਤਾ ਟਰੱਸਟ ਦੇ ਨਾਲ ਸਾਂਝੇ ਰੂਪ ਵਿੱਚ ਕਰਦੇ ਹਨ। ਕਨੂੰਨ ਵਿੱਚ ਇਸ ਨੂੰ ਇੰਝ ਪਰਿਭਾਸ਼ਤ ਕੀਤਾ ਜਾਂਦਾ ਹੈ 'ਸਾਰੇ ਅਧਿਕਾਰਾਂ, ਫ਼ਰਜ਼ਾਂ, ਸ਼ਕਤੀਆਂ, ਜ਼ਿੰਮੇਵਾਰੀਆਂ ਅਤੇ ਅਥਾਰਟੀ ਜੋ ਕਿ ਕਨੂੰਨ ਮੁਤਾਬਕ ਕਿਸੇ ਬੱਚੇ ਦਾ ਮਾਤਾ ਜਾਂ ਪਿਤਾ ਬੱਚੇ ਦੇ ਸਬੰਧ ਵਿੱਚ ...’

 

ਇਥੇ ਬਹੁਤ ਸਾਰੀਆਂ ਏਜੰਸੀਆਂ ਹਨ ਜਿਵੇਂ ਕਿ ਚਿਲਡ੍ਰਨਸ ਲਾਅ ਸੈਂਟਰ ਜੋ ਕਿ ਮਾਤਾ-ਪਿਤਾ ਨੂੰ ਉਹਨਾਂ ਦੇ ਬੱਚਿਆਂ ਬਾਰੇ ਉਹਨਾਂ ਦੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਅਤੇ ਵਿਆਪਕ ਪੱਧਰ ਦੇ ਕਨੂੰਨਾਂ ਦੀਆਂ ਉਲਝਣਾਂ ਬਾਰੇ ਵੇਰਵੇ ਸਹਿਤ ਸੇਧ ਅਤੇ ਸਲਾਹ ਪ੍ਰਦਾਨ ਕਰਨਗੀਆਂ।

 

ਕੋਈ ਬੱਚਾ ‘ਦੇਖਭਾਲ ਕੀਤੇ ਜਾਣ ਵਾਲਾ ਬੱਚਾ’ ਕਿਵੇਂ ਬਣਦਾ ਹੈ?

ਇਸ ਤੋਂ ਪਹਿਲਾਂ ਕਿ ਕਿਸੇ ਬੱਚੇ ਦੀ ਦੇਖਭਾਲ ਕੀਤੀ ਜਾਣ ਬਾਰੇ ਕੋਈ ਫ਼ੈਸਲਾ ਲਿਆ ਜਾਵੇ, ਕਿਸੇ ਸੋਸ਼ਲ ਵਰਕਰ ਦੁਆਰਾ ਬੱਚੇ ਦੀਆਂ ਲੋੜਾਂ ਦਾ ਲਾਜ਼ਮੀ ਰੂਪ ਵਿੱਚ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਫੇਰ ਸਲਾਹ-ਮਸ਼ਵਰੇ ਮਗਰੋਂ ਬੱਚੇ ਦੀਆਂ ਲੋੜਾਂ ਪੂਰੀਆਂ ਕਰਨ ਬਾਰੇ ਫ਼ੈਸਲਾ ਲਿਆ ਜਾਵੇਗਾ। ਲਏ ਗਏ ਫ਼ੈਸਲਿਆਂ ਨੂੰ ਰਸਮੀ ਰੂਪ ਵਿੱਚ ਬੱਚੇ ਦੀ ਦੇਖਭਾਲ ਅਤੇ ਉਸ ਨੁੰ ਰੱਖਣ ਦੀਆਂ ਯੋਜਨਾਵਾਂ ਵਿੱਚ ਬਣਾਇਆ ਜਾਂਦਾ ਹੈ, ਜਿਸ ਵਿੱਚ ਬੱਚੇ ਦੇ ਰਹਿਣ ਅਤੇ ਦੇਖਭਾਲ ਦੇ ਪ੍ਰਬੰਧ ਸ਼ਾਮਲ ਹੁੰਦੇ ਹਨ ਅਤੇ ਇਸ ਨੂੰ ਕਨੂੰਨੀ ਢਾਂਚੇ ਦੁਆਰਾ ਸੇਧ ਪ੍ਰਾਪਤ ਹੁੰਦੀ ਹੈ ਤਾਂ ਕਿ ਹਰੇਕ ਬੱਚੇ ਦੀ ਭਲਾਈ ਦੀ ਰੱਖਿਆ ਕੀਤੀ ਜਾ ਸਕੇ।

 

ਹੈਲਥ ਅਤੇ ਸੋਸ਼ਲ ਸਰਵਿਸਿਜ਼ ਟਰੱਸਟਾਂ ਨੇ ਇਸ ਕਨੂੰਨੀ ਪ੍ਰਕ੍ਰਿਆ ਦੇ ਸਾਰੇ ਪੜਾਵਾਂ ਦੇ ਵੇਰਵੇ ਦਿੰਦੇ ਹੋਏ ਨੀਤੀਆਂ ਅਤੇ ਪ੍ਰਕ੍ਰਿਆਵਾਂ ਲਿਖੀਆਂ ਹਨ। ਹਰੇਕ ਦੇਖਭਾਲ ਕੀਤੇ ਜਾਣ ਵਾਲੇ ਬੱਚੇ ਦੀ ਦੇਖਭਾਲ ਯੋਜਨਾ ਦਾ ਮੁੱਖ ਕੇਂਦਰ ਬਿੰਦੂ ਵਿਦਿਅਕ ਮੁੱਦੇ ਹਨ।

 

ਇਹਨਾਂ ਬੱਚਿਆਂ ਨੂੰ ਵਿਸ਼ੇਸ਼ ਧਿਆਨ ਦੀ ਲੋੜ ਕਿਉਂ ਹੁੰਦੀ ਹੈ?

ਨੌਰਦਰਨ ਆਇਰਲੈਂਡ ਵਿੱਚ ਹਾਲ ਹੀ ਵਿੱਚ ਹੋਏ ਅਧਿਐਨ ਇਸ਼ਾਰਾ ਕਰਦੇ ਹਨ ਕਿ ਬਹੁਤ ਵੱਡੀ ਗਿਣਤੀ ਵਿੱਚ 'ਦੇਖਭਾਲ ਕੀਤੇ ਜਾਂਦੇ' ਬੱਚਿਆਂ ਦੀਆਂ ਵਿਦਿਅਕ ਪ੍ਰਾਪਤੀਆਂ ਘੱਟ ਹਨ, ਜੋ ਉਹਨਾਂ ਦੇ ਭਵਿੱਖ ਦੇ ਮੌਕਿਆਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ।

 

ਜਨਤਕ ਦੇਖਭਾਲ ਵਿਚਲੇ ਨੌਜਵਾਨਾਂ ਨੂੰ ਉਹੋ ਜਿਹੇ ਵਿਦਿਅਕ ਤਜਰਬੇ ਅਤੇ ਜੀਵਨ ਦੇ ਮੌਕੇ ਮਿਲਣ ਦਾ ਹੱਕ ਹੈ, ਜਿਹੋ ਜਿਹੇ ਬਾਕੀਆਂ ਨੂੰ। ਉਹਨਾਂ ਦੇ ਜੀਵਨ ਦੇ ਆਪਣੇ ਤਜਰਬਿਆਂ ਕਰਕੇ ਸ਼ਾਇਦ ਉਹਨਾਂ ਦੀਆਂ ਵਿਸ਼ੇਸ਼ ਲੋੜਾਂ ਹੋ ਸਕਦੀਆਂ ਹਨ।

 

ਐਜੂਕੇਸ਼ਨ ਵੈਲਫ਼ੇਅਰ ਸਰਵਿਸ ‘ਦੇਖਭਾਲ ਕੀਤੇ ਜਾਂਦੇ’ ਬੱਚਿਆਂ ਨੂੰ ਉਹਨਾਂ ਦੀ ਸਿੱਖਿਆ ਵਿੱਚ ਕਿਵੇਂ ਮਦਦ ਕਰ ਸਕਦੀ ਹੈ?

ਐਜੂਕੇਸ਼ਨ ਵੈਲਫ਼ੇਅਰ ਸਰਵਿਸ ਵੱਖੋ-ਵੱਖ ਬੱਚਿਆਂ ਅਤੇ ਉਹਨਾਂ ਦੇ ਦੇਖਭਾਲ ਕਰਨ ਵਾਲਿਆਂ ਨੂੰ ਸਲਾਹ ਅਤੇ ਸਮਰਥਨ ਦੀ ਪੇਸ਼ਕਸ਼ ਕਰ ਸਕਦੀ ਹੈ। ਅਸੀਂ ਨਾਲ ਦੇ ਨਾਲ ਹੋਰਨਾਂ ਨਾਲ ਵੀ ਕੰਮ ਕਰਦੇ ਹਾਂ, ਜਿਹਨਾਂ ਕੋਲ ਸੋਸ਼ਲ ਸਰਵਿਸਿਜ਼ ਅਤੇ ਹੋਰਨਾਂ ਕਨੂੰਨੀ ਅਤੇ ਸਵੈ-ਇੱਛੁਕ ਏਜੰਸੀਆਂ ਦੇ ਅੰਦਰ 'ਦੇਖਭਾਲ ਕੀਤੇ ਜਾਂਦੇ' ਬੱਚਿਆਂ ਲਈ ਪੇਸ਼ੇਵਰ ਜ਼ਿੰਮੇਵਾਰੀ ਹੁੰਦੀ ਹੈ, ਮਿਸਾਲ ਵਜੋਂ ਵਿਦਿਅਕ ਮੁੱਦਿਆਂ ਉੱਪਰ ਸਿਖਲਾਈ ਅਤੇ ਸਲਾਹ ਮੁਹੱਈਆ ਕਰਨਾ।

 

ਮੈਨੂੰ ਜਾਣਕਾਰੀ ਕਿਥੋਂ ਮਿਲ ਸਕਦੀ ਹੈ?

ਹਰੇਕ ਐਜੂਕੇਸ਼ਨ ਤੇ ਲਾਇਬ੍ਰੇਰੀ ਬੋਰਡ ਐਜੂਕੇਸ਼ਨ ਵੈਲਫ਼ੇਅਰ ਸਰਵਿਸ ਕੋਲ ਇੱਕ ਯੋਜਨਾਬੱਧ ਮਾਹਰ ਪ੍ਰਬੰਧ ਹੈ ਅਤੇ ਇਹਨਾਂ ਨਾਲ ਇਸ ਅਧਾਰ 'ਤੇ ਨਿਜੀ ਪੱਧਰ 'ਤੇ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਕਿ ਤੁਸੀਂ ਕਿਹੜੇ ਇਲਾਕੇ ਵਿੱਚ ਰਹਿੰਦੇ ਹੋ। ਉਹਨਾਂ ਕੋਲ ਵਿਆਪਕ ਪੱਧਰ 'ਤੇ ਸਰੋਤ ਉਪਲਬਧ ਹੁੰਦੇ ਹਨ।

 

 

 

 

 

 

 

 

 

 

 

 

 

 

 

 

ਦੇਖਭਾਲ ਕੀਤੇ ਜਾਂਦੇ ਬੱਚੇ