ਬੱਚਿਆਂ ਅਤੇ ਨੌਜਵਾਨਾਂ ਨਾਲ ਕੰਮ ਕਰ ਰਹੇ ਸਾਰੇ ਬਾਲਗਾਂ ਦੀ ਉਹਨਾਂ ਬੱਚਿਆਂ ਤੇ ਨੌਜਵਾਨਾਂ ਪ੍ਰਤੀ ਇੱਕ ਜ਼ਿੰਮੇਵਾਰੀ ਹੁੰਦੀ ਹੈ। ਸਾਰੇ ਸਿੱਖਿਆਰਥੀਆਂ ਦੀ ਭਲਾਈ ਨੂੰ ਪ੍ਰਫੁੱਲਤ ਕਰਨਾ ਅਤੇ ਉਹਨਾਂ ਦੀ ਰੱਖਿਆ ਕਰਨਾ ਹਰੇਕ ਸਕੂਲ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹ ਫ਼ਰਜ਼ ਐਜੂਕੇਸ਼ਨ ਐਂਡ ਲਾਇਬ੍ਰੇਰੀਜ਼ (NI) ਆਰਡਰ 2003 – ਭਾਗ IV ਸਿੱਖਿਆਰਥੀਆਂ ਦੀ ਭਲਾਈ ਅਤੇ ਰੱਖਿਆ ਧਾਰਾਵਾਂ 17, 18 ਅਤੇ 19 – ਬੋਰਡਸ ਆਫ਼ ਗਵਰਨਰਸ ਦੇ ਫ਼ਰਜ਼ ਦੇ ਕਾਨੂੰਨ ਵਿੱਚ ਮਿੱਥੀ ਗਈ ਹੈ।
ਅਧਿਆਪਕ ਹਰ ਰੋਜ਼ ਨੌਜਵਾਨਾਂ ਨਾਲ ਉਹਨਾਂ ਦੀਆਂ ਜਮਾਤਾਂ / ਸਕੂਲ ਵਿੱਚ ਕਈ ਘੰਟੇ ਬਿਤਾਉਂਦੇ ਹਨ ਅਤੇ ਕਿਸੇ ਵੀ ਚਿੰਤਾ,ਜੋ ਆਪੇ ਹੀ ਪ੍ਰਗਟ ਹੋ ਸਕਦੀ ਹੈ, ਦੇ ਕਿਸੇ ਕਾਰਨ ਨੂੰ ਪਛਾਣ ਅਤੇ ਪ੍ਰਤੀਕ੍ਰਿਆ ਕਰਨ ਦੀ ਚੰਗੀ ਸਥਿਤੀ ਵਿੱਚ ਹੁੰਦੇ ਹਨ। ਹਰੇਕ ਸਕੂਲ ਦਾ ਵਿਸ਼ੇਸ਼ ਰੂਪ ਵਿੱਚ ਸਿਖਲਾਈ ਪ੍ਰਾਪਤ ਸਟਾਫ਼ ਹੁੰਦਾ ਹੈ - ਬਾਲ ਸੁਰੱਖਿਆ ਲਈ ਇੱਕ ਨਿਰਧਾਰਤ ਅਤੇ ਉਪ ਨਿਰਧਾਰਤ ਅਧਿਆਪਕ - ਜੋ ਕਿ ਉਹਨਾਂ ਦੇ ਸਕੂਲ ਵਿੱਚ ਬਾਲ ਸੁਰੱਖਿਆ ਨੀਤੀ ਦੀ ਨਿਗਰਾਨੀ ਕਰਦਾ ਹੈ। ਬਾਲ ਸੁਰੱਖਿਆ ਨੀਤੀ ਸਪਸ਼ਟ ਰੂਪ ਵਿੱਚ ਇਹ ਸਥਾਪਤ ਕਰੇਗੀ ਕਿ ਸਕੂਲ ਬਾਲ ਸੁਰੱਖਿਆ ਦੇ ਮੁੱਦਿਆਂ ਤੇ ਪ੍ਰਤੀਕ੍ਰਿਆ ਕਿਵੇਂ ਕਰੇਗਾ। ਸਾਰੇ ਮਾਪਿਆਂ ਨੂੰ ਇਸ ਨੀਤੀ ਦੀ ਇੱਕ ਕਾਪੀ ਦਿੱਤੀ ਜਾਣੀ ਚਾਹੀਦੀ ਹੈ।
ਸਕੂਲ ਬਾਲ ਸੁਰੱਖਿਆ ਪ੍ਰਕ੍ਰਿਆ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਹਨਾਂ ਲਈ ਸਾਰੇ ਬੱਚਿਆਂ ਦੀ ਭਲਾਈ ਦੀ ਰੱਖਿਆ ਕਰਦੇ ਹੋਏ ਹੋਰਨਾਂ ਪੇਸ਼ੇਵਰਾਂ ਦੇ ਨਾਲ ਮਿਲਕੇ ਕੰਮ ਕਰਦਿਆਂ ਦੇਖਭਾਲ ਦੇ ਆਪਣੇ ਫ਼ਰਜ਼ ਨੂੰ ਬਹਾਲ ਰਖਣਾ ਲਾਜ਼ਮੀ ਹੁੰਦਾ ਹੈ।
ਬਾਲ ਸੁਰੱਖਿਆ ਕੀ ਹੁੰਦੀ ਹੈ?
ਬਾਲ ਸੁਰੱਖਿਆ ਤਫ਼ਤੀਸ਼ ਵਿੱਚ ਕੀ ਸ਼ਾਮਲ ਹੁੰਦਾ ਹੈ?
ਜੇ ਤਫ਼ਤੀਸ਼ ਦਾ ਸਿੱਟਾ ਇਹ ਨਿਕਲਦਾ ਹੈ ਕਿ ਚਿੰਤਾ ਦਾ ਕੋਈ ਕਾਰਨ ਨਹੀਂ ਤਾਂ ਕੀ ਹੁੰਦਾ ਹੈ?
ਜੇ ਦੁਰਵਿਹਾਰ ਦਾ ਪਤਾ ਲੱਗੇ ਤਾਂ ਕੀ ਹੁੰਦਾ ਹੈ?
ਡਾਕਟਰੀ ਮੁਆਇਨੇ ਦਾ ਉਦੇਸ਼ ਕੀ ਹੁੰਦਾ ਹੈ?
ਕੀ ਮਾਤਾ-ਪਿਤਾ ਨੂੰ ਇੱਕ ਡਾਕਟਰੀ ਮੁਆਇਨੇ ਵਾਸਤੇ ਸਹਿਮਤ ਹੋਣਾ ਜਰੂਰੀ ਹੁੰਦਾ ਹੈ?
ਕੀ ਬੱਚੇ ਮਾਤਾ-ਪਿਤਾ ਤੋਂ ਦੂਰ ਲਿਜਾਏ ਜਾਣਗੇ?
ਚਾਈਲਡ ਪ੍ਰੋਟੈਕਸ਼ਨ ਰਜਿਸਟਰ (ਬਾਲ ਸੁਰੱਖਿਆ ਰਜਿਸਟਰ) ਕੀ ਹੁੰਦਾ ਹੈ?
ਬਾਲ ਸੁਰੱਖਿਆ ਯੋਜਨਾ ਕੀ ਹੁੰਦੀ ਹੈ?
ਕੀ ਵਰਕਰ (ਮਹੱਤਵਪੂਰਨ ਕਰਮਚਾਰੀ) ਕੀ ਹੁੰਦਾ ਹੈ?
“ਖਤਰੇ ਦਾ ਮੁਲਾਂਕਣ” ਕੀ ਹੁੰਦਾ ਹੈ?
ਹੋਰ ਕੌਣ-ਕੌਣ ਸ਼ਾਮਲ ਹੋਵੇਗਾ?
ਚਾਈਲਡ ਪ੍ਰੋਟੈਕਸ਼ਨ ਕੇਸ ਕਾਨਫਰੰਸ ਕੀ ਹੈ?
ਅਜਿਹੀ ਮੀਟਿੰਗ ਕਿਉਂ ਸੱਦੀ ਜਾਵੇਗੀ?
ਇੱਕ ਮਾਤਾ ਜਾਂ ਪਿਤਾ ਕੀ ਕਰ ਸਕਦੀ/ਸਕਦਾ ਹੈ?
ਇਹਨਾਂ ਕਾਨਫਰੰਸਾਂ 'ਤੇ ਕੀ ਹੁੰਦਾ ਹੈ?
ਅੱਗੇ ਕੀ ਹੁੰਦਾ ਹੈ?
ਟ੍ਰਾਂਸਪੋਰਟ/ਬੱਚੇ ਦੀ ਨਿਗਰਾਨੀ ਵਿੱਚ ਮਦਦ
ਦੁਭਾਸ਼ੀਏ
ਕਾਨਫੰਰਸ ਮਗਰੋਂ ਕੀ ਹੁੰਦਾ ਹੈ?
ਅਪੀਲਾਂ ਦੀ ਪ੍ਰਕ੍ਰਿਆ
ਬਾਲ ਸੁਰੱਖਿਆ ਕੀ ਹੁੰਦੀ ਹੈ?
ਬਾਲ ਸੁਰੱਖਿਆ’ ਉਹ ਸ਼ਬਦ ਹਨ ਜਿਹਨਾਂ ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਬਾਲ ਦੁਰਵਿਹਾਰ ਦੇ ਦੋਸ਼ਾਂ ਦੀ ਤਫ਼ਤੀਸ਼ ਕੀਤੀ ਜਾਣੀ ਹੁੰਦੀ ਹੈ। ਹਾਲਾਂਕਿ, ਬਾਲ ਸੁਰੱਖਿਆ ਸਿਰਫ਼ ਅਜਿਹੀ ਕਿਸੇ ਘਟਨਾ ਦੀ ਤਫ਼ਤੀਸ਼ ਨਹੀਂ ਹੁੰਦੀ, ਜਿਸ ਵਿੱਚ ਕਿਸੇ ਬੱਚੇ/ਬੱਚਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੋਵੇ। ਇਸ ਵਿੱਚ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਲੋੜਾਂ ਦਾ ਮੁਕੰਮਲ ਮੁਲਾਂਕਣ ਹੁੰਦਾ ਹੈ ਤਾਂ ਕਿ ਅਸਰਦਾਰ ਮਦਦ ਅਤੇ ਸਹਾਇਤਾ ਮੁਹੱਈਆ ਕਰਾਈ ਜਾ ਸਕੇ। ਮਦਦ ਅਤੇ ਸਹਾਇਤਾ ਨੂੰ ਬੱਚੇ ਦੀ ਭਲਾਈ ਵਿੱਚ ਵਾਧਾ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਉਸ ਨੁੰ ਕਿਸੇ ਵੱਡੇ ਨੁਕਸਾਨ ਤੋਂ ਬਚਾਉਣਾ ਚਾਹੀਦਾ ਹੈ।
ਕੋਈ ਵੀ ਵਿਅਕਤੀ ਜੋ ਕਿਸੇ ਬੱਚੇ ਬਾਰੇ ਚਿੰਤਤ ਹੋਵੇ ਕਿ ਉਹ ਨੁਕਸਾਨ ਜਾਂ ਦੁਰਵਿਹਾਰ ਦੇ ਖਤਰੇ ਵਿੱਚ ਹੋ ਸਕਦਾ ਹੈ, ਤਾਂ ਉਸਨੂੰ ਸੋਸ਼ਲ ਸਰਵਿਸਿਜ਼, NSPCC ਜਾਂ ਪੁਲੀਸ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। ਇਸ ਨੂੰ ‘ਰੈਫ਼ਰਲ’ ਕਿਹਾ ਜਾਂਦਾ ਹੈ। ਰੈਫ਼ਰਲ ਗੁਆਂਢੀਆਂ, ਦੋਸਤਾਂ, ਰਿਸ਼ਤੇਦਾਰਾਂ, ਕਿਸੇ ਪੇਸ਼ੇਵਰ ਜਿਵੇਂ ਇੱਕ ਅਧਿਆਪਕ, ਨਰਸ ਜਾਂ ਡਾਕਟਰ ਜਾਂ ਬੱਚੇ ਜਾਂ ਖੁਦ ਮਾਤਾ-ਪਿਤਾ ਤੋਂ ਆ ਸਕਦਾ ਹੈ। ਕਈ ਵਾਰੀ ਰੈਫ਼ਰਲ ਦੇਣ ਵਾਲਾ ਵਿਅਕਤੀ ਗੁਪਤ ਹੋ ਸਕਦਾ ਹੈ, ਜਾਂ ਪਛਾਣ ਜ਼ਾਹਰ ਨਾ ਕਰਨ ਤੇ ਜ਼ੋਰ ਦੇ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ ਕਿਸੇ ਮਾਤਾ-ਪਿਤਾ ਨੂੰ ਰੈਫ਼ਰਲ ਦਾ ਸਰੋਤ ਜ਼ਾਹਰ ਕਰਨਾ ਸੰਭਵ ਨਹੀਂ ਹੁੰਦਾ।
ਬਾਲ ਸੁਰੱਖਿਆ ਤਫ਼ਤੀਸ਼ ਵਿੱਚ ਕੀ ਸ਼ਾਮਲ ਹੁੰਦਾ ਹੈ?
ਬਾਲ ਦੁਰਵਿਹਾਰ ਦੀ ਤਫ਼ਤੀਸ਼ ਇੱਕ ਸਾਂਝੀ ਜ਼ਿੰਮੇਵਾਰੀ ਹੈ। ਇਸ ਵਿੱਚ ਕਈ ਏਜੰਸੀਆਂ ਸ਼ਾਮਲ ਹੁੰਦੀਆਂ ਹਨ ਮਿਸਾਲ ਵਜੋਂ, ਸੋਸ਼ਲ ਸਰਵਿਸਿਜ਼, NSPCC, ਪੁਲੀਸ, ਡਾਕਟਰ, ਨਰਸਾਂ, ਸਕੂਲ ਅਤੇ ਪ੍ਰੋਬੇਸ਼ਨ ਬੋਰਡ। ਹਰੇਕ ਏਜੰਸੀ ਵਿੱਚ ਸਹਿਮਤੀ ਪ੍ਰਾਪਤ ਪ੍ਰਕ੍ਰਿਆਵਾਂ ਹੁੰਦੀਆਂ ਹਨ। ਇਹ ਪ੍ਰਕ੍ਰਿਆਵਾਂ ਰਿਜਨਲ ਏਰੀਆ ਚਾਈਲਡ ਪ੍ਰੋਟੈਕਸ਼ਨ ਕਮੇਟੀਜ਼ ਚਾਈਲਡ ਪ੍ਰੋਟੈਕਸ਼ਨ ਪਾਲਿਸੀ ਐਂਡ ਪ੍ਰੋਸੀਜਰਸ ਵਿੱਚ ਸਪਸ਼ਟ ਤੌਰ 'ਤੇ ਮਿੱਥੀਆਂ ਹੁੰਦੀਆਂ ਹਨ। ਤਫ਼ਤੀਸ਼ ਦਾ ਟੀਚਾ ਇਹ ਫ਼ੈਸਲਾ ਕਰਨਾ ਹੁੰਦਾ ਹੈ ਕਿ ਜੇ ਕੋਈ ਹੋਵੇ, ਤਾਂ ਬੱਚੇ/ਬੱਚਿਆਂ ਨੂੰ ਕੀ ਖਤਰਾ ਹੈ। ਜਦੋਂ ਕੋਈ ਤਫ਼ਤੀਸ਼ ਹੁੰਦੀ ਹੈ ਤਾਂ ਇੱਕ ਜਾਂ ਵੱਧ ਪੇਸ਼ੇਵਰ ਇਸ ਮਾਮਲੇ ਬਾਰੇ ਮਾਪਿਆਂ ਦੇ ਵਿਚਾਰ ਜਾਣਨ ਅਤੇ ਉਹਨਾਂ ਦੀਆਂ ਚਿੰਤਾਵਾਂ ਬਾਰੇ ਗੱਲ ਕਰਨ ਲਈ ਉਹਨਾਂ ਨੂੰ ਮਿਲਣ ਦਾ ਪ੍ਰਬੰਧ ਕਰਨਗੇ। ਆਮ ਤੌਰ ਤੇ ਇਹ ਇੱਕ ਸੋਸ਼ਲ ਵਰਕਰ ਹੁੰਦਾ ਹੈ। ਕਈ ਵਾਰੀ ਤਫ਼ਤੀਸ਼ ਇੱਕ ਸੋਸ਼ਲ ਵਰਕਰ ਅਤੇ ਪੁਲੀਸ ਅਫ਼ਸਰ ਵੱਲੋਂ ਸਾਂਝੇ ਤੌਰ 'ਤੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਕੀਤੀ ਜਾਵੇਗੀ। ਉਹ ਮਾਤਾ-ਪਿਤਾ ਸਬੰਧੀ ਜ਼ਿੰਮੇਵਾਰੀ ਵਾਲੇ ਕਿਸੇ ਹੋਰ ਵਿਅਕਤੀ ਨੂੰ ਵੀ ਮਿਲਣਗੇ, ਜਿਥੇ ਉਚਿਤ ਹੋਇਆ, ਬੇਸ਼ਕ ਉਹ ਬੱਚੇ/ਬੱਚਿਆਂ ਨਾਲ ਵੀ ਗੱਲਬਾਤ ਕਰਨਗੇ। ਜਿਹੜੇ ਪੇਸ਼ੇਵਰ ਪਰਿਵਾਰ ਨੂੰ ਜਾਣਦੇ ਹਨ ਉਹਨਾਂ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ, ਜਿਵੇਂ ਕਿ ਅਧਿਆਪਕ। ਡਾਕਟਰੀ ਮੁਆਇਨਿਆਂ ਦੀ ਦੀ ਲੋੜ ਪੈ ਸਕਦੀ ਹੈ। ਇਹਨਾਂ ਲਈ ਮਾਤਾ-ਪਿਤਾ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਤਫ਼ਤੀਸ਼ ਵੇਰਵੇ ਸਹਿਤ ਹੋਣੀ ਚਾਹੀਦੀ ਹੈ ਤਾਂ ਕਿ ਬੱਚੇ/ਬੱਚਿਆਂ ਦੇ ਹਿੱਤਾਂ ਵਿੱਚ ਸਾਰੀ ਜਾਣਕਾਰੀ ਨੂੰ ਚੰਗੀ ਤਰ੍ਹਾਂ ਜਾਂਚਣ ਲਈ ਜਿੰਨਾ ਸੰਭਵ ਹੋ ਸਕਦੇ ਪਰਿਵਾਰ ਬਾਰੇ ਇੱਕ ਪੂਰੀ ਸਪੱਸ਼ਟ ਤਸਵੀਰ ਮਿਲੇ। ਜਿੰਨਾ ਸੰਭਵ ਹੋ ਸਕੇ ਮਾਪਿਆਂ ਨੂੰ ਤਫ਼ਤੀਸ਼ ਦੇ ਹਰ ਪੜਾਅਤੇ ਸੂਚਿਤ ਕੀਤਾ ਜਾਂਦਾ ਹੈ ਅਤੇ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ। ਇਹ ਅਹਿਮ ਹੈ ਕਿ ਪਰਿਵਾਰ ਚਿੰਤਾ ਦੇ ਕਾਰਨਾਂ ਬਾਰੇ ਜਾਣਦੇ ਹੋਣ ਅਤੇ ਸ਼ਾਮਲ ਏਜੰਸੀਆਂ ਦੀ ਭੂਮਿਕਾ ਨੂੰ ਸਮਝਦੇ ਹੋਣ।
ਜੇ ਤਫ਼ਤੀਸ਼ ਦਾ ਸਿੱਟਾ ਇਹ ਨਿਕਲਦਾ ਹੈ ਕਿ ਚਿੰਤਾ ਦਾ ਕੋਈ ਕਾਰਨ ਨਹੀਂ ਤਾਂ ਕੀ ਹੁੰਦਾ ਹੈ?
ਕਈ ਵਾਰੀ ਤਫਤੀਸ਼ ਦਾ ਸਿੱਟਾ ਇਹ ਨਿਕਲਦਾ ਹੈ ਕਿ ਚਿੰਤਾ ਦਾ ਕੋਈ ਕਾਰਨ ਨਹੀਂ ਹੈ, ਜਿਸ ਸਥਿਤੀ ਵਿੱਚ ਮਾਮਲੇ ਨੂੰ ਅੱਗੇ ਹੋਰ ਵਧਾਉਣ ਦੀ ਲੋੜ ਨਹੀਂ ਹੁੰਦੀ। ਸੋਸ਼ਲ ਵਰਕਰ ਜਾਂ ਸੀਨੀਅਰ ਸੋਸ਼ਲ ਵਰਕਰ ਪਰਿਵਾਰ ਨੁੰ ਲਿਖੇਗਾ ਅਤੇ ਸਿੱਟੇ ਬਾਰੇ ਉਹਨਾਂ ਨੂੰ ਦੱਸੇਗਾ।
ਜੇ ਦੁਰਵਿਹਾਰ ਦਾ ਪਤਾ ਲੱਗੇ ਤਾਂ ਕੀ ਹੁੰਦਾ ਹੈ?
ਜੇ ਅਜਿਹਾ ਮੰਨਿਆ ਜਾਂਦਾ ਹੈ ਕਿ ਬੱਚੇ ਨਾਲ ਦੁਰਵਿਹਾਰ ਹੋਇਆ ਹੈ, ਤਾਂ ਇਹ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਜਾਂਦੇ ਹਨ ਕਿ ਉਹ ਭਵਿੱਖ ਵਿੱਚ ਸੁਰੱਖਿਅਤ ਰਹੇ। ਸੋਸ਼ਲ ਸਰਵਿਸਿਜ਼ ਅਤੇ ਹੋਰ ਪੇਸ਼ੇਵਰਾਂ ਨੂੰ ਇਹ ਫ਼ੈਸਲਾ ਕਰਨਾ ਪੈਂਦਾ ਹੈ ਕਿ ਉਤਮ ਢੰਗ ਨਾਲ ਅਜਿਹਾ ਕਿਵੇਂ ਕੀਤਾ ਜਾ ਸਕਦਾ ਹੈ। ਉਹ ਇਸ ਬਾਰੇ ਪਰਿਵਾਰ ਨਾਲ ਮਸ਼ਵਰਾ ਕਰਨਗੇ। ਅਰੰਭਰ ਬਾਲ ਸੁਰੱਖਿਆ ਕੇਸ ਕਾਨਫਰੰਸ ਦਾ ਪ੍ਰਬੰਧ ਕਰਨ ਦੀ ਲੋੜ ਪੈ ਸਕਦੀ ਹੈ।
ਡਾਕਟਰੀ ਮੁਆਇਨੇ ਦਾ ਉਦੇਸ਼ ਕੀ ਹੁੰਦਾ ਹੈ?
ਇੱਕ ਬੱਚੇ ਦਾ ਡਾਕਟਰੀ ਮੁਆਇਨਾ ਕੀਤੇ ਜਾਣ ਦੀ ਲੋੜ ਪੈ ਸਕਦੀ ਹੈ। ਅਜਿਹਾ ਤਫ਼ਤੀਸ਼ ਵਿੱਚ ਮਦਦ ਕਰਨ ਲਈ ਲੋੜੀਂਦਾ ਹੋ ਸਕਦਾ ਹੈ। ਸਭ ਤੋਂ ਮਹੱਤਵਪੂਰਨ ਇਹ ਕਿ ਇਹ ਪਤਾ ਕਰਨਾ ਲੋੜੀਂਦਾ ਹੋ ਸਕਦਾ ਹੈ ਕਿ ਕਿਸੇ ਇਲਾਜ ਦੀ ਲੋੜ ਹੈ ਜਾਂ ਨਹੀਂ। ਇਹ ਮੁਆਇਨਾ ਬੱਚੇ ਅਤੇ/ਜਾਂ ਮਾਪਿਆਂ ਵੱਲੋਂ ਕਿਸੇ ਤਰ੍ਹਾਂ ਦੀ ਉਤਸੁਕਤਾ ਨੂੰ ਸ਼ਾਂਤ ਕਰਨ ਵਿੱਚ ਮਦਦ ਕਰ ਸਕਦਾ ਹੈ। ਮੁਆਇਨਾ ਕਿਸੇ ਅਜਿਹੇ ਡਾਕਟਰ ਦੁਆਰਾ ਕੀਤ ਜਾਵੇਗਾ ਜਿਸ ਨੇ ਖਾਸ ਸਿਖਲਾਈ ਲਈ ਹੋਵੇ। ਮਾਪੇ, ਜਾਂ ਕੋਈ ਹੋਰ ਜਿਸ ਤੇ ਬੱਚਾ ਵਿਸ਼ਵਾਸ ਕਰਦਾ ਹੋਵੇ, ਡਾਕਟਰੀ ਮੁਆਇਨੇ ਲਈ ਬੱਚੇ ਦੇ ਨਾਲ ਜਾ ਸਕਦੇ ਹਨ।
ਕੀ ਮਾਤਾ-ਪਿਤਾ ਨੂੰ ਇੱਕ ਡਾਕਟਰੀ ਮੁਆਇਨੇ ਵਾਸਤੇ ਸਹਿਮਤ ਹੋਣਾ ਜਰੂਰੀ ਹੁੰਦਾ ਹੈ?
ਸ਼ਾਮਲ ਪੇਸ਼ੇਵਰ ਪਰਿਵਾਰਾਂ ਨਾਲ ਭਾਈਵਾਲੀ ਵਿੱਚ ਕੰਮ ਕਰਨ ਲਈ ਪ੍ਰਤੀਬੱਧ ਹੁੰਦੇ ਹਨ। ਉਹ, ਜਿਥੇ ਵੀ ਸੰਭਵ ਹੋਵੇਗਾ, ਮਾਪਿਆਂ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਦੇ ਵਿਚਾਰ ਬੱਚੇ ਦੀ ਸੁਰੱਖਿਆ ਪ੍ਰਕ੍ਰਿਆ ਦੇ ਹਰ ਪੜਾਅ ਤੇ ਮੰਗਣਗੇ। ਕਿਸੇ ਡਾਕਟਰੀ ਮੁਆਇਨੇ ਲਈ ਮਾਤਾ-ਪਿਤਾ ਦੀ ਮਨਜ਼ੂਰੀ ਮੰਗੀ ਜਾਵੇਗੀ। ਜੇ ਬੱਚੇ ਨੂੰ ਸਮਝ ਆਉਣ ਯੋਗ ਅਤੇ ਸੁਤੰਤਰ ਰੂਪ ਵਿੱਚ ਕੰਮ ਕਰਨ ਯੋਗ ਮੰਨਿਆ ਜਾਂਦਾ ਹੈ, ਤਾਂ ਉਸ ਵਿਚਾਰ ਵੀ ਜ਼ਰੂਰ ਲਏ ਜਾਣਗੇ। ਤਫ਼ਤੀਸ਼ ਦੌਰਾਨ ਕਿਸੇ ਬੱਚੇ ਦੇ ਹਿਤ ਸਭ ਤੋਂ ਪਹਿਲਾਂ ਆਉਣਗੇ। ਜੇ ਕੋਈ ਬੱਚਾ ਡਾਕਟਰੀ ਮੁਆਇਨਾ ਕੀਤੇ ਜਾਣ ਦਾ ਇੱਛੁਕ ਨਹੀਂ ਹੋਵੇਗਾ ਜਾਂ ਇਸ ਨੂੰ ਬਹੁਤ ਜ਼ਿਆਦਾ ਕਸ਼ਟਦਾਇਕ ਮੰਨਿਆ ਜਾਵੇਗਾ, ਤਾਂ ਇਹ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਜੇ ਮਾਤਾ-ਪਿਤਾ ਆਗਿਆ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਹੈਲਥ ਐਂਡ ਸੋਸ਼ਲ ਸਰਵਿਸਿਜ਼ ਨੂੰ ਲਗਦਾ ਹੈ ਕਿ ਇਹ ਨਾਜਾਇਜ਼ ਹੈ ਤਾਂ ਇਹ ਬੱਚੇ ਦੀ ਇੰਟਰਵਿਊ ਕਰਨ ਜਾਂ ਉਸ ਦਾ ਡਾਕਟਰੀ ਮੁਆਇਨਾ ਕਰਨ ਦੀ ਅਦਾਲਤ ਦੀ ਹਦਾਇਤ ਤੇ ਵੀ ਲਾਗੂ ਹੋ ਸਕਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਮਾਪਿਆਂ ਨੁੰ ਕਨੂੰਨੀ ਸਲਾਹ ਮੰਗਣੀ ਚਾਹੀਦੀ ਹੈ।
ਕੀ ਬੱਚੇ ਮਾਤਾ-ਪਿਤਾ ਤੋਂ ਦੂਰ ਲਿਜਾਏ ਜਾਣਗੇ?
ਕਈ ਮਾਪੇ ਚਿੰਤਤ ਹੋ ਜਾਂਦੇ ਤੇ ਡਰ ਜਾਂਦੇ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਘਰ ਤੋਂ ਦੂਰ ਲਿਜਾਇਆ ਜਾਵੇਗਾ। ਬਹੁਤੇ ਮਾਮਲਿਆਂ ਵਿੱਚ ਅਜਿਹਾ ਨਹੀਂ ਹੁੰਦਾ। ਪਰਿਵਾਰਾਂ ਨੂੰ ਇਕੱਠਾ ਕਰਨ ਲਈ ਹਰ ਜਤਨ ਕੀਤਾ ਜਾਂਦਾ ਹੈ। ਬਹੁਤੇ ਬੱਚੇ ਘਰ ਵਿੱਚ ਹੀ ਰਹਿੰਦੇ ਹਨ ਅਤੇ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਢੁਕਵੀਆਂ ਸੇਵਾਵਾਂ ਮੁਹੱਈਆ ਕਰਾਈਆਂ ਜਾਂਦੀਆਂ ਹਨ। ਪ੍ਰਤੱਖ ਰੂਪ ਵਿੱਚ, ਸਹਿਯੋਗ ਅਤੇ ਹਿੱਸਾ ਲੈਣ ਬਹੁਤ ਅਹਿਮ ਹੁੰਦੇ ਹਨ। ਹਾਲਾਂਕਿ ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਜੇ ਕੇਸ ਕਾਨਫਰੰਸ ਵਿੱਚ ਸ਼ਾਮਲ ਲੋਕਾਂ ਨੂੰ ਲਗਦਾ ਹੈ ਕਿ ਕੋਈ ਬੱਚਾ ਘਰ ਵਿੱਚ ਕਿਸੇ ਗੰਭੀਰ ਖਤਰੇ ਵਿੱਚ ਹੈ, ਤਾਂ ਉਹ ਸਿਫਾਰਸ਼ ਕਰ ਸਕਦੇ ਹਨ ਕਿ ਉਸ ਦੀ ਦੇਖਭਾਲ ਕਿਸੇ ਹੋਰ ਦੁਆਰਾ ਕੀਤੀ ਜਾਵੇ। ਇਹ ਕਈ ਵਾਰੀ ਮਾਪਿਆਂ ਦੀ ਸਹਿਮਤੀ ਨਾਲ ਹੋ ਸਕਦਾ ਹੈ। ਕਈ ਵਾਰੀ, ਇਸ ਵਿੱਚ ਅਦਾਲਤ ਵਿੱਚ ਜਾਣਾ ਵੀ ਸ਼ਾਮਲ ਹੋ ਸਕਦਾ ਹੈ, ਜੋ ਫੇਰ ਵੀ ਮਾਪਿਆਂ ਦੀ ਸਹਿਮਤੀ ਨਾਲ ਹੀ ਹੋ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਮਾਪੇ ਅਤੇ ਬੱਚਿਆਂ ਦੀ ਉਮਰ ਤੇ ਨਿਰਭਰ ਕਰਦੇ ਹੋਏ, ਬੱਚੇ ਅਦਾਲਤ ਵਿੱਚ ਅਪਣੇ ਵਿਚਾਰ ਦੇ ਸਕਣ ਯੋਗ ਹੋਣਗੇ। ਪਰਿਵਾਰਾਂ ਨੂੰ ਅਦਾਲਤੀ ਸੁਣਵਾਈ ਵਿੱਚ ਆਪਣੀ ਮਦਦ ਲਈ ਕਨੂੰਨੀ ਪ੍ਰਤੀਨਿਧਤਾ ਮੰਗਣੀ ਚਾਹੀਦੀ ਹੈ। ਕੇਸ ਕਾਨਫਰੰਸ ਅਦਾਲਤ ਜਾਣ ਬਾਰੇ ਅੰਤਮ ਫ਼ੈਸਲਾ ਨਹੀਂ ਕਰਦੀ। ਇਹ ਸੋਸ਼ਲ ਸਰਵਿਸਿਜ਼ ਦੀ ਜ਼ਿੰਮੇਵਾਰੀ ਹੁੰਦਾ ਹੈ। ਇਹ ਫ਼ੈਸਲਾ ਕਦੇ ਵੀ ਸੌਖਿਆਂ ਨਹੀਂ ਲਿਆ ਜਾਂਦਾ। ਮਾਮਲੇ ਅਦਾਲਤ ਤੱਕ ਸਿਰਫ਼ ਕੁਝ ਛੋਟਵੇਂ ਹਾਲਾਤ ਵਿੱਚ ਹੀ ਅਤੇ ਹਮੇਸ਼ਾ ਬੱਚੇ ਸਰਵੋਤਮ ਹਿੱਤਾਂ ਵਿੰਚ ਹੀ ਲਿਜਾਏ ਜਾਂਦੇ ਹਨ।
ਚਾਈਲਡ ਪ੍ਰੋਟੈਕਸ਼ਨ ਰਜਿਸਟਰ (ਬਾਲ ਸੁਰੱਖਿਆ ਰਜਿਸਟਰ) ਕੀ ਹੁੰਦਾ ਹੈ?
ਰਜਿਸਟਰ ਉਹਨਾਂ ਬੱਚਿਆਂ ਦੀ ਇੱਕ ਸੂਚੀ ਹੁੰਦਾ ਹੈ ਜਿਹਨਾਂ ਬਾਰੇ ਇਹ ਪਤਾ ਹੁੰਦਾ ਹੈ ਜਾਂ ਮੰਨਿਆ ਜਾਂਦਾ ਹੈ ਕਿ ਉਹਨਾਂ ਨਾਲ ਕਿਸੇ ਤਰੀਕੇ ਨਾਲ ਦੁਰਵਿਹਾਰ ਹੋਇਆ ਹੈ ਜਾਂ ਸੱਟ ਪਹੁੰਚਾਈ ਗਈ ਹੈ, ਜਾਂ ਜਿਹੜੇ ਕਿਸੇ ਸੱਟ, ਦੁਰਵਿਹਾਰ ਜਾਂ ਅਣਗਹਿਲੀ ਦੇ ਖਤਰੇ ਵਿੱਚ ਸਮਝੇ ਜਾਂਦੇ ਹਨ। ਰਜਿਸਟਰ ਸੋਸ਼ਲ ਸਰਵਿਸਿਜ਼ ਵਿਭਾਗ ਦੁਆਰਾ ਰੱਖਿਆ ਜਾਂਦਾ ਹੈ। ਇਹ ਸਖਤ ਰੂਪ ਵਿੱਚ ਗੁਪਤ ਹੁੰਦਾ ਹੈ ਅਤੇ ਇਸ ਵਿੱਚੋਂ ਜਾਂਣਕਾਰੀ ਸਿਰਫ਼ ਪੇਸ਼ੇਵਰ ਲੋਕਾਂ ਜਿਵੇਂ ਕਿ ਹੈਲਥ ਵਿਜ਼ਿਟਰਾਂ, ਅਧਿਆਪਕਾਂ, ਡਾਕਟਰਾਂ, ਪੁਲੀਸ ਅਧਿਕਾਰੀਆਂ ਅਤੇ ਸੋਸ਼ਲ ਵਰਕਰਾਂ ਨੂੰ ਹੀ ਉਪਲਬਧ ਹੁੰਦੀ ਹੈ।
ਜੇ ਤੁਹਾਡੇ ਬੱਚੇ ਦਾ ਨਾਮ ਰਜਿਸਟਰ ਤੇ ਚੜ੍ਹਾਇਆ ਜਾਂਦ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਹਮੇਸ਼ਾ ਲਈ ਉਥੇ ਰਹੇਗਾ। ਤਿੰਨ ਮਹੀਨਿਆਂ ਮਗਰੋਂ ਇਕ ਹੋਰ ਕਾਨਫ਼ਰੰਸ ਇਹ ਵਿਚਾਰ ਕਰਨ ਲਈ ਕੀਤੀ ਜਾਂਦੀ ਹੈ ਕਿ ਤੁਹਾਡੇ ਬੱਚੇ ਦਾ ਨਾਮ ਰਜਿਸਟਰ ਉਤੇ ਰਹਿਣਾ ਚਾਹੀਦਾ ਹੈ ਜਾਂ ਨਹ.। ਜੇ ਫ਼ੈਸਲਾ ਹਾਂ ਵਿੱਚ ਹੋਵੇ, ਤਾਂ ਮਾਮਲੇ ਨੂੰ ਫੇਰ ਛੇ ਮਹੀਨਿਆਂ ਮਗਰੋਂ ਵਿਚਾਰਿਆ ਜਾਵੇਗਾ। ਜਦੋਂ ਇਹ ਲੱਗੇਗਾ ਕਿ ਤੁਹਾਡਾ ਬੱਚਾ ਹੁਣ ਖਤਰੇ ਵਿੱਚ ਨਹੀਂ ਹੈ, ਤਾਂ ਉਸ ਦਾ ਨਾਮ ਰਜਿਸਟਰ ਵਿੱਚੋਂ ਕੱਟ ਦਿੱਤਾ ਜਾਵੇਗਾ।
ਬਾਲ ਸੁਰੱਖਿਆ ਯੋਜਨਾ ਕੀ ਹੁੰਦੀ ਹੈ?
ਸਾਰੇ ਬੱਚੇ ਜਿਹਨਾਂ ਦੇ ਨਾਮ ਚਾਈਲਡ ਪ੍ਰੋਟੈਕਸ਼ਨ ਰਜਿਸਟਰ ਤੇ ਹਨ, ਉਹਨਾਂ ਲਈ ਲਾਜ਼ਮੀ ਰੂਪ ਵਿੱਚ ਇੱਕ ਬਾਲ ਸੁਰੱਖਿਆ ਯੋਜਨਾ ਹੋਣੀ ਚਾਹੀਦੀ ਹੈ। ਯੋਜਨਾ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਬੱਚੇ ਦੀ ਸੁਰੱਖਿਆ ਵਿੱਚ ਮਦਦ ਕਰ ਰਹੀ ਹਰੇਕ ਏਜੰਸੀ ਤੋਂ ਕੀ ਉਮੀਦ ਕੀਤੀ ਜਾਂਦੀ ਹੈ। ਇਸ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਮਾਪਿਆਂ ਤੋਂ ਉਹਨਾਂ ਦੇ ਬੱਚੇ ਨੂੰ ਖਤਰਾ ਘਟਾਉਣ ਵਿੱਚ ਕਿਸ ਤਰ੍ਹਾਂ ਦੀ ਉਮੀਦ ਕੀਤੀ ਜਾਂਦੀ ਹੈ। ਮਾਪਿਆਂ ਨੂੰ ਇਸ ਯੋਜਨਾ ਦੀ ਤਿਆਰੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਪੇਸ਼ੇਵਰਾਂ ਅਤੇ ਮਾਪਿਆਂ/ਨਿਗਰਾਨਾਂ ਨੂੰ ਕੇਂਦਰੀ ਸਮੂਹ ਦੀ ਮੀਟਿੰਗ ਵਿੱਚ ਯੋਜਨਾ ਦੇ ਵੇਰਵੇ ਵਿਕਸਿਤ ਕਰਨੇ ਚਾਹੀਦੇ ਹਨ, ਜੋ ਮੀਟਿੰਗ ਬਾਲ ਸੁਰੱਖਿਆ ਕਾਨਫ਼ਰੰਸ ਮਗਰੋਂ ਕੀਤੀ ਜਾਂਦੀ ਹੈ। ਯੋਜਨਾ ਦਾ ਟੀਚਾ ਹੁੰਦਾ ਹੈ:-
ਬਾਲ ਸੁਰੱਖਿਆ ਯੋਜਨਾ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਕੀ ਕੰਮ ਕੀਤੇ ਜਾਣ ਦੀ ਲੌੜ ਹੈ, ਕਿਉਂ, ਕਦੋਂ ਅਤੇ ਕਿਸ ਦੁਆਰਾ। ਯੋਜਨਾ ਵਿੱਚ ਇਹ ਸ਼ਾਮਲ ਹੋਣੇ ਚਾਹੀਦੇ ਹਨ:
ਬੱਚੇ ਨਾਲ ਰੋਜ਼ਮਰ੍ਹਾ ਦੇ ਸੰਪਰਕ ਵਿੱਚ ਪੇਸ਼ੇਵਰਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਸਪਸ਼ਟ ਰੂਪ ਵਿੱਚ ਸਥਾਪਤ ਕਰਨਾ, ਮਿਸਾਲ ਵਜੋਂ ਹੈਲਥ ਵਿਜ਼ਿਟਰਸ, G.P.’s ਅਤੇ ਅਧਿਆਪਕ, ਅਤੇ ਨਾਲ ਹੀ ਬੱਚੇ ਅਤੇ ਪਰਿਵਾਰ ਨੂੰ ਕੋਈ ਮਾਹਰ ਜਾਂ ਟੀਚਾਬੱਧ ਮਦਦ।
ਬਾਲ ਸੁਰੱਖਿਆ ਯੋਜਨਾ ਨੂੰ ਬੱਚੇ ਦੀਆਂ ਇੱਛਾਵਾਂ ਅਤੇ ਅਹਿਸਾਸਾਂ ਅਤੇ ਮਾਪਿਆਂ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਜਦੋਂ ਤੱਕ ਇਹ ਬੱਚੇ ਦੀ ਭਲਾਈ ਦੇ ਅਨੁਰੂਪ ਹੋਵੇ। ਕੀ ਵਰਕਰ ਨੁੰ ਇਹ ਯਕੀਨੀ ਬਣਾਉਣ ਲਈ ਹਰ ਜਤਨ ਕਰਨਾ ਚਾਹੀਦਾ ਹੈ ਕਿ ਬੱਚਿਆਂ ਅਤੇ ਮਾਪਿਆਂ ਨੂੰ ਯੋਜਨਾਂ ਦੇ ਉਦੇਸ਼ਾਂ ਦੀ ਸਪਸ਼ਟ ਰੂਪ ਵਿੱਚ ਸਮਝ ਹੋਵੇ, ਕਿ ਉਹ ਇਸ ਨੂੰ ਸਵੀਕਾਰ ਕਰਦੇ ਹੋਣ ਅਤੇ ਇਸ ਤੇ ਕੰਮ ਕਰਨ ਦੇ ਇੱਛੁਕ ਹੋਣ। ਯੌਜਨਾ ਪਰਿਵਾਰ ਦੀ ਪਹਿਲੀ ਭਾਸ਼ਾ ਵਿੱਚ ਹੀ ਉਸਾਰੀ ਜਾਣੀ ਚਾਹੀਦੀ ਹੈ। ਜੇ ਪਰਿਵਾਰਕ ਮੈਂਬਰਾਂ ਦੀਆਂ ਉਹਨਾਂ ਤਰਜੀਹਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਕਿ ਸਰਵੋਤਮ ਢੰਗ ਨਾਲ ਬੱਚੇ ਦੀ ਰੱਖਿਆ ਕਿਵੇਂ ਕਰਨੀ ਹੈ, ਤਾਂ ਇਸ ਦੇ ਕਾਰਨ ਸਪਸ਼ਟ ਕੀਤੇ ਜਾਣੇ ਚਾਹੀਦੇ ਹਨ। ਪਰਿਵਾਰਾਂ ਨੁੰ ਉਹਨਾਂ ਦੇ ਸਿਕਾਇਤ ਕਰਨ ਅਤੇ ਆਪਣਾ ਪੱਖ ਰੱਖਣ ਦੇ ਅਧਿਕਾਰ ਅਤੇ ਅਜਿਹਾ ਕਿਵੇਂ ਕਰਨਾ ਹੈ, ਬਾਰੇ ਦੱਸਿਆ ਜਾਣਾ ਚਾਹੀਦਾ ਹੈ।
ਕੀ ਵਰਕਰ (ਮਹੱਤਵਪੂਰਨ ਕਰਮਚਾਰੀ) ਕੀ ਹੁੰਦਾ ਹੈ?
ਕੀ ਵਰਕਰ ਇੱਕ ਸੋਸ਼ਲ ਵਰਕਰ ਹੁੰਦਾ ਹੈ, ਜੋ ਕੇਸ ਕਾਨਫ਼ਰੰਸ ਵਿਖੇ ਨਿਯੁਕਤ ਹੁੰਦਾ ਹੈ, ਅਤੇ ਜੋ ਮਾਪਿਆਂ ਅਤੇ ਹੋਰਨਾਂ ਏਜੰਸੀਆਂ ਨਾਲ ਇਹ ਯੋਜਨਾ ਬਣਾਉਣ ਲਈ ਜ਼ਿੰਮੇਵਾਰ ਹੋਵੇਗਾ ਕਿ ਕਿਸੇ ਬੱਚੇ ਲਈ ਕਿਸੇ ਤਰ੍ਹਾਂ ਦੇ ਖਤਰਿਆਂ ਨੂੰ ਸਭ ਤੋਂ ਵਧੀਆ ਢੰਗ ਨਾਲ ਕਿਵ਼ ਘਟਾਇਆ ਜਾਵੇ।
ਕੀ ਵਰਕਰ ਉਹ ਵਿਅਕਤੀ ਵੀ ਹੋਵੇਗਾ ਜਿਸਨੂੰ ਹੋਰ ਵਰਕਰ ਉਦੋਂ ਸੰਪਰਕ ਕਰਨਗੇ, ਜਦੋਂ ਉਹਨਾਂ ਕੋਈ ਹੋਰ ਚਿੰਤਾਵਾਂ ਹੋਣਗੀਆਂ ਅਤੇ ਜਿਸਨੂੰ ਕਿਸੇ ਵੀ ਘਟਨਾ ਦੀ ਸੂਚਨਾ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਉਹ ਸਥਿਤੀ ਦੀ ਇੱਕ ਸਮੀਖਿਆ ਕਰ ਸਕਦਾ ਹੈ ਅਤੇ ਕਿਸੇ ਤਰ੍ਹਾਂ ਦੇ ਵਧਦੇ ਹੋਏ ਸਰੋਕਾਰਾਂ ਨੂੰ ਲੱਭ ਸਕਦਾ ਹੈ, ਤਾਂ ਕਿ ਜੇ ਲੋੜ ਪਏ, ਤਾਂ ਮਦਦ ਦਾ ਪ੍ਰਬੰਧ ਕੀਤਾ ਜਾ ਸਕੇ।
“ਖਤਰੇ ਦਾ ਮੁਲਾਂਕਣ” ਕੀ ਹੁੰਦਾ ਹੈ?
ਇਹ ਉਸ ਵਿਸਤਾਰ ਸਹਿਤ ਰਿਪੋਰਟ ਨੂੰ ਦਿੱਤਾ ਗਿਆ ਨਾਮ ਹੈ, ਜੋ ਕਿ ਸੋਸ਼ਲ ਵਰਕਰ ਅਤੇ ਹੋਰਨਾਂ ਪੇਫ਼ੇਵਰਾਂ ਨੂੰ ਉਦੋਂ ਪੂਰੀ ਕਰਨੀ ਪੈਂਦੀ ਹੈ ਜਦੋਂ ਕਿਸੇ ਬੱਚੇ ਦਾ ਨਾਮ ਚਾਈਲਡ ਪ੍ਰੋਟੈਕਸ਼ਨ ਰਜਿਸਟਰ ਵਿੱਚ ਦਰਜ ਹੋ ਜਾਵੇ। ਇਸ ਜਾਣਕਾਰੀ ਦੇ ਅਧਾਰ 'ਤੇ, ਇਹਨਾਂ ਯੋਜਨਾਵਾਂ ਤੇ ਚਰਚਾ ਕੀਤੀ ਜਾਂਦੀ ਹੈ ਕਿ ਇੱਕ ਮਾਤਾ ਜਾਂ ਪਿਤਾ ਅਤੇ ਬੱਚੇ ਨੂੰ ਸਰਵੋਤਮ ਸੰਭਵ ਮਦਦ ਮੁਹੱਈਆ ਕਰਾਉਣ ਲਈ ਕਿਹੜੇ ਕਦਮ ਪੁੱਟੇ ਜਾਣੇ ਚਾਹੀਦੇ ਹਨ।
ਹੋਰ ਕੌਣ-ਕੌਣ ਸ਼ਾਮਲ ਹੋਵੇਗਾ?
ਪੇਸ਼ੇਵਰਾਂ ਦਾ ਇੱਕ ਕੇਂਦਰੀ ਸਮੂਹ (ਮਿਸਾਲ ਵਜੋਂ ਹੈਲਥ ਵਿਜ਼ਿਟਰ, ਅਧਿਆਪਕ) ਮਾਪਿਆਂ ਅਤੇ ਕੀ ਵਰਕਰ ਨਾਲ ਕੰਮ ਕਰੇਗਾ ਤਾਂ ਕਿ ਪਰਿਵਾਰ ਦੀ ਸਥਿਤੀ ਨੂੰ ਹੋਰ ਚੰਗੀ ਤਰ੍ਹਾਂ ਸਮਝਿਆ ਜਾ ਸਕੇ। ਇਹ ਜਾਣਕਾਰੀ ਫੇਰ ਬੱਚਿਆਂ ਲਈ ਹੋਰ ਮਦਦ ਅਤੇ ਸੁਰੱਖਿਆ ਬਾਰੇ ਫ਼ੈਸਲੇ ਕਰਨ ਲਈ ਇੱਕ ਨਿੱਗਰ ਅਧਾਰ ਮੁਹੱਈਆ ਕਰਦੀ ਹੈ।
ਚਾਈਲਡ ਪ੍ਰੋਟੈਕਸ਼ਨ ਕੇਸ ਕਾਨਫਰੰਸ ਕੀ ਹੈ?
ਇਹ ਵੱਖ-ਵੱਖ ਏਜਸੀਆਂ, ਮਿਸਾਲ ਵਜੋਂ, ਸੋਸ਼ਲ ਵਰਕਰਾਂ, ਹੈਲਥ ਵਿਜ਼ਿਟਰਾਂ, G.P.’s, ਪੁਲੀਸ ਅਤੇ ਅਧਿਆਪਕਾਂ ਦੀ ਇੱਕ ਮੀਟਿੰਗ ਹੁੰਦੀ ਹੈ।
ਅਜਿਹੀ ਮੀਟਿੰਗ ਕਿਉਂ ਸੱਦੀ ਜਾਵੇਗੀ?
ਕਿਸੇ ਬੱਚੇ/ਬੱਚਿਆਂ ਦੀ ਦੇਖਭਾਲ ਬਾਰੇ ਸਰੋਕਾਰਾਂ ਅਤੇ ਚਿੰਤਾਵਾਂ ਬਾਰੇ ਵਿਚਾਰ ਕਰਨ ਲਈ।
ਇੱਕ ਮਾਤਾ ਜਾਂ ਪਿਤਾ ਕੀ ਕਰ ਸਕਦੀ/ਸਕਦਾ ਹੈ?
ਸੋਸ਼ਲ ਵਰਕਰ ਉਹਨਾਂ ਨਾਲ ਕਾਨਫਰੰਸ ਦੇ ਕਾਰਨਾਂ ਅਤੇ ਇਹਨਾਂ ਮੀਟਿੰਗਾਂ ਵਿੱਚ ਕੀ ਹੁੰਦਾ ਹੈ, ਬਾਰੇ ਗੱਲ ਕਰੇਗਾ।
ਉਹ ਆਪਣੇ ਸੋਲਿਸਿਟਰ, ਸਥਾਨਕ ਸਿਟੀਜ਼ਨਸ ਅਡਵਾਈਸ ਬਿਊਰੋ ਜਾਂ ਫ਼ੈਮਿਲੀ ਰਾਈਟਸ ਗਰੁੱਪ ਤੋਂ ਵੀ ਸਲਾਹ ਲੈਣਾ ਚਾਹ ਸਕਦੇ ਹਨ।
ਇਹਨਾਂ ਕਾਨਫਰੰਸਾਂ 'ਤੇ ਕੀ ਹੁੰਦਾ ਹੈ?
ਪਰਿਵਾਰ ਨਾਲ ਸ਼ਾਮਲ ਸਾਰੀਆਂ ਏਜੰਸੀਆਂ ਉਹ ਜਾਣਕਾਰੀ ਸਾਂਝੀ ਕਰਨਗੀਆਂ ਜਿਹੜੀ ਕਿਸੇ ਬੱਚੇ/ਬੱਚਿਆਂ ਦੀ ਦੇਖਭਾਲ ਬਾਰੇ ਸਰੋਕਾਰਾਂ ਅਤੇ ਚਿੰਤਾਵਾਂ ਨਾਲ ਸਬੰਧ ਰੱਖਦੀ ਹੋਵੇਗੀ।
ਇਹ ਅਹਿਮ ਹੈ ਕਿ ਮਾਤਾ-ਪਿਤਾ ਇਹ ਸੁਣਨ ਲਈ ਮੌਜੂਦ ਹੋਣ ਕਿ ਕੀ ਕਿਹਾ ਜਾਂਦਾ ਹੈ, ਪਰ ਇਹ ਵੀ ਅਹਿਮ ਹੈ ਕਿ ਮੀਟਿੰਗ ਵਿੱਚ ਹੋਰ ਲੋਕ ਵੀ ਇਹ ਸੁਣਨ ਕਿ ਮਾਤਾ-ਪਿਤਾ ਕੀ ਕਹਿਣਾ ਚਾਹੁੰਦੇ ਹਨ।
ਅਸੀਂ ਸਮਝਦੇ ਹਾਂ ਕਿ ਮਾਪਿਆਂ ਨੂੰ ਬੇਚੈਨੀ ਹੋ ਸਕਦੀ ਹੈ, ਅਤੇ ਜੇ ਉਹਨਾਂ ਨੂੰ ਲੱਗੇ ਕਿ ਸ਼ਾਇਦ ਉਹਨਾਂ ਕਿਸੇ ਸਹਾਰੇ ਦੇ ਲੋੜ ਪਏਗੀ,ਤਾਂ ਉਹਨਾਂ ਨੂੰ ਆਪਣੇ ਨਾਲ ਕਿਸੇ ਰਿਸ਼ਤੇਦਾਰ ਜਾਂ ਦੋਸਤ ਨੂੰ ਲਿਆਉਣ ਲਈ ਪ੍ਰੇਰਤ ਕੀਤਾ ਜਾਂਦਾ ਹੈ।
ਅੱਗੇ ਕੀ ਹੁੰਦਾ ਹੈ?
ਫੇਰ ਫ਼ੈਸਲੇ ਅਤੇ ਸਿਫ਼ਾਰਸ਼ਾਂ ਕੀਤੀਆਂ ਜਾਂਦੀਆਂ ਹਨ ਕਿ ਕਿਸੇ ਬੱਚੇ/ਬੱਚਿਆਂ ਦੀ ਰੱਖਿਆ ਕਰਨ ਅਤੇ ਪਰਿਵਾਰਾਂ ਦੀ ਮਦਦ ਕਰਨ ਲਈ ਕਿਹੜੀ ਕਾਰਵਾਈ ਦੀ ਲੋੜ ਹੈ।
ਟ੍ਰਾਂਸਪੋਰਟ/ਬੱਚੇ ਦੀ ਨਿਗਰਾਨੀ ਵਿੱਚ ਮਦਦ
ਜੇ ਮਾਪਿਆਂ ਨੂੰ ਟ੍ਰਾਂਸਪੋਰਟ ਜਾਂ ਬੱਚੇ ਦੀ ਨਿਗਰਾਨੀ ਵਿੱਚ ਮਦਦ ਦੀ ਲੋੜ ਹੈ ਤਾਂ ਕਿ ਉਹ ਮੀਟਿੰਗ ਵਿੱਚ ਹਾਜ਼ਰ ਹੋ ਸਕਣ, ਤਾਂ ਸੋਸ਼ਲ ਵਰਕਰ ਸਹਾਇਤਾ ਦਾ ਪ੍ਰਬੰਧ ਕਰਨ ਦਾ ਜਤਨ ਕਰੇਗਾ।
ਦੁਭਾਸ਼ੀਏ
ਹੋ ਸਕਦਾ ਹੈ ਕਿ ਅੰਗਰੇਜ਼ੀ ਕਿਸੇ ਮਾਤਾ ਜਾਂ ਪਿਤਾ ਦੀ ਪਹਿਲੀ ਭਾਸ਼ਾ ਨਾ ਹੋਵੇ, ਇਸ ਲਈ ਜੇ ਮਾਤਾ-ਪਿਤਾ ਨੂੰ ਲਗਦਾ ਹੈ ਕਿ ਉਹਨਾਂ ਨੁੰ ਕਿਸੇ ਦੁਭਾਸ਼ੀਏ ਦੀ ਲੋੜ ਪਏਗੀ, ਤਾਂ ਉਹਨਾਂ ਨੂੰ ਜਿੰਨੀ ਛੇਤੀ ਹੋ ਸਕੇ ਆਪਣੇ ਸੋਸ਼ਲ ਵਰਕਰ ਨੂੰ ਦੱਸ ਦੇਣਾ ਚਾਹੀਦਾ ਹੈ ਤਾਂ ਕਿ ਪ੍ਰਬੰਧ ਕੀਤੇ ਜਾ ਸਕਣ।
ਕਾਨਫੰਰਸ ਮਗਰੋਂ ਕੀ ਹੁੰਦਾ ਹੈ?
ਮੀਟਿੰਗ ਵਿੱਚ ਮਾਤਾ-ਪਿਤਾ ਨਾਲ ਫ਼ੈਸਲਿਆਂ ਅਤੇ ਸਿਫਾਰਸ਼ਾਂ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਲਿਖਤੀ ਰੂਪ ਵਿੱਚ ਵੀ ਸੂਚਿਤ ਕੀਤਾ ਜਾਵੇਗਾ।
ਅਪੀਲਾਂ ਦੀ ਪ੍ਰਕ੍ਰਿਆ ਜੇ ਮਾਤਾ
ਪਿਤਾ ਲਏ ਗਏ ਕਿਸੇ ਫੈਸਲੇ ਤੋਂ ਨਾਖੁਸ਼ ਹੋਣ, ਤਾਂ ਉਹਨਾਂ ਨੂੰ ਵਧੇਰੇ ਜਾਣਕਾਰੀ ਲਈ ਆਪਣੇ ਸੋਸ਼ਲ ਵਰਕਰ ਨਾਲ ਸੰਪਰਕ ਕਰਨਾ ਚਾਹੀਦਾ ਹੈ।