Young girl smiling in class Close up head shot of boy in school Girl holding hand up, with teacher at white board
.

ਧੱਕੇਸ਼ਾਹੀ (Bullying)

ਧੱਕੇਸ਼ਾਹੀ ਬੱਚੇ ਦੇ ਸਕੂਲ ਵਿਖੇ ਗੈਰ-ਹਾਜ਼ਰੀ ਦਾ ਕਾਰਨ ਹੋ ਸਕਦੀ ਹੈ। ਜੇ ਤੁਹਾਨੂੰ ਪਤੇ ਲੱਗੇ ਕਿ ਤੁਹਾਡੇ ਬੱਚੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ/ਹੋਈ ਹੈ ਜਾਂ ਧੱਕੇਸ਼ਾਹੀ ਦੇ ਵਤੀਰੇ ਦਾ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਾਤਾ-ਪਿਤਾ ਹੋਣ ਦੇ ਨਾਤੇ ਤੁਸੀਂ ਇਸ ਦਾ ਜਵਾਬ ਕਿਵੇਂ ਦੇਣਾ ਹੈ।

 

ਧੱਕੇਸ਼ਾਹੀ ਕੀ ਹੁੰਦੀ ਹੈ?

 

ਕੀ ਧੱਕੇਸ਼ਾਹੀ ਦੀਆਂ ਵੱਖੋ-ਵੱਖ ਕਿਸਮਾਂ ਹੁੰਦੀਆਂ ਹਨ?

 

ਧੱਕੇਸ਼ਾਹੀ ਦੇ ਚਿੰਨ੍ਹ ਅਤੇ ਲੱਛਣ ਕੀ ਹੁੰਦੇ ਹਨ?

 

ਧੱਕੇਸ਼ਾਹੀ ਵਾਲੇ ਵਤੀਰੇ ਦੀਆਂ ਕੀ ਵਿਸ਼ੇਸ਼ਤਾਵਾਂ ਹਨ?

 

ਧੱਕੇਸ਼ਾਹੀ ਕਿੱਥੇ ਵਾਪਰਦੀ ਹੈ?

 

ਧੱਕੇਸ਼ਾਹੀ ਕਿਉਂ ਉਤਪੰਨ ਹੁੰਦੀ ਹੈ?

 

ਧੱਕੇਸ਼ਾਹੀ ਨਾਲ ਮੈਂ ਕਿਵੇਂ ਨਜਿੱਠਾਂ?

 

ਸਕੂਲ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ?

 

ਧੱਕੀਸ਼ਾਹੀ ਨੂੰ ਰੋਕਣ ਲਈ ਸਕੂਲ ਕੀ ਕਾਰਵਾਈ ਕਰ ਸਕਦਾ ਹੈ?

 

ਧੱਕੇਸ਼ਾਹੀ ਦੇ ਪੀੜਤਾਂ ਲਈ ਸਕੂਲ ਵੱਲੋਂ ਕਿਹੜੀ ਮਦਦ /ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ?

 

ਧੱਕੇਸ਼ਾਹੀ ਦੇ ਦੋਸ਼ੀਆਂ ਨੂੰ ਸਕੂਲ ਦੁਆਰਾ ਕਿਹੜੀ ਮਦਦ/ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ?

 

ਜੇ ਮੈਂ ਸਕੂਲ ਦੇ ਜਵਾਬ ਤੋਂ ਨਾਖੁਸ਼ ਹੋਵਾਂ ਤਾਂ ਮੈਂ ਕੀ ਕਰ ਸਕਦਾ ਹਾਂ ?

 

ਹੋਰ ਕਿਹੜੀਆਂ ਸਹਾਇਤਾਵਾਂ ਉਪਲਬਧ ਹਨ?

ਧੱਕੇਸ਼ਾਹੀ ਕੀ ਹੁੰਦੀ ਹੈ?

ਇਹ ਜਾਣਬੁੱਝ ਕੇ ਕੀਤੀ, ਕਿਸੇ ਨੂੰ ਤਕਲੀਫ ਦੇਣ, ਡਰਾਉਣ, ਦਬਕਾਉਣ ਦੀ ਸੋਚੀ-ਸਮਝੀ ਇੱਛਾ ਹੈ। ਡਿਪਾਰਟਮੈਂਟ ਆੱਫ ਐਜੂਕੇਸ਼ਨ (DE) ਧੱਕੇਸ਼ਾਹੀ ਨੂੰ ਇੰਜ ਪਰਿਭਾਸ਼ਤ ਕਰਦਾ ਹੈ " ਸਕੂਲ ਦਾ ਕੰਮ ਇਸਦੇ ਸਾਰੇ ਵਿਦਿਆਰਥੀਆਂ ਨੂੰ ਵਿਦਿਆ ਦੇ ਚੰਗੇ ਅਧਾਰ ਮੁਹੱਈਆ ਕਰਨਾ ਹੁੰਦਾ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਇਕ ਸਲਾਮਤ ਤੇ ਸੁਰੱਖਿਅਤ ਵਾਤਾਵਰਣ ਲਾਜ਼ਮੀ ਹੈ। ਧੱਕੇਸ਼ਾਹੀ ਬੇਭਰੋਸਗੀ, ਰਹੱਸਪੂਰਨਤਾ ਅਤੇ ਡਰ ਦੇ ਵਾਤਾਵਰਣ ਨੂੰ ਪ੍ਰਫੁੱਲਤ ਕਰਦੀ ਹੈ, ਅਤੇ ਇਸ ਦੇ ਅਸਲ ਸੁਭਾਅ ਦੁਆਰਾ ਵਿਦਿਆ ਦੇ ਮਿਆਰ ਨੂੰ ਅੰਦਰੋ-ਅੰਦਰ ਨਸ਼ਟ ਅਤੇ ਕਮਜ਼ੋਰ ਕਰਦੀ ਹੈ ਅਤੇ ਮਨੋਵਿਗਿਆਨਕ ਪ੍ਰਭਾਵ ਪਾਉਂਦੀ ਹੈ। ਇਸ ਕਰਕੇ ਇਹ ਇਕ ਸਮੱਸਿਆ ਹੈ ਜਿਸ ਨੂੰ ਸਕਾਰਾਤਮਕ ਅਤੇ ਮਜ਼ਬੂਤੀ ਨਾਲ ਸਕੂਲ ਅਤੇ ਸਥਾਨਕ ਸਮਾਜਕ ਏਜੰਸੀਆਂ ਦੁਆਰਾ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।

 

ਧੱਕੇਸ਼ਾਹੀ ਸਿਰਫ਼ ਉਨ੍ਹਾਂ ਨੂੰ ਹੀ ਨਹੀਂ ਪ੍ਰਭਾਵਤ ਕਰਦੀ ਜਿਹੜੇ ਉਸ ਨਾਲ ਸਿੱਧਿਆਂ ਸ਼ਾਮਲ ਹੁੰਦੇ ਹਨ - ਇਹ ਕਲਾਸ ਵਿਚ, ਸਕੂਲੀ ਭਾਈਚਾਰੇ ਅਤੇ ਅੰਤ ਵਿਚ ਵਿਸ਼ਾਲ ਭਾਈਚਾਰੇ ਵਿਚ ਹਰ ਇਕ ਨੂੰ ਪ੍ਰਭਾਵਤ ਕਰਦੀ ਹੈ। ਧੱਕੇਸ਼ਾਹੀ ਦਾ ਪਤਾ ਲੱਗਣ 'ਤੇ ਇਕ ਉਤਮ ਦਰਜੇ ਦੀ ਸਮੂਹਕ ਸਾਵਧਾਨੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਇੱਕ ਉਚਿਤ ਤਰੀਕੇ ਨਾਲ ਨਜਿੱਠਣਾ ਚਾਹੀਦਾ ਹੈ।

 

ਕੀ ਧੱਕੇਸ਼ਾਹੀ ਦੀਆਂ ਵੱਖੋ-ਵੱਖ ਕਿਸਮਾਂ ਹੁੰਦੀਆਂ ਹਨ?

ਧੱਕੇਸ਼ਾਹੀ ਕਿਰਿਆਵਾਂ ਦੀ ਇਕ ਵਿਸ਼ਾਲ ਸ਼੍ਰੇਣੀ ਸ਼ਾਮਲ ਕਰਦੀ ਹੈ:-

1. ਸਿੱਖਿਆਰਥੀ ਰਵੱਈਆ:

 

(i) ਸਰੀਰਕ ਹਮਲਾ:ਇਸ ਵਿੱਚ ਧੱਕਾ ਮਾਰਨਾ, ਰੇੜ੍ਹਨਾ, ਠੁੱਡੇ ਮਾਰਨ ਅਤੇ ਮੁੱਕੇ ਮਾਰਨਾ ਸ਼ਾਮਲ ਹੁੰਦਾ ਹੈ - ਇਹ ਸ਼ਾਇਦ ਤੀਖਣ ਸਰੀਰਕ ਹਮਲੇ ਦਾ ਰੂਪ ਵੀ ਲੈ ਸਕਦਾ ਹੈ। ਗੰਭੀਰ ਕੇਸਾਂ ਵਿਚ ਹਥਿਆਰ, ਜਿਵੇਂ ਕਿ ਚਾਕੂ ਵਰਤੇ ਜਾ ਸਕਦੇ ਹਨ। ਇਹ ਰਵੱਈਆ ਕੁੜੀਆਂ ਨਾਲੋਂ ਮੁੰਡਿਆਂ ਵਿਚ ਜ਼ਿਆਦਾ ਹੁੰਦਾ ਦਿਖਾਈ ਦਿੰਦਾ ਹੈ।

 

(ii) ਜ਼ੁਬਾਨੀ:ਇਥੇ ਆਵਾਜ਼ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਇਹ ਇੱਕੋ ਹੀ ਵਿਅਕਤੀ(ਆਂ) ਨੂੰ ਲਗਾਤਾਰ ਕਿਸੇ ਨਾਮ ਨਾਲ ਬੁਲਾਉਣ ਦੇ ਰੂਪ ਵਿਚ ਹੋ ਸਕਦਾ ਹੈ, ਜਿਸ ਨਾਲ ਜਿਹੜੇ ਬੇਇਜ਼ਤੀ, ਦੁਖ, ਜਾਂ ਜ਼ਲਾਲਤ ਮਹਿਸੂਸ ਹੁੰਦੀ ਹੈ। ਇਹ ਧੱਕੇਸ਼ਾਹੀ ਸਰੀਰਕ ਦਿੱਖ, ਉਚਾਰਣ ਅਤੇ ਆਵਾਜ਼ ਦੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਅਤੇ ਉੱਚ ਅਤੇ ਹੇਠਲੀਆਂ ਪ੍ਰਾਪਤੀਆਂ ਕਰਨ ਵਾਲਿਆਂ ਦੀਆਂ ਅਕਾਦਮਿਕ ਯੋਗਤਾਵਾਂ ਦੋਵਾਂ ਵਿੱਚ ਸਮਝੇ ਜਾਂਦੇ ਵਖਰੇਵਿਆਂ ਕਾਰਨ ਅਕਸਰ ਸ਼ਿਕਾਰ ਵਿਅਕਤੀ ਤੇ ਕੀਤੀ ਜਾਂਦੀ ਹੈ। ਸ਼ਾਇਦ ਨਾਂ ਤੋਂ ਬੁਲਾਉਣਾ ਵੀ ਇਕ ਵਿਦਿਆਰਥੀ ਦੇ ਜਿਣਸੀ ਝੁਕਾਅ ਬਾਰੇ ਸੂਚਕ ਟਿਪਣੀਆਂ ਦਾ ਰੂਪ ਲੈ ਸਕਦਾ ਹੈ। (ਗੁੰਮਨਾਮ ਫੋਨ ਕਾਲਾਂ ਮੌਖਿਕ ਧੱਕੇਸ਼ਾਹੀ ਦਾ ਪ੍ਰਚਲਿਤ ਰੂਪ ਹਨ ਜਿਥੇ ਬੱਚੇ ਅਤੇ ਨਿਰਸੰਦੇਹ ਅਧਿਆਪਕ ਵੀ ਸ਼ਿਕਾਰ ਹੋ ਸਕਦੇ ਹਨ)

 

(iii) ਧਮਕੀ: ਇਹ ਬਹੁਤ ਹੀ ਗੁਸੈਲ ਹਾਵ-ਭਾਵ ਦੀ ਸਰੀਰਕ ਭਾਸ਼ਾ ਅਤੇ ਆਵਾਜ਼ ਦੀ ਸੁਰ ਦੇ ਅਧਾਰਤ ਹੁੰਦੀ ਹੈ ਜਿਥੇ ਸ਼ਿਕਾਰ-ਗ੍ਰਸਤ ਨੂੰ ਕੁਝ ਅਜਿਹਾ ਕਰਨ ਲਈ ਦਬਾਅ ਪਾਇਆ ਜਾ ਸਕਦਾ ਹੈ ਜੋ ਉਹ ਨਹੀਂ ਕਰਨਾ ਚਾਹੁੰਦਾ/ਚਾਹੁੰਦੀ। ਝਗੜਾਲੂ ਦੇ ਚਿਹਰੇ ਦੇ ਹਾਵ-ਭਾਵ ਜਾਂ “ਦਿੱਖ” ਗੁੱਸੇ ਅਤੇ/ਜਾਂ ਨਾਪਸੰਦੀ ਦਾ ਇਸ਼ਾਰਾ ਕਰ ਸਕਦੇ ਹਨ। ਸ਼ਿਕਾਰ-ਗ੍ਰਸਤ ਦੇ ਹੌਂਸਲੇ ਨੂੰ ਕਮਜ਼ੋਰ ਕਰਨ ਲਈ ਧਮਕੀਆਂ ਦੀ ਵਰਤੋਂ ਲਗਾਤਾਰ ਕੀਤੀ ਜਾਂਦੀ ਹੈ।

 

(iv) ਅਲਹਿਦਗੀ: ਇਹ ਕਿਰਿਆ ਆਮ ਤੌਰ 'ਤੇ ਝਗੜਾਲੂ ਦੁਆਰਾ ਆਰੰਭੀ ਜਾਂਦੀ ਹੈ। ਸ਼ਿਕਾਰ-ਗ੍ਰਸਤ ਨੂੰ ਜਾਣ-ਬੁੱਝ ਕੇ ਅਲੱਗ, ਛੇਕਿਆ ਜਾਂ ਕੁਝ ਜਾਂ ਸਾਰੇ ਕਲਾਸ ਸਮੂਹ ਦੁਆਰਾ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ। ਅਜਿਹਾ ਪਰਨੋਟ ਵੰਡ ਕੇ, ਬੇਇਜ਼ਤੀ ਭਰੀਆਂ ਫੁਸਫੁਸਾਹਟਾਂ ਕਰਦਿਆਂ ਜਿਹੜੀਆਂ ਕਿ ਸ਼ਿਕਾਰ-ਗ੍ਰਸਤ ਦੁਆਰਾ ਸੁਣੀਆਂ ਜਾ ਸਕਦੀਆਂ ਹਨ ਜਾਂ ਬਲੈਕਬੋਰਡ ਜਾਂ ਜਨਤਕ ਥਾਵਾਂ 'ਤੇ ਅਪਮਾਨਜਨਕ ਟਿਪਣੀਆਂ ਲਿਖਣ ਦੁਆਰਾ ਹੋ ਸਕਦਾ ਹੈ।

 

(v) ਧਮਕੀ ਦੇ ਕੇ ਮੰਗਣਾ: ਪੈਸੇ ਦੀ ਮੰਗ ਕੀਤੀ ਜਾ ਸਕਦੀ ਹੈ ਅਤੇ ਜੇ ਸ਼ਿਕਾਰ-ਗ੍ਰਸਤ ਠੀਕ ਸਮੇਂ 'ਤੇ ਪੈਸੇ ਨਹੀਂ ਦਿੰਦਾ/ਦਿੰਦੀ ਤਾਂ ਉਸਨੂੰ ਧਮਕਾਇਆ ਜਾ ਸਕਦਾ ਹੈ। ਸ਼ਿਕਾਰ-ਗ੍ਰਸਤ ਦੇ ਦੁਪਹਿਰ, ਰਾਤ ਦੇ ਖਾਣੇ ਦੀਆਂ ਟਿਕਟਾਂ ਜਾਂ ਦੁਪਹਿਰ ਦੇ ਖਾਣੇ ਦੀ ਰਕਮ ਲਈ ਜਾ ਸਕਦੀ ਹੈ। ਸ਼ਿਕਾਰ-ਗ੍ਰਸਤ ਨੂੰ ਝਗੜਾਲੂ ਲਈ ਸਮਾਨ ਚੋਰੀ ਕਰਨ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। ਸ਼ਿਕਾਰ-ਗ੍ਰਸਤ ਨੂੰ ਇਕੱਲਿਆਂ ਦੋਸ਼ੀ ਠਹਿਰਾਉਣ ਲਈ ਹੱਥਕੰਡੇ ਵਰਤੇ ਜਾ ਸਕਦੇ ਹਨ।

 

(vi) ਮਲਕੀਅਤ ਦਾ ਨੁਕਸਾਨ: ਝਗੜਾਲੂ ਸ਼ਿਕਾਰ-ਗ੍ਰਸਤ ਦੀ ਮਲਕੀਅਤ 'ਤੇ ਧਿਆਨ ਕੇਂਦਰਤ ਕਰ ਸਕਦਾ ਹੈ। ਨਤੀਜੇ ਵਜੋਂ, ਕਪੜੇ, ਸਕੂਲ ਦੀਆਂ ਕਿਤਾਬਾਂ ਜਾਂ ਹੋਰ ਨਿਜੀ ਮਲਕੀਅਤ ਨੂੰ ਚੋਰੀ ਕੀਤਾ, ਲੁਕਾਇਆ ਜਾਂ ਨੁਕਸਾਨ ਕੀਤਾ ਜਾ ਸਕਦਾ ਹੈ।

 

2. ਬਾਲਗ਼ ਰਵੱਈਆ

 

ਅਣਜਾਣਪੁਣੇ ਜਾਂ ਕਿਸੇ ਹੋਰ ਤਰ੍ਹਾਂ, ਸਕੂਲ ਦੇ ਮਾਹੌਲ ਵਿੱਚ ਇਕ ਬਾਲਗ ਨਿਮਨਲਿਖਤ ਤਰੀਕਿਆਂ ਦੁਆਰਾ ਧੱਕੇਸ਼ਾਹੀ ਵਿੱਚ ਸ਼ਾਮਲ, ਫੱਸ, ਜਾਂ ਉਸਦੀ ਹਮਾਇਤ ਕਰ ਸਕਦਾ ਹੈ:-

 

(i) ਕਸੇ ਵਿਦਿਆਰਥੀ ਨੂੰ ਬੇਇਜ਼ਤ ਕਰਨਾ ਜਿਹੜਾ ਅਕਾਦਮਕ ਤੌਰ 'ਤੇ ਕਮਜ਼ੋਰ/ਸਿਰਕੱਢ ਜਾਂ ਹੋਰ ਤਰੀਕਿਆਂ ਵਿਚ ਕਮਜ਼ੋਰ ਹੈ।

(ii) ਵਿਦਿਆਰਥੀ ਦੀ ਦਿੱਖ ਜਾਂ ਪਿਛੋਕੜ ਨਾਲ ਸਬੰਧਤ ਚੋਭਾਂ/ਨਕਾਰਾਤਮਕ ਟਿਪਣੀਆਂ ਦੀ ਵਰਤੋਂ ਕਰਦਿਆਂ।

(iii) ਉਨ੍ਹਾਂ ਇਸ਼ਾਰਿਆਂ ਜਾਂ ਪ੍ਰਗਟਾਵਿਆਂ ਦੀ ਵਰਤੋਂ ਕਰਨਾ ਜਿਹੜੇ ਡਰਾਉਣੇ ਜਾਂ ਧਮਕਾਉਣ ਵਾਲੇ ਹੋ ਸਕਦੇ ਹਨ।

ਧੱਕੇਸ਼ਾਹੀ ਦੇ ਚਿੰਨ੍ਹ ਅਤੇ ਲੱਛਣ ਕੀ ਹਨ?

ਹਾਲਾਂਕਿ ਸ਼ਿਕਾਰ-ਗ੍ਰਸਤ ਅਕਸਰ ਚੁੱਪ ਰਹਿੰਦੇ ਹਨ, ਮਨੋਦਸ਼ਾ ਅਤੇ ਰਵੱਈਏ ਵਿਚ ਪਰਿਵਰਤਨ ਉਨ੍ਹਾਂ ਦੀ ਪੀੜਾ ਦਾ ਸੰਕੇਤ ਹੋ ਸਕਦਾ ਹੈ। ਧੱਕੇਸ਼ਾਹੀ ਦੇ ਸ਼ਿਕਾਰ ਲਾਚਾਰ ਅਤੇ ਝਗੜਾਲੂ ਦੁਆਰਾ ਵਰਤੀ ਜਾਣ ਵਾਲੀ ਤਾਕਤ ਅੱਗੇ ਪੂਰੀ ਤਰ੍ਹਾਂ ਮਜਬੂਰ ਅਤੇ ਹਾਰੇ ਹੋਏ ਮਹਿਸੂਸ ਕਰਦੇ ਹਨ। ਇਹ ਅਸੁਰੱਖਿਆ, ਵੱਧਦੇ ਡਰ, ਭਰੋਸੇ ਦੀ ਕਮੀ ਅਤੇ ਆਤਮ-ਸਨਮਾਨ ਵਿਚ ਕਮੀ ਨੂੰ ਵਧਾਉਂਦਾ ਹੈ। ਇਸੀ ਤਰ੍ਹਾਂ, ਸ਼ਿਕਾਰ-ਗ੍ਰਸਤ ਵਧੇਰੇ ਕਮਜ਼ੋਰ ਬਣਦਾ ਹੈ। ਵਧੇਰੇ ਕੇਸਾਂ ਵਿਚ, ਧੱਕੇਸ਼ਾਹੀ ਖੁਦਕੁਸ਼ੀ ਨੂੰ ਉਤਸ਼ਾਹਤ ਕਰ ਸਕਦੀ ਹੈ। ਕਿਸੇ ਆਚਰਣ ਪਰਿਵਰਤਨ ਦੇ ਸੰਬੰਧਾਂ ਵਿਚ ਚੌਕਸੀ ਬਹੁਤ ਮਹੱਤਪੂਰਣ ਹੈ ਕਿਉਂਕਿ ਮੁਢਲਾ ਦਖਲ ਨਿਰਣਾਕਾਰੀ ਹੁੰਦਾ ਹੈ।

 

ਇਕ ਵਿਦਿਆਰਥੀ ਜਿਸ ਨਾਲ ਧੱਕੇਸ਼ਾਹੀ ਹੋ ਰਹੀ ਹੈ, ਸ਼ਾਇਦ ਨਿਮਨਲਿਖਤ ਚਿੰਨ੍ਹ ਜਾਂ ਲੱਛਣ ਪ੍ਰਦਰਸ਼ਤ ਕਰ ਸਕਦਾ ਹੈ:

 

  • ਸਰੀਰਕ ਬਿਮਾਰੀ ਦੀ ਇਕ ਉਦਾਹਰਣ ਜਿਵੇਂ ਪੇਟ ਦਰਦ, ਸਿਰ ਦਰਦ।

  • ਸਕੂਲ ਤੋਂ ਆਉਣ ਤੇ ਜਾਣ ਲਈ ਚਿੰਤਾ; ਸਕੂਲ ਛੱਡਣ ਜਾਣ ਅਤੇ ਲੈ ਕੇ ਆਉਣ ਦੀ ਇੱਛਾ, ਸਫ਼ਰ ਦੇ ਨਿਯਮਤ ਸਮੇਂ ਨੂੰ ਟਾਲਣਾ

  • ਸੁਭਾਅ ਅਤੇ/ਜਾਂ ਰਵੱਈਏ ਵਿਚ ਤਬਦੀਲੀਆਂ

  • ਚਿੰਤਾ ਜਾਂ ਕਸ਼ਟ ਦੇ ਚਿੰਨ੍ਹ - ਸੌਣ ਵਿਚ ਮੁਸ਼ਕਲ, ਨਾ ਖਾਣਾ, ਰੋਣਾ, ਬਿਸਤਰਾ ਗਿੱਲਾ ਕਰਨਾ, ਡਰਾਉਣੇ ਸੁਫ਼ਨੇ, ਹਕਲਾਉਣਾ, ਅੰਤਰਮੁਖੀ ਜਾਂ ਗੈਰਮਿਲਣਸਾਰ ਬਣ ਜਾਣਾ।

  • ਅਧਿਕਾਰ ਅਤੇ/ਜਾਂ ਕਪੜਿਆਂ ਦਾ ਗੁੰਮਣਾ ਜਾਂ ਨੁਕਸਾਨ ਹੋਣਾ।

  • ਵਧਦੀਆਂ ਮੰਗਾਂ ਲਈ ਅਤੇ/ਜਾਂ ਰਕਮ ਚੁਰਾਉਣਾ।

  • ਅਸਪਸ਼ਟ ਕਾਰਨ ਵਾਲੀ ਸੱਟ ਜਾਂ ਜ਼ਖਮ।

  • ਵਿਦਿਅਕ ਕਾਰਗੁਜ਼ਾਰੀ ਵਿਚ ਵਿਗਾੜ ਜਾਂ ਸਕੂਲ ਵਿਚ ਦਿਲਚਸਪੀ ਅਤੇ ਉਤਸਾਹ ਵਿਚ ਕਮੀ।

  • ਝਿਜਕ ਅਤੇ/ਜਾਂ ਉਸਨੂੰ ਕੀ ਤੰਗ ਕਰ ਰਿਹਾ ਹੈ ਦੱਸਣ ਤੋਂ ਇਨਕਾਰ ਕਰਨਾ।

  • ਸਵੈ-ਨੁਕਸਾਨ ਅਤੇ ਖੁਦਕੁਸ਼ੀ ਦੀ ਕੋਸ਼ਿਸ਼

 

ਵਿਅਕਤੀਗਤ ਤੌਰ 'ਤੇ, ਇਨ੍ਹਾਂ ਚਿੰਨ੍ਹਾਂ ਅਤੇ ਲੱਛਣਾਂ ਦਾ ਜ਼ਰੂਰੀ ਤੌਰ 'ਤੇ ਅਰਥ ਇਹ ਨਹੀਂ ਕਿ ਇਕ ਵਿਦਿਆਰਥੀ ਨਾਲ ਧੱਕੇਸ਼ਾਹੀ ਹੋਈ ਹੈ। ਪਰ, ਇਥੇ ਜੇ ਸੁਮੇਲ ਜਾਂ ਇਨ੍ਹਾਂ ਵਾਕਿਆਂ ਨੂੰ ਮੁੜ-ਮੁੜ ਦੁਹਰਾਇਆ ਜਾਏ, ਤਾਂ ਇਹ ਨਿਰਧਾਰਤ ਕਰਨ ਲਈ ਇਸ ਦੀ ਵਧੇਰੇ ਜਾਂਚ ਕਰਨ ਦੀ ਜ਼ਰੂਰਤ ਹੈ ਕਿ ਵਿਅਕਤੀ ਨੂੰ ਕੀ ਪ੍ਰਭਾਵਤ ਕਰ ਰਿਹਾ ਹੈ।

 

ਧੱਕੇਸ਼ਾਹੀ ਵਾਲੇ ਰਵੱਈਏ ਦੀਆਂ ਕੀ ਵਿਸ਼ੇਸ਼ਤਾਵਾਂ ਹਨ?

ਧੱਕੇਸ਼ਾਹੀ ਇਕ ਜ਼ਿੱਦੀ ਅਤੇ ਹਾਵੀ ਰੂਪ ਵਿੱਚ ਇੱਕ ਰਹੱਸਪੂਰਨ ਪ੍ਰਕਿਰਿਆ ਹੈ।

 

ਕਿਸੇ ਵੀ ਬੱਚੇ ਨਾਲ ਬਿਨਾਂ ਉਸ ਦੇ ਆਪਣੇ ਕਿਸੇ ਦੋਸ਼ ਦੇ ਧੱਕੇਸ਼ਾਹੀ ਹੋ ਸਕਦੀ ਹੈ। ਪਿਛਲੀਆਂ ਖੋਜਾਂ ਦਰਸਾਉਂਦੀਆਂ ਹਨ ਕਿ 20% ਸਕੂਲੀ ਬੱਚੇ ਧੱਕੇਸ਼ਾਹੀ ਰਵੱਈਏ ਦੁਆਰਾ ਪ੍ਰਭਾਵਤ ਹੁੰਦੇ ਹਨ।

 

ਸ਼ਿਕਾਰ-ਗ੍ਰਸਤ ਨੂੰ ਕੁਝ ਵੱਖਰੇ ਤਰ੍ਹਾਂ ਦਾ ਸਮਝਿਆ ਜਾਂਦਾ ਹੈ। ਉਹ ਸੰਵੇਦਨਸ਼ੀਲ, ਭਾਵੁਕ, ਸਹਿਨਸ਼ੀਲ, 'ਇਕ ਉਦਾਸ', ਸਮਾਜਕ ਜਾਂ ਅਕਾਦਮਕ ਤੌਰ 'ਤੇ ਕਾਮਯਾਬ, ਜਾਂ ਸ਼ਾਇਦ ਘਰ ਵਿਚ ਬਦਸਲੂਕੀ ਦਾ ਸ਼ਿਕਾਰ ਹੋ ਸਕਦਾ ਹੈ, ਜਾਂ ਇਕ ਵੱਖਰੀ ਜ਼ਾਤ/ਸਭਿਆਚਾਰ/ਧਰਮ/ਜਿਣਸੀ ਪਰਿਚੈ ਆਦਿ ਦਾ ਹੋ ਸਕਦਾ ਹੈ।

 

ਸਧਾਰਣ ਕਿਰਿਆ ਦੌਰਾਨ, ਵਿਦਿਆਰਥੀ ਇਕ ਦੂਜੇ ਨੂੰ ਤੰਗ ਕਰ ਸਕਦੇ ਜਾਂ ਤਾਅਨੇ ਮਾਰ ਸਕਦੇ ਹਨ। ਪਰ, ਇੱਕ ਸਮਾਂ ਆਉਂਦਾ ਹੈ ਜਦੋਂ ਇਹ ਧੱਕੇਸ਼ਾਹੀ ਵਾਲੇ ਰਵੱਈਏ ਵਿਚ ਵਿਕਸਤ ਹੋ ਸਕਦਾ ਹੈ। ਇਸ ਦੀ ਮਿਆਦ ਅਤੇ ਸੰਜੀਦਗੀ ਪ੍ਰਤੱਖ ਤੌਰ 'ਤੇ ਸ਼ਿਕਾਰ-ਗ੍ਰਸਤ ਦੀ ਜ਼ਬਾਨੀ, ਸਰੀਰਕ ਅਤੇ ਮਨੋਵਿਗਿਆਨਕ ਪ੍ਰਤੀਕ੍ਰਿਆ ਨਾਲ ਸਿੱਧਿਆਂ ਸਬੰਧਤ ਹੁੰਦੀ ਹੈ।

 

ਧੱਕੇਸ਼ਾਹੀ ਦੇ ਸ਼ਿਕਾਰ ਮਾਸੂਮ ਹੁੰਦੇ ਹਨ, ਪਰ ਕੁਝ ਵਿਦਿਆਰਥੀ ਅਣਜਾਣਪੁਣੇ ਵਿਚ ਇਸ ਤਰੀਕੇ ਨਾਲ ਪੇਸ਼ ਆਉਂਦੇ ਹਨ ਜਿਹੜਾ ਧੱਕੇਸ਼ਾਹੀ ਰਵੱਈਏ ਨੂੰ ਆਕਰਸ਼ਿਤ ਕਰਦਾ ਹੈ।

 

ਇਸ ਨੂੰ ਆਮ ਤੌਰ 'ਤੇ ਸਵੀਕਾਰਿਆ ਜਾਂਦਾ ਹੈ ਕਿ ਧੱਕੇਸ਼ਾਹੀ ਇੱਕ ਚੰਗੀ ਤਰ੍ਹਾਂ ਸਿੱਖਿਆ ਹੋਇਆ ਰਵੱਈਆ ਹੈ, ਜਿਹੜਾ ਇਕ ਵਿਅਕਤੀ ਜਾਂ ਇਕ ਸਮੂਹ ਦੁਆਰਾ ਕੀਤਾ ਜਾ ਸਕਦਾ ਹੈ।

 

ਝਗੜਾਲੂ ਅਕਸਰ ਅਸੁਰੱਖਿਅਤ, ਨੀਵੇਂ ਸਵੈ-ਮਾਣ ਨਾਲ ਘੱਟ ਪ੍ਰਾਪਤੀ ਕਰਨ ਵਾਲਾ, ਤਾਕਤ ਚਾਹੁਣ ਵਾਲਾ, ਦਿਖਾਵਾ ਕਰਨ ਵਾਲਾ, ਈਰਖਾ ਕਰਨ ਵਾਲਾ ਅਤੇ ਆਪਣੇ ਮਿੱਤਰ ਸਮੂਹ ਤੋਂ ਘੱਟ ਪ੍ਰੇਰਿਤ ਹੋ ਸਕਦਾ ਹੈ। ਉਸ ਵਿਚ ਕਿਸੇ ਵੀ ਪਛਤਾਵੇ ਦੀ ਸਮਝ ਦੀ ਘਾਟ ਹੋ ਸਕਦੀ ਹੈ, ਅਤੇ ਆਪਣੇ ਆਪ ਨੂੰ ਮੰਨਵਾ ਸਕਦਾ/ਸਕਦੀ ਹੈ ਕਿ ਸ਼ਿਕਾਰ-ਗ੍ਰਸਤ ਧੱਕੇਸ਼ਾਹੀ ਰਵੱਈਏ ਦੇ ਪਾਤਰ ਹੋਣ ਯੋਗ ਹੈ।

 

ਇਹ ਜ਼ਰੂਰੀ ਹੈ ਕਿ ਸਕੂਲ ਸਮਝੇ ਕਿ ਕੋਈ ਵੀ ਵਿਦਿਆਰਥੀ ਧੱਕੇਸ਼ਾਹੀ ਰਵੱਈਏ ਦਾ ਇਕ ਸ਼ਿਕਾਰ-ਗ੍ਰਸਤ, ਜਾਂ ਇਕ ਮੁਜ਼ਰਿਮ ਹੋ ਸਕਦਾ ਹੈ।

 

ਧੱਕੇਸ਼ਾਹੀ ਕਿੱਥੇ ਵਾਪਰਦੀ ਹੈ?

ਸਕੂਲ ਵਿਚ ਧੱਕੇਸ਼ਾਹੀ ਅਕਸਰ ਗੈਰ-ਨਿਰਧਾਰਤ ਸਮੇਂ 'ਤੇ ਉਦਾਹਰਣ ਵਜੋਂ ਅੰਤਰਾਲ ਜਾਂ ਦੁਪਹਿਰ ਦੇ ਖਾਣੇ ਸਮੇਂ ਹੁੰਦੀ ਹੈ। ਝਗੜਾਲੂ ਆਪਣੇ ਸ਼ਿਕਾਰ ਦੀ ਇਸ ਗੱਲ ਦਾ ਫਾਇਦਾ ਚੁੱਕਣ ਯੋਗ ਹੁੰਦੇ ਹਨ ਜਦੋਂ ਉਨ੍ਹਾਂ ਦੇ ਇਸ ਰਵੱਈਏ ਨੂੰ ਦੇਖਣ ਵਾਲਾ ਕੋਈ ਅਧਿਕਾਰਤ ਬਾਲਗ਼ ਨਹੀਂ ਹੁੰਦਾ।

ਖੋਜਾਂ ਦੱਸਦੀਆਂ ਹਨ ਕਿ ਵਧੇਰੇ ਕਰਕੇ ਧੱਕੇਸ਼ਾਹੀ ਖੇਡ ਦੇ ਮੈਦਾਨ ਵਿਚ ਹੁੰਦੀ ਹੈ।

 

ਇਸ ਦੇ ਕਈ ਕਾਰਨ ਹੋ ਸਕਦੇ ਹਨ:

 

  • ਲੋੜ ਤੋਂ ਘੱਟ ਨਿਗਰਾਨੀ;

  • ਨਿਰਣਾਤਮਕ ਖੇਡ ਅਤੇ ਖੇਡ ਖੇਤਰਾਂ ਦੀ ਕਮੀ;

  • ਗੈਰ-ਸਮਾਜਕ ਰਵੱਈਏ ਨੂੰ ਅੱਖੋਂ ਓਹਲੇ ਕਰਦੇ ਛੁਪੇ ਹੋਏ ਇਲਾਕੇ;

  • ਬੱਚੇ 'ਸਮੂਹ ਦੇ ਰੂਪ' ਵਿੱਚ ਆਪਣੇ ਸ਼ਿਕਾਰ 'ਤੇ ਹਮਲਾ ਕਰ ਸਕਦੇ ਹਨ;

  • ਸ਼ੋਰ ਸ਼ਰਾਬੇ ਦਾ ਪੱਧਰ ਉੱਚਾ ਹੁੰਦਾ ਹੈ ਅਤੇ ਕੀ ਹੋ ਰਿਹਾ ਹੈ, ਇਸ ਨੂੰ ਛੁਪਾ ਸਕਦਾ ਹੈ;

  • ਖੇਡਾਂ ਦਾ ਕੁਦਰਤੀ ਸੁਭਾਅ;

  • ਵੱਡੀ ਉਮਰ ਦੀ ਸ਼੍ਰੇਣੀ ਦੇ ਵਿਦਿਆਰਥੀ, ਜਿਹਨਾਂ ਕਰਕੇ ਛੋਟੇ ਅਤੇ ਨੌਜਵਾਨ ਬੱਚਿਆਂ ਦੀ ਕਮਜ਼ੋਰ ਬਣ ਜਾਂਦੇ ਹਨ।

 

ਹੋਰ ਖੇਤਰ ਜਿਥੇ ਧੱਕੇਸ਼ਾਹੀ ਦੇ ਮੌਕੇ ਸ਼ਾਮਲ ਹੋ ਸਕਦੇ ਹਨ :- ਪਖ਼ਾਨੇ,ਕਲੋਕ ਰੂਮ, ਲਾੱਕਰ ਦੇ ਖ਼ੇਤਰ, ਗਲਿਆਰੇ, ਫੁਵਾਰਾ ਇਸ਼ਨਾਨ, ਕਪੜੇ ਬਦਲਣ ਵਾਲੇ ਕਮਰੇ ਅਤੇ ਸਕੂਲ ਬੱਸਾਂ। ਧੱਕੇਸ਼ਾਹੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਧਿਆਨ ਪੂਰਵਕ ਨਿਗਰਾਨੀ ਲੋੜੀਂਦੀ ਹੈ। ਧੱਕੇਸ਼ਾਹੀ ਕਲਾਸਰੂਮ ਵਿਚ ਵੀ ਉਤਪੰਨ ਹੋ ਸਕਦੀ ਹੈ। ਇਹ ਇਕ ਅਜਿਹੀ ਥਾਂ ਹੈ ਜਿਥੇ ਇਕ ਅਧਿਆਪਕ ਸਥਿਰਤਾ ਅਤੇ ਸੁਰੱਖਿਆ ਦਾ ਮਾਹੌਲ ਮੁਹੱਈਆ ਕਰਾਉਣ ਲਈ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਵਿਦਿਆਰਥੀਆਂ ਨੂੰ ਜ਼ਬਾਨੀ ਅਤੇ ਸਰੀਰਕ ਸ਼ੋਸ਼ਣ ਦੀ ਵਰਤੋਂ ਕਰਨ ਤੋਂ ਉਤਸ਼ਾਹਹੀਣ ਕਰਨਾ ਜ਼ਰੂਰੀ ਹੈ, ਪਰ ਨਰਮੀ ਨਾਲ। ਇਸੇ ਤਰ੍ਹਾਂ ਅਧਿਆਪਕਾਂ ਨੂੰ, ਕਿਸੇ ਤਰ੍ਹਾਂ ਦੇ ਸਰੀਰਕ ਸੋਸ਼ਣ ਜਾਂ ਬੇਇਜ਼ਤ ਕਰਨ ਅਤੇ ਚੁੱਭਣ ਵਾਲੀਆਂ ਗੱਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

 

ਸਕੂਲ ਆਉਣ ਤੇ ਜਾਣ ਦਾ ਸਫ਼ਰ ਇਕ ਹੋਰ ਗੈਰ-ਸਮਾਜਕ ਰਵੱਈਏ ਨੂੰ ਇਕ ਮੌਕਾ ਮੁਹੱਈਆ ਕਰਦਾ ਹੈ।

 

ਇਥੇ ਇਹ ਜਾਣਨਾ ਮਹੱਤਵਪੂਰਣ ਹੈ ਕਿ ਧੱਕੇਸ਼ਾਹੀ ਸਕੂਲੀ ਵਾਤਾਵਰਣ ਦੇ ਬਾਹਰ ਵੀ ਕੀਤੀ ਜਾ ਸਕਦੀ ਹੈ। ਸਮੱਸਿਆ ਅਕਸਰ ਨੌਜਵਾਨ ਵਿਅਕਤੀ ਦੀ ਸਮਾਜਕ ਜ਼ਿੰਦਗੀ ਨੂੰ ਪ੍ਰਭਾਵਤ ਕਰ ਸਕਦੀ ਹੈ ਅਤੇ ਸ਼ਾਇਦ ਪ੍ਰਤੱਖ ਹੋ ਸਕਦੀ ਹੈ - ਉਦਾਹਰਣ ਵਜੋਂ ਨੌਜਵਾਨ ਸੰਸਥਾਵਾਂ।

 

ਧੱਕੇਸ਼ਾਹੀ ਕਿਉਂ ਉਤਪੰਨ ਹੁੰਦੀ ਹੈ?

ਧੱਕੇਸ਼ਾਹੀ ਰਵੱਈਏ ਦੇ ਕਾਰਨ ਜਟਿਲ ਅਤੇ ਵੱਖੋ-ਵੱਖ ਹਨ। ਨਿਮਨਲਿਖਤ ਕੁਝ ਆਮ ਕਾਰਨਾਂ ਵਿਚੋਂ ਹਨ :-

 

  • ਗਲਤ ਦ੍ਰਿਸ਼ਟੀਕੋਣ ਜਿਸ ਵਿਚ ਗੁਸੈਲ ਰਵੱਈਆ ਪ੍ਰਵਾਨਤ ਹੁੰਦਾ ਹੈ;

 

  • ਦੋਸਤਾਂ ਅਤੇ ਮਿੱਤਰ ਸਮੂਹਾਂ ਸਾਹਮਣੇ ਪ੍ਰਤਿਸ਼ਠਾ ਪ੍ਰਾਪਤ ਕਰਨ ਲਈ

 

  • ਵਿਸ਼ੇਸ਼ ਬਾਲਗਾਂ ਦੁਆਰਾ ਧਿਆਨ ਹਾਸਲ ਕਰਨ ਲਈ

 

  • ਉਦਾਸੀ;

 

  • ਧਮਕੀ ਦੇ ਕੇ ਲੁਟਣਾ;

 

  • ਅਸਫ਼ਲਤਾ ਲਈ ਮੁਆਵਜ਼ਾ ਦੇਣਾ - ਅਕਾਦਮਕ ਅਤੇ ਸਮਾਜਕ ਦੋਵਾਂ ਦਾ, ਅਤੇ ਮਾਤਾ-ਪਿਤਾ ਦਾ ਦਬਾਅ;

 

  • ਧੱਕੇਸ਼ਾਹੀ ਵਾਲਾ ਰਵੱਈਆ ਸ਼ਿਕਾਰ-ਗ੍ਰਸਤ ਦੇ ਬਾਲ-ਸ਼ੋਸ਼ਣ /ਅਣਗਹਿਲੀ ਦਾ ਵੀ ਲੱਛਣ-ਸੂਚਕ ਹੋ ਸਕਦਾ ਹੈ।

 

ਮੈਂ ਧੱਕੇਸ਼ਾਹੀ ਨਾਲ ਕਿਵੇਂ ਨਜਿੱਠ ਸਕਦਾ ਹਾਂ?

 

  • ਚਿੰਨ੍ਹਾਂ ਜਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ

 

  • ਮਾਮਲੇ ਨੂੰ ਆਪਣੇ ਹੱਥਾਂ ਵਿਚ ਨਾ ਲਓ

 

  • ਆਪਣੇ ਬੱਚੇ ਨਾਲ ਗੱਲ ਕਰੋ /ਸੁਣੋ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲਓ

 

  • ਤੁਹਾਨੂੰ ਦਿੱਤੀ ਗਈ ਜਾਣਕਾਰੀ ਅਤੇ ਵੇਰਵਿਆਂ ਨੂੰ ਲਿਖੋ

 

  • ਕੋਈ ਵੀ ਸਬੂਤ ਰੱਖੋ ਜਿਹੜਾ ਇਹ ਸਾਬਤ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ ਕਿ ਕੀ ਵਾਪਰ ਰਿਹਾ ਹੈ ਉਦਾਹਰਣ ਵਜੋਂ ਇਕ ਨੋਟ, ਇਕ ਈਮੇਲ ਆਦਿ।

 

  • ਇਹ ਯਕੀਨਨ ਬਣਾਓ ਕਿ ਤੁਹਾਡਾ ਬੱਚਾ ਤਤਕਾਲੀ ਖ਼ਤਰੇ 'ਚ ਨਹੀਂ ਹੈ

 

  • ਚਿੰਤਾ ਸਬੰਧੀ ਗੱਲਬਾਤ ਕਰਨ ਲਈ ਜਿੰਨੀ ਜਲਦੀ ਸੰਭਵ ਹੋ ਸਕੇ ਸਕੂਲ ਨਾਲ ਸੰਪਰਕ ਕਰੋ

 

  • ਜੇ ਤੁਹਾਨੂੰ ਸਹਾਇਤਾ ਦੀ ਜ਼ਰੂਰਤ ਹੋਏ ਤਾਂ ਕਿਸੇ ਦੋਸਤ ਜਾਂ ਸਬੰਧੀ ਨੂੰ ਲਿਆਓ

 

  • ਸ਼ਾਂਤ ਰਹੋ ਅਤੇ ਆਪਣੀ ਚਿੰਤਾ ਨੂੰ ਇਕ ਸਪਸ਼ਟ ਅਤੇ ਤਰਕਸ਼ੀਲ ਢੰਗ ਨਾਲ ਰੱਖਣ ਦੀ ਕੋਸ਼ਿਸ਼ ਕਰੋ।

 

ਸਕੂਲ ਦੀ ਕੀ ਜ਼ਿੰਮੇਵਾਰੀ ਹੈ?

ਬੋਰਡ ਆਫ ਗਵਰਨਰਜ਼ (Board of Governors) ਕਾਨੂੰਨਨ ਤੌਰ 'ਤੇ ਸਕੂਲ ਵਿਖੇ ਆਪਣੇ ਸਾਰੇ ਬੱਚਿਆਂ ਦੀ ਭਲਾਈ ਦੀ ਸੁਰੱਖਿਆ ਅਤੇ ਤਰੱਕੀ ਲਈ ਜ਼ਿੰਮੇਵਾਰ ਹੁੰਦਾ ਹੈ। ਐਜੂਕੇਸ਼ਨ ਅਤੇ ਲਾਇਬ੍ਰੇਰੀ (ਐਨਆਈ) ਆਰਡਰ 2003 ਦੀ ਧਾਰਾ 17,18 ਅਤੇ 19 ਅਧੀਨ ਉਨ੍ਹਾਂ ਦੇ ਕੱਰਤਵਾਂ ਨੂੰ ਆਰੰਭਿਆ ਗਿਆ ਹੈ। ਉਹ ਇਹ ਅਵੱਸ਼ ਯਕੀਨਨ ਬਣਾਉਂਦੇ ਹਨ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਦਿਅਕ ਗੁਣਾਂ ਨੂੰ ਪੂਰਾ ਕਰਨ ਲਈ ਇਕ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਨ ਲਈ ਸਾਰੇ ਜ਼ਿੰਮੇਵਾਰ ਕਦਮ ਚੁਕੇ ਹਨ।

 

ਧੱਕੇਸ਼ਾਹੀ 'ਤੇ ਸਮੁੱਚੀ ਸਕੂਲੀ ਨੀਤੀ ਨੂੰ ਲਾਗੂ ਅਤੇ ਵਿਕਸਤ ਕਰਨ ਵਿਚ ਪ੍ਰਿੰਸੀਪਲ ਦੀ ਅਗਵਾਈ ਨਿਰਣਾਕਾਰੀ ਹੁੰਦੀ ਹੈ। ਅਜਿਹੀ ਨੀਤੀ ਸਕੂਲ ਸਟਾਫ, ਅਧਿਆਪਨ ਅਤੇ ਗ਼ੈਰ-ਅਧਿਆਪਨ ਸਟਾਫ਼ ਨਾਲ ਮਿਲਕੇ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਲਾਹ ਨਾਲ ਵਿਕਸਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਨੌਜਵਾਨ ਕਾਮੇ ਸਕੂਲੀ ਵਾਤਾਵਰਣ ਦੇ ਬਾਹਰ ਧੱਕੇਸ਼ਾਹੀ ਦੇ ਸਬੂਤਾਂ ਨੂੰ ਮੁਹੱਈਆ ਕਰਾਉਣਾ ਜਾਰੀ ਰੱਖਣ ਦੇ ਯੋਗ ਹੋ ਸਕਦੇ ਹਨ।

 

ਸਾਰੇ ਸਬੰਧਤ ਲੋਕ ਨੀਤੀ ਉਦੇਸ਼ਾਂ, ਕਾਰਜਾਂ ਅਤੇ ਟੀਚਿਆਂ ਨੂੰ ਸਪਸ਼ਟ ਤੌਰ 'ਤੇ ਸਮਝਣ।

 

ਧੱਕੇਸ਼ਾਹੀ ਨੂੰ ਰੋਕਣ ਲਈ ਸਕੂਲ ਕੀ ਕਾਰਵਾਈ ਕਰ ਸਕਦਾ ਹੈ?

ਧੱਕੇਸ਼ਾਹੀ 'ਤੇ ਸਕੂਲ ਨੀਤੀ ਉਦੋਂ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ਜਦੋਂ ਦੇਖ-ਰੇਖ ਦੇ ਮਾਹੌਲ ਵਿਚ ਅਤੇ ਦੂਜਿਆਂ ਦੇ ਵਿਚਾਰਾਂ ਲਈ ਸਥਾਪਤ ਕੀਤੀ ਜਾਂਦੀ ਹੈ ਅਤੇ ਪੇਸਟੋਰਲ (ਪਾਦਰੀ) ਦੇਖ-ਭਾਲ ਪ੍ਰਣਾਲੀ ਵਜੋਂ ਦੇਖੀ ਜਾਣੀ ਚਾਹੀਦੀ ਹੈ। ਇਹ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਧੱਕੇਸ਼ਾਹੀ ਰਵੱਈਆ ਸਕੂਲ ਵਿਚ ਪ੍ਰਵਾਨਤ ਨਹੀਂ ਹੈ। ਵਿਦਿਆਰਥੀਆਂ ਨੂੰ ਘਟਨਾਵਾਂ ਬਾਰੇ ਸੂਚਿਤ ਕਰਨ ਅਤੇ ਹੋਰ ਵਿਦਿਆਰਥੀਆਂ ਦੀ ਭਲਾਈ ਦੀ ਜ਼ਿੰਮੇਵਾਰੀ ਪ੍ਰਵਾਨ ਕਰਨ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਸਕੂਲੀ ਸਟਾਫ਼ ਸਕਾਰਾਤਮਕ ਆਦਰਸ਼ ਭੂਮਿਕਾ ਦੁਆਰਾ ਇਕ ਸਕਾਰਾਤਮਕ ਮਾਹੌਲ ਅਤੇ ਸੁਰੱਖਿਅਤ ਵਾਤਾਵਰਣ ਤਿਆਰ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ।

1.  ਜਾਗਰੂਕਤਾ ਵਧਾਉਣਾ (ਉਦਾਹਰਣਾਂ)

 

(i) ਇਕ ਧੱਕੇਸ਼ਾਹੀ ਨੀਤੀ ਸਕੂਲ ਦੀ ਅਨੁਸ਼ਾਸਨ ਨੀਤੀ ਦਾ ਹਿੱਸਾ ਹੋਣੀ ਚਾਹੀਦੀ ਹੈ।

(ii) ਇਹ ਲਿਖਤ ਅਤੇ ਸਾਰਿਆਂ ਲਈ ਉਪਲਬਧ ਹੋਣੀ ਚਾਹੀਦੀ ਹੈ।

(iii) ਗਵਰਨਰਾਂ ਨੂੰ ਸਕੂਲ ਦੀਆਂ ਸਾਰੀਆਂ ਨੀਤੀਆਂ ਦੇ ਪਰਿਪਾਲਣ ਅਤੇ ਵਿਕਾਸ ਨੂੰ ਅਵੱਸ਼ ਦੇਖਣਾ ਚਾਹੀਦਾ ਹੈ।

(iv) ਸਟਾਫ਼ ਲਈ ਇਕ ਜਾਗਰੂਕਤਾ ਦਿਨ ਸਥਾਪਤ ਕੀਤੀਆਂ ਜਾਣ ਵਾਲੀਆਂ ਵਰਕਸ਼ਾਪਾਂ ਵਿਚੋਂ ਇਕ ਹੋਣਾ ਚਾਹੀਦਾ ਹੈ।

(v) ਇਕ ਵਿਦਿਆਰਥੀ ਜਾਗਰੂਕਤਾ ਦਿਨ ਵੀ ਇਸ ਮਗਰੋਂ ਹੋ ਸਕਦਾ ਹੈ ਜਿਵੇਂ ਕਿ ਪੋਸਟਰ, ਪ੍ਰਸ਼ਨਾਵਲੀਆਂ ਆਦਿ।

(vi) ਪੈਰੈਂਟ ਟੀਚਰ ਐਸੋਸੀਏਸ਼ਨ (PTA) ਦੁਆਰਾ ਸੰਗਠਤ ਇਕ ਸ਼ਾਮ ਸਕੂਲ ਨੂੰ ਮਾਪਿਆਂ ਨੂੰ ਸ਼ਾਮਲ ਕਰਨ ਦਾ ਅਵਸਰ ਮੁਹੱਈਆ ਕਰਾ ਸਕਦੀ ਹੈ।

(vii) ਭਾਈਚਾਰਕ ਜਾਗਰੁਕਤਾ ਲਈ ਇਕ ਪ੍ਰੋਗਰਾਮ ਵਿਕਸਤ ਕੀਤਾ ਜਾ ਸਕਦਾ ਹੈ ਉਦਾਹਰਣ ਵਜੋਂ ਨਰਸ/ਚਰਚ, ਪੁਲਿਸ/ਨੌਜਵਾਨ ਸਮੂਹ ਦੇ ਨਾਲ।

ਪਾਠਕ੍ਰਮ ਕਿਰਿਆਵਾਂ ਵਿਦਿਆਰਥੀਆਂ ਵਿਚ ਜਾਗਰੂਕਤਾ ਵਧਾਉਣ ਲਈ ਬਹੁਮੁੱਲੀ ਭੂਮਿਕਾ ਅਦਾ ਕਰਦੀਆਂ ਹਨ - ਉਦਾਹਰਣ ਵਜੋਂ ਅੰਗਰੇਜ਼ੀ, ਡਰਾਮਾ, ਸਮਾਜਕ ਵਿਦਿਆ; PE; ਸਿਹਤ ਵਿਦਿਆ, ਸਕੂਲੀ ਸੰਮੇਲਨ, EMU ਅਤੇ ਕਿਡਸਕੇਪ/ਸੁਰੱਖਿਅਤ ਰਹੋ ਪ੍ਰੋਗਰਾਮ।

 

2.  ਨਿਗਰਾਨੀ

 

(i) "ਸਰਗਰਮ ਥਾਵਾਂ" ਤੇ ਧੱਕੇਸ਼ਾਹੀ ਦੀ ਧਿਆਨਪੂਰਵਕ ਨਿਗਰਾਨੀ।

(ii) ਸੀਨੀਅਰ ਵਿਦਿਆਰਥੀ ਜ਼ਿੰਮੇਵਾਰੀ ਲੈ ਸਕਦੇ ਹਨ।

(iii) ਇਹ ਯਕੀਨੀ ਬਣਾਓ ਕਿ ਸਾਰਾ ਸਕੂਲ ਸਿਖਿਅਤ ਹੈ ਅਤੇ ਆਪਣੇ ਕਰਤੱਵਾਂ ਦੇ ਪ੍ਰਭਾਵਪੂਰਣ ਪਰਦਰਸ਼ਨ ਲਈ ਲੋੜੀਂਦੇ ਅਧਿਕਾਰ (ਖਾਸ ਕਰਕੇ ਗੈਰ-ਸਿਖਲਾਈ ਸਟਾਫ ਵਿਚ) ਰਖਦੇ ਹਨ।

(iv) ਸਕੂਲੀ ਨੀਤੀ ਲਈ ਬੱਸ ਕੰਪਨੀਆਂ ਨਾਲ ਸੰਪਰਕ ਕਰੋ

(v) ‘ਵਿੰਗ-ਤੜਿੰਗ’ ਦੁਪਹਿਰ ਦੇ ਖਾਣੇ ਦਾ ਸਮਾਂ

(vi) ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ‘ਵਿਸ਼ਰਾਮ ਖੇਤਰ’

(vii) ‘ਵਿੰਗ-ਤੜਿੰਗ’ ਘੰਟੀ ਦੇ ਸਮੇਂ। ਸਕੂਲ ਦੇ ਸਮੇਂ ਮੁਤਾਬਕ ਸਮਾਂ ਘਟਾਓ।

(viii) ਖੇਡ ਦੇ ਮੈਦਾਨ ਨੂੰ ਛੋਟੇ ਖੇਡ ਖੇਤਰਾਂ ਵਿਚ ਵੰਡੋ।

(ix) ਜੂਨੀਅਰਾਂ ਅਤੇ ਸੀਨੀਅਰਾਂ ਲਈ ਵੱਖਰੇ ਗੁਸਲਖਾਨੇ ਮੁਹੱਈਆ ਕਰਾਉਣਾ

(x) ਸਕਾਰਾਤਮਕ ਖੇਡ - ਸੰਭਾਵਤ ਸਵੈ-ਇੱਛੱਕ ਦੁਆਰਾ ਨਿਗਰਾਨ ਕੀਤਾ

 

3.  ਰਿਕਾਰਡਿੰਗ ਕਾਰਜਪ੍ਰਣਾਲੀਆਂ

 

(i) ਧੱਕੇਸ਼ਾਹੀ ਦੀਆਂ ਘਟਨਾਵਾਂ ਨੂੰ ਰਿਕਾਰਡ ਕਰਨ ਲਈ ਇਥੇ ਇਕ ਰਿਕਾਰਡਿੰਗ ਕਾਰਜਪ੍ਰਣਾਲੀ ਹੋਣੀ ਚਾਹੀਦੀ ਹੈ।(ਸਧਾਰਣ ਰੂਪ ਵਾਜਬ ਹੋਏਗਾ)

(ii) ਨਿਰਧਾਰਤ ਵਿਅਕਤੀ ਦੁਆਰਾ ਚੱਲ ਰਹੇ ਅਤੇ/ਜਾਂ ਗੰਭੀਰ ਮਾਮਲਿਆਂ ਵਿੱਚ ਵੇਰਵੇ-ਸਹਿਤ ਸੂਚੀਬੱਧ ਖਾਤੇ ਦਰਜ ਕੀਤੇ ਜਾਣੇ ਚਾਹੀਦੇ ਹਨ।

(iii) ਗੰਭੀਰ ਘਟਨਾਵਾਂ ਬਾਰੇ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ।

(iv) ਸ਼ਾਮਲ ਹੋਏ ਬੱਚਿਆਂ ਦੇ ਮਾਪਿਆਂ ਨੂੰ ਸੂਚਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਸਥਿਤੀ ਵਿਚ ਉਹ ਆਪਣੇ ਬੱਚਿਆਂ ਅਤੇ ਸਕੂਲ ਦੀ ਸਹਾਇਤਾ ਕਰ ਸਕਣ।

(v) ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਧੱਕੇਸ਼ਾਹੀ ਨਾਲ ਸਬੰਧਤ ਜਿਸ ਦਾ ਉਨ੍ਹਾਂ ਨੂੰ ਗਿਆਨ ਹੈ, ਬਾਰੇ ਕਿਸ ਵਿਅਕਤੀ ਨਾਲ ਸੰਪਰਕ ਕਰਨਾ ਹੈ।

(vi) ਸੱਟਾਂ ਦੀਆਂ ਤਸਵੀਰਾਂ ਲੈਣਾ। ਜੇ ਮਾਮਲਾ ਗੰਭੀਰ ਹੈ ਤਾਂ ਪੁਲਿਸ ਨੂੰ ਸੂਚਿਤ ਕਰੋ।

ਧੱਕੇਸ਼ਾਹੀ ਦੇ ਸ਼ਿਕਾਰ-ਗ੍ਰਸਤਾਂ ਲਈ ਸਕੂਲ ਵੱਲੋਂ ਕੀ ਮਦਦ /ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ?

  • ਸ਼ਿਕਾਰ-ਗ੍ਰਸਤਾਂ ਅਤੇ ਮਾਪਿਆਂ ਨੂੰ ਮੁੜ ਵਿਸ਼ਵਾਸ ਦੁਆਓ ਕਿ ਮਾਮਾਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਇਸ ਲਈ ਕਾਰਵਾਈ ਕੀਤੀ ਜਾਏਗੀ।

 

  • ਸ਼ਿਕਾਰ-ਗ੍ਰਸਤ ਨੂੰ ਜਿੰਨੀ ਛੇਤੀ ਸੰਭਵ ਹੋ ਸਕੇ ਮਿਲੋ। ਕੀ ਵਾਪਰਿਆ ਹੈ ਲਈ ਲਿਖਤੀ ਰਿਕਾਰਡਾਂ ਬਾਰੇ ਪੁੱਛੋ। ਜੇ ਜ਼ਰੂਰਤ ਹੋਏ ਤਾਂ ਮਾਰਗਦਰਸ਼ਨ ਦਿਓ - ਕਿਥੇ/ਕੀ/ਕਦੋਂ ਘਟਨਾ ਵਾਪਰਿਆ?

 

  • ਸਪਸ਼ਟ ਤਸਵੀਰ ਪ੍ਰਾਪਤ ਕਰਨ ਲਈ ਵਿਅਕਤੀਗਤ ਗਵਾਹਾਂ ਨੂੰ ਮਿਲੋ।

 

  • ਜੇ ਘਟਨਾ ਮੁੜ-ਵਾਪਰਦੀ ਹੈ, ਸ਼ਿਕਾਰ-ਗ੍ਰਸਤ ਨੂੰ ਸਵੈ-ਸੁਰੱਖਿਆ ਯੁਧਨੀਤੀਆਂ ਅਤੇ ਜਵਾਬ ਦੀ ਯੋਜਨਾ ਲਈ ਸਹਾਇਤਾ ਕਰੋ।

 

  • ਸ਼ਿਕਾਰ-ਗ੍ਰਸਤ ਦੇ ਦੋਸਤ ਬਣੋ। ਕਿਸੇ ਵੱਡੇ ਬੱਚੇ ਨੂੰ ਦੋਸਤ ਜਾਂ "ਪਰਛਾਵਾਂ" ਬਣਨ ਬਾਰੇ ਪੁੱਛੋ।

 

  • ਆਤਮ ਵਿਸ਼ਵਾਸ ਨੂੰ ਬਹਾਲ ਕਰਨ ਲਈ ਪਾਠਕ੍ਰਮ ਦੀ ਵਰਤੋਂ ਕਰਨਾ ਜਿਵੇਂ ਡਰਾਮਾ, ਸ਼ਾਇਰੀ, ਵੀਡੀਓ, ਕਿਡਸਕੇਪ ਪ੍ਰੋਗਰਾਮ ਆਦਿ।

 

  • ਕੀਤੀ ਗਈ ਕਾਰਵਾਈ 'ਤੇ ਸਹਿਮਤ ਹੋਵੋ - ਉਦਾਹਰਣ ਵਜੋਂ ਝਗੜਾਲੂ ਦੀ ਇੰਟਰਵਿਊ ਲੈਣਾ ਅਤੇ ਉਨ੍ਹਾਂ ਨੂੰ ਦੱਸਣਾ ਕਿ ਇਹ ਰਵੱਈਆ ਅਸਵੀਕਾਰਨਯੋਗ ਹੈ। 

 

  • ਪੜਚੋਲ ਮਿਤੀ: ਸ਼ਿਕਾਰ-ਗ੍ਰਸਤ ਨੂੰ ਥੋੜ੍ਹੇ ਸਮੇਂ ਦੀ ਪੜਚੋਲ ਸਥਿਤੀ ਵਿਚ ਦੇਖਣ ਦਾ ਪ੍ਰਬੰਧ ਕਰੋ।

 

  • ਹੋਰ ਏਜੰਸੀ ਲਈ ਸੰਭਾਵਤ ਰੈਫ਼ਰਲ - ਜਿਵੇਂ ਕਿ ਮਨੋਵਿਗਿਆਨਕ, ਕਲਿਨਿਕਲ ਮੈਡੀਕਲ ਅਫ਼ਸਰ, ਐਜੂਕੇਸ਼ਨ ਵੈਲਫ਼ੇਅਰ, ਯੂਥ ਸਰਵਿਸ

 

ਧੱਕੇਸ਼ਾਹੀ ਦੇ ਦੋਸ਼ੀਆਂ ਨੂੰ ਸਕੂਲ ਦੁਆਰਾ ਕਿਹੜੀ ਮਦਦ/ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ?

  • ਝਗੜਾਲੂ ਅਤੇ ਮਾਪਿਆਂ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਮਿਲੋ। ਕੀ ਵਾਪਿਰਆ ਲਿਅ ਲਿਖਤੀ ਰਿਕਾਰਡ ਬਾਰੇ ਪੁੱਛੋ। (ਕਿਥੇ, ਕੀ ਅਤੇ ਕਦੋਂ)

 

  • ਜ਼ੋਰ ਪਾਓ ਕਿ ਇਹ ਰਵੱਈਆ ਹੈ ਨਾ ਕਿ ਵਿਦਿਆਰਥੀ, ਜਿਹੜਾ ਕਿ ਅਸਵੀਕਾਰਨਯੋਗ ਹੈ।

 

  • ਰਵੱਈਏ ਲਈ ਮਨਜ਼ੂਰੀ ਦੇ ਫਾਰਮਾਂ ਲਈ ਸਲਾਹ ਦਿਓ ਅਤੇ ਕਿਸੇ ਚੰਗੇ ਫਾਰਮਾਂ ਨੂੰ ਸਪਸ਼ਟ ਕਰੋ ਜੋ ਵਿਦਿਆਰਥੀ ਨੂੰ ਪਹਿਲਾਂ ਤੋਂ ਪ੍ਰਦਰਸ਼ਤ ਕੀਤੇ ਜਾ ਚੁਕੇ ਹਨ।

 

  •  ਝਗੜਾਲੂ ਦੁਆਰਾ ਕਿਸੇ ਵੀ ਨੁਕਸਾਨ/ਚੋਟ/ਹਾਨੀ ਲਈ ਜ਼ਿੰਮੇਵਾਰੀ ਅਵੱਸ਼ ਪ੍ਰਵਾਨਤ ਹੋਣੀ ਚਾਹੀਦੀ ਹੈ ਅਤੇ ਮੁਆਵਜ਼ਾ ਹੋਣਾ ਚਾਹੀਦਾ ਹੈ।

 

  • ਪ੍ਰਵਾਨਤ ਰਵੱਈਏ ਨੂੰ ਸਪਸ਼ਟ ਕਰਨ ਲਈ ਪਾਠਕ੍ਰਮ ਦੀ ਵਰਤੋਂ ਕਰੋ। ਨਿਜੀ ਅਤੇ ਸਮਾਜਕ ਵਿਦਿਆ, ਸ਼ੈਲੀ ਫਾਰਮ, ਡਰਾਮਾ

 

  • ਹੋਰ ਏਜੰਸੀਆਂ ਨਾਲ ਸੰਪਰਕ - ਐਜੂਕੇਸ਼ਨਲ ਸਾਈਕਾਲੋਜੀ (Educational Psychology); ਕਲਿਨਿਕਲ ਮੈਡੀਕਲ ਅਫ਼ਸਰ (Clinical Medical Officer); ਸੋਸ਼ਲ ਸਰਵਿਸਿਜ਼ (Social Services); ਐਡੋਲੇਸੈਂਟ ਯੂਨਿਟ (Adolescent Unit); ਯੂਥ ਸਰਵਿਸ (Youth Service)।

 

  • ਕੀਤੀ ਜਾਣ ਵਾਲੀ ਪ੍ਰਵਾਨਤ ਕਾਰਵਾਈ : ਝਗੜਾਲੂ ਨੂੰ ਜਾਣੂ ਕਰਾਓ ਕਿ ਰਵੱਈਏ ਦਾ ਨੇੜਿਓਂ ਨਿਰੀਖਣ ਕੀਤਾ ਜਾਏਗਾ।

 

  • ਪੜਚੋਲ ਮਿਤੀ: ਝਗੜਾਲੂ ਨੂੰ ਥੋੜੀ ਮਿਆਦ ਲਈ ਵੇਖੇ ਜਾਣ ਦਾ ਪ੍ਰਬੰਧ ਕਰੋ ਕਿਉਂਕਿ ਉਸਨੂੰ ਸਕਾਰਾਤਮਕ ਰਵੱਈਏ ਨਾਲ ਸਬੰਧਤ ਸਹਾਇਤਾ ਲੋੜੀਂਦੀ ਹੋ ਸਕਦੀ ਹੈ।

 

  • ਜਦੋਂ ਉਚਿਤ ਹੋਏ ਤਾਂ ਕਿਰਪਾ ਕਰਕੇ ਹੋਰ ਏਜੰਸੀ ਦਾ ਹਵਾਲਾ।

 

ਜੇ ਮੈਂ ਸਕੂਲ ਦੇ ਜਵਾਬ ਤੋਂ ਨਾਖੁਸ਼ ਹੋਵਾਂ ਤਾਂ ਮੈਂ ਕੀ ਕਰ ਸਕਦਾ ਹਾਂ ?

 ਧੱਕੇਸ਼ਾਹੀ ਦੋਵਾਂ ਪ੍ਰਾਇਮਰੀ/ਪੋਸਟ ਪ੍ਰਾਇਮਰੀ ਵਿਦਿਆ ਵਿਚ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਕ ਸਪਸ਼ਟ ਨੀਤੀ ਦਸਤਾਵੇਜ਼ ਅਤੇ ਸਾਰੇ ਪੇਸ਼ੇਵਰਾਂ ਦੀ ਸਾਰੀ ਵਚਨਬੱਧਤਾ ਸ਼ਾਮਲ ਹੁੰਦੀ ਹੈ, ਸਮੁੱਚੇ ਭਾਈਚਾਰੇ ਵਿਚ ਸਮਝਦਾਰੀ ਅਤੇ ਜਾਗਰੂਕਤਾ ਵਧਾਉਣ ਲਈ ਸੇਵਾ ਕਰਨਗੇ, ਅਤੇ ਅਜਿਹਾ ਮੁਸ਼ਕਲਾਂ ਦੇ ਹੱਲ ਵਿਚ ਸਹਾਈ ਹੁੰਦਾ ਹੈ।

 

ਜਿਹੜੇ ਮਾਤਾ-ਪਿਤਾ ਕਾਰਜਪ੍ਰਣਾਲੀਆਂ ਲਈ ਨਾਖੁਸ਼ ਹਨ, ਨੂੰ ਚਾਹੀਦਾ ਹੈ ਕਿ ਉਹ ਪਹਿਲੀ ਸੂਰਤ ਵਿੱਚ:

 

  • ਚਿੰਤਾਵਾਂ ਬਾਰੇ ਵਿਚਾਰ ਕਰਨ ਲਈ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕਰੋ। ਜੇ ਅਸੰਤੁਸ਼ਟ ਹੋਵੋ ਤਾਂ

  • ਸਕੂਲ ਦੇ ਬੋਰਡ ਆਫ ਗਵਰਨਰਜ਼ ਦੇ ਪ੍ਰਧਾਨ ਨਾਲ ਸੰਪਰਕ ਕਰੋ

  • ਐਜੂਕੇਸ਼ਨ ਅਤੇ ਲਾਇਬ੍ਰੇਰੀ ਬੋਰਡ ਦੀ ਐਜੂਕੇਸ਼ਨ ਵੈਲਫੇਅਰ ਸਰਵਿਸ ਨਾਲ ਸੰਪਰਕ ਕਰੋ।

  • ਕਿਸੇ ਹੋਰ ਏਜੰਸੀ ਦੁਆਰਾ ਕਿਸੇ ਸੁਤੰਤਰ ਸਲਾਹ ਲਈ ਪਹੁੰਚ ਕਰੋ ਉਦਾਹਰਣ ਵਜੋਂ ਚਿਲਡਰਨਜ਼ ਲਾਅ ਸੈਂਟ

 

ਹੋਰ ਕਿਹੜੀਆਂ ਸਹਾਇਤਾਵਾਂ ਉਪਲਬਧ ਹਨ?

 

  • ABC (ਐਂਟੀ ਬੁਲਿੰਗ ਕੈਂਪੇਨ) 071 378 1146 ਸੋਮ-ਸ਼ੁੱਕਰ ਸਵੇਰ 9.30ਵਜੇ ਤੋਂ ਸ਼ਾਮ 5.00ਵਜੇ ਤੱਕ

 

  • ਚਾਈਲਡਲਾਈਨ 0800 1111

 

  • ਕਿਡਸਕੇਪ 071 730 3300

 

  • ਚਿਲਡ੍ਰਨਜ਼ ਲਾਅ ਸੈਂਟਰ 028 9024 5704

 

  • NICCY - ਬੱਚਿਆਂ ਅਤੇ ਨੌਜਵਾਨ ਲੋਕਾਂ ਲਈ ਨੌਰਦਰਨ ਆਇਰਲੈਂਡ ਕਮਿਸ਼ਨਰ

 

  • ਸਥਾਨਕ ਪੱਧਰ 'ਤੇ ਉਪਲਬਧ ਹੋਰ ਸੇਵਾਵਾਂ ਹਨ :

 

 

    • ਐਜੂਕੇਸ਼ਨ ਵੈਲਫ਼ੇਅਰ ਬੋਰਡ - ਐਜੂਕੇਸ਼ਨ ਅਤੇ ਲਾਇਬ੍ਰੇਰੀ ਬੋਰਡ

 

    • ਸੋਸ਼ਲ ਸਰਵਿਸਿਜ਼ ਡਿਪਾਰਟਮੈਂਟ

 

    • ਸਮੈਰੀਟਨਜ਼

 

    • ਬੱਚਿਆਂ ਨੂੰ ਬਚਾਓ

 

    • NSPCC

 

    • Barnardos