Young girl smiling in class Close up head shot of boy in school Girl holding hand up, with teacher at white board
.

ਮਾਤਾ-ਪਿਤਾ, ਬੁੱਕਸਟਾਰਟ  (Parents, Bookstart)

ਬੁੱਕਸਟਾਰਟ ਦੀ ਸੁਰੂਆਤ 1992 ਵਿੱਚ ਬੁੱਕ ਟ੍ਰੱਸਟ ਦੁਆਰਾ ਬਰਮਿੰਘਮ ਲਾਇਬ੍ਰੇਰੀ ਸਰਵਿਸਿਜ਼, ਬਰਮਿੰਘਮ ਹੈਲਥ ਅਥਾਰਿਟੀ ਅਤੇ ਬਰਮਿੰਘਮ ਸਕੂਲ ਆਫ਼ ਐਜੂਕੇਸ਼ਨ ਦੇ ਸਹਿਯੋਗ ਨਾਲ ਕੀਤੀ ਗਈ ਸੀ।

 

ਬੁੱਕਸਟਾਰਟ ਦਾ ਉਦੇਸ਼ ਹਰ ਬੱਚੇ ਨੂੰ ਮੁਫ਼ਤ ਕਿਤਾਬਾਂ ਦੇ ਕੇ ਅਤੇ ਹਰੇਕ ਮਾਤਾ-ਪਿਤਾ ਨੂੰ ਸਬੰਧਤ ਸਲਾਹ ਦੇ ਕੇ ਉਹਨਾਂ ਨੂੰ ਸੁਰੂ ਤੋਂ ਹੀ ਆਪਣੇ ਬੱਚਿਆਂ ਨਾਲ ਕਿਤਾਬਾਂ ਸਾਂਝੀਆਂ ਕਰਨ ਲਈ ਪ੍ਰੇਰਿਤ ਕਰਨਾ ਸੀ ਅਤੇ ਅਜੇ ਵੀ ਹੈ।

 

ਇਸ ਸਕੀਮ ਵਿੱਚ ਸਾਰੇ ਮਾਪਿਆਂ/ਦੇਖਭਾਲ ਕਰਤਿਆਂ ਨੂੰ ਬੁੱਕਸਟਾਰਟ ਦਾ ਪੈਕ ਦਿੱਤਾ ਜਾਂਦਾ ਹੈ ਜਦੋਂ ਉਹਨਾਂ ਦਾ ਬੱਚਾ 7-9 ਮਹੀਨਿਆਂ ਦਾ ਹੁੰਦਾ ਹੈ। ਇਸ ਪੈਕ ਵਿੱਚ ਦੋ ਮੁਫ਼ਤ ਕਿਤਾਬਾਂ, ਕਿਤਾਬਾਂ ਸਾਂਝੀਆਂ ਕਰਨ ਬਾਰੇ ਸਾਹ, ਲਾਇਬ੍ਰੇਰੀ ਸਹੂਲਤਾਂ ਅਤੇ ਸਰਗਰਮੀਆਂ ਬਾਰੇ ਜਾਣਕਾਰੀ ਅਤੇ ਜੁੜਨ ਲਈ ਇੱਕ ਸੱਦਾ ਹੁੰਦਾ ਹੈ।

 

ਬੁੱਕਸਟਾਰਟ ਤੁਹਾਡੀ ਸਥਾਨਕ ਲਾਇਬ੍ਰੇਰੀ ਸੇਵਾ ਅਤੇ ਤੁਹਾਡੀ ਸਥਾਨਕ ਹੈਲਥ ਟ੍ਰੱਸਟ ਵਿਚਾਲੇ ਇੱਕ ਭਾਈਵਾਲੀ ਹੈ।

 

ਇੱਕ ਛੋਟੇ ਬੱਚੇ ਨਾਲ ਕਿਤਾਬ ਸਾਂਝੀ ਕਰਨ ਨਾਲ ਮਾਤਾ ਜਾਂ ਪਿਤਾ ਅਤੇ ਬੱਚੇ ਵਿਚਾਲੇ ਇੱਕ ਨਿੱਘਾ, ਪਿਆਰ ਭਰਿਆ ਰਿਸ਼ਤਾ ਉਸਾਰਨ ਵਿੱਚ ਮਦਦ ਮਿਲਦੀ ਹੈ ਅਤੇ ਬਹੁਤ ਹੀ ਛੋਟੀ ਉਮਰ ਤੋਂ ਆਪਸੀ ਲਗਾਅ ਨੂੰ ਬਿਹਤਰ ਬਣਾਉਂਦੀ ਹੈ।

ਬੁੱਕਸਟਾਰਟ